Image default
ਤਾਜਾ ਖਬਰਾਂ

ਸੰਤ ਮੋਹਨ ਦਾਸ ਸਕੂਲ ਚ ਮਨਾਇਆ ਧਰਤੀ ਦਿਵਸ ..

ਸੰਤ ਮੋਹਨ ਦਾਸ ਸਕੂਲ ਚ ਮਨਾਇਆ ਧਰਤੀ ਦਿਵਸ ..
ਸੰਤ ਮੋਹਨ ਦਾਸ ਵਿਦਿਅਕ ਸੰਸਥਾਵਾਂ ਕੋਟ ਸੁਖੀਆ ਅਧੀਨ ਚੱਲ ਰਹੇ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ ‘ਚ ਵਾਤਾਵਰਨ ਦੀ ਗੁਣਵਤਾ ਚ ਲਗਾਤਾਰ ਆ ਰਹੀ ਗਿਰਾਵਟ ਦੇ ਮੱਦੇਨਜਰ ਬੱਚਿਆਂ ਨੂੰ ਵਾਤਾਵਰਨ ਸੰਬੰਧੀ ਜਾਣਕਾਰੀ ਪ੍ਰਦਾਨ ਕਰਨ ਲਈ ਅਰਥ ਡੇ ਮਨਾਇਆ ਗਿਆ। ਜਿਸ ਵਿੱਚ ਪਹਿਲੀ ਕਲਾਸ ਤੋਂ ਲੈ ਕੇ ਬਾਰਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਪ੍ਰੋਗਰਾਮ ਤਹਿਤ ਪਹਿਲੀ ਤੋਂ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਦੇ ਚਾਰਟ ਮੇਕਿੰਗ ਮੁਕਾਬਲੇ, ਛੇਵੀਂ ਤੋਂ ਅੱਠਵੀਂ ਜਮਾਤ ਦੇ ਕੁਇਝ ਮੁਕਾਬਲੇ ਅਤੇ ਕਰਵਾਏ ਗਏ ਜਿਸ ਰਾਹੀ ਛੋਟੇ ਵਿਦਿਆਰਥੀਆਂ ਨੂੰ ਵਾਤਾਵਰਨ ਸੰਬੰਧੀ ਜਾਗਰੂਕ ਕੀਤਾ ਗਿਆ ਅਤੇ ਛੇਵੀਂ ਤੋਂ ਬਾਰਵੀੰ ਜਮਾਤ ਦੇ ਵਿਦਿਆਰਥੀਆਂ ਦੇ ਵਾਤਾਵਰਨ ਜਾਗਰੂਕਤਾ ਸੰਬੰਧੀ ਕੰਨਸੈਪਟ ਤੇ ਭਾਸ਼ਨ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵਿਦਿਆਰਥੀਆਂ ਨੂੰ ਨੇ ਬਹੁਤ ਉਤਸ਼ਾਹ ਨਾਲ ਵਧ ਚੜ ਕੇ ਹਿੱਸਾ ਲਿਆ।ਇਸ ਦੌਰਾਨ ਸੰਸਥਾਵਾਂ ਦੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਨੇ ਸਮੂਹ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਾਤਾਰਵਨ ਅਤੇ ਧਰਤੀ ਦੀ ਕੀਟਨਾਸ਼ਕ, ਨਦੀਨਨਾਸ਼ਕ ਅਤੇ ਫੈਕਟਰੀਆਂ ਚੋ ਨਿਕਲਣ ਵਾਲੇ ਕੈਮੀਕਲ ਯੁਕਤ ਪਾਣੀ ਨਾਲ ਲਗਾਤਾਰ ਘਟ ਰਹੀ ਕੁਦਰਤੀ ਗੁਣਵਤਾ ਦੇ ਆਉਣ ਵਾਲੇ ਸਮੇਂ ਨਿਕਲਣ ਵਾਲੇ ਭਿਆਨਕ ਨਤੀਜਿਆਂ ਤੋਂ ਜਾਣੂ ਕਰਵਾਇਆ ਤੇ ਨਾਲ ਹੀ ਇਹਨਾ ਸਮੱਸਿਆਵਾਂ ਦੇ ਹੱਲ ਲਈ ਉਹਨਾ ਵੱਲੋਂ ਕੁਝ ਸੁਝਾਅ ਵੀ ਦਿੱਤੇ ਗਏ। ਜੀਵ ਵਿਗਿਆਨ ਦੇ ਲੈਕਚਰਾਰ ਖੁਸ਼ਵਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਨਾਲ, ਵਾਤਾਵਰਨ ਵਿੱਚ ਆ ਰਹੇ ਇਸ ਵੱਡੇ ਵਿਗਾੜ ਨਾਲ ਮਨੁੱਖਾਂ ਅਤੇ ਜਾਨਵਰਾਂ ਦੀ ਸਿਹਤ ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਦੇ ਬਾਰੇ ਚ ਚਰਚਾ ਕੀਤੀ ਗਈ। ਪ੍ਰੈੱਸ ਨਾਲ ਗੱਲ ਬਾਤ ਦੌਰਾਨ ਸਪੋਰਟਸ ਕੋ-ਆਰਡੀਨੇਟਰ ਰਾਜ ਕੁਮਾਰ ਕੋਚਰ ਨੇ ਕਿਹਾ ਕਿ ਵਿਦਿਆਰਥੀ ਜੀਵਨ ਚ ਵੀ ਆ ਰਹੀਆਂ ਭਿਆਨਕ ਬਿਮਾਰੀਆਂ ਦੇ ਲਈ ਗੰਦਲਾ ਵਾਤਾਰਵਨ ਹੀ ਮੁੱਖ ਦੋਸ਼ੀ ਹੈ। ਇਸ ਦੌਰਾਨ ਮੈਡਮ ਮਨਜੀਤ ਕੌਰ ਵੱਲੋਂ ਅਜਿਹੇ ਵਾਤਾਵਰਨ ਵਿੱਚ ਆਪਣੇ ਸਰੀਰ ਦੀ ਸੁਚੱਜੀ ਸਾਂਭ ਸੰਭਾਲ ਲਈ ਵਿਦਿਆਰਥੀਆਂ ਨਾਲ ਕੁਝ ਨੁਕਤੇ ਸਾਂਝੇ ਕੀਤੇ ਗਏ। ਇਸ ਜਾਣਕਾਰੀ ਭਰਪੂਰ ਸਮਾਰੋਹ ਵਿੱਚ ਕਿੰਡਰ ਗਾਰਡਨ ਦੇ ਸੰਚਾਲਕ ਮੈਡਮ ਮੇਘਾ ਥਾਪਰ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਨ ਨੂੰ ਹਰਿਆ ਭਰਿਆ ਬਣਾ ਕੇ ਰੱਖਣ ਲਈ ਪ੍ਰੇਰਤ ਕੀਤਾ। ਇਸ ਸਮਾਰੋਹ ਵਿੱਚ ਮੈਡਮ ਰਾਜਵੀਰ ਕੌਰ, ਸੁਪਰਡੰਟ ਲਖਵੀਰ ਸਿੰਘ ਸਹਿ ਕਬੱਡੀ ਕੋਚ ਜਸਪਾਲ ਸਿੰਘ ਤੇ ਮੋਹਨ ਸਿੰਘ ਬਰਾੜ ਵੀ ਮੌਜੂਦ ਸਨ।

ਫੋਟੋ ਕੈਪਸ਼ਨ-: ਸੰਤ ਮੋਹਨ ਦਾਸ ਸਕੂਲ ਚ ਮਨਾਏ ਗਏ ਧਤਰੀ ਦਿਵਸ ਦੌਰਾਨ ਵਿਦਿਆਰਥੀਆਂ ਨਾਲ ਅਧਿਆਪਕ ਸਹਿਬਾਨ

Related posts

Breaking- ਆਨਲਾਈਨ ਸਾਈਟ ਫਲਿੱਪਕਾਰਟ ਤੇ ਮੰਗਵਾਇਆ ਕੁਝ ਹੋਰ ਤੇ ਨਿਕਲਿਆ ਕੱਪੜੇ ਧੋਣ ਵਾਲਾ ਸਾਬਣ

punjabdiary

Breaking- ਮੁੱਖ ਮੰਤਰੀ ਭਗਵੰਤ ਮਾਨ ਨੇ, ਅੱਜ ਛੋਟੇ ਸਾਹਿਬਜ਼ਾਦੇ ਬਾਬਾ ਫ਼ਤਹਿ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਨੂੰ ਸੀਸ ਝੁਕਾ ਕੇ ਸਿਜਦਾ ਕੀਤਾ

punjabdiary

Breaking News- ਗੋਲੀ ਲੱਗਣ ਨਾਲ ਪੁਲਿਸ ਮੁਲਾਜ਼ਮ ਗੰਭੀਰ ਰੂਪ ਵਿੱਚ ਜ਼ਖ਼ਮੀ

punjabdiary

Leave a Comment