ਸੰਤ ਮੋਹਨਦਾਸ ਵਿਦਿਅਕ ਸੰਸਥਾਵਾਂ ਚ ਮਾਪੇ ਅਧਿਆਪਕ ਮਿਲਣੀ
ਸੰਤ ਮਹੋਨਦਾਸ ਵਿਦਿਅਕ ਸੰਸਥਾਵਾਂ ਕੋਟ ਸੁਖੀਆ (ਫਰੀਦਕੋਟ) ਵਿਖੇ ਕੱਲ ਨਾਨ-ਬੋਰਡ ਕਲਾਸਾਂ ਦੇ ਨਤੀਜੇ ਸੰਬੰਧੀ ਮਾਪੇ-ਅਧਿਆਪਕ ਮਿਲਣੀ ਹੋਈ।ਅਲੱਗ ਅਲੱਗ ਵਿਭਾਗਾਂ ਦੇ ਮੁਖੀਆਂ ਦੀ ਨਿਗਰਾਨੀ ਹੇਠ ਨਾਨ-ਬੋਰਡ ਕਲਾਸਾਂ ਦੇ ਨਤੀਜੇ ਐਲਾਨੇ ਗਏ।ਇਹ ਜਾਣਕਾਰੀਦਿੰਦੇ ਹੋਏ ਸਕੂਲ ਦੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਨੇ ਦੱਸਿਆ ਕਿ ਅਧਿਆਪਕਾਂ ਨਾਲ ਮਿਲਣੀ ਦੇ ਸੰਬੰਧ ਵਿੱਚ ਮਾਪਿਆਂ ‘ਚ ਕਾਫੀ ਉਤਸ਼ਾਹ ਪਾਇਆ ਗਿਆ।ਇਸ ਸਮੇਂ ਨਤੀਜਾ ਲੈਣ ਆਏਮਾਪਿਆਂ ਨੇ ਕਿਹਾ ਕਿ ਅਸੀਂ ਸੰਤ ਮੋਹਨਦਾਸ ਵਿਦਿਅਕ ਸੰਸਥਾਵਾਂ ਦੀ ਕਾਰਗੁਜ਼ਾਰੀ ਤੋਂ ਪੂਰੀ ਤਰਾਂ ਸੰਤੁਸ਼ਟ ਹਾਂ ਤੇਸਾਡੇ ਬੱਚਿਆਂ ਦੇ ਨਤੀਜੇ ਹਰ ਸਾਲ ਹੀ ਬਹੁਤ ਵਧੀਆ ਆਉਂਦੇ ਹਨ।ਬੱਚਿਆਂ ਦੇ ਨਵੇਂ ਦਾਖਲੇ ਕਰਵਾਉਣ ਆਏ ਮਾਪਿਆਂ ਨਾਲ ਗੱਲਬਾਤ ਦੌਰਾਨ ਉਹਨਾ ਕਿਹਾ ਕਿ ਸੰਤ ਮੋਹਨਦਾਸ ਵਿਦਿਅਕ ਸੰਸਥਾਵਾਂ ਦੇ ਹਰ ਵਾਰ ਆਉਂਦੇ ਸ਼ਾਨਦਾਰ ਨਤੀਜੇ ਅਤੇ ਖੇਡਾਂ ਦੇ ਖੇਤਰ ਵਿੱਚ ਇਹਨਾ ਸੰਸਥਾਵਾਂ ਦੇ ਵਿਦਿਆਰਥੀਆਂ ਦੀ ਬਿਹਤਰ ਕਾਰਗੁਜਾਰੀ ਨੂੰ ਦੇਖਦੇ ਹੋਏ ਅਸੀਂ ਆਪਣੇ ਬੱਚਿਆਂ ਦੇ ਦਾਖਲੇ ਲਈ ਇਹਨਾ ਸੰਸਥਾਵਾਂ ਨੂੰ ਚੁਣਿਆਂ ਹੈ।ਅਖੀਰ ਵਿੱਚ ਐਸ ਐਮ ਡੀ ਵਰਲਡ ਸਕੂਲ ਦੇ ਪ੍ਰਿੰਸੀਪਲ ਐਚ.ਐਸ. ਸਾਹਨੀ ਨੇ ਆਏ ਹੋਏ ਸਾਰੇ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਤੁਹਾਡੇ ਸਭ ਦੇ ਸਹਿਯੋਗ ਨਾਲ ਹੀ ਅਸੀਂ ਤੁਹਾਡੇ ਬੱਚਿਆਂ ਨੁੰ ਉੱਚ ਪੱਧਰ ਦੀਆਂ ਵਿਦਿਅਕ ਅਤੇ ਖੇਡ ਸਹੂਲਤਾਂ ਦੇਣ‘ਚ ਕਾਮਯਾਬ ਹੋਏ ਹਾਂ ਅਤੇ ਆਉਣ ਵਾਲੇ ਸਮੇਂ ‘ਚ ਵੀ ਅਸੀਂ ਤੁਹਾਡੇ ਤੋਂ ਇਸੇ ਤਰਾਂ ਦੇ ਸਹਿਯੋਗ ਦੀ ਆਸ ਕਰਦੇ ਹਾਂ ਤਾਂ ਕਿ ਇਸ ਤੋਂ ਵੀ ਬਿਹਤਰ ਨਤੀਜੇ ਆਪ ਜੀ ਦੀ ਝੋਲੀ ਪਾ ਸਕੀਏ।ਇਸ ਸਮੇਂ ਵੱਖ ਵੱਖ ਵਿਭਾਗਾਂ ਦੇ ਕੋ-ਆਰਡੀਨੇਟਰ ਖੁਸ਼ਵਿੰਦਰ ਸਿੰਘ, ਗੁਰਜੀਤ ਕੌਰ,ਦਰਸ਼ਨਾ, ਦੇਵੀ ਮੇਘਾ ਥਾਪਰ ਅਤੇ ਮੋਹਨ ਸਿੰਘ ਆਦਿ ਮੌਜੂਦ ਸਨ।
ਸੰਤ ਮੋਹਨਦਾਸ ਵਿਦਿਅਕ ਸੰਸਥਾਵਾਂ ਚ ਮਾਪੇ ਅਧਿਆਪਕ ਮਿਲਣੀ
next post