Image default
ਤਾਜਾ ਖਬਰਾਂ

10 ਮਾਰਚ ਨੂੰ ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ-ਡਿਪਟੀ ਕਮਿਸ਼ਨਰ

10 ਮਾਰਚ ਨੂੰ ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ-ਡਿਪਟੀ ਕਮਿਸ਼ਨਰ

ਬਰਜਿੰਦਰਾ ਕਾਲਜ ਫਰੀਦਕੋਟ, ਹਰੀ ਸਿੰਘ ਸੇਵਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ, ਯੂਨੀਵਰਸਿਟੀ ਕਾਲਜ ਜੈਤੋ ਵਿਖੇ ਹੋਵੇਗੀ ਵੋਟਾਂ ਦੀ ਗਿਣਤੀ

ਫਰੀਦਕੋਟ, 8 ਮਾਰਚ – (ਗੁਰਮੀਤ ਸਿੰਘ ਬਰਾੜ) 20 ਫਰਵਰੀ 2022 ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਲਈ ਫਰੀਦਕੋਟ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਜਾਣਕਾਰੀ ਜਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ. ਹਰਬੀਰ ਸਿੰਘ ਨੇ ਸਮੂਹ ਆਰ.ਓ ਤੋਂ ਵੋਟਾਂ ਦੀ ਗਿਣਤੀ ਲਈ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਕਰਨ ਉਪੰਰਤ ਦਿੱਤੀ। ਜਿਲ੍ਹਾ ਚੋਣ ਅਫਸਰ ਸ. ਹਰਬੀਰ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਦੀ ਗਿਣਤੀ ਲਈ ਸੁਰੱਖਿਆ ਸਮੇਤ ਸਾਰੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਉਨ੍ਹਾਂ ਵੱਲੋਂ ਸਮੂਹ ਗਿਣਤੀ ਕੇਂਦਰਾਂ ਦਾ ਦੌਰਾਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਫਰੀਦਕੋਟ ਲਈ ਵੋਟਾਂ ਦੀ ਗਿਣਤੀ ਸਰਕਾਰੀ ਬਰਜਿੰਦਰ ਕਾਲਜ ਫਰੀਦਕੋਟ ਵਿਖੇ ਹੋਵੇਗੀ ਅਤੇ ਕੋਟਕਪੂਰਾ ਵਿਧਾਨ ਸਭਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਡਾ. ਹਰੀ ਸਿੰਘ ਸੇਵਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਜਿਮਨੇਜੀਅਮ ਹਾਲ ਅਤੇ ਵਿਧਾਨ ਸਭਾ ਹਲਕਾ ਜੈਤੋ ਦੀਆਂ ਵੋਟਾਂ ਦੀ ਗਿਣਤੀ ਯੂਨੀਵਰਸਿਟੀ ਕਾਲਜ ਜੈਤੋ ਵਿਖੇ ਹੋਵੇਗੀ। ਉਨ੍ਹਾਂ ਕਿਹਾ ਕਿ ਤਿੰਨਾਂ ਗਿਣਤੀ ਕੇਂਦਰਾਂ ਵਿੱਚ ਮੀਡੀਆਂ ਦੀ ਜਾਣਕਾਰੀ ਲਈ ਮੀਡੀਆ ਸੈਂਟਰ ਸਥਾਪਤ ਕੀਤੇ ਗਏ ਹਨ, ਜਿੱਥੇ ਵਾਈ.ਫਾਈ ਕੁਨੈਕਸ਼ਨ ਅਤੇ ਐਲ.ਸੀ.ਡੀ, ਕੰਪਿਊਟਰ ਆਦਿ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੀਡੀਆ ਕਰਮੀਆ ਲਈ ਮੀਡੀਆ ਸੈਂਟਰ ਵਿੱਚ ਮੋਬਾਇਲ ਲਿਜਾਣ ਦੀ ਖੁੱਲ੍ਹ ਹੋਵੇਗੀ ਜਦੋਂ ਕਿ ਕਾਊਟਿੰਗ ਸੈਂਟਰਾਂ ਵਿੱਚ ਮੀਡੀਆ ਕਰਮੀ ਜਾਂ ਕੋਈ ਵੀ ਅਧਿਕਾਰੀ ਆਪਣਾ ਮੋਬਾਇਲ ਫ਼ੋਨ ਨਹੀਂ ਲਿਜਾ ਸਕੇਗਾ। ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਲਈ ਮੀਡੀਆ ਦੇ ਨੁਮਾਇੰਦੇ ਵੀਡਿਓ/ਸਟਿੱਲ ਕੈਮਰੇ ਦੀ ਵਰਤੋਂ ਕਰ ਸਕਣਗੇ। ਸ. ਹਰਬੀਰ ਸਿੰਘ ਨੇ ਅੱਗੇ ਦੱਸਿਆ ਕਿ ਉਨ੍ਹਾਂ ਵੱਲੋਂ ਤਿੰਨਾਂ ਗਿਣਤੀ ਕੇਂਦਰਾਂ ਵਿੱਚ ਪੋਟਸਲ ਬੈਲਟ ਪੇਪਰ ਕਾਊਟਿੰਗ, ਰਾਊਂਡ ਵਾਈਸ ਵੋਟਾਂ ਬਾਰੇ ਜਾਣਕਾਰੀ ਦੇਣ ਲਈ ਐਡਰੈਸਲ ਸਿਸਟਮ, ਕਾਊਟਿੰਗ ਟੇਬਲ, ਕਾਊਟਿੰਗ ਟੀਮਾਂ, ਕਾਊਟਿੰਗ ਏਜੰਟਾਂ, ਵੀਡਿਓਗ੍ਰਾਫੀ, ਲਾਅ ਅਤੇ ਆਰਡਰ ਟੀਮਾਂ, ਕਾਊਟਿੰਗ ਸਟਾਫ ਨੂੰ ਟਰੇਨਿੰਗ ਸਮੇਤ ਵੋਟਾਂ ਦੀ ਗਿਣਤੀ ਦੇ ਹਰੇਕ ਪਹਿਲੂ ਬਾਰੇ ਸਬੰਧਤ ਆਰ.ਓ ਤੋਂ ਜਾਣਕਾਰੀ ਲੈ ਲਈ ਗਈ ਹੈ ਅਤੇ ਸਾਰੇ ਹੀ ਗਿਣਤੀ ਕੇਂਦਰਾਂ ਵਿੱਚ ਵੋਟਾਂ ਦੀ ਗਿਣਤੀ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਜਿਲ੍ਹਾ ਚੋਣ ਅਫਸਰ ਸ. ਹਰਬੀਰ ਸਿੰਘ ਨੇ ਦੁਹਰਾਇਆ ਕਿ ਜਿਸ ਤਰ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਤੇ ਜਿਲਾ ਵਾਸੀਆਂ ਦੇ ਸਹਿਯੋਗ ਨਾਲ ਜਿਲੇ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਅਮਨ ਅਮਾਨ ਨਾਲ ਪਈਆਂ, ਉਸੇ ਤਰ੍ਹਾਂ ਹੀ ਸਮੂਹ ਧਿਰਾਂ ਦੇ ਸਹਿਯੋਗ ਨਾਲ ਵੋਟਾਂ ਦੀ ਗਿਣਤੀ ਵੀ ਸਾਂਤੀਪੂਰਵਕ ਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਈ ਜਾਵੇਗੀ। ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਵੋਟਾਂ ਦੀ ਗਿਣਤੀ ਵਾਲੇ ਦਿਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਵੋਟਾਂ ਦੀ ਗਿਣਤੀ ਵਿੱਚ ਲੱਗੇ ਸਮੂਹ ਸਟਾਫ ਨੂੰ ਪਹਿਲਾਂ ਵਾਂਗ ਸਹਿਯੋਗ ਦੇਣ ਤਾਂ ਜੋ ਗਿਣਤੀ ਦੇ ਅਮਲ ਨੂੰ ਸਫਲਤਾਪੂਰਵਕ ਪੂਰਾ ਕੀਤਾ ਜਾ ਸਕੇ।

Advertisement

Related posts

ਪੰਜਾਬ ‘ਚ ਘਰ ਬਣਾਉਣ ਵਾਲਿਆਂ ਲਈ ਚੰਗੀ ਖ਼ਬਰ, ਸਸਤਾ ਹੋਇਆ ਸੀਮਿੰਟ

punjabdiary

ਵੱਡੀ ਖ਼ਬਰ – ਇਕ ਔਰਤ ਤੇ ਦਿਨ-ਦਿਹਾੜੇ ਚਾਰ ਨੌਜਵਾਨਾਂ ਨੇ ਤਲਵਾਰ ਨਾਲ ਵਾਰ ਕੀਤਾ, ਪੜ੍ਹੋ ਪੂਰੀ ਖ਼ਬਰ

punjabdiary

Breaking- ਦੁੱਖ ਭਰੀ ਖਬਰ – ਮਨੀਲਾ ਵਿਚ ਕਬੱਡੀ ਕੋਚ ਦਾ ਗੋਲੀ ਮਾਰ ਕੇ ਕੀਤਾ ਕਤਲ

punjabdiary

Leave a Comment