ਹੋਣਹਾਰ ਨੌਜਵਾਨ ਲਾਰਡ ਬੁੱਧਾ ਟਰੱਸਟ ਨਾਲ ਸੰਪਰਕ ਕਰਨ : ਮਿਸ ਪਰਮਜੀਤ ਤੇਜੀ
ਅੰਬੇਡਕਰ ਜੈਯੰਤੀ ਮੌਕੇ ਕੀਤਾ ਜਾਵੇਗਾ ਸਨਮਾਨਿਤ
ਫਰੀਦਕੋਟ, 1 ਮਾਰਚ – ਇਲਾਕੇ ਦੀ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਵੱਲੋਂ ਅਗਲੇ ਮਹੀਨੇ ਡਾ. ਅੰਬੇਡਕਰ ਜੈਯੰਤੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਈ ਜਾਵੇਗੀ। ਇਸ ਮੌਕੇ ਸਿੱਖਿਆ, ਖੇਡਾਂ, ਸੁੰਦਰ ਲਿਖਾਈ, ਭਾਸ਼ਣ ਅਤੇ ਹੋਰ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੇ ਸੌਲਾਂ ਸਾਲ ਤੱਕ ਦੇ ਨੌਜਵਾਨ ਲੜਕੇ, ਲੜਕੀਆਂ ਨੂੰ ਟਰੱਸਟ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਸਬੰਧੀ ਅੱਜ ਇਥੇ ਜਾਣਕਾਰੀ ਦਿੰਦੇ ਹੋਏ ਟਰੱਸਟ ਦੀ ਉਪ ਪ੍ਰਧਾਨ ਮਿਸ ਪਰਮਜੀਤ ਤੇਜੀ ਨੇ ਦੱਸਿਆ ਹੈ ਕਿ ਅਜਿਹੇ ਹੋਣਹਾਰ ਵਿਦਿਆਰਥੀ ਜਾਂ ਉਨ੍ਹਾਂ ਦੇ ਮਾਪੇ ਆਉਂਦੀ 15 ਮਾਰਚ ਤੱਕ ਟਰੱਸਟ ਦੇ ਜਿਲਾ ਪ੍ਰਧਾਨ ਜਗਦੀਸ਼ ਰਾਜ ਭਾਰਤੀ (ਮੋਬ. ਨੰਬਰ 98154-52600) ਨਾਲ ਸੰਪਰਕ ਕਰਕੇ ਲਿਖਤੀ ਰੂਪ ਵਿਚ ਉਨ੍ਹਾਂ ਕੋਲ ਆਪਣੀ ਰਜਿਸਟ੍ਰੇਸ਼ਨ ਕਰਵਾਉਣ। ਮਿਸ ਤੇਜੀ ਨੇ ਅੱਗੇ ਇਹ ਵੀ ਦੱਸਿਆ ਹੈ ਕਿ ਨੌਜਵਾਨ ਵਰਗ ਨੂੰ ਉਪਰੋਕਤ ਖੇਤਰਾਂ ਵਿਚ ਪ੍ਰੇਰਿਤ ਕਰਨ ਲਈ ਇਹ ਸਨਮਾਨ ਸਮਾਰੋਹ ਕੀਤਾ ਜਾਵੇਗਾ। ਉਨ੍ਹਾਂ ਅੱਗੇ ਇਹ ਵੀ ਦੱਸਿਆ ਹੈ ਕਿ ਜਲਦੀ ਹੀ ਟਰੱਸਟ ਦੀ ਜਿਲਾ ਇਕਾਈ ਵਿਚ ਕੁਝ ਹੋਰ ਨਵੇਂ ਮੈਂਬਰ ਸ਼ਾਮਿਲ ਹੋਣਗੇ। ਉਨ੍ਹਾਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਹਨਾਂ ਦੀ ਸੰਸਥਾ ਲਾਰਡ ਬੁੱਧਾ ਚੈਰੀਟੇਬਲ ਟਰੱਸਟ ਨਿਰੋਲ ਸਮਾਜਿਕ ਸੰਸਥਾ ਹੈ, ਇਸਦਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਸਬੰਧ ਨਹੀਂ। ਇਹ ਸੰਸਥਾ ਨਾ ਤਾਂ ਕਿਸੇ ਰਾਜਨੀਤਿਕ ਗਤੀਵਿਧੀ ਵਿਚ ਹਿੱਸਾ ਲੈਂਦੀ ਹੈ ਅਤੇ ਨਾ ਹੀ ਕਿਸੇ ਵਿਸ਼ੇਸ਼ ਰਾਜਨੀਤਿਕ ਵਿਚਾਰ ਧਾਰਾ ਦਾ ਪ੍ਰਚਾਰ ਕਰਦੀ ਹੈ। ਸੰਸਥਾ ਵੱਲੋਂ ਨਿਰੋਲ ਸਮਾਜਿਕ ਕਾਰਜ ਕੀਤੇ ਜਾਂਦੇ ਹਨ। ਬਿਨਾਂ ਕਿਸੇ ਭੇਦ ਭਾਵ ਤੋਂ ਸਰਕਾਰੀ ਤੰਤਰ ਪੀੜਿਤ ਵਿਅਕਤੀ ਦੀ ਸਹਾਇਤਾ ਕੀਤੀ ਜਾਂਦੀ ਹੈ।
ਫੋਟੋ ਕੈਪਸ਼ਨ : ਮਿਸ ਪਰਮਜੀਤ ਕੌਰ ਤੇਜੀ।