Image default
ਤਾਜਾ ਖਬਰਾਂ

ਸੰਦੀਪ ਨੰਗਲ ਅੰਬੀਆਂ ਦੇ ਭਰਾ ਨੂੰ ਮਿਲਣ ਲੱਗੀਆਂ ਜਾਨੋਂ ਮਾਰਨ ਦੀਆਂ ਧਮਕੀਆਂ

ਸੰਦੀਪ ਨੰਗਲ ਅੰਬੀਆਂ ਦੇ ਭਰਾ ਨੂੰ ਮਿਲਣ ਲੱਗੀਆਂ ਜਾਨੋਂ ਮਾਰਨ ਦੀਆਂ ਧਮਕੀਆਂ
ਜਲੰਧਰ, (ਪੰਜਾਬ ਡਾਇਰੀ) 16 ਅਪ੍ਰੈਲ – 14 ਮਾਰਚ ਨੂੰ ਨੀਂਵੀ ਮੱਲੀਅਆਂ ਵਿਖੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਗਰੋਂ ਹੁਣ ਉਨ੍ਹਾਂ ਦੇ ਵੱਡੇ ਭਰਾ ਅੰਗਰੇਜ਼ ਸਿੰਘ ਨੂੰ ਵਿਦੇਸ਼ਾਂ ’ਚ ਬੈਠੇ ਕੁਝ ਲੋਕਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇੰਦਰਨੈੱਟ ਕਾਲਿੰਗ ਰਾਹੀਂ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀ ਜਾ ਰਹੀਆਂ ਹਨ। ਅੰਗਰੇੜਜ਼ ਸਿੰਘ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਨੇਡਾ ਬੈਠੇ ਇੱਕ ਵਿਅਕਤੀ ਨੇ ਉਨ੍ਹਾਂ ਦੇ ਵਟਸਐਪ ਨੰਬਰ ’ਤੇ ਕਾਲ ਕਰਕੇ ਕਿਹਾ ਹੈ ਕਿ ਹੁਣ ਉਹ ਸੰਦੀਪ ਵਾਂਗ ਅੰਜ਼ਾਮ ਭੁਗਤਣ ਲਈ ਤਿਆਰ ਰਹਿਣ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਸੰਦੀਪ ਦੇ ਕਤਲ ਸਬੰਧੀ ਜਿਹੜੇ ਵੀ ਗੈਂਗਸਟਰਾਂ ਅਤੇ ਕਾਤਲਾਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ, ਉਸ ਨੂੰ ਵਾਪਸ ਲੈ ਲਿਆ ਜਾਵੇ ਨਹੀਂ ਤਾਂ ਉਹ ਵੀ ਅੰਜਾਮ ਭੁਗਤਣ ਲਈ ਤਿਆਰ ਰਹਿਣ। ਧਮਕੀ ’ਚ ਕਿਹਾ ਗਿਆ ਹੈ ਕਿ ਜੋ ਹਾਲ ਸੰਦੀਪ ਦਾ ਕੀਤਾ ਹੈ ਉਹੀ ਹਾਲ ਹੁਣ ਉਨ੍ਹਾਂ ਦੇ ਭਾਰਾ ਅੰਗਰੇਜ਼ ਸਿੰਘ ਦਾ ਹੋਵੇਗਾ।

Related posts

Breaking- ਜਨਤਕ ਖਬਰ: ਇਸ ਦਿਨ ਬੰਦ ਰਹਿਣਗੇ ਬੈਂਕ, ਸਰਕਾਰੀ ਅਦਾਰੇ ਅਤੇ ਕਮਰਸ਼ੀਅਲ ਅਦਾਰੇ, ਵੇਖੋ ਪੂਰੀ ਖਬਰ

punjabdiary

Partap Bajwa FIR Copy : ਬਾਜਵਾ ਖਿਲਾਫ ਐਫਆਈਆਰ ਵਿੱਚ ਕੀ ਹੈ? ਦੇਖੋ ਕਿਸ ਦੇ ਬਿਆਨ ‘ਤੇ ਪੁਲਿਸ ਨੇ ਕੇਸ ਦਰਜ ਕੀਤਾ

Balwinder hali

ਰਣਵੀਰ ਇਲਾਹਾਬਾਦੀਆ ਨੂੰ ਗ੍ਰਿਫ਼ਤਾਰੀ ਤੋਂ ਮਿਲੀ ਰਾਹਤ, ਪਰ ਸਮੱਗਰੀ ਲਈ ਸੁਪਰੀਮ ਕੋਰਟ ਨੇ ਉਸਨੂੰ ਲਗਾਈ ਫਟਕਾਰ

Balwinder hali

Leave a Comment