Image default
ਤਾਜਾ ਖਬਰਾਂ

ਹਾਈ ਕਮਾਂਡ ਆਪਣਾ ਕੰਮ ਕਰੇ, ਮੈਂ ਆਪਣਾ ਕੰਮ ਕਰ ਰਹੀ ਹਾਂ : ਸੰਸਦ ਮੈਂਬਰ ਪ੍ਰਨੀਤ ਕੌਰ

ਪਟਿਆਲਾ , 25 ਮਈ – ( ਪੰਜਾਬ ਡਾਇਰੀ ) ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਹਾਊਸ ਦੀ ਮੀਟਿੰਗ ਵਿੱਚ ਰੋਕੇ ਗਏ ਕੰਮਾਂ ਲਈ ਨਿਗਮ ਕੋਲ ਪਏ ਪੈਸੇ ਦੀ ਵਰਤੋਂ ਦੀ ਪਾਬੰਦੀ ਸਬੰਧੀ ਮੁੱਖ ਮੰਤਰੀ ਦੇ ਨਾਮ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਪੁੱਜੇ। ਆਪਣੇ ਹਮਾਇਤੀਆਂ ਸਮੇਤ ਪਟਿਆਲਾ ਡੀਸੀ ਦਫ਼ਤਰ ਪਹੁੰਚੀ ਪ੍ਰਨੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਟਿਆਲਾ ਦੇ ਵਿਕਾਸ ਕਾਰਜਾਂ ਲਈ 14000000 ਰੁਪਏ ਪਾਸ ਕੀਤੇ ਗਏ ਹਨ।

ਚੋਣਾਂ ਕਾਰਨ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਪਟਿਆਲਾ ਦੇ ਵਿਕਾਸ ਕਾਰਜ ਠੱਪ ਹੋ ਗਏ ਸਨ। ਪ੍ਰਨੀਤ ਕੌਰ ਨੇ ਦੱਸਿਆ ਕਿ ਇਸ ਤੋਂ ਬਾਅਦ ਪੰਜਾਬ ਸਰਕਾਰ ਨੇ 17 ਤਰੀਕ ਨੂੰ ਹਾਊਸ ਦੀ ਮੀਟਿੰਗ ਵਿੱਚ ਰੋਕੇ ਗਏ ਕੰਮਾਂ ਲਈ ਨਿਗਮ ਕੋਲ ਪਏ ਪੈਸੇ ਦੀ ਵਰਤੋਂ ਕਰਨ ਉਤੇ ਪਾਬੰਦੀ ਲਾ ਦਿੱਤੀ ਜਿਸ ਨੂੰ ਲੈ ਕੇ ਅਸੀਂ ਅੱਜ ਮੁੱਖ ਮੰਤਰੀ ਪੰਜਾਬ ਦੇ ਨਾਮ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਮੰਗ ਪੱਤਰ ਦਿੱਤਾ ਹੈ। ਨੀਤ ਕੌਰ ਨੇ ਆਮ ਆਦਮੀ ਪਾਰਟੀ ਦੇ ਮੰਤਰੀ ਵਿਜੇ ਸਿੰਗਲਾ ਉਤੇ ਬੋਲਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਪਾਰਟੀ ਦਾ ਮਾਮਲਾ ਹੈ, ਮੈਂ ਇਸ ‘ਤੇ ਜ਼ਿਆਦਾ ਬਿਆਨ ਨਹੀਂ ਦੇ ਸਕਦੀ। ਇਸ ਤੋਂ ਇਲਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪ੍ਰਨੀਤ ਕੌਰ ਖਿਲਾਫ ਦਿੱਤੇ ਗਏ ਬਿਆਨ ‘ਤੇ ਪ੍ਰਨੀਤ ਕੌਰ ਨੇ ਕਿਹਾ ਕਿ ਇਕ ਬਿਆਨ ਕਈ ਦੇ ਚੁੱਕੇ ਹਨ ਪਰ ਜਦੋਂ ਤੱਕ ਮੈਂ ਸੰਸਦ ਮੈਂਬਰ ਹਾਂ ਮੈਂ ਲੋਕਾਂ ਦੇ ਕੰਮ ਕਰਵਾਉਂਦੀ ਰਹਾਂਗੀ ਤੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਾਂਗੀ। ਉਨ੍ਹਾਂ ਨੇ ਕਾਂਗਰਸ ਹਾਈਕਮਾਂਡ ਨੂੰ ਵੰਗਾਰ ਕੇ ਕਿਹਾ ਕਿ ਹਾਈ ਕਮਾਂਡ ਦਾ ਜੋ ਹੱਕ ਹੈ ਜੋ ਮਰਜ਼ੀ ਕਰੇ। ਰਾਜਾ ਵੜਿੰਗ ਕੁਝ ਨਹੀਂ ਕਰ ਸਕਦਾ। ਪਟਿਆਲਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੈਂਬਰ ਪਾਰਲੀਮੈਂਟ ਨੇ ਨਗਰ ਨਿਗਮ ਦੇ ਰੁਕੇ ਹੋਏ ਫੰਡ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤਾ ਹੈ। ਇਸ ਨੂੰ ਮੁੱਖ ਮੰਤਰੀ ਤੱਕ ਪਹੁੰਚਾ ਦਿੱਤਾ ਜਾਵੇਗਾ।

Related posts

Breaking- ਮਨਿਸਟਰੀਅਲ ਸਟਾਫ ਦੇ ਮਸਲੇ ਹੱਲ ਕਰਕੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਕਲਮ ਛੋੜ ਹੜਤਾਲ ਨੂੰ ਤੁਰੰਤ ਖਤਮ ਕਰਵਾਏ ਭਗਵੰਤ ਸਿੰਘ ਮਾਨ ਸਰਕਾਰ

punjabdiary

“ਮੈਂ ਚਾਹੇ ਜਿੱਥੇ ਰਹਾਂ, ਅੰਦਰ ਰਹਾਂ ਜਾਂ ਬਾਹਰ ਰਹਾਂ,ਦਿੱਲੀ ਦੇ ਕੰਮ ਨਹੀਂ ਰੁਕਣ ਵਾਲੇ”: CM ਕੇਜਰੀਵਾਲ

punjabdiary

ਲਓ ਜੀ ਪੜੋ ਤੁਹਾਡਾ ਆਪਣਾ ਅਖ਼ਬਾਰ ਪੰਜਾਬ ਡਾਇਰੀ ਸ਼ਨੀਵਾਰ 13 ਅਪ੍ਰੈਲ

punjabdiary

Leave a Comment