Image default
ਅਪਰਾਧ

ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਚਾਰਜਸ਼ੀਟ ‘ਚ ਹੋਏ ਕਈ ਖੁਲਾਸੇ

ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਚਾਰਜਸ਼ੀਟ ‘ਚ ਹੋਏ ਕਈ ਖੁਲਾਸੇ

 

 

 

Advertisement

 

ਰੋਹਤਕ, 6 ਸਤੰਬਰ (ਰੋਜਾਨਾ ਸਪੋਕਸਮੈਨ)- ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ‘ਤੇ ਮਹਿਲਾ ਕੋਚ ਵਲੋਂ ਛੇੜਛਾੜ ਦੇ ਮਾਮਲੇ ਵਿੱਚ ਦਾਇਰ ਚਾਰਜਸ਼ੀਟ ਵਿੱਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਚਾਰਜਸ਼ੀਟ ‘ਚ ਖੁਲਾਸਾ ਹੋਇਆ ਹੈ ਕਿ ਮੰਤਰੀ ਦੇ ਚੁੰਗਲ ‘ਚੋਂ ਭੱਜਦੇ ਸਮੇਂ ਮਹਿਲਾ ਕੋਚ ਦੇ ਸਿਰ ‘ਤੇ ਸੱਟ ਲੱਗ ਗਈ ਸੀ।

ਚਾਰਜਸ਼ੀਟ ਦੇ ਸਾਹਮਣੇ ਆਉਣ ‘ਤੇ ਮੰਤਰੀ ਸੰਦੀਪ ਸਿੰਘ ਵਲੋਂ ਜਾਂਚ ‘ਚ ਅਸਹਿਯੋਗ ਕਰਨ ਅਤੇ ਕਈ ਬਿਆਨ ਝੂਠੇ ਅਤੇ ਵਿਰੋਧੀ ਪਾਏ ਜਾਣ ਦਾ ਖੁਲਾਸਾ ਹੋਇਆ ਹੈ। ਚੰਡੀਗੜ੍ਹ ਪੁਲਿਸ ਅਨੁਸਾਰ ਸੰਦੀਪ ਸਿੰਘ ਨੇ ਆਪਣੇ ਬਿਆਨ ਵਿਚ ਕਿਹਾ ਕਿ ਪੀੜਤ ਨੇ 2 ਮਾਰਚ 2022 ਨੂੰ ਇੰਸਟਾਗ੍ਰਾਮ ਅਤੇ 1 ਜੁਲਾਈ 2022 ਨੂੰ ਸਨੈਪਚੈਟ ’ਤੇ ਮਿਲਣ ਦਾ ਸਮਾਂ ਮੰਗਿਆ ਸੀ।

ਇਸ ਦੇ ਨਾਲ ਹੀ ਸਟਾਫ਼ ਅਨੁਸਾਰ ਮੰਤਰੀ ਨੇ ਪੀੜਤ ਵਿਅਕਤੀ ਨੂੰ ਦਫ਼ਤਰੀ ਸਮੇਂ ਦੌਰਾਨ ਫ਼ੋਨ ਨਹੀਂ ਕੀਤਾ ਸਗੋਂ ਕੈਬਿਨ ਨੇੜੇ ਨਿੱਜੀ ਤੌਰ ‘ਤੇ ਮਿਲਣ ਲਈ ਬੁਲਾਇਆ| ਪੁਲਿਸ ਅਨੁਸਾਰ ਇਸ ਸਬੰਧੀ ਸੰਦੀਪ ਸਿੰਘ ਦੇ ਵਿਰੋਧੀ ਬਿਆਨ ਸਾਹਮਣੇ ਆਏ ਹਨ। ਮਾਮਲੇ ਵਿਚ ਸ਼ਾਮਲ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਦੇ ਬਿਆਨ ਚਾਰਜਸ਼ੀਟ ਵਿੱਚ ਮੌਜੂਦ ਤੱਥਾਂ ਨਾਲ ਮੇਲ ਨਹੀਂ ਖਾਂਦੇ।

Advertisement

ਇਸ ਦੇ ਨਾਲ ਹੀ ਪੁਲਿਸ ਨਾਲ ਵਾਰਦਾਤ ਵਾਲੀ ਥਾਂ ਦਾ ਦੌਰਾ ਕਰਨ ‘ਤੇ ਪੀੜਤਾ ਨੇ ਸੰਦੀਪ ਸਿੰਘ ਦੇ ਦਫ਼ਤਰ, ਉਸ ਨਾਲ ਲੱਗੇ ਕਮਰੇ, ਬੈੱਡਰੂਮ ਅਤੇ ਉਸ ਨਾਲ ਜੁੜੇ ਰਸਤੇ ਦੀ ਵੀ ਪਹਿਚਾਣ ਕੀਤੀ | ਜਦੋਂ ਕਿ ਮੰਤਰੀ ਸੰਦੀਪ ਸਿੰਘ ਨੇ ਆਪਣੇ ਬਿਆਨਾਂ ਵਿੱਚ ਕਬੂਲ ਕੀਤਾ ਸੀ ਕਿ ਉਹ ਮਹਿਲਾ ਜੂਨੀਅਰ ਕੋਚ ਨੂੰ ਸਿਰਫ ਦਫਤਰ ਵਿੱਚ ਮਿਲੇ ਸਨ, ਬੈੱਡਰੂਮ ਜਾਂ ਕੈਬਿਨ ਵਿੱਚ ਨਹੀਂ।

ਇਸ ਦੇ ਨਾਲ ਹੀ ਹਰਿਆਣਾ ਦੇ ਤਤਕਾਲੀ ਖੇਡ ਨਿਰਦੇਸ਼ਕ ਪੰਕਜ ਨੈਨ ਅਨੁਸਾਰ ਸੰਦੀਪ ਸਿੰਘ ਪੀੜਤਾ ਵਿਚ ਵਿਸ਼ੇਸ਼ ਦਿਲਚਸਪੀ ਦਿਖਾ ਰਿਹਾ ਸੀ। ਮਾਮਲੇ ਵਿਚ ਦੋਸ਼ ਆਇਦ ਕਰਨ ਸਬੰਧੀ ਅਗਲੀ ਸੁਣਵਾਈ ਚੰਡੀਗੜ੍ਹ ਦੀ ਅਦਾਲਤ ਵਿੱਚ 16 ਸਤੰਬਰ ਨੂੰ ਹੋਵੇਗੀ। ਚਾਰਜਸ਼ੀਟ ਅਨੁਸਾਰ ਪੀੜਤਾ ਨੇ ਸੀਆਰਪੀਸੀ ਦੀ ਧਾਰਾ 164 ਤਹਿਤ ਜੁਡੀਸ਼ੀਅਲ ਮੈਜਿਸਟਰੇਟ ਨੂੰ ਦਿੱਤੇ ਆਪਣੇ ਬਿਆਨ ‘ਤੇ ਕਾਇਮ ਹੈ। ਚਾਰਜਸ਼ੀਟ ਮੁਤਾਬਕ ਕਈ ਗਵਾਹਾਂ ਨੇ ਵੀ ਪੀੜਤਾ ਦੇ ਬਿਆਨ ਦਾ ਸਮਰਥਨ ਕੀਤਾ ਹੈ।

ਸੀਐਫਐਸਐਲ ਤੋਂ ਪ੍ਰਾਪਤ ਰਿਪੋਰਟ ਵਿਚ ਕੁਝ ਚੈਟ, ਵੌਇਸ ਅਤੇ ਕਾਲ ਰਿਕਾਰਡਿੰਗਜ਼ ਸਾਹਮਣੇ ਆਈਆਂ, ਜਿਸ ਤੋਂ ਪਤਾ ਲੱਗਿਆ ਕਿ ਪੀੜਤਾ ਨੇ ਘਟਨਾ ਤੋਂ ਤੁਰੰਤ ਬਾਅਦ ਕੁਝ ਲੋਕਾਂ ਨੂੰ ਘਟਨਾ ਬਾਰੇ ਜਾਣਕਾਰੀ ਦਿਤੀ ਸੀ। ਇਸ ਦੇ ਨਾਲ ਹੀ, ਐਫਆਈਆਰ ਦਰਜ ਹੋਣ ਤੋਂ ਤਿੰਨ ਦਿਨ ਪਹਿਲਾਂ 28 ਦਸੰਬਰ, 2022 ਦੀ ਇੱਕ ਕਾਲ ਰਿਕਾਰਡਿੰਗ ਬਾਰੇ, ਸੰਦੀਪ ਸਿੰਘ ਨੇ ਚੰਡੀਗੜ੍ਹ ਪੁਲਿਸ ਕੋਲ ਮੰਨਿਆ ਕਿ ਇਸ ਵਿੱਚ ਪੀੜਤਾ ਅਤੇ ਉਸਦੀ ਆਵਾਜ਼ ਸੀ।

Advertisement

Related posts

Breaking- ਗੈਂਗਸਟਰ ਨੇ ਪੰਜਾਬੀ ਗਾਇਕ ਮੂਸੇਵਾਲਾ ਦੇ ਕਤਲ ਵੇਲੇ ਵਰਤੋਂ ਵਿਚ ਲਿਆਂਦੇ ਗਏ ਹਥਿਆਰਾਂ ਦਾ ਭੇਦ ਖੋਲਿਆ

punjabdiary

Breaking- ਗੈਂਗਸਟਰ ਨਾਲ ਸੰਬੰਧਿਤ ਵਿਅਕਤੀਆ ਦੀ ਭਾਲ ਵਿਚ ਐਨ ਆਈ ਏ ਨੇ ਪੰਜਾਬ ਸਮੇਤ ਦੋ ਹੋਰ ਰਾਜਾਂ ਵਿਚ ਛਾਪੇਮਾਰੀ ਕੀਤੀ

punjabdiary

Breaking –ਆਪ ਵਿਧਾਇਕ ਦੀ ਗੱਡੀ ਨੇ ਦੋ ਕਾਰਾਂ ਨੂੰ ਮਾਰੀ ਟੱਕਰ

punjabdiary

Leave a Comment