Image default
ਤਾਜਾ ਖਬਰਾਂ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਵੱਲੋ ਨੈਸ਼ਨਲ ਲੋਕ ਅਦਾਲਤ ਦਾ ਕੀਤਾ ਗਿਆ ਆਯੋਜਨ।

ਪ੍ਰੈਸ ਨੋਟ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਵੱਲੋ ਨੈਸ਼ਨਲ ਲੋਕ ਅਦਾਲਤ ਦਾ ਕੀਤਾ ਗਿਆ ਆਯੋਜਨ।
ਲੋਕ ਅਦਾਲਤ ਦੇ ਫੈਸਲੇ ਨਾਲ ਦੋਹਾਂ ਧਿਰਾਂ ਦੀ ਜਿੱਤ ਹੁੰਦੀ ਹੈ।

ਪੰਜਾਬ ਰਾਜ ਕਾਨੂੰਨੀ ਸੇਵਾਵਾ ਅਥਾਰਟੀ, ਐਸ.ਏ.ਐਸ. ਨਗਰ (ਮੋਹਾਲੀ) ਦੇ ਕਾਰਜਕਾਰੀ ਚੇਅਰਮੈਨ, ਮਾਨਯੋਗ ਜਸਟਿਸ ਤਜਿੰਦਰ ਸਿੰਘ ਢੀਂਡਸਾ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਜੀਆਂ ਦੇ ਦਿਸ਼ਾਂ-ਨਿਰਦੇਸ਼ਾਂ ਅਤੇ ਸ੍ਰੀ ਅਰੁਣ ਗੁਪਤਾ, ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ ਨਗਰ (ਮੋਹਾਲੀ) ਦੀ ਯੋਗ ਅਗਵਾਈ ਹੇਠ ਅਤੇ ਸ੍ਰੀਮਤੀ ਰਮੇਸ਼ ਕੁਮਾਰੀ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਜੀ ਦੀ ਰਹਿਨੁਮਾਈ ਹੇਠ ਅੱਜ ਮਿਤੀ 14 ਮਈ, 2022 ਨੂੰ ਜ਼ਿਲ੍ਹਾ ਕਚਹਿਰੀਆਂ, ਫਰੀਦਕੋਟ ਅਤੇ ਸਬ-ਤਹਿਸੀਲ ਜੈਤੋ ਵਿਖੇ ਨੈਸ਼ਨਲ ਲੋਕ ਅਦਾਲਤ ਦਾ ਅਯੋਜਨ ਕੀਤਾ ਗਿਆ। ਇਸ ਲੋਕ ਅਦਾਲਤ ਦਾ ਫਾਇਦਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਹੈੱਡਕੁਆਟਰ, ਫਰੀਦਕੋਟ ਵਿਖੇ ਕੁੱਲ 08 ਬੈੱਚ ਬਣਾਏ ਗਏ ਅਤੇ ਸਬ-ਤਹਿਸੀਲ ਜੈਤੋ ਵਿਖੇ 01 ਬੈੱਚ ਬਣਾਇਆ ਗਿਆ। ਇਸ ਤਰ੍ਹਾ ਕੁੱਲ 737 ਲੰਭਿਤ ਕੇਸਾਂ ਅਤੇ ਪਰੀ ਲਿਟੀਗੇਟਿਵ ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇਸ ਤਰ੍ਹਾਂ ਕੁੱਲ 5,31,75,569/- ਰੁਪਏ ਦੇ ਅਵਾਰਡ ਪਾਸ ਕਰਕੇ ਜਨਤਾ ਨੂੰ ਲੋਕ ਅਦਾਲਤ ਦੁਆਰਾ ਰਾਜੀਨਾਮੇ ਰਾਹੀਂ ਫੈਸਲੇ ਦਿੱਤੇ ਗਏ।
ਸ੍ਰੀਮਤੀ ਰਮੇਸ਼ੀ ਕੁਮਾਰੀ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਜੀ ਵੱਲੋ ਵੱਖ-ਵੱਖ ਬੈੱਚਾਂ ਤੇ ਸੁਣਵਾਈ ਦੌਰਾਨ ਕੁੱਝ ਕੇਸਾਂ ਦੀਆਂ ਪਾਰਟੀਆਂ ਨਾਲ ਆਪ ਗੱਲਬਾਤ ਕਰਕੇ ਸਬੰਧਤ ਪਾਰਟੀਆਂ ਦੇ ਝਗੜਿਆਂ ਦਾ ਨਿਪਟਾਰਾ ਕਰਵਾਇਆ। ਸ੍ਰੀਮਤੀ ਰਮੇਸ਼ ਕੁਮਾਰੀ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਨੇ ਪਾਰਟੀਆਂ ਨੂੰ ਸਮਝਾਇਆ ਕਿ ਲੋਕ ਅਦਾਲਤਾਂ ਵਿੱਚ ਸਸਤਾ ਅਤੇ ਛੇਤੀ ਨਿਆਂ ਮਿਲਦਾ ਹੈ। ਇਸ ਨਾਲ ਉਹਨ੍ਹਾ ਦਾ ਕੀਮਤੀ ਸਮਾਂ ਅਤੇ ਧਨ ਦੀ ਬੱਚਤ ਹੰੁਦੀ ਹੈ। ਇਸ ਤੋਂ ਇਲਾਵਾ ਉਹਨ੍ਹਾ ਦੱਸਿਆ ਕਿ ਲੋਕ ਅਦਾਲਤ ਦਾ ਫੈਸਲਾ ਅੰਤਿਮ ਹੰੁੰਦਾ ਹੈ ਅਤੇ ਇਸ ਦੇ ਖਿਲਾਫ਼ ਕੋਈ ਅਪੀਲ ਨਹੀਂ ਹੁੰਦੀ। ਇਸ ਨੈਸ਼ਨਲ ਲੋਕ ਅਦਾਲਤ ਦੇ ਦੌਰਾਨ, ਇੱਕ ਕੇਸ ਜੋ ਕਿ ਸਾਲ 2011 ਤੋਂ ਪਤੀ-ਪਤਨੀ ਵਿੱਚ ਤਲਾਕ ਲੈਣ ਲਈ ਮਾਨਯੋਗ ਫੈਮਲੀ ਕੋਰਟ, ਫਰੀਦਕੋਟ ਵਿੱਚ ਲੰਭਿਤ ਸੀ, ਦਾ ਨਿਪਟਾਰਾ ਦੋਵਾਂ ਪਾਰਟੀਆਂ ਦਾ ਆਪਸ ਵਿੱਚ ਰਾਜੀਨਾਮਾ ਕਰਵਾ ਕੇ ਖਤਮ ਕੀਤਾ ਗਿਆ। ਇਸ ਦੇ ਨਾਲ ਹੀ ਦੋਵਾਂ ਪਾਰਟੀਆਂ ਵਿਚਕਾਰ ਦੋ ਹੋਰ ਲੰਭਿਤ ਕੇਸਾਂ ਦਾ ਵੀ ਨਿਪਟਾਰਾ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਹੋ ਗਿਆ।
ਇਸ ਤੋਂ ਇਲਾਵਾ ਇੱਕ ਹੋਰ ਵਿਵਾਹਿਕ ਜ਼ੌੜੇ ਜਿਹਨਾ ਦਾ ਕਿ ਸਾਲ 1994 ਤੋਂ ਆਪਸ ਵਿੱਚ ਝਗੜੇ ਚੱਲ ਰਹੇ ਸਨ ਅਤੇ ਉਹਨਾਂ ਦਾ ਕੇਸ ਜ਼ੋ ਕਿ ਸਾਲ 2019 ਤੋਂ ਮਾਨਯੋਗ ਫੈਮਿਲੀ ਕੋਰਟ, ਫਰੀਦਕੋਟ ਵਿੱਚ ਲੰਭਿਤ ਸੀ, ਦਾ ਵੀ ਨਿਪਟਾਰਾ ਕਰਦੇ ਹੋਏ ਦੋਨੇ ਪਾਰਟੀਆਂ ਰਜਾਮੰਦੀ ਨਾਲ ਆਪਸ ਵਿੱਚ ਇਕੱਠੇ ਰਹਿਣ ਲਈ ਰਾਜੀ ਹੋ ਗਈਆਂ ਇਸ ਤਰ੍ਹਾਂ ਪਾਰਟੀਆਂ ਵਿੱਚ ਸਾਲ 1994 ਦੇ ਚੱਲ ਰਹੇ ਟਕਰਾਓ ਨੂੰ ਖਤਮ ਕੀਤਾ ਗਿਆ ਅਤੇ ਦੋਨਾ ਪਾਰਟੀਆਂ ਦੀ ਜਿੱਤ ਹੋਈ।

Related posts

ਟੀਐਮਸੀ ਨੇ ਈਵੀਐਮ ’ਤੇ ਭਾਜਪਾ ਦਾ ‘ਟੈਗ’ ਲੱਗਣ ਦਾ ਦਾਅਵਾ ਕੀਤਾ; ਚੋਣ ਕਮਿਸ਼ਨ ਨੇ ਦਿਤਾ ਜਵਾਬ

punjabdiary

ਅਹਿਮ ਖ਼ਬਰ – ਅਕਾਲੀਆਂ ਦੀ ਸਰਕਾਰ ‘ਚ ਸਰਕਾਰੀ ਦਫ਼ਤਰਾਂ ‘ਚ ਪ੍ਰਕਾਸ਼ ਬਾਦਲ ਦੀ ਤਸਵੀਰ ਲਾਉਣ ਦੇ ਹੁਕਮ ਦਿੱਤੇ ਗਏ ਸੀ – ਗੁਰਮੀਤ ਸਿੰਘ ਮੀਤ ਹੇਅਰ

punjabdiary

ਸ਼ੇਅਰ ਬਾਜ਼ਾਰ ਦੀ ਤਬਾਹੀ, 50 ਦਿਨਾਂ ‘ਚ 50 ਲੱਖ ਕਰੋੜ ਰੁਪਏ ਦਾ ਨੁਕਸਾਨ, ਕੀ ਅਗਲੇ 50 ਦਿਨਾਂ ‘ਚ ਮਿਲੇਗਾ ਮੁਆਵਜ਼ਾ

Balwinder hali

Leave a Comment