Image default
About us

ਸੰਯੁਕਤ ਕਿਸਾਨ ਮੋਰਚਾ ਹੜ੍ਹ ਪੀੜਤ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਅਤੇ ਪਸ਼ੂਆਂ ਦਾ ਚਾਰਾ ਕਰਵਾਏਗਾ ਮੁਹੱਈਆ

ਸੰਯੁਕਤ ਕਿਸਾਨ ਮੋਰਚਾ ਹੜ੍ਹ ਪੀੜਤ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਅਤੇ ਪਸ਼ੂਆਂ ਦਾ ਚਾਰਾ ਕਰਵਾਏਗਾ ਮੁਹੱਈਆ

 

 

 

Advertisement

* ਕੇਂਦਰ ਅਤੇ ਪੰਜਾਬ ਸਰਕਾਰ ਹੜ੍ਹਾਂ ਨੂੰ ਕੁਦਰਤੀ ਆਫ਼ਤ ਘੋਸ਼ਤ ਕਰਕੇ ਫੌਰੀ ਤੌਰ ਤੇ ਕਿਸਾਨਾਂ ਦੀ ਬਾਂਹ ਫੜੇ
ਚੰਡੀਗੜ੍ਹ, 15 ਜੁਲਾਈ (ਪੰਜਾਬ ਡਾਇਰੀ)- ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਅਹਿਮ ਮੀਟਿੰਗ ਫੁਰਮਾਨ ਸਿੰਘ ਸੰਧੂ,ਸਤਨਾਮ ਸਿੰਘ ਸਾਹਨੀ,ਐਡਵੋਕੇਟ ਕਿਰਨਜੀਤ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋਈ,ਜਿਸ ਵਿੱਚ ਪੰਜਾਬ ਵਿੱਚ ਮੀਂਹ ਤੇ ਹੜਾਂ ਨਾਲ ਹੋਏ ਨੁਕਸਾਨ ਲਈ ਸੰਯੁਕਤ ਕਿਸਾਨ ਮੋਰਚਾ ਹੜ੍ਹ ਪੀੜਤ ਕਿਸਾਨਾਂ ਨੂੰ ਝੋਨੇ ਦੀ ਪਨੀਰੀ,ਪਸ਼ੂਆਂ ਦਾ ਚਾਰਾ ਦੇਣ ਦਾ ਜਲਦ ਪ੍ਰਬੰਧ ਕਰੇਗਾ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਹੜ੍ਹਾਂ ਨੂੰ ਕੁਦਰਤੀ ਆਫ਼ਤ ਘੋਸ਼ਤ ਕਰਕੇ ਫੌਰੀ ਤੌਰ ਤੇ ਕਿਸਾਨਾਂ ਦੀ ਬਾਂਹ ਫੜੇ,ਆਗੂਆਂ ਨੇ ਕਿਹਾ ਕੇ ਜੇਕਰ ਬੰਦ ਕੀਤੀਆਂ ਨਹਿਰਾਂ ਵਿੱਚ ਪਾਣੀ ਚਲਦਾ ਰਹਿੰਦਾ ਤਾਂ ਅੱਧਿਓਂ ਵੱਧ ਏਰੀਆ ਹੜਾਂ ਦੀ ਮਾਰ ਤੋਂ ਬਚ ਸਕਦਾ ਸੀ,ਅੱਗੇ ਐਸ.ਕੇ.ਐਮ ਨੇ ਐਲਾਨ ਕਰਦਿਆਂ ਕਿਹਾ ਕਿ 100 ਏਕੜ ਝੋਨੇ ਦੀ ਪਨੀਰੀ ਵੱਖ ਵੱਖ ਜ਼ਿਲ੍ਹਿਆਂ ਵਿੱਚ ਬੀਜੀ ਜਾਵੇਗੀ ਜੋ ਕੇ ਹੜ ਪ੍ਰਭਾਵਿਤ ਲੋਕਾਂ ਨੂੰ ਹੜਾਂ ਤੋਂ ਬਾਅਦ ਝੋਨਾ ਲਾਉਣ ਲਈ ਲੰਗਰ ਦੇ ਰੂਪ ਵਿੱਚ ਵੰਡੀ ਜਾਵੇਗੀ,ਅੱਗੇ ਉਹਨਾਂ ਕਿਹਾ ਕੇ ਸਰਕਾਰ ਬੀ ਬੀ ਐਮ ਬੀ ਵਿੱਚ ਪੰਜਾਬ ਦੀ ਨੁਮਾਇੰਦਗੀ ਬਹਾਲ ਕਰੇ ਤਾਂ ਕਿ ਪ੍ਰਬੰਧ ਠੀਕ ਕੀਤੇ ਜਾਣ,ਉਹਨਾਂ ਕਿਹਾ ਕੇ ਪੰਜਾਬ ਸਰਕਾਰ ਪਾਣੀ ਦੀ ਯੋਜਨਾ ਬੰਦੀ ਵਿੱਚ ਫੇਲ ਹੈ,ਨਹਿਰਾਂ ਬੰਦ ਕਰਨੀਆਂ ਗਲਤ ਹੈ ਅਤੇ ਪਾਣੀ ਦਾ ਨਿਕਾਸ ਬਿਲਕੁਲ ਵੀ ਠੀਕ ਨਹੀਂ ਹੈ ਹੜਾਂ ਦਾ ਮੁੱਖ ਕਾਰਨ ਨਦੀਆਂ ਨਾਲੀਆਂ ਅਤੇ ਡਰੇਨਾਂ ਦੀ ਸਫਾਈ ਸਮੇਂ ਸਿਰ ਨਹੀਂ ਕਰਵਾਈ ਗਈ,ਐਸ ਕੇ ਐਮ ਪੰਜਾਬ ਨੇ ਸਰਕਾਰ ਤੋਂ ਮੰਗ ਕੀਤੀ ਹੈ ਕੇ ਸਰਕਾਰ ਤੂੜੀ ਚਾਰਾਂ ਅਤੇ ਦਵਾਈਆਂ ਦਾ ਫੌਰੀ ਪ੍ਰਬੰਧ ਕਰੇ ਅਤੇ ਹੜ੍ਹ ਪ੍ਰਭਾਵਿਤ ਏਰੀਆ ਵਿੱਚ ਪ੍ਰਸ਼ਾਸਨ ਦੀਆਂ ਡਿਊਟੀਆਂ ਲਗਾ ਕੇ ਰਾਹਤ ਕਾਰਜ ਜਲਦ ਪਹੁੰਚਾਏ,ਇਸ ਮੌਕੇ ਹਰਿੰਦਰ ਸਿੰਘ ਲੱਖੋਵਾਲ, ਬਿੰਦਰ ਸਿੰਘ ਗੋਲੇ ਵਾਲਾ, ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਕੁਲਦੀਪ ਸਿੰਘ ਵਜੀਦਪੁਰ, ਵੀਰਪਾਲ ਸਿੰਘ ਢਿੱਲੋਂ,ਜੰਗਵੀਰ ਸਿੰਘ ਚੌਹਾਨ, ਨਿਰਭੈ ਸਿੰਘ ਢੁੱਡੀਕੇ,ਬਕਤਾਵਰ ਸਿੰਘ ਸਾਦਿਕ,ਰੁਲਦੂ ਸਿੰਘ ਮਾਨਸਾ, ਬੂਟਾ ਸਿੰਘ ਬੁਰਜ ਗਿੱਲ, ਗੁਰਜੀਤ ਸਿੰਘ ਕੰਢੀ,ਵੀਰ ਸਿੰਘ,ਗੁਰਪ੍ਰੀਤ ਸਿੰਘ,ਗੁਰਮੀਤ ਸਿੰਘ ਮਹਿਮਾ,ਬੂਟਾ ਸਿੰਘ ਬੁਰਜ ਗਿੱਲ,ਹਰਬੰਸ ਸਿੰਘ ਸੰਘਾ,ਰਾਜਵਿੰਦਰ ਕੌਰ ਅਤੇ ਸੁੱਖ ਗਿੱਲ ਮੋਗਾ ਹਾਜ਼ਰ ਸਨ!

Related posts

CM ਮਾਨ ਦੇ ਨਿਰਦੇਸ਼ਾਂ ’ਤੇ ਕਿਸਾਨਾਂ ਨੂੰ ਦਹਾਕਿਆਂ ਬਾਅਦ ਮਿਲਿਆ ਨਹਿਰੀ ਪਾਣੀ: ਮੀਤ ਹੇਅਰ

punjabdiary

ਕੁਲਹੜ ਪੀਜ਼ਾ ਵਾਲਿਆਂ ਦੇ ਹੱਕ ‘ਚ ਬੋਲੇ ਵਿੱਕੀ ਥੌਮਸ- ‘ਵੀਡੀਓ ਡਿਲੀਟ ਕਰੋ, ਪਾਪ ਦੇ ਹਿੱਸੇਦਾਰ ਨਾ ਬਣੋ’

punjabdiary

Breaking- ਪੰਜਾਬ ਪੁਲਿਸ ਨੇ ਕੈਦੀ ਦੀ ਪਿੱਠ ਤੇ ਗੈਂਗਸਟਰ ਲਿਖ ਕੇ ਬਦਸਲੂਕੀ ਦਾ ਸਬੂਤ ਪੇਸ਼ ਕੀਤਾ

punjabdiary

Leave a Comment