Image default
About us

ਹੁਣ ਮਾੜੀਆਂ ਸੜਕਾਂ ਬਣਾਉਣ ਵਾਲੇ ਠੇਕੇਦਾਰਾਂ ਦੀ ਖੈਰ ਨਹੀਂ ! CM ਮਾਨ ਨੇ ਜਾਰੀ ਕੀਤੇ ਸਖਤ ਹੁਕਮ

ਹੁਣ ਮਾੜੀਆਂ ਸੜਕਾਂ ਬਣਾਉਣ ਵਾਲੇ ਠੇਕੇਦਾਰਾਂ ਦੀ ਖੈਰ ਨਹੀਂ ! CM ਮਾਨ ਨੇ ਜਾਰੀ ਕੀਤੇ ਸਖਤ ਹੁਕਮ

ਚੰਡੀਗੜ੍ਹ, 12 ਮਈ (ਡੇਲੀ ਪੋਸਟ ਪੰਜਾਬੀ)- ਪੰਜਾਬ ਸਰਕਾਰ ਜਦੋਂ ਤੋਂ ਸੱਤਾ ਵਿਚ ਆਈ ਹੈ ਉਦੋਂ ਤੋਂ ਲਗਾਤਾਰ ਲੋਕ ਹਿੱਤ ਫੈਸਲੇ ਲਏ ਜਾ ਰਹੇ ਹਨ। ਇਸੇ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾੜੀਆਂ ਸੜਕਾਂ ਬਣਾਉਣ ਵਾਲੇ ਠੇਕੇਦਾਰਾਂ ਨੂੰ ਸਖਤ ਚਿਤਾਵਨੀ ਦਿੱਤੀ ਹੈ । ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਠੇਕੇਦਾਰ ਸੜਕ ਬਣਾਉਣ ਲਈ ਮਾੜੇ ਮੈਟੀਰੀਅਲ ਦੀ ਵਰਤੋਂ ਕਰੇਗਾ ਤਾਂ ਉਸ ਨੂੰ ਉਸਦੀਆਂ ਪੁਰਾਣੀਆਂ ਬਣਾਈਆਂ ਸੜਕਾਂ ਲਈ ਵੀ ਜ਼ੁਰਮਾਨਾ ਲਗਾਇਆ ਜਾਵੇਗਾ ।
ਦਰਅਸਲ, ਆਮ ਆਦਮੀ ਪਾਰਟੀ ਵੱਲੋਂ ਸੋਸ਼ਲ ਮੀਡੀਆ ‘ਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਸਬੰਧੀ ਦਿੱਤੀ ਗਈ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਵੀ ਠੇਕੇਦਾਰ ਸੜਕ ਬਣਾਉਣ ਲਈ ਮਾੜਾ ਮੈਟੀਰੀਅਲ ਵਰਤੇਗਾ, ਉਸਨੂੰ ਉਸਦੀਆਂ ਪੁਰਾਣੀਆਂ ਬਣਾਈਆਂ ਸੜਕਾਂ ਲਈ ਵੀ ਜ਼ੁਰਮਾਨਾ ਲਗਾਇਆ ਜਾਵੇਗਾ।
ਦੱਸ ਦੇਈਏ ਕਿ ਅੱਜ ਮਾਨ ਸਰਕਾਰ ਇੰਡਸਟਰੀ ਸੈਕਟਰ ਨੂੰ ਵੱਡਾ ਤੋਹਫਾ ਦੇਣ ਜਾ ਰਹੀ ਹੈ, ਜਿਸ ਦਾ ਐਲਾਨ ਮੁੱਖ ਮੰਤਰੀ ਮਾਨ ਵੱਲੋਂ ਖੁਦ ਕੀਤਾ ਜਾਵੇਗਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਅਸੀਂ ਇਤਿਹਾਸਕ ਫੈਸਲਾ ਲੈਣ ਜਾ ਰਹੇ ਹਾਂ ਤੇ ਅਜਿਹਾ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਜੋ ਬਾਕੀਆਂ ਨੂੰ ਵੀ ਪ੍ਰੇਰਿਤ ਕਰੇਗਾ ।

Related posts

ਸਿੱਖਿਆ ਵਿਭਾਗ ਮੋਹਾਲੀ ਦਾ ਫ਼ੈਸਲਾ; ਸਕੂਲਾਂ ਵਿਚ ਪੰਜਾਬੀ ਭਾਸ਼ਾ ਦੀਆਂ ਮੋਹਰਾਂ ਵਰਤਣ ਦੇ ਹੁਕਮ

punjabdiary

ਡਾ.ਬਲਜੀਤ ਕੌਰ ਨੇ ਨਵੇਂ ਬਣੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ

punjabdiary

Breaking News-2 ਹੈਂਡਗ੍ਰਨੇਡ ਤੇ 17 ਕਾਰਤੂਸ ਮਿਲੇ

punjabdiary

Leave a Comment