Image default
About us

ਸੰਨੀ ਦਿਓਲ ਦੀ ਫਿਲਮ ‘ਗਦਰ-2’ ਦੇ ਸੀਨ ਨੂੰ ਲੈ ਕੇ ਛਿੜਿਆ ਵਿਵਾਦ, ਗੁਰਦੁਆਰੇ ‘ਚ ਫਿਲਮਾਏ ਗਏ ਸੀਨ ‘ਤੇ SGPC ਭੜਕੀ

ਸੰਨੀ ਦਿਓਲ ਦੀ ਫਿਲਮ ‘ਗਦਰ-2’ ਦੇ ਸੀਨ ਨੂੰ ਲੈ ਕੇ ਛਿੜਿਆ ਵਿਵਾਦ, ਗੁਰਦੁਆਰੇ ‘ਚ ਫਿਲਮਾਏ ਗਏ ਸੀਨ ‘ਤੇ SGPC ਭੜਕੀ

 

 

 

Advertisement

ਚੰਡੀਗੜ੍ਹ, 8 ਜੂਨ (ਨਿਊਜ 18)- ਗੁਰਦਾਸਪੁਰ ਲੋਕ ਸਭਾ ਸੀਟ (Gurdaspur MP) ਤੋਂ ਸੰਸਦ ਮੈਂਬਰ ਅਤੇ ਫਿਲਮ ਅਦਾਕਾਰ ਸੰਨੀ ਦਿਓਲ (Sunny Deol) ਪਹਿਲਾਂ ਹੀ ਸੰਸਦੀ ਹਲਕੇ ਤੋਂ ਗੈਰਹਾਜ਼ਰ ਰਹਿਣ ਕਾਰਨ ਵਿਵਾਦਾਂ ਵਿੱਚ ਘਿਰ ਹੋਏ ਸਨ। ਪਰ ਹੁਣ ਆਪਣੀ ਆਉਣ ਵਾਲੀ ਫਿਲਮ ‘ਗਦਰ-2’ (Gadar-2 Film Scene Controversy) ਦੇ ਇਕ ਸੀਨ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਨਿਸ਼ਾਨੇ ਉਤੇ ਆ ਗਏ ਹਨ। ਇਸ ਸੀਨ ਨੂੰ ਲੈ ਕੇ ਸੰਨੀ ਦਿਓਲ ਵਿਵਾਦਾਂ ‘ਚ ਘਿਰ ਗਏ ਹਨ। ਸ਼੍ਰੋਮਣੀ ਕਮੇਟੀ ਨੇ ਫਿਲਮ ਦੇ ਉਸ ਸੀਨ ‘ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ, ਜਿਸ ‘ਚ ਉਹ ਅਮੀਸ਼ਾ ਪਟੇਲ ਨੂੰ ਗੁਰਦੁਆਰੇ ‘ਚ ਜੱਫੀ ਪਾਉਂਦੀ ਨਜ਼ਰ ਆ ਰਹੇ ਹਨ। ਫਿਲਮ ਦਾ ਇਹ ਸੀਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ, ਜਿਸ ਤੋਂ ਬਾਅਦ SGPC ਐਕਸ਼ਨ ‘ਚ ਆ ਗਈ ਹੈ।
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੇ ਇਸ ਸੀਨ ’ਤੇ ਸ਼੍ਰੋਮਣੀ ਕਮੇਟੀ ਨੂੰ ਇਤਰਾਜ਼ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰੇ ਵਿੱਚ ਅਜਿਹੇ ਦ੍ਰਿਸ਼ ਨਹੀਂ ਫਿਲਮਾਏ ਜਾ ਸਕਦੇ। ਜ਼ਿਕਰਯੋਗ ਹੈ ਕਿ 2001 ‘ਚ ਬਣੀ ‘ਗਦਰ-ਏਕ ਪ੍ਰੇਮ ਕਥਾ’ ਦੇ 22 ਸਾਲ ਬਾਅਦ ਇਸ ਫਿਲਮ ਦਾ ਸੀਕਵਲ ਬਣਨ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਫਿਲਮ 11 ਅਗਸਤ ਨੂੰ ਰਿਲੀਜ਼ ਹੋਵੇਗੀ।
ਸੰਨੀ ਦਿਓਲ ਹਾਲ ਹੀ ‘ਚ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ ‘ਚ ਚੰਡੀਗੜ੍ਹ ‘ਚ ਸਨ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਉਮੀਦ ਸੀ ਕਿ ਉਹ ਸੰਸਦੀ ਹਲਕੇ ਦਾ ਦੌਰਾ ਵੀ ਕਰਨਗੇ ਪਰ ਉਹ ਸਿੱਧੇ ਮੁੰਬਈ ਚਲੇ ਗਏ। ਸੰਨੀ ਦਿਓਲ ਗੁਰਦਾਸਪੁਰ ਚੋਣ ਜਿੱਤਣ ਤੋਂ ਬਾਅਦ ਤੋਂ ਹੀ ਇਲਾਕੇ ਤੋਂ ਗੈਰਹਾਜ਼ਰ ਹਨ। ਸੰਨੀ ਦਿਓਲ ਨੂੰ ਆਖ਼ਰੀ ਵਾਰ ਗੁਰਦਾਸਪੁਰ ਲੋਕ ਸਭਾ ਹਲਕੇ (Gurdaspur Parliamentary Constituency) ‘ਚ ਕਰੀਬ 3 ਸਾਲ ਪਹਿਲਾਂ ਦੇਖਿਆ ਗਿਆ ਸੀ। ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਜ਼ਿਆਦਾਤਰ ਸਮਾਂ ਹਿਮਾਚਲ ਦੇ ਮਨਾਲੀ ‘ਚ ਬਿਤਾਇਆ ਹੈ।
ਕੋਰੋਨਾ ਦੇ ਦੌਰ ਵਿੱਚ ਵੀ ਉਹ ਇੱਕ ਵਾਰ ਵੀ ਉਹ ਆਪਣੇ ਸੰਸਦੀ ਹਲਕੇ ਵੱਲ ਨਹੀਂ ਆਏ। ਕਈ ਵਾਰ ਉਨ੍ਹਾਂ ਦੇ ਸੰਸਦੀ ਹਲਕੇ ‘ਚ ਉਨ੍ਹਾਂ ਦੇ ਲਾਪਤਾ ਹੋਣ ਦੇ ਪੋਸਟਰ ਵੀ ਲਗਾਏ ਗਏ ਹਨ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੰਸਦੀ ਹਲਕੇ ਤੋਂ ਆਪਣੀ ਗੈਰਹਾਜ਼ਰੀ ਬਾਰੇ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਇਲਾਕੇ ਦੇ 2 ਡਿਪਟੀ ਕਮਿਸ਼ਨਰਾਂ ਅਤੇ 3 ਸੀਨੀਅਰ ਪੁਲਿਸ ਕਪਤਾਨਾਂ ਦੇ ਨਾਂ ਵੀ ਨਹੀਂ ਪਤਾ ਹੈ।

Related posts

ਅਗਲੀ ਫਸਲ ਲਗਾਉਣ ਤੋਂ ਪਹਿਲਾਂ ਸੜਕਾਂ ਦੇ ਦੋਨਾਂ ਪਾਸਿਆਂ ਦੇ ਬਰਮ ਮਜ਼ਬੂਤ ਕਰਨ ਕਿਸਾਨ-ਡਿਪਟੀ ਕਮਿਸ਼ਨਰ

punjabdiary

ਮੇਲੇ ਦੌਰਾਨ ਇਕੱਤਰ ਹੋਏ ਸੁੱਕੇ ਤੇ ਗਿੱਲੇ ਕੂੜੇ ਤੋਂ ਬਣਾਈ ਜਾਵੇਗੀ ਖਾਦ- ਵਿਧਾਇਕ ਸੇਖੋਂ

punjabdiary

ਪਿਛਲੇ ਚਾਰ ਮਹੀਨਿਆਂ ਦੌਰਾਨ ਜਿਲ੍ਹੇ ਦੇ 1,32,294 ਖਪਤਕਾਰਾਂ ਦੇ ਬਿਜਲੀ ਬਿੱਲ ਜੀਰੋ ਆਏ-ਵਿਧਾਇਕ ਸੇਖੋਂ

punjabdiary

Leave a Comment