1 ਜੂਨ ਤੋਂ ਬੰਦ ਹੋ ਜਾਵੇਗਾ ਗੈਸ ਕੁਨੈਕਸ਼ਨ, ਨਹੀਂ ਮਿਲੇਗੀ ਸਬਸਿਡੀ, ਫਟਾਫਟ ਕਰਵਾ ਲਓ ਆਹ ਕੰਮ
ਚੰਡੀਗੜ੍ਹ, 24 ਮਈ (ਡੇਲੀ ਪੋਸਟ ਪੰਜਾਬੀ)- ਰਸੋਈ ਗੈਸ ਦੇ ਉਪਭੋਗਤਾਵਾਂ ਨਾਲ ਸਬੰਧਤ ਗੈਸ ਏਜੰਸੀ ਵਿਚ ਜਾ ਕੇ ਬਾਇਓਮੀਟਰਕ ਪ੍ਰਮਾਣੀਕਰਨ ਜ਼ਰੀਏ e-KYC ਕਰਵਾਉਣੀ ਜ਼ਰੂਰੀ ਹੈ। ਪਹਿਲਾਂ ਇਸ ਦੀ ਸੀਮਾ 31 ਦਸੰਬਰ 2023 ਤੱਕ ਨਿਰਧਾਰਤ ਕੀਤੀ ਗਈ ਸੀ। ਹੁਣ ਬਹੁਤ ਸਾਰੇ ਉਪਭੋਗਤਾਵਾਂ ਵੱਲੋਂ e-KVC ਨਹੀਂ ਕਰਵਾਏ ਜਾਣ ਕਾਰਨ ਪੈਟਰੋਲੀਅਮ ਤੇ ਗੈਸ ਮੰਤਰਾਲੇ ਨੇ ਇਸ ਦੀ ਸੀਮਾ ਵਧਾ ਕੇ ਇਸ ਸਾਲ ਦੀ 31 ਮਈ ਤੱਕ ਕਰ ਦਿੱਤੀ ਹੈ।
Advertisement
31 ਮਈ ਤੱਕ ਵੀ ਈ-ਕੇਵਾਈਸੀ ਨਾ ਕਰਨ ਵਾਲੇ ਉਪਭੋਗਤਾਵਾਂ ਨੂੰ ਇਕ ਤਾਂ ਸਪਲਾਈ ਨਹੀਂ ਹੋਵੇਗੀ ਤੇ ਖਾਸ ਕਰਕੇ ਜੋ ਸਬਸਿਡੀ ਦਾ ਲਾਭ ਪ੍ਰਾਪਤ ਕਰਦੇ ਹਨ ਉਨ੍ਹਾਂ ਨੂੰ ਸਬਸਿਡੀ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਮੁਤਾਬਕ ਉਪਭੋਗਤਾ ਜਿਨ੍ਹਾਂ ਦੇ ਨਾਂ ਤੋਂ ਕੁਨੈਕਸ਼ਨ ਹੈ ਉਹ ਆਪਣਾ ਆਧਾਰ ਕਾਰਡ ਤੇ ਗੈਸ ਪਾਸਬੁੱਕ ਲੈ ਕੇ ਏਜੰਸੀ ਦੇ ਦਫਤਰ ਵਿਚ ਸਵੇਰੇ 10 ਵਜੇ ਤੋਂ 5 ਵਜੇ ਤੱਕ ਜਾ ਕੇ ਆਪਣੀ e-KYC ਖਰਵਾ ਸਕਦੇ ਹਨ।