ਫ਼ਰੀਦਕੋਟ ਦੇ ਜਸਵਿੰਦਰ ਸੰਧੂ ਮਾਸਟਰ ਗੇਮਜ਼ ਫੈਡਰੇਸ਼ਨ ਪੰਜਾਬ ਦੇ ਉਪ ਪ੍ਰਧਾਨ ਚੁਣੇ ਗਏ
ਫ਼ਰੀਦਕੋਟੀਏ ਚਰਨਜੀਤ ਸਿੰਘ ਤੇ ਸੁਧੀਰ ਕੁਮਾਰ ਬਣੇ ਸਟੇਟ ਕੋਆਡੀਨੇਟਰ
ਫ਼ਰੀਦਕੋਟ, 6 ਮਈ (ਜਸਬੀਰ ਕੌਰ ਜੱਸੀ) – ਖੇਡਾਂ ਜੀਵਨ ਦਾ ਅਨਿੱਖੜਵਾਂ ਅੰਗ ਹਨ ਤੇ ਖਿਡਾਰੀ ਕਦੇ ਵੀ ਬੁੱਢਾ ਨਹੀ ਂਹੁੰਦਾ। ਏਸੇ ਲੜੀ ਤਹਿਤ ਪੰਜਾਬ ਅੰਦਰ ਮਾਸਟਰ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ,ਮਾਸਟਰ ਗੇਮਜ਼ ਫੈਡਰੇਸ਼ਨ ਪੰਜਾਬ ਦੀ ਨਵੀਂ ਬਾਡੀ ਦਾ ਗਠਨ ਕਰਨ ਲਈ ਫਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਇੱਕ ਅਹਿਮ ਮੀਟਿੰਗ ਹੋਈ ਜਿਸ ’ਚ ਵੱਖ-ਵੱਖ ਜਿਲਿਆਂ ਦੇ ਖੇਡ ਪ੍ਰੇਮੀਆਂ ਨੇ ਹਿੱਸਾ ਲਿਆ। ਨੈਸ਼ਨਲ ਅਵਾਰਡੀ ਗੁਰਨਾਮ ਸਿੱਧੂ ਅਤੇ ਅੰਤਰਰਾਸ਼ਟਰੀ ਖਿਡਾਰੀ ਈਸ਼ਵਰ ਸ਼ਰਮਾ ਨੇ ਕਮੇਟੀ ਲਈ ਨਾਵਾਂਦੀ ਤਜ਼ਵੀਜ ਪੇਸ਼ ਕੀਤੀ ਅਤੇ ਹਾਊਸ ਵੱਲੋਂ ਸਰਬ ਸੰਮਤੀ ਨਾਲ ਇਸ ਤਜ਼ਵੀਜ ਨੂੰ ਪਾਸ ਕੀਤਾ ਗਿਆ। ਚੁਣੀ ਗਈ ਬਾਡੀ ‘ਚ ’ਗੁਰਪਰਵੇਜ਼ ਸਿੰਘ ਸੰਧੂ ਸ਼ੈਲੇ ਨੂੰ ਪੰਜਾਬ ਪ੍ਰਧਾਨ, ਜਸਵਿੰਦਰ ਸੰਧੂ (ਫਰੀਦਕੋਟ) ਅਤੇ ਬੀ.ਪੀ.ਈ.ਓ ਭੁਪਿੰਦਰ ਸਿੰਘ ਜੋਸਨ ਉਪ ਪ੍ਰਧਾਨ, ਅਮਰੀਕ ਸੰਧੂ (ਮੋਗਾ) ਜਨਰਲ ਸਕੱਤਰ, ਏਸ਼ੀਅਨ ਐਥਲੀਟ ਪ੍ਰਗਟ ਸਿੰਘ ਜੁਆਇੰਟ ਸਕੱਤਰ, ਡਾਕਟਰ ਪਿ੍ਰੰਸੀਪਲ ਸੁਰਜੀਤ ਸਿੰਘ ਸਿੱਧੂ ਮੁੱਖ ਸਲਾਹਕਾਰ, ਗੋਲਡ ਮੈਡਲਿਸਟ ਈਸ਼ਵਰ ਸ਼ਰਮਾ ਸਟੇਟ ਕੋਆਡੀਨੇਟਰ, ਅਮਰੀਕ ਸਿੱਧੂ ਜਆਇੰਟ ਕੋਆਡੀਨੇਟਰ, ਅੰਗਰੇਜ ਸਿੰਘ ਮਮਦੋਟ ਸਪੋਕਸਮੈਨ, ਜਸਪਾਲ ਜੋ ਸਨ ਮੀਡੀਆ ਇੰਚਾਰਜ਼, ਰਾਕੇਸ਼ ਕਪੂਰ ਦਫਤਰ ਸਕੱਤਰ ਚੁਣੇ ਗਏ। ਇਸ ਮੌਕੇ ਵੱਖ-ਵੱਖ ਖੇਡਾਂ ਲਈ ਸਟੇਟ ਕੋਆਡੀਨੇਟਰ ਵੀ ਸਥਾਪਿਤ ਕੀਤੇ ਗਏ। ਜਿਸ ’ਚ ਸੁਧੀਰ ਸ਼ਰਮਾ ਨੂੰ ਬੈਡਮਿੰਟਨ, ਚਰਨਜੀਤ ਸਿੰਘ ਨੂੰ ਕੁਸ਼ਤੀ,ਜਸਪ੍ਰੀਤ ਬਾਬਾ ਤੇ ਗੁਰਬਚਨ ਭੁੱਲਰ ਨੂੰ ਹਾਕੀ, ਰੋਹਿਤ ਸ਼ਰਮਾ ਨੂੰ ਟੇਬਲ ਟੈਨਿਸ, ਹਰਪ੍ਰੀਤ ਭੁੱਲਰ ਨੂੰ ਤੈਰਾਕੀ, ਸਰਬਜੀਤ ਸਿੰਘ ਤੇ ਅਵਤਾਰ ਕੌਰ ਨੂੰ ਕਬੱਡੀ, ਸੋਹਣ ਸਿੰਘ ਸੋਢੀ ਨੂੰ ਸਾਈਕਲਿੰਗ, ਭੁਪਿੰਦਰ ਸਿੰਘ ਨੂੰ ਤੀਰ ਅੰਦਾਜ਼ੀ ਗਣੇਸ਼ ਦਾਸ ਸ਼ਕਤੀ ਸਿੰਘ ਤੇ ਜਗਸੀਰ ਸਿੰਘ ਪੁਰੀ ( ਸ਼੍ਰੀ ਮੁਕਤਸਰ)ਨੂੰ ਬਾਸਕਟਬਾਲ, ਹਰਬਿੰਦਰ ਸਿੰਘ ਨੂੰ ਸ਼ੂਟਿੰਗ, ਅਮਨਦੀਪ ਅਜ਼ਾਦ ਸਿੰਘ ਨੂੰ ਫੁੱਟਬਾਲ ਕੋਆਡੀਨੇਟਰ ਲਾਇਆ ਗਿਆ। ਪ੍ਰਧਾਨ ਸ਼ੈਲੇ ਸੰਧੂ ਨੇ ਜਾਣਕਾਰੀ ਦਿੱਤੀ ਕਿ ਇਸ ਵਾਰ ਕੇਰਲਾ ਵਿਖੇ ਹੋ ਰਹੀਆਂ ਮਾਸਟਰਜ਼ ਨੈਸ਼ਨਲ ਖੇਡਾਂ’ਚ ਪੰਜਾਬ ਦੇ ਖਿਡਾਰੀ ਵੱਧ ਚੜ ਕੇ ਹਿੱਸਾ ਲੈਣਗੇ।
ਫ਼ੋਟੋ:05ਐੱਫ਼ਡੀਕੇਪੀਜਸਬੀਰਕੌਰ6:ਜਸਵਿੰਦਰ ਸਿੰਘ ਸੰਧੂ ਉਪ ਪ੍ਰਧਾਨ, ਚਰਨਜੀਤ ਸਿੰਘ ਅਤੇ ਸੁਧੀਰ ਕੁਮਾਰ ਕੋਆਰਡੀਨੇਟਰ।