Image default
ਤਾਜਾ ਖਬਰਾਂ

ਫ਼ਰੀਦਕੋਟ: 16 ਹਜ਼ਾਰ ਤੋਂ ਵੱਧ ਵੋਟਾਂ ਨਾਲ ਗੁਰਦਿੱਤ ਸਿੰਘ ਸੇਖੋਂ ਜੇਤੂ

ਫ਼ਰੀਦਕੋਟ: 16 ਹਜ਼ਾਰ ਤੋਂ ਵੱਧ ਵੋਟਾਂ ਨਾਲ ਗੁਰਦਿੱਤ ਸਿੰਘ ਸੇਖੋਂ ਜੇਤੂ
ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਬੰਟੀ ਰੋਮਾਣਾ ਦੂਜੇ ਅਤੇ ਮਾਰਕਫੈੱਡ ਦੇ ਚੇਅਰਮੈਨ ਕੁਸ਼ਲਦੀਪ ਸਿੰਘ ਢਿੱਲੋਂ ਤੀਜੇ ਸਥਾਨ ‘ਤੇ
ਫ਼ਰੀਦਕੋਟ, 10 ਮਾਰਚ – (ਪ੍ਰਸ਼ੋਤਮ ਕੁਮਾਰ) – ਫ਼ਰੀਦਕੋਟ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ 16290 ਵੋਟਾਂ ਨਾਲ ਚੋਣ ਜਿੱਤ ਗਏ ਹਨ। ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ 36400 ਵੋਟ ਲੈ ਕੇ ਦੂਜੇ ਸਥਾਨ ‘ਤੇ ਰਹੇ ਜਦੋਂਕਿ ਕਾਂਗਰਸੀ ਉਮੀਦਵਾਰ ਤੇ ਮਾਰਕਫੈੱਡ ਦੇ ਚੇਅਰਮੈਨ ਕੁਸ਼ਲਦੀਪ ਸਿੰਘ ਢਿੱਲੋਂ 33024 ਵੋਟਾਂ ਹਾਸਲ ਕਰਕੇ ਤੀਜੇ ਸਥਾਨ ‘ਤੇ ਰਹੇ। ਭਾਜਪਾ ਉਮੀਦਵਾਰ ਗੌਰਵ ਕੱਕੜ ਨੂੰ 2385 ਵੋਟਾਂ ਮਿਲੀਆਂ। ਅਕਾਲੀ ਦਲ ਮਾਨ ਦੇ ਉਮੀਦਵਾਰ ਗੁਰਸੇਵਕ ਸਿੰਘ ਭਾਣਾ ਨੂੰ 1557 ਵੋਟਾਂ ਪਈਆਂ ਹਨ। ਜੇਤੂ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਨੇ 52689 ਵੋਟਾਂ ਹਾਸਲ ਕੀਤੀਆਂ। ਵਿਧਾਨ ਸਭਾ ਹਲਕੇ ਵਿੱਚ ਵੋਟਾਂ ਦੀ ਗਿਣਤੀ ਲਈ 14 ਰਾਊਂਡਾਂ ਵਿੱਚ ਗਿਣਤੀ ਹੋਈ ਅਤੇ ਹਰੇਕ ਰਾਊਂਡ ਵਿੱਚ ਗੁਰਦਿੱਤ ਸਿੰਘ ਸੇਖੋਂ ਨੂੰ ਲੀਡ ਮਿਲੀ। ਗੁਰਦਿੱਤ ਸਿੰਘ ਸੇਖੋਂ ਪਿੰਡਾਂ ਵਿੱਚੋਂ 7000 ਵੋਟ ਵਧ ਕੇ ਆਏ ਅਤੇ ਸ਼ਹਿਰ ਵਿੱਚੋਂ ਵੀ ਉਹਨਾਂ ਨੂੰ 10000 ਤੋਂ ਵੱਧ ਵੋਟ ਮਿਲੀ। ਚੋਣ ਜਿੱਤਣ ਤੋਂ ਬਾਅਦ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਉਹਨਾਂ ਨੇ ਚੋਣਾਂ ਵਿੱਚ ਸ਼ਰਾਬ ਅਤੇ ਪੈਸੇ ਦੀ ਬਿਲਕੁਲ ਵੀ ਵਰਤੋਂ ਨਹੀਂ ਕੀਤੀ ਅਤੇ ਲੋਕਾਂ ਦੇ ਸਹਿਯੋਗ ਨਾਲ ਜਿੱਤੇ ਹਨ। ਉਹਨਾਂ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ੇ, ਭ੍ਰਿਸ਼ਟਾਚਾਰ ਅਤੇ ਬੇਰੁਜਗਾਰੀ ਨੂੰ ਜੜ੍ਹੋਂ ਮੁਕਾਵੇਗੀ। ਜੇਤੂ ਐਲਾਨੇ ਜਾਣ ਤੋਂ ਬਾਅਦ ਗੁਰਦਿੱਤ ਸਿੰਘ ਸੇਖੋਂ ਨੇ ਆਪਣੇ ਪਿਤਾ ਅੰਗਰੇਜ ਸਿੰਘ, ਮਾਂ ਬਲਜੀਤ ਕੌਰ, ਪਤਨੀ ਬੇਅੰਤ ਕੌਰ ਅਤੇ ਹਜ਼ਾਰਾਂ ਸਮਰਥਕਾਂ ਸਮੇਤ ਟਿੱਲਾ ਬਾਬਾ ਫਰੀਦ ਵਿਖੇ ਮੱਥਾ ਟੇਕਿਆ। ਗੁਰਦਿੱਤ ਸਿੰਘ ਸੇਖੋਂ 2017 ਵਿੱਚ ਕੁਸ਼ਲਦੀਪ ਸਿੰਘ ਢਿੱਲੋਂ ਤੋਂ 11 ਹਜ਼ਾਰ ਵੋਟ ਦੇ ਫਰਕ ਨਾਲ ਹਾਰ ਗਏ ਸਨ। ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਫਰੀਦਕੋਟ ਤੋਂ ਲਗਾਤਾਰ ਦੂਜੀ ਵਾਰੀ ਚੋਣ ਹਾਰੇ ਹਨ। ਫ਼ਰੀਦਕੋਟ ਵਿਧਾਨ ਸਭਾ ਹਲਕੇ ਵਿੱਚ ਕੁੱਲ 12 ਉਮੀਦਵਾਰ ਚੋਣ ਮੈਦਾਨ ਵਿੱਚ ਸਨ।

Related posts

ਸਿੱਖਿਆ ਵਿਭਾਗ ਵੱਲੋਂ ਨਿੱਜੀ ਸਕੂਲਾਂ ਦੀਆਂ ਫੀਸਾਂ, ਵਰਦੀਆਂ, ਪ੍ਰਾਈਵੇਟ ਪਬਲੀਕੇਸ਼ਨ ਦੀਆਂ ਕਿਤਾਬਾਂ ਅਤੇ ਸ਼ਟੇਸ਼ਨਰੀਆਂ ਦੀ ਮਨਮਾਨੀਆਂ ‘ਤੇ ਸਖਤੀ ਨਾਲ ਨਕੇਲ ਕਸਣ ਦੀ ਕਵਾਇਦ ਤੇਜ਼

punjabdiary

Breaking- ਅਹਿਮ ਖ਼ਬਰ – ਹੁਣ ਟੈੱਟ ਪਾਸ ਅਧਿਆਪਕ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਾਇਸ਼ ਨੂੰ ਘੇਰਨ ਦਾ ਐਲਾਨ ਕੀਤਾ

punjabdiary

Breaking- ਕੁਝ ਕੱਟੜਪੰਥੀਆਂ ਨੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਨੂੰ ਤਾਲਾ ਲਗਾਇਆ – ਬਿਆਨ, ਡਾ. ਦਲਜੀਤ ਸਿੰਘ ਚੀਮਾ

punjabdiary

Leave a Comment