Image default
About us

ਹੁਣ ਫ੍ਰੀ ‘ਚ ਕ੍ਰਾਸ ਕਰੋ ਟੋਲ ਪਲਾਜ਼ਾ ! ਇਸ ਨਿਯਮ ਮੁਤਾਬਕ ਨਹੀਂ ਦੇਣਾ ਪਵੇਗਾ ਇੱਕ ਵੀ ਰੁਪਇਆ ਟੈਕਸ

ਹੁਣ ਫ੍ਰੀ ‘ਚ ਕ੍ਰਾਸ ਕਰੋ ਟੋਲ ਪਲਾਜ਼ਾ ! ਇਸ ਨਿਯਮ ਮੁਤਾਬਕ ਨਹੀਂ ਦੇਣਾ ਪਵੇਗਾ ਇੱਕ ਵੀ ਰੁਪਇਆ ਟੈਕਸ

 

 

 

Advertisement

 

ਚੰਡੀਗੜ੍ਹ, 17 ਨਵੰਬਰ (ਡੇਲੀ ਪੋਸਟ ਪੰਜਾਬੀ)- ਜੇਕਰ ਤੁਸੀਂ ਨੈਸ਼ਨਲ ਹਾਈਵੇ ਜਾਂ ਐਕਸਪ੍ਰੈੱਸ ਵੇਅ ਤੋਂ ਲੰਘ ਰਹੇ ਹੋ ਤਾਂ ਤੁਸੀਂ ਟੋਲ ਪਲਾਜ਼ਾ ਜ਼ਰੂਰ ਦੇਖਿਆ ਹੋਵੇਗਾ । ਇੱਥੇ ਸਾਨੂੰ ਟੋਲ ਟੈਕਸ ਦੇਣਾ ਪੈਂਦਾ ਹੈ, ਤਾਂ ਹੀ ਵਾਹਨ ਅੱਗੇ ਵਧ ਸਕਦਾ ਹੈ। ਹੁਣ ਹਰ ਟੋਲ ਟੈਕਸ ‘ਤੇ FASTag ਦੀ ਸਹੂਲਤ ਹੈ, ਜਿਸ ਨਾਲ ਤੁਸੀਂ ਬਿਨ੍ਹਾਂ ਲਾਈਨ ਵਿੱਚ ਲੱਗੇ ਟੋਲ ਪਲਾਜ਼ਾ ਤੋਂ ਲੰਘ ਸਕਦੇ ਹੋ । ਇਲੈਕਟ੍ਰਾਨਿਕ ਟੋਲ ਕੁਲੈਕਸ਼ਨ (ETC) ਸਿਸਟਮ ਫਾਸਟੈਗ ਤੋਂ ਪੈਸੇ ਕੱਟਦਾ ਹੈ । ਜੇਕਰ ਅਸੀਂ ਕਹੀਏ ਕਿ ਤੁਸੀਂ ਟੈਕਸ ਅਦਾ ਕੀਤੇ ਬਿਨ੍ਹਾਂ ਟੋਲ ਪਲਾਜ਼ਾ ਪਾਰ ਕਰ ਸਕਦੇ ਹੋ ਤਾਂ ਕਿਸ ਤਰ੍ਹਾਂ ਲੱਗੇਗਾ ? ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (NHAI) ਦੇ ਇੱਕ ਨਿਯਮ ਦੇ ਅਨੁਸਾਰ, ਤੁਸੀਂ ਟੈਕਸ ਦਾ ਭੁਗਤਾਨ ਕੀਤੇ ਬਿਨ੍ਹਾਂ ਟੋਲ ਪਲਾਜ਼ਾ ਪਾਰ ਕਰ ਸਕਦੇ ਹੋ। ਟੋਲ ਪਲਾਜ਼ਿਆਂ ‘ਤੇ ਟ੍ਰੈਫਿਕ ਨੂੰ ਘੱਟ ਕਰਨ ਅਤੇ ਜਾਮ ਤੋਂ ਬਚਣ ਲਈ ਸਰਕਾਰ ਨੇ ਫਾਸਟੈਗ ਸ਼ੁਰੂ ਕੀਤਾ ਹੈ। ਇਸ ਰਾਹੀਂ ਤੁਸੀਂ ਬਿਨ੍ਹਾਂ ਰੁਕੇ ਟੋਲ ਪਲਾਜ਼ਾ ਪਾਰ ਕਰ ਸਕਦੇ ਹੋ।

ਦੇਸ਼ ਦੇ ਹਰ ਟੋਲ ਪਲਾਜ਼ਾ ਨੂੰ ਫਾਸਟੈਗ ਸਿਸਟਮ ਨਾਲ ਜੋੜਿਆ ਗਿਆ ਹੈ। ਇਸ ਨੇ ਨਕਦੀ ਵਿੱਚ ਟੈਕਸ ਅਦਾ ਕਰਨ ਦੀ ਪ੍ਰਣਾਲੀ ਦੀ ਥਾਂ ਲੈ ਲਈ ਹੈ। ਜੇਕਰ ਤੁਹਾਡੇ ਕੋਲ ਫਾਸਟੈਗ ਨਹੀਂ ਹੈ ਤਾਂ ਤੁਹਾਨੂੰ ਜ਼ਿਆਦਾ ਟੈਕਸ ਦੇਣਾ ਪਵੇਗਾ। ਆਓ ਦੇਖੀਏ ਕਿ ਅਜਿਹਾ ਕੀ ਹੋ ਸਕਦਾ ਹੈ ਤਾਂ ਜੋ ਟੈਕਸ ਅਦਾ ਕਰਨ ਦੀ ਲੋੜ ਨਾ ਪਵੇ। NHAI ਨੇ ਦੋ ਸਾਲ ਪਹਿਲਾਂ ਇੱਕ ਨਿਯਮ ਜਾਰੀ ਕੀਤਾ ਸੀ, ਜਿਸ ਦੇ ਤਹਿਤ ਟੋਲ ਬੂਥਾਂ ‘ਤੇ ਵਾਹਨਾਂ ਦੀ ਲਾਈਨ 100 ਮੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਤਰ੍ਹਾਂ ਟੋਲ ਪਲਾਜ਼ਾ ’ਤੇ ਆਵਾਜਾਈ ਨੂੰ ਬਿਨ੍ਹਾਂ ਕਿਸੇ ਰੁਕਾਵਟ ਦੇ ਲੰਘਣ ਵਿਚ ਮਦਦ ਮਿਲਦੀ ਹੈ। ਟੋਲ ਪਲਾਜ਼ਾ ਤੋਂ 100 ਮੀਟਰ ਦੀ ਦੂਰੀ ਦਰਸਾਉਣ ਲਈ ਹਰੇਕ ਟੋਲ ਲੇਨ ‘ਤੇ ਪੀਲੀ ਪੱਟੀ ਹੈ।

ਜੇਕਰ ਤੁਹਾਡੀ ਕਾਰ 100 ਮੀਟਰ ਤੋਂ ਵੱਧ ਲੰਬੀ ਲਾਈਨ ਵਿੱਚ ਫਸ ਗਈ ਹੈ, ਤਾਂ ਤੁਹਾਨੂੰ ਟੋਲ ਦਾ ਭੁਗਤਾਨ ਕੀਤੇ ਬਿਨ੍ਹਾਂ ਗੱਡੀ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। NHAI ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਜੇਕਰ ਤੁਸੀਂ 10 ਸਕਿੰਟਾਂ ਤੋਂ ਵੱਧ ਉਡੀਕ ਕਰਦੇ ਹੋ, ਤਾਂ ਤੁਸੀਂ ਟੈਕਸ ਦਾ ਭੁਗਤਾਨ ਕੀਤੇ ਬਿਨ੍ਹਾਂ ਪਾਸ ਕਰ ਸਕਦੇ ਹੋ। ਕਿਸੇ ਵੀ ਸਮੱਸਿਆ ਲਈ ਤੁਸੀਂ NHAI ਹੈਲਪਲਾਈਨ 1033 ‘ਤੇ ਸੰਪਰਕ ਕਰ ਸਕਦੇ ਹੋ। NHAI ਤੁਹਾਨੂੰ ਟੋਲ ਟੈਕਸ ਵਿੱਚ ਛੋਟ ਦੀ ਸਹੂਲਤ ਵੀ ਦਿੰਦਾ ਹੈ। ਜੇਕਰ ਤੁਹਾਡਾ ਘਰ ਟੋਲ ਪਲਾਜ਼ਾ ਦੇ ਨੇੜੇ ਹੈ ਤਾਂ ਉਥੋਂ ਲੰਘਣ ਲਈ ਮਹੀਨਾਵਾਰ ਪਾਸ ਦੀ ਲੋੜ ਹੁੰਦੀ ਹੈ। ਟੋਲ ਟੈਕਸ ਪਾਸ ਦਰਾਂ ਸਥਾਨ ਦੇ ਆਧਾਰ ‘ਤੇ ਵੱਖ-ਵੱਖ ਹੁੰਦੀਆਂ ਹਨ।

Advertisement

Related posts

ਫਰਿਸ਼ਤਾ ਬਣੀ ਮਾਨ ਸਰਕਾਰ, ਹਾਦਸੇ ‘ਚ ਜ਼ਖਮੀਆਂ ਦਾ ਪਹਿਲੇ 48 ਘੰਟਿਆਂ ਦੇ ਅੰਦਰ ਹੋਵੇਗਾ ਮੁਫ਼ਤ ਇਲਾਜ

punjabdiary

ਗਰੀਬ ਲੋਕਾਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਕੀਤੇ ਜਾ ਰਹੇ ਹਨ ਉਪਰਾਲੇ:ਡਾ.ਬਲਜੀਤ ਕੌਰ

punjabdiary

Breaking- ਜੇਲ੍ਹ ‘ਚ ਮਾਲਿਸ਼ ਕਰਵਾਉਣ ਵਾਲੇ ਮੰਤਰੀ ਵੀਡੀਓ ਆਈ ਸਾਹਮਣੇ

punjabdiary

Leave a Comment