ਸੰਤ ਮੋਹਨ ਦਾਸ ਸਕੂਲ ‘ਚ ਮਨਾਇਆ ਮਜ਼ਦੂਰ ਦਿਵਸ
ਸੰਤ ਮੋਹਨ ਦਾਸ ਵਿਦਿਅਕ ਸੰਸਥਾਵਾਂ ਅਧੀਨ ਚੱਲ ਰਹੀ ਸੰਸਥਾ ਐੱਸ ਐੱਮ ਡੀ ਵਰਲਡ ਸਕੂਲ ਕੋਟ ਸੁਖੀਆ ਵਿਖੇ ਪਿ੍ਰੰਸੀਪਲ 7 9 ਦੀ ਦੇਖ-ਰੇਖ ਹੇਠ ਮਜ਼ਦੂਰ ਦਿਵਸ ਮਨਾਇਆ ਗਿਆ।ਜਿਸ ਦੌਰਾਨ ਵੱਖ ਵੱਖ ਬੱਚਿਆਂ ਵੱਲੋਂ ਭਾਸ਼ਨ ਅਤੇ ਕਵਿਤਾਵਾਂ ਵੀ ਪੇਸ਼ ਕੀਤੀਆਂ ਗਈਆਂ।ਇਸ ਸਮਾਰੋਹ ਦੌਰਾਨ ਮੰਚ ਦਾ ਸੰਚਾਲਨ ਮੈਡਮ ਕਮਲਜੀਤ ਕੌਰ ਵੱਲੋਂ ਕੀਤਾ ਗਿਆ।ਗਿਆਰਵੀ ਜਮਾਤ ਦੇ ਵਿਦਿਆਰਥੀ ਜਸਕਰਨ ਸਿੰਘ ਨੇ ਸੰਤ ਰਾਮ ਉਦਾਸੀ ਦਾ ਗੀਤ ‘ਕੰਮੀਆਂ ਦੇ ਵਿਹੜੇ’ ਪੇਸ਼ ਕੀਤਾ।ਇਸ ਉਪਰੰਤ ਨੌਵੀ ਅਤੇ ਬਾਰਵੀ ਜਮਾਤ ਦੇ ਵਿਦਿਆਰਥੀਆਂ ਨੇ ਮਜ਼ਦੂਰੀ ਦੀ ਜਿੰਦਗੀ ਦੀ ਤਰਜ਼ਮਾਨੀ ਕਰਦਾ ਨਾਟਕ ‘ਮੈਂ ਵੀ ਮਾਲਕ ਹਾਂ’ ਪੇਸ਼ ਕੀਤਾ।ਸੰਸਥਾ ਦੇ ਚੇਅਰਮੈਨ/ਡਾਇਰੈਕਟਰ ਰਾਜ ਥਾਪਰ ਨੇ ਮਜ਼ਦੂਰ ਦਿਵਸ ਦੇ ਇਤਿਹਾਸ ਤੇ ਚਾਨਣਾ ਪਾਉਂਦਿਆਂ ਵਿਦਿਆਰਥੀਆਂ ਨਾਲ ਮਜ਼ਦੂਰਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਂਵਾਂ ਦੇ ਬਾਰੇ ਚ ਵਿਚਾਰ ਚਰਚਾ ਕੀਤੀ।ਅੰਤ ਵਿੱਚ ਸੰਸਥਾ ਦੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਵੱਲੋਂ ਵਿਦਿਆਰਥੀਆਂ ਦੀ, ਸੰਸਥਾ ‘ਚ ਕੰਮ ਕਰਨ ਵਾਲੇ ਕਲਾਸ ਫੋਰ ਕਰਮਚਾਰੀਆਂ ਨਾਲ ਜਾਣ ਪਹਿਚਾਣ ਕਰਵਾਈ ਅਤੇ ਸਾਰੇ ਕਰਮਚਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਕਿਹਾ ਕਿ ਮਜ਼ਦੂਰ ਦਿਵਸ ਸਾਨੂੰ ‘ਸਤਿਕਾਰ ਦਿਵਸ’ ਵਜੋਂ ਮਨਾਉਣਾ ਚਾਹੀਦਾ ਹੈ।ਇਸ ਮੌਕੇ ਤੇ ਸੀਨੀਅਰ ਕੋ-ਆਰਡੀਨੇਟਰ ਮੈਡਮ ਅਮਨਦੀਪ ਕੌਰ, ਜੂਨੀਅਰ ਕੋ-ਆਰਡੀਨੇਟਰ ਮੈਡਮ ਰੇਣੂਕਾ, ਗੁਰਪ੍ਰੀਤ ਕੌਰ ਮਨਪ੍ਰੀਤ ਕੌਰ ਅਤੇ ਜਸਪਾਲ ਸਿੰਘ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ-:ਮਜ਼ਦੂਰ ਦਿਵਸ ਦੀਆਂ ਵੱਖ ਵੱਖ ਝਲਕੀਆਂ