ਸੱਧੇਵਾਲ ਸਕੂਲ ਵਿੱਚ ਸਾਲਾਨਾ – ਸਮਾਗਮ ਕਰਵਾਇਆ
ਸ੍ਰੀ ਅਨੰਦਪੁਰ ਸਾਹਿਬ – (ਧਰਮਾਣੀ) ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੱਧੇਵਾਲ , ਸਿੱਖਿਆ ਬਲਾਕ – ਸ੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ – ਰੂਪਨਗਰ (ਪੰਜਾਬ) ਵਿਖੇ ਸਾਲਾਨਾ – ਸਮਾਰੋਹ ਬਹੁਤ ਹੀ ਧੂਮਧਾਮ ਨਾਲ਼ ਕਰਵਾਇਆ ਗਿਆ। ਅੱਜ ਦੇ ਇਸ ਸਾਲਾਨਾ ਸਮਾਰੋਹ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਪਹਿਲੀ ਜਮਾਤ ਤੋਂ ਚੌਥੀ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਸਾਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ। ਅੱਜ ਦੇ ਇਸ ਸਾਲਾਨਾ ਸਮਾਗਮ ਦੇ ਵਿੱਚ ਵਿਦਿਆਰਥੀਆਂ , ਉਨ੍ਹਾਂ ਦੇ ਮਾਤਾ – ਪਿਤਾ , ਗ੍ਰਾਮ ਪੰਚਾਇਤ ਸੱਧੇਵਾਲ ਅਤੇ ਸਕੂਲ ਮੈਨੇਜਮੈਂਟ ਕਮੇਟੀ ਸੱਧੇਵਾਲ ਦੇ ਮੈਂਬਰ ਸਾਹਿਬਾਨ ਨੇ ਵੱਧ – ਚੜ੍ਹ ਕੇ ਹਾਜ਼ਰੀ ਲਗਵਾਈ। ਇਸ ਸਮਾਗਮ ਦੇ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮਾਂ , ਭੰਗੜੇ , ਡਾਂਸ , ਫੈਂਸੀ ਡਰੈੱਸ ਮੁਕਾਬਲੇ , ਗਿੱਧੇ , ਗੀਤ – ਸੰਗੀਤ , ਕਹਾਣੀਆਂ , ਕਵਿਤਾਵਾਂ , ਕੁਇਜ਼ ਆਦਿ – ਆਦਿ ਵੱਖ – ਵੱਖ ਤਰ੍ਹਾਂ ਦੀਆਂ ਨੰਨ੍ਹਿਆਂ – ਮੁੰਨਿਆਂ ਦੀਆਂ ਕਲਾਕਾਰੀਆਂ ਪੇਸ਼ ਕੀਤੀਆਂ। ਅੱਜ ਦੇ ਇਸ ਸਾਲਾਨਾ ਸਮਾਰੋਹ ਦੇ ਮੁੱਖ ਮਹਿਮਾਨ ਸਰਪੰਚ ਗ੍ਰਾਮ ਪੰਚਾਇਤ ਸੱਧੇਵਾਲ ਸ੍ਰੀ ਰਣਵੀਰ ਕੌਰ ਜੀ ਨੇ ਵੱਖ – ਵੱਖ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ।ਅੱਜ ਦੇ ਇਸ ਸਾਲਾਨਾ ਸਮਾਰੋਹ ਦੌਰਾਨ ਸਕੂਲ ਮੁਖੀ ਮੈਡਮ ਰਜਨੀ ਧਰਮਾਣੀ ਨੂੰ ਸਿੱਖਿਆ ਦੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਲਈ ਰਣਵੀਰ ਕੌਰ ਸਰਪੰਚ ਗ੍ਰਾਮ ਪੰਚਾਇਤ ਸੱਧੇਵਾਲ ਅਤੇ ਸਮੂਹ ਪੰਚਾਇਤ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜਿੱਥੇ ਵਿਦਿਆਰਥੀਆਂ ਦੇ ਮਾਤਾ – ਪਿਤਾ ,ਸਰਪੰਚ ਗ੍ਰਾਮ ਪੰਚਾਇਤ ਸੁੱਧੇਵਾਲ, ਸਕੂਲ ਮੈਨੇਜਮੈਂਟ ਕਮੇਟੀ ਸੁੱਧੇਵਾਲ ਦੇ ਚੇਅਰਮੈਨ ਸ੍ਰੀਮਤੀ ਸੁਰਿੰਦਰ ਕੌਰ ਤੇ ਹੋਰ ਕਮੇਟੀ ਮੈਂਬਰ ਸਾਹਿਬਾਨ , ਪੰਚ ਮੋਹਨ ਸਿੰਘ , ਪੰਚ ਬਲਬੀਰ ਸਿੰਘ , ਪੰਚ ਚਰਨਜੀਤ ਕੌਰ , ਪੰਚ ਨਿਰੰਜਨ ਕੌਰ , ਹੇਮਰਾਜ , ਬਲਵਿੰਦਰ ਸਿੰਘ , ਸੁਖਦੇਵ ਸਿੰਘ , ਮਮਤਾ , ਸਰਬਜੀਤ ਕੌਰ , ਰਵਿੰਦਰ ਕੌਰ , ਸਕੂਲ ਇੰਚਾਰਜ ਮੈਡਮ ਰਜਨੀ ਧਰਮਾਣੀ ਆਦਿ ਹਾਜ਼ਰ ਸਨ।ਇਸ ਸਾਲਾਨਾ ਸਮਾਰੋਹ ਨੂੰ ਸਾਰਿਆਂ ਦੇ ਸਹਿਯੋਗ ਨਾਲ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਕੂਲ ਮੁਖੀ ਮੈਡਮ ਰਜਨੀ ਧਰਮਾਣੀ ਨੇ ਸਾਰਿਆਂ ਦਾ ਬਹੁਤ – ਬਹੁਤ ਧੰਨਵਾਦ ਕੀਤਾ।