10 ਜੂਨ ਨੂੰ ਫ਼ਰੀਦਕੋਟ ’ਚ ਗਾਇਕ ਕਰਮਜੀਤ ਅਨਮੋਲ-ਨਿਸ਼ਾ ਬਾਨੇ, ਹਰਮਿਲਾਪ ਗਿੱਲ ਰੰਗ ਬੰਨਣਗੇ
* ਲੋਕ ਗਾਇਕ ਕੁਲਵਿੰਦਰ ਕੰਵਲ ਅਤੇ ਹਰਿੰਦਰ ਸੰਧੂ ਦਾ ਹੋਵੇਗਾ ਵਿਸ਼ੇਸ਼ ਸਨਮਾਨ
* ਇਲਾਕਾ ਨਿਵਾਸੀਆਂ ਨੂੰ ਦਿੱਤਾ ਪ੍ਰੋਗਰਾਮ ਦਾ ਆਨੰਦ ਮਾਣਨ ਲਈ ਦਿੱਤਾ ਖੁੱਲਾ ਸੱਦਾ
ਫ਼ਰੀਦਕੋਟ, 7 ਜੂਨ (ਪੰਜਾਬ ਡਾਇਰੀ)- ਫ਼ਰੀਦਕੋਟ ਜ਼ਿਲੇ ਦੇ ਪਿੰਡ ਪੱਕਾ ’ਚ ਨਵੇਂ ਬਣੇ ਪੈਲੀਕਨ ਪਲਾਜ਼ਾ ’ਚ 10 ਜੂਨ ਨੂੰ ਦੇਸ਼-ਦੁਨੀਆਂ ’ਚ ਪੰਜਾਬ ਗਾਇਕੀ/ਅਦਾਕਾਰੀ ਅਤੇ ਕਾਮੇਡੀ ਖੇਤਰ ’ਚ ਨਾਮਣਾ ਖੱਟਣ ਵਾਲੇ ਪੰਜਾਬੀ ਦੇ ਚਹੇਤੇ ਕਰਮਜੀਤ ਅਨਮੋਲ,ਉਨ੍ਹਾਂ ਨਾਲ ਗਾਇਕਾ ਨਿਸ਼ਾ ਬਾਨੋ ਸਰੋਤਿਆਂ ਦੇ ਰੂਬਰੂ ਹੋਣਗੇ। ਇਸ ਮੌਕੇ ਲੋਕ ਗਾਇਕ ਹਰਮਿਲਾਪ ਗਿੱਲ, ਕਾਮੇਡੀਅਨ ਚਾਚੀ ਲੁਤਰੋ, ਸੁਖਜੀਤ ਢਿੱਲੋਂ ਵੀ ਸਰੋਤਿਆਂ ਨੂੰ ਹਸਾ-ਹਸਾ ਕੇ ਲੋਟਪੋਟ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੈਲੀਕਾਨ ਪਲਾਜ਼ਾ ’ਚ ਜਾਣਕਾਰੀ ਦਿੰਦਿਆ ਮੈਨੇਜਿੰਗ ਡਾਇਰੈਕਟਰ ਡਾ.ਸੰਜੀਵ ਗੋਇਲ ਨੇ ਦੱਸਿਆ ਕਿ ਜੈਨਸ ਇੰਟਰਨੈਸ਼ਨਲ, ਪੰਜਾਬ ਸ਼ੂਟਿੰਗ ਬਾਲ, ਏਲੀਟ ਸਪੋਰਟਸ ਕਲਚਲਰ ਐਂਡ ਸ਼ੋਸ਼ਲ ਆਰਗੇਨਾਈਜੇਸ਼ਨ ਵੱਲੋਂ ਸਾਂਝੇ ਰੂਪ ’ਚ 10 ਜੂਨ ਨੂੰ ਕਲਚਰਲ ਨਾਈਟ ਕਰਵਾਈ ਜਾ ਰਹੀ ਹੈ। ਉਨ੍ਹਾਂ ਇਸ ਕਲਚਰ ਨਾਈਟ ਨੂੰ ਮਾਣਨ ਲਈ ਇਲਾਕਾ ਨਿਵਾਸੀਆਂ ਨੂੰ ਖੁੱਲਾ ਸੱਦਾ ਦਿੱਤਾ ਹੈ। ਉਨ੍ਹਾਂ ਦੱਸਿਆ ਇਸ ਕਲਚਰਲ ਨਾਈਟ ’ਚ ਪ੍ਰਸਿੱਧ ਸੰਗੀਤਕਾਰ/ਗਾਇਕ ਕੁਲਵਿੰਦਰ ਕੰਵਲ ਅਤੇ ਹਰਿੰਦਰ ਸੰਧੂ ਦਾ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਗਮ ਦੀਆਂ ਤਿਆਰੀ ਲਗਭਗ ਮੁੰਕਮਲ ਹੋ ਚੁੱਕੀਆਂ ਹਨ। ਇਸ ਮੌਕੇ ਪਾਸਟ ਡਿਸਟਿ੍ਕ ਗਵਰਨਰ ਇੰਜ. ਰਾਜੀਵ ਗੋਇਲ, ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਦੇ ਡਾਇਰੈਕਟਰ/ਪਿ੍ਰੰਸੀਪਲ ਡਾ.ਐਸ.ਐਸ.ਬਰਾੜ,ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਸ਼ਾਖਾ ਫ਼ਰੀਦਕੋਟ ਦੇ ਪ੍ਰਧਾਨ ਡਾ.ਐਸ.ਐਸ.ਬਰਾੜ, ਜੈਨ ਇੰਟਰਨੈਸ਼ਨਲ ਦੇ ਚੀਫ਼ ਮੈਨੇਜਿੰਗ ਡਾਇਰੈਕਟਰ ਜਨਿੰਦਰ ਜੈਨ, ਲਾਇਨਜ਼ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਗੁਰਵਿੰਦਰ ਸਿੰਘ ਧੀਂਗੜਾ, ਡਾ.ਰੇਸ਼ਮ ਸਿੰਘ ਬਾਹੀਆ ਪ੍ਰਧਾਨ ਸੇਵਾ ਦਲ ਫ਼ਰੀਦਕੋਟ, ਏਲੀਟ ਸਪੋਰਟਸ ਕਲਚਰਲ ਐਂਡ ਸ਼ੋਸ਼ਲ ਆਰਗੇਨਾਈਜੇਸ਼ਨ ਦੇ ਪ੍ਰਧਾਨ ਹਰਮੰਦਰ ਢਿੱਲੋਂ, ਸਕੱਤਰ ਅਮਨ ਸ਼ਰਮਾ, ਅਨਿਲ ਗੋਇਲ ਸੰਧਵਾਂ, ਮੰਚ ਸੰਚਾਲਕ ਜਸਬੀਰ ਸਿੰਘ ਜੱਸੀ ਹਾਜ਼ਰ ਸਨ।