ਸੱਭਿਆਚਾਰਕ ਕੇਂਦਰ ਵਿਖੇ ਜਿਲ੍ਹਾ ਪੱਧਰੀ ਬਾਲ ਦਿਵਸ ਦਾ ਆਯੋਜਨ
-ਬੱਚਿਆਂ ਦੇ ਗਰੁੱਪ ਡਾਂਸ , ਗਰੁੱਪ ਸੌਂਗ ਅਤੇ ਕਵਿਤਾ ਦੇ ਮੁਕਾਬਲੇ ਕਰਵਾਏ
ਫਰੀਦਕੋਟ, 10 ਅਕਤੂਬਰ (ਪੰਜਾਬ ਡਾਇਰੀ)- ਜਿਲ੍ਹਾ ਬਾਲ ਭਲਾਈ ਕੌਂਸਲ ਫਰੀਦਕੋਟ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ, ਆਈ.ਏ.ਐੱਸ. ਦੇ ਦਿਸ਼ਾ ਨਿਰਦੇਸ਼ਾ ਹੇਠ ਜਿਲ੍ਹਾ ਪੱਧਰ ਦਾ ਬਾਲ ਦਿਵਸ ਸਮਾਗਮ ਬਾਬਾ ਫ਼ਰੀਦ ਸੱਭਿਆਚਾਰਕ ਕੇਂਦਰ ਆਡੋਟੋਰੀਅਮ ਹਾਲ ਫਰੀਦਕੋਟ ਵਿਖੇ ਕਰਵਾਇਆ ਗਿਆ। ਜਿਸ ਵਿੱਚ ਜਿ਼ਲ੍ਹੇ ਦੇ ਵੱਖ ਵੱਖ ਸਕੂਲਾਂ ਦੇ ਲਗਭਗ 125 ਬੱਚਿਆਂ ਨੇ ਭਾਗ ਲਿਆ।
ਇਸ ਮੌਕੇ ਸ਼੍ਰੀ ਅਜੀਤ ਪਾਲ ਸਿੰਘ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਅੱਜ ਕਾਨੂੰਨ ਦਿਵਸ ਦੇ ਮੌਕੇ ਤੇ ਬੱਚਿਆਂ ਨੂੰ ਕਾਨੂੰਨੀ ਸੇਵਾਵਾ ਦਿਵਸ ਸਬੰਧੀ ਜਾਣਕਾਰੀ ਦਿੱਤੀ।
ਚੇਅਰਪਰਸਨ ਰੈੱਡ ਕਰਾਸ ਹਸਪਤਾਲ ਭਲਾਈ ਸ਼ਾਖ਼ਾ,ਫਰੀਦਕੋਟ ਸ਼੍ਰੀਮਤੀ ਅੰਕਿਤਾ ਵੱਲੋਂ ਸਮੂਹ ਬੱਚਿਆਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਵੱਲੋਂ ਕੀਤੀ ਗਈ ਪੇਸ਼ਕਾਰੀ ਦੀ ਸਲਾਘਾ ਕੀਤੀ ਗਈ ਅਤੇ ਭਵਿੱਖ ਵਿੱਚ ਹੋਰ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ ਗਈ।
ਇਸ ਸਮਾਗਮ ਦੌਰਾਨ ਗਰੁੱਪ ਡਾਂਸ , ਗਰੁੱਪ ਸੌਂਗ ਅਤੇ ਕਵਿਤਾ ਦੇ ਮੁਕਾਬਲੇ ਕਰਵਾਏ ਗਏ। ਇੰਨ੍ਹਾਂ ਮੁਕਾਬਲਿਆਂ ਵਿੱਚ ਗਰੁੱਪ ਡਾਂਸ ਕੰਪੀਟੀਸ਼ਨ ਵਿੱਚ ਪਹਿਲਾਂ ਸਥਾਨ ਦਸ਼ਮੇਸ਼ ਪਬਲਿਕ ਸਕੂਲ ਫਰੀਦਕੋਟ, ਦੂਸਰਾ ਸਥਾਨ ਬਾਬਾ ਫ਼ਰੀਦ ਪਬਲਿਕ ਸਕੂਲ ਫਰੀਦਕੋਟ ਅਤੇ ਤੀਸਰਾ ਸਥਾਨ ਡੀ.ਏ.ਵੀ ਸੈਨੇਟਰੀ ਸਕੂਲ ਜੈਤੋ ਨੇ ਹਾਸਲ ਕੀਤਾ। ਗਰੁੱਪ ਸੌਂਗ ਕੰਪੀਟੀਸ਼ਨ ਵਿੱਚ ਪਹਿਲਾ ਸਥਾਨ ਦਸ਼ਮੇਸ਼ ਗਲੋਬਲ ਸਕੂਲ ਬਰਗਾੜੀ, ਦੂਸਰਾ ਸਥਾਨ ਦਸ਼ਮੇਸ਼ ਪਬਲਿਕ ਸਕੂਲ ਫਰੀਦਕੋਟ ਅਤੇ ਤੀਸਰਾ ਸਥਾਨ ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਨੇ ਪ੍ਰਾਪਤ ਕੀਤਾ ਕੀਤਾ।
ਇਸੇ ਤਰ੍ਹਾਂ ਕਵਿਤਾ ਮੁਕਾਬਲੇ ਵਿੱਚ ਪਹਿਲਾਂ ਸਥਾਨ ਹਰਲੀਨ ਕੌਰ ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ, ਦੂਸਰਾ ਸਥਾਨ ਸਹਿਜਪ੍ਰੀਤ ਕੌਰ ਦਸ਼ਮੇਸ਼ ਗਲੋਬਲ ਸਕੂਲ ਬਰਗਾੜੀ, ਅਤੇ ਤੀਸਰਾ ਸਥਾਨ ਸ਼ਨੋਵਰ ਕੌਰ ਸਿੱਧੂ ਦਸ਼ਮੇਸ਼ ਪਬਲਿਕ ਸਕੂਲ ਕੋਟਕਪੂਰਾ ਨੇ ਹਾਸਲ ਕੀਤਾ ।
ਇਸ ਮੌਕੇ ਜੱਜ ਦੀ ਭੂਮਿਕਾ ਪ੍ਰੋ. ਪ੍ਰਭਸ਼ਰਨਜੋਤ ਕੌਰ, ਪ੍ਰੋ ਅਮਨਪ੍ਰੀਤ ਕੌਰ, ਪ੍ਰੋ ਅਮਰਜੋਤ ਕੌਰ, ਡਾ. ਦਵਿੰਦਰ ਸ਼ੈਫੀ ਲੈਕਚਰਾਰ, ਪ੍ਰੋ ਅੰਮ੍ਰਿਤਪਾਲ ਸਿੰਘ ਵੱਲੋਂ ਨਿਭਾਈ ਗਈ। ਇਸੇ ਤਰ੍ਹਾਂ ਮੰਚ ਸੰਚਾਲਨ ਸ੍ਰੀ ਜਸਬੀਰ ਸਿੰਘ ਜੱਸੀ ਅਤੇ ਟਾਈਮ ਕੀਪਰ ਦੀ ਭੂਮਿਕਾ ਚੰਦਰ ਮੋਹਨ ਵੱਲੋਂ ਬਾਖੂਬੀ ਨਿਭਾਈ ਗਈ।
ਇਸ ਮੌਕੇ ਤੇ ਐਸ.ਡੀ.ਐਮ. ਫਰੀਦਕੋਟ ਮੇਜਰ ਡਾ. ਵਰੁਨ ਕੁਮਾਰ, ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸੁਖਜੀਤ ਸਿੰਘ ਢਿੱਲਵਾਂ, ਸੈਕਟਰੀ ਰੈੱਡ ਕਰਾਸ ਮਨਦੀਪ ਸਿੰਘ ਮੌਂਗਾ, ਸੁਖਵੰਤ ਸਿੰਘ ਪੱਕਾ ਪ੍ਰਧਾਨ ਯੂਥ ਵਿੰਗ ਆਮ ਆਦਮੀ ਪਾਰਟੀ ਫਰੀਦਕੋਟ, ਧਰਮਜੀਤ ਸਿੰਘ ਰਾਮੇਆਣਆ ਆਮ ਆਦਮੀ ਪਾਰਟੀ, ਜਸਬੀਰ ਸਿੰਘ ਜੱਸਾ, ਗੁਰਜਿੰਦਰ ਸਿੰਘ ਪੱਕਾ ਅਤੇ ਸਕੂਲ ਦਾ ਸਟਾਫ਼ ਹਾਜ਼ਰ ਸਨ।