1051 ਯੂਨਿਟ ਇਕੱਤਰ ਹੋਇਆ ਖੂਨ 4204 ਵਿਅਕਤੀਆਂ ਦੀ ਬਚਾਵੇਗਾ ਜਾਨ : ਮਲਿਕ
* ਪੀਬੀਜੀ ਵੈੱਲਫੇਅਰ ਕਲੱਬ ਦੇ ‘ਮੇਲਾ ਖੂਨਦਾਨੀਆਂ ਦਾ’ ਨੇ ਗੱਡੇ ਨਵੇਂ ਮੀਲ ਪੱਥਰ!
ਫਰੀਦਕੋਟ, 27 ਜੂਨ (ਪੰਜਾਬ ਡਾਇਰੀ)- ਪੀ.ਬੀ.ਜੀ. ਵੈੱਲਫੇਅਰ ਕਲੱਬ ਵੱਲੋਂ ਆਪਣੀ ਸਥਾਪਨਾ ਦੇ 14 ਸਾਲ ਪੂਰੇ ਜਾਣ ’ਤੇ ਪ੍ਰਧਾਨ ਰਾਜੀਵ ਮਲਿਕ ਦੀ ਅਗਵਾਈ ਹੇਠ ‘ਮੇਲਾ ਖੂਨਦਾਨੀਆਂ ਦਾ’ ਦੇ ਨਾਂਅ ਹੇਠ ਲਾਏ ਗਏ ਵਿਸ਼ਾਲ ਖੂਨਦਾਨ ਕੈਂਪ ਦੌਰਾਨ ਖੂਨਦਾਨੀਆਂ ਦਾ ਅਜਿਹਾ ਹਜੂਮ ਉਮੜਿਆ ਕਿ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ, ਕਿਉਂਕਿ ਸੰਸਥਾ ਵੱਲੋਂ 501 ਯੂਨਿਟ ਖੂਨ ਇਕੱਤਰ ਕਰਨ ਦਾ ਟੀਚਾ ਮਿਥਿਆ ਗਿਆ ਸੀ, ਜਦਕਿ ਕਲੱਬ ਦੇ ਸਮੂਹ ਮੈਂਬਰਾਂ ਅਤੇ ਖਾਸ ਕਰਕੇ ਇਸਤਰੀ ਵਿੰਗ ਵੱਲੋਂ ਚਲਾਈ ਵਿਸ਼ੇਸ਼ ਮੁਹਿੰਮ ਦੇ ਚੱਲਦਿਆਂ ਅੱਜ ਕੋਟਕਪੂਰਾ, ਫਰੀਦਕੋਟ, ਬਠਿੰਡਾ ਅਤੇ ਫਿਰੋਜਪੁਰ ਤੋਂ ਆਈਆਂ ਬਲੱਡ ਬੈਂਕ ਦੀਆਂ ਵੱਖ ਵੱਖ ਟੀਮਾਂ ਵੱਲੋਂ 1051 ਯੂਨਿਟ ਖੂਨ ਇਕੱਤਰ ਕੀਤਾ ਗਿਆ। ਕਲੱਬ ਦੇ ਉਕਤ ਸਮਾਗਮ ’ਚ ਬਤੌਰ ਮੁੱਖ ਮਹਿਮਾਨ ਬੁਲਾਏ ਗਏ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੀ ਗੈਰ ਹਾਜਰੀ ਕਾਰਨ ਉਹਨਾਂ ਦੇ ਛੋਟੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਨੇ ਸ਼ਿਰਕਤ ਕਰਦਿਆਂ ਜਿੱਥੇ ਸਪੀਕਰ ਸੰਧਵਾਂ ਦੇ ਚੰਡੀਗੜ ਵਿਖੇ ਆਏ ਜਰੂਰੀ ਰੁਝੇਵਿਆਂ ਤੋਂ ਜਾਣੂ ਕਰਵਾਇਆ, ਉੱਥੇ ਕਲੱਬ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਭਵਿੱਖ ’ਚ ਹਰ ਤਰਾਂ ਦੇ ਸਹਿਯੋਗ ਦਾ ਵਿਸ਼ਵਾਸ਼ ਦਿਵਾਇਆ। ਇੰਜੀ. ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜਿਲਾ ਯੋਜਨਾ ਬੋਰਡ ਨੇ ਕਿਹਾ ਕਿ ਅੱਜ ਖੂਨਦਾਨ ਕਰਨ ਵਾਲੇ ਦਾਨੀ ਸੱਜਣ ਉਹਨਾਂ ਪੀੜਤ ਮਰੀਜਾਂ ਲਈ ਮਸੀਹੇ ਅਤੇ ਫਰਿਸ਼ਤੇ ਪ੍ਰਤੀਤ ਹੋ ਰਹੇ ਹਨ, ਜਿੰਨਾ ਨੂੰ ਅਕਸਰ ਖੂਨ ਦੀ ਲੋੜ ਰਹਿੰਦੀ ਹੈ। ਸਪੀਕਰ ਸੰਧਵਾਂ ਦੇ ਪੀਆਰਓ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਅਤੇ ਮਨਦੀਪ ਮੌਂਗਾ ਸੈਕਟਰੀ ਰੈੱਡ ਕਰਾਸ ਸੁਸਾਇਟੀ ਨੇ ਆਖਿਆ ਕਿ ਪੀਬੀਜੀ ਵੱੈਲਫੇਅਰ ਕਲੱਬ ਦੀਆਂ ਕੋਵਿਡ ਦੌਰਾਨ ਨਿਭਾਈਆਂ ਸੇਵਾਵਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਵਿਸ਼ੇਸ਼ ਮਹਿਮਾਨਾ ਵਜੋਂ ਪੁੱਜੇ ਡਾ ਮਨਜੀਤ ਸਿੰਘ ਢਿੱਲੋਂ, ਅਜੈਪਾਲ ਸਿੰਘ ਸੰਧੂ, ਕੁਲਤਾਰ ਸਿੰਘ ਬਰਾੜ, ਰਾਜ ਕੁਮਾਰ ਥਾਪਰ ਨੇ ਜਿੱਥੇ ਖੂਨਦਾਨੀਆਂ ਨੂੰ ਆਸ਼ੀਰਵਾਦ ਦਿੰਦਿਆਂ ਸਨਮਾਨਿਤ ਕੀਤਾ, ਉੱਥੇ ਕਲੱਬ ਦੇ ਇਸ ਉਪਰਾਲੇ ਦੀ ਵੀ ਰੱਜ ਕੇ ਸ਼ਲਾਘਾ ਕੀਤੀ। ਡਾ ਮਨਜੀਤ ਸਿੰਘ ਢਿੱਲੋਂ ਨੇ ਕਲੱਬ ਦੀਆਂ ਸੇਵਾਵਾਂ ਲਈ 5100 ਰੁਪਏ ਨਗਦ ਰਾਸ਼ੀ ਦਾ ਯੋਗਦਾਨ ਵੀ ਪਾਇਆ। ਕਲੱਬ ਵਲੋਂ ਰਾਜੀਵ ਮਲਿਕ ਸਮੇਤ ਬਲਜੀਤ ਸਿੰਘ ਖੀਵਾ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਵਰਿੰਦਰ ਕਟਾਰੀਆ, ਉਦੇ ਰੰਦੇਵ, ਨਰਿੰਦਰ ਬੈੜ, ਅਮਨਦੀਪ ਸਿੰਘ ਗੁਲਾਟੀ, ਗੁਰਿੰਦਰ ਸਿੰਘ ਮਹਿੰਦੀਰੱਤਾ, ਗੋਰਵ ਗਲਹੋਤਰਾ, ਰਵੀ ਅਰੋੜਾ, ਰੱਜਤ ਛਾਬੜਾ, ਗੁਰਚਰਨ ਸਿੰਘ ਵਿਰਦੀ, ਲਵਲੀ ਅਰੋੜਾ, ਦਲਜੀਤ ਸਿੰਘ, ਬਲਜਿੰਦਰ ਸਿੰਘ ਬੱਲੀ, ਗੁਰਜੰਟ ਸਿੰਘ ਸਰਾਂ, ਸੁਰਿੰਦਰਪਾਲ ਸਿੰਘ ਬਬਲੂ, ਗੁਰਮੁੱਖ ਸਿੰਘ ਭੁੱਲਰ, ਜਸ਼ਨ ਮੱਕੜ, ਅਮਨਦੀਪ ਘੋਲੀਆ, ਚਿਮਨ ਗਰੋਵਰ, ਪੁਸ਼ਪ ਕਾਲੜਾ, ਕਰਨਦੀਪ ਸਿੰਘ ਮਦਾਨ, ਮਨਜੀਤ ਨੰਗਲ, ਨੈਨਸੀ ਅਰੋੜਾ, ਪੂਨਮ ਅਰੋੜਾ, ਆਰਤੀ ਮਲਿਕ, ਮੰਜੂ ਬਾਲਾ, ਨੀਰੂ ਪੁਰੀ, ਮਨਜੋਤ ਗੁਲਾਟੀ, ਮਾਨਸੀ ਕਾਲੜਾ, ਮੋਨਿਕਾ ਆਦਿ ਨੇ ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ, ਜਗਸੀਰ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ ਕੋਟਕਪੂਰਾ, ਡਾ ਪ੍ਰਭਦੇਵ ਸਿੰਘ ਬਰਾੜ, ਡਾ ਰਵੀ ਬਾਂਸਲ, ਡਾ. ਬੀ.ਕੇ. ਕਪੂਰ, ਏਐੱਸਆਈ ਰਜਿੰਦਰ ਸਿੰਘ ਬਰਾੜ, ਡਾ ਅਰਵਿੰਦਰਦੀਪ ਸਿੰਘ ਗੁਲਾਟੀ, ਬਲਜੀਤ ਸਿੰਘ ਬਰਾੜ, ਦੀਪਕ ਮੌਂਗਾ, ਬੇਅੰਤ ਸਿੰਘ ਸਿੱਧੂ, ਜਸਵੀਰ ਸਿੰਘ ਜੱਸਾ, ਮਨਦੀਪ ਸਿੰਘ ਮਿੰਟੂ ਗਿੱਲ, ਐਡਵੋਕੇਟ ਵਿਨੋਦ ਮੈਨੀ, ਪੱਪੂ ਲਹੌਰੀਆ, ਮਨਮੋਹਨ ਸਿੰਘ ਚਾਵਲਾ, ਸਿਮਰਜੀਤ ਸਿੰਘ ਵਿਰਦੀ ਆਦਿ ਸਮੇਤ ਦੂਰੋਂ ਨੇੜਿਉਂ ਆਏ ਵਿਸ਼ੇਸ਼ ਮਹਿਮਾਨਾ ਦਾ ਸੁਆਗਤ ਕਰਦਿਆਂ ਦਾਅਵਾ ਕੀਤਾ ਕਿ ਕੈਂਪ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਵੀ ਦਰਜਨਾਂ ਦੀ ਗਿਣਤੀ ’ਚ ਖੂਨਦਾਨੀਆਂ ਵੱਲੋਂ ਫੋਨ ਕਰਕੇ ਖੂਨਦਾਨ ਦੀ ਇੱਛਾ ਪ੍ਰਗਟਾਈ ਗਈ ਪਰ ਕਲੱਬ ਵੱਲੋਂ ਉਨਾਂ ਨੂੰ ਆਉਂਦੇ ਕੁਝ ਦਿਨਾਂ ਤੱਕ ਦੁਬਾਰਾ ਇੱਕ ਕੈਂਪ ਲਾ ਕੇ ਖੂਨਦਾਨ ਕਰਵਾਉਣ ਦਾ ਭਰੋਸਾ ਦਿਵਾਇਆ ਗਿਆ। ਭਾਵੇਂ ਖੂਨਦਾਨ ਕੈਂਪ ਦਾ ਸਮਾਂ 8:30 ਤੋਂ ਦੁਪਹਿਰ 2:00 ਵਜੇ ਦਾ ਰੱਖਿਆ ਗਿਆ ਸੀ ਪਰ ਵੱਡੀ ਗਿਣਤੀ ’ਚ ਖੂਨਦਾਨੀ 8:30 ਤੋਂ ਪਹਿਲਾਂ ਹੀ ਪਹੁੰਚ ਗਏ ਅਤੇ ਕਲੱਬ ਨੇ ਵੀ ਖੂਨਦਾਨੀਆਂ ਦੇ ਜੋਸ਼ ਨੂੰ ਵੇਖਦਿਆਂ ਮਿੱਥੇ ਸਮੇਂ ਤੋਂ ਪਹਿਲਾਂ ਹੀ ਕੈਂਪ ਸ਼ੁਰੂ ਕਰ ਦਿੱਤਾ। ਸਮੁੱਚੇ ਇਲਾਕਾ ਵਾਸੀਆਂ ਵਿੱਚ ਕੈਂਪ ਪ੍ਰਤੀ ਪਾਏ ਜਾ ਰਹੇ ਜੋਸ਼ ਦਾ ਇਸ ਗੱਲ ਤੋਂ ਹੀ ਪਤਾ ਲੱਗਦਾ ਸੀ ਕਿ ਪਹਿਲੇ ਘੰਟੇ ’ਚ ਹੀ ਸਵਾ ਸੌ ਤੋਂ ਵੱਧ ਯੂਨਿਟ ਖੂਨਦਾਨ ਕੀਤਾ ਜਾ ਚੁੱਕਾ ਸੀ। ਕਲੱਬ ਵੱਲੋਂ ਖੂਨਦਾਨੀਆਂ ਦੀ ਗਿਣਤੀ ਵਿਖਾਉਣ ਲਈ ਸਟੇਜ ’ਤੇ ਵੱਡੀ ਐੱਲ.ਈ.ਡੀ. ਸਕਰੀਨ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਜਦ ਪਹਿਲਾਂ ਘੰਟਾ ਬੀਤਣ ਤੋਂ ਪਹਿਲਾਂ ਹੀ ਵੱਡੇ ਅੱਖਰਾਂ ’ਚ 100 ਯੂਨਿਟ ਖੂਨਦਾਨ ਹੋਣ ਦਾ ਅੰਕੜਾਂ ਆਇਆ ਤਾਂ ਹਾਲ ਤਾੜੀਆਂ ਨਾਲ ਗੂੰਜ਼ ਉੱਠਿਆ। ਇਸ ਦੌਰਾਨ ਥੋੜੀ-ਥੋੜੀ ਦੇਰ ਬਾਅਦ ਹੀ ਅੰਕੜੇ ਸਕਰੀਨ ’ਤੇ ਆਏ ਅਤੇ 11:00 ਵਜੇ ਦੇ ਕਰੀਬ 501 ਯੂਨਿਟ ਖੂਨ ਇਕੱਤਰ ਹੋਣ ਦਾ ਅੰਕੜਾ ਆਉਣ ’ਤੇ ਕਲੱਬ ਮੈਂਬਰ, ਖੂਨਦਾਨੀ ਅਤੇ ਸਹਿਯੋਗੀਆਂ ਨੇ ਵੀ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ। ਅੰਤ ’ਚ 1051 ਯੂਨਿਟ ਖੂਨਦਾਨ ਕਰਨ ਦਾ ਇਤਿਹਾਸ ਬਣਾਉਂਦੇ ਹੋਏ ਇਸ ਕੈਂਪ ਦੀ ਸਮਾਪਤੀ ਹੋਈ। ਇਸ ਕੈਂਪ ਦੌਰਾਨ ਬਾਬਾ ਮਿਲਕ, ਐਚ.ਡੀ.ਐਫ.ਸੀ. ਬੈਂਕ, ਗੁਰਦੇਵ ਸਿੰਘ ਠੇਕੇਦਰ, ਸਕਸੈਸ ਫਾਰ ਸ਼ਿਓਰ ਆਈਲੈਟਸ ਐਂਡ ਇਮੀਗ੍ਰੇਸ਼ਨ, ਸੁੱਖ ਆਈਲੈਟਸ ਐਂਡ ਇੰਮੀਗ੍ਰੇਸ਼ਨ ਸੈਂਟਰ, ਰਤਨ ਟ੍ਰੇਡਿੰਗ ਕੰਪਨੀ, ਬਰਾੜ ਆਈ ਹਸਪਤਾਲ, ਐਸ.ਐਮ.ਡੀ. ਗਰੁੱਪ ਆਫ ਇੰਸਟੀਚਿਊਟ ਕੋਟਸੁਖੀਆ, ਚੰਡੀਗੜ ਚਾਈਲਡ ਕੇਅਰ ਸੈਂਟਰ, ਲਾਇਨਜ ਕਲੱਬ ਕੋਟਕਪੂਰਾ ਰਾਇਲ, ਪੰਜਾਬ ਫੈਬਰਿਕਸ, ਐਮ.ਐਮ. ਕੋਲਡਿ੍ਰੰਕਸ, ਚਨਾਬ ਗਰੁੱਪ ਆਫ ਐਜੂਕੇਸ਼ਨ, ਕਰਮਜੀਤ ਨਰਸਿੰਗ ਹੋਮ, ਫਸਟ ਸਟੈੱਪ ਸਟੱਡੀ ਅਬਰੋਡ, ਵਾਸੂਦੇਵ ਆਯੂਰਵੇਦਾ, ਸ਼੍ਰੀ ਬਾਲਾ ਜੀ ਟੈਲੀਕਾਮ, ਸੇਠੀ ਹਾਈਟੇਕ ਲੈਬਾਰਟਰੀ, ਕੌਛੜ ਹਾਈਟੈੱਕ ਲੈਬਾਰਟਰੀ, ਨਰੂਲਾ ਜਿਮ ਅਤੇ ਅਮਿ੍ਰਤ ਫਰੂਟ ਕੰਪਨੀ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਡਾ.ਰਾਜਨ ਸਿੰਗਲਾ, ਡਾ.ਰਜਨੀ ਸਿੰਗਲਾ, ਡਾ.ਰਿੰਪੀ ਬਾਂਸਲ, ਰਜਨੀ ਕੌਛੜ, ਸੰਤੋਸ਼ ਰਾਣੀ, ਹਰਪ੍ਰੀਤ ਸਿੰਘ ਖਾਲਸਾ, ਗੁਰਮੀਤ ਸਿੰਘ ਮੀਤਾ, ਅਰੁਣ ਸਿੰਗਲਾ, ਭੁਪਿੰਦਰ ਸਿੰਘ ਸੱਗੂ, ਚਮਕੌਰ ਸਿੰਘ ਐਸ.ਐਚ.ਓ. ਥਾਣਾ ਸਦਰ, ਐਡਵੋਕੇਟ ਬਾਬੂ ਲਾਲ, ਬਾਬਾ ਸੋਨੂੰ ਸ਼ਾਹ, ਗੇਜ ਰਾਮ ਭੌਰਾ, ਰਾਜਾ ਠੇਕੇਦਾਰ, ਪ੍ਰਗਟ ਸਿੰਘ, ਗੁਰਦੀਪ ਸਿੰਘ, ਸੁਰਿੰਦਰ ਸਿੰਘ ਸਦਿਉੜਾ, ਪੋ੍ਰ ਐੱਚਐੱਸ ਪਦਮ, ਮਨਜੀਤ ਸਿੰਘ ਲਵਲੀ, ਮੁਖਤਿਆਰ ਸਿੰਘ ਮੱਤਾ, ਸੋਮਨਾਥ ਅਰੋੜ, ਡਾ ਗੁਰਮੀਤ ਸਿੰਘ ਧਾਲੀਵਾਲ, ਦੇਵ ਰੁਪਾਣਾ, ਮਨਪ੍ਰੀਤ ਸਿੰਘ ਬਰਗਾੜੀ, ਗੁਰਲਾਲ ਸਿੰਘ, ਧਰਮਪ੍ਰੀਤ ਸਿੰਘ ਧਾਮੀ, ਯੋਧਵੀਰ ਸਿੰਘ ਢਿੱਲਵਾਂ, ਅਮਰਦੀਪ ਸਿੰਘ ਮੀਤਾ, ਮਨਜੀਤ ਸਿੰਘ ਔਲਖ, ਭੁਪਿੰਦਰ ਸਿੰਘ, ਨਛੱਤਰ ਸਿੰਘ, ਬਿੰਦਰ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਵਿੱਕੀ ਕੁਮਾਰ, ਗੋਰਾ ਸਿੰਘ, ਰਮੇਸ਼ ਸਿੰਘ ਗੁਲਾਟੀ, ਬਿਪਨ ਦਿਉੜਾ, ਹਰਵਿੰਦਰ ਸਿੰਘ ਰਿੰਕੂ, ਬਿੱਟੂ ਧੀਂਗੜਾ, ਸਰਨ ਕੁਮਾਰ, ਡਾ ਰਵਿੰਦਰਪਾਲ ਕੌਛੜ, ਮਾ ਬਲਜੀਤ ਸਿੰਘ, ਲਖਵਿੰਦਰ ਸਿੰਘ ਢਿੱਲੋਂ, ਪਿੰਦਰ ਗਿੱਲ, ਸੁਖਵਿੰਦਰ ਸਿੰਘ ਗਿੱਲ, ਜੱਸੀ ਭਾਰਦਵਾਜ, ਕਾਕੂ ਸ਼ਰਮਾ, ਅੰਕੁਸ਼ ਕਾਮਰਾ, ਬੰਟੀ ਖੋਸਲਾ, ਨਵਨੀਤ ਸਿੰਘ, ਭਰਪੂਰ ਸਿੰਘ, ਬਸੰਤ ਅਰੋੜਾ, ਬੇਅੰਤ ਗਿੱਲ ਭਲੂਰ, ਪਾਰਸ ਮੱਕੜ, ਬਲਵੀਰ ਸਿੰਘ ਤੱਗੜ, ਗੋਤਮ ਚਾਵਲਾ ਆਦਿ ਵੀ ਹਾਜਰ ਸਨ।