ਸੰਤ ਮੋਹਨ ਦਾਸ ‘ਚ ਪੰਦਰਾਂ ਰੋਜ਼ਾ ਸਮਰ ਕੈਂਪ 16 ਮਈ ਤੋ ਸ਼ੁਰੂ
ਸੰਤ ਮੋਹਨ ਦਾਸ ਵਿਦਿਅਕ ਸੰਸਥਾਵਾਂ ਕੋਟ ਸੁਖੀਆ ਅਧੀਨ ਚਲ ਰਹੀ ਸੰਸਥਾ ਐਸ ਐਮ ਡੀ ਵਰਲਡ ਸਕੂਲ ਅਤੇ ਸੰਤ ਮੋਹਨ ਦਾਸ ਮੈਮੌ: ਸੀਨੀ: ਸੈਕੰ: ਸਕੂਲ ਕੋਟ ਸੁਖੀਆ ਵਿਚ ਸਾਂਝੇ ਤੌਰ ਤੇ ਸੰਸਥਵਾਂ ਦੇ ਚੇਅਰਮੈਨ\ਡਾਇਰੈਕਟਰ ਰਾਜ ਥਾਪਰ ਦੀ ਨਿਗਰਾਨੀ ਹੇਠ ਪੰਦਰਾਂ ਰੋਜਾ ਸਮਰ ਕੈਪ 16 ਮਈ ਤੋਂ ਸ਼ੁਰੂ ਹੋ ਰਿਹਾ ਹੈ।ਇਸ ਸਮਰ ਕੈਂਪ ਦੌਰਾਨ ਬਚਿਆਂ ਵਿਚ ਅਕਾਦਮਿਕ ਸੁਧਾਰ ਲਈ ਵਿਸ਼ੇਸ਼ ਤੌਰ ਤੇ ਸੈਮੀਨਾਰ ਲਗਾਏ ਜਾਣਗੇ ਜਿਹਨਾ ਵਿਚ ਕਦਮ ਦਰ ਕਦਮ ਬਚਿਆਂ ਨੂੰ ਸਿਲੇਬਸ ਤੋਂ ਇਲਾਵਾ ਸਹਿਤਕ ਤੇ ਉਸਾਰੂ ਕਿਤਾਬਾਂ ਵਿਚ ਵਧ ਤੋਂ ਵਧ ਰੁਚੀ ਪੈਦਾ ਕਰਨ ਲਈ ਵੀ ਪ੍ਰੇਰਤ ਕੀਤਾ ਜਾਵੇਗਾ।ਸ਼ਖਸ਼ੀਅਤ ਦੇ ਸਰਵਪੱਖੀ ਵਿਕਾਸ ਲਈ ਵਿਦਿਆਰਥੀਆਂ ਲਈ ‘ਸ਼ਖਸ਼ੀਅਤ ਨਿਖਾਰ’ ਸੰਬੰਧੀ ਵਿਸ਼ੇਸ਼ ਸੈਮੀਨਾਰ ਲਗਾਏ ਜਾਣਗੇ ਜਿਹਨਾ ਵਿੱਚ ਵਿਦਿਆਰਥੀਆਂ ਨੂੰ ਸਮਾਜਿਕ ਤਾਣੇ-ਬਾਣੇ ਵਿੱਚ ਸੁਚਾਰੂ ਢੰਗ ਨਾਲ ਵਿਚਰਣ ਲਈ ਅਤੇ ਆਮ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਪ੍ਰਤੀ ਬਣਦੇ ਫਰਜਾਂ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ।ਬੱਚਿਆਂ ਦੇ ਮਨੋਰੰਜਨ ਲਈ ਖੇਡਾਂ ਅਤੇ ਗੀਤ ਸੰਗੀਤ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਜਿਸ ਵਿਚ ਚਾਹਵਾਨ ਵਿਦਿਆਰਥੀਆਂ ਲਈ ਭੰਗੜੇ ਅਤੇ ਲ਼ੜਕੀਆਂ ਲਈ ਗਿੱਧੇ ਦੀਆਂ ਕਲਾਸਾਂ ਦਾ ਵੀ ਉਪਰਾਲਾ ਕੀਤਾ ਜਾਵੇਗਾ।ਲੜਕੀਆਂ ਲਈ ਆਰਟ ਐਂਡ ਕਰਾਫਟ ਅਤੇ ਸਿਲਾਈ ਕਢਾਈ ਦੀ ਸਿੱਖਿਆ ਦੇ ਨਾਲ ਨਾਲ ਰਸੋਈ ਦੇ ਕੰਮ ਜਿਵੇਂ ਖਾਣਾ ਬਾਣਾਉਣਾ ਸਿਖਾਉਣ ਲਈ ਵਿਸ਼ੇਸ਼ ਤੌਰ ਤੇ ਅਧਿਆਪਕਾਵਾਂ ਦਾ ਪ੍ਰਬੰਧ ਕੀਤਾ ਜਾਵੇਗਾ।ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਵੱਖ ਵੱਖ ਤਰਾਂ ਦੀਆਂ ਲਕਾਵਾਂ ਜਿਵੇਂ ਭਾਸ਼ਨ ਕਲਾ, ਕਵਿਤਾ ਉਚਾਰਨ, ਸੁੰਦਰ ਲਿਖਾਈ ਅਤੇ ਚਾਰਟ ਮੇਕਿੰਗ ਵਰਗੀਆਂ ਕਲਾਵਾਂ ਦੇ ਕਲਾਤਮਿਕ ਮੁਕਾਬਲੇ ਕਰਵਾਏ ਜਾਣਗੇ
ਸੰਸਥਾ ਦੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਨੇ ਜਾਣਕਾਰੀ ਸਾਂਝੀ ਕਰਦਿਆ ਕਿਹਾ ਕਿ ਸਪੋਟਰਸ ਕੁਆਰਡੀਨੇਟਰ ਰਾਜ ਕੁਮਾਰ ਵਲੋਂ ਇਸ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਵਖ-ਵਖ ਯੋਗ ਲਕਾ ਦੀਆਂ ਵੀ ਕਲਾਸਾਂ ਲਗਾਈਆਂ ਜਾਣਗੀਆਂ ਤੇ ਯੋਗਾ ਬਾਰੇ ਚ’ ਲੋੜੀਂਦੀ ਜਾਣਕਾਰੀ ਵੀ ਦਿੱਤੀ ਜਾਵੇਗੀ।ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਗਰਮੀ ਦੇ ਮੌਸਮ ਵਿਚ ਆਪਣੀ ਸਿਹਤ ਨੂੰ ਮੁਖ ਰਖਦਿਆਂ ਖਾਣ-ਪੀਣ ਸੰਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਕਿ ਬੱਚੇ ਜਿਆਦਾ ਗਰਮੀ ਚ ਵੀ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਣ।ਇਸ ਸਮਰ ਕੈਂਪ ਦੌਰਾਨ ਸੰਸਥਾ ਦੇ ਪ੍ਰਬੰਧਕ ਮੇਘਾ ਥਾਪਰ, ਪਿ੍ਰੰਸੀਪਲ ਮੈਡਮ ਮਨਜੀਤ ਕੌਰ ,ਪਿ੍ਰੰਸੀਪਲ ਐਸ ਐਸ ਸਾਹਨੀ, ਕੋਆਰਡੀਨੇਟਰ ਖੁਸ਼ਵਿੰਦਰ ਸਿੰਘ, ਕੁਆਰਡੀਨੇਟਰ ਅਮਨਦੀਪ ਕੌਰ, ਰਜਨੀ ਸ਼ਰਮਾ, ਗੁਰਜੀਤ ਕੌਰ, ਰੇਣੂਕਾ, ਪਰਉਪਕਾਰ ਸਿੰਘ, ਰਵਿੰਦਰ ਸਿੰਘ, ਮੋਹਣ ਸਿੰਘ ਅਤੇ ਸੰਸਥਾ ਦੇ ਮਸੂਹ ਅਧਿਆਪਕ ਸਹਿਬਾਨ ਵੀ ਸਕੂਲ ਕੈਂਪਸ ਵਿੱਚ ਵਿਦਿਆਰਥੀਆਂ ਨਾਲ ਮੌਜ਼ੂਦ ਹੋਣਗੇ।