Image default
artical

14 ਦਸੰਬਰ ਨੂੰ ਪ੍ਰਸਿੱਧ ਲੋਕ ਕਵੀ ਬਿਸਮਿਲ ਫਰੀਦਕੋਟੀ ਦੀ ਬਰਸੀਂ ਤੇ ਵਿਸ਼ੇਸ਼

14 ਦਸੰਬਰ ਨੂੰ ਪ੍ਰਸਿੱਧ ਲੋਕ ਕਵੀ ਬਿਸਮਿਲ ਫਰੀਦਕੋਟੀ ਦੀ ਬਰਸੀਂ ਤੇ ਵਿਸ਼ੇਸ਼

 

 

 

Advertisement

 

ਫਰੀਦਕੋਟ- ਸੂਫ਼ੀ ਕਾਵਿ ਦੇ ਪ੍ਰਸਿੱਧ ਸਾਹਿਤਕਾਰ ਬਾਬਾ ਸ਼ੇਖ ਫ਼ਰੀਦ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਵਸੇ ਪੰਜਾਬੀ ਦੇ ਪ੍ਰਸਿੱਧ ਕ੍ਰਾਂਤੀਕਾਰੀ ਕਵੀ ਬਿਸਮਿਲ ਫਰੀਦਕੋਟੀ ਜਿੰਨ੍ਹਾਂ ਦਾ ਜਨਮ 1 ਨਵੰਬਰ 1926 ਨੂੰ ਪੰਡਿਤ ਪਾਲੀ ਰਾਮ ਦੇ ਘਰ ਪਿੰਡ ਢੋਲਣ ਸਤਾਈ ਚੱਕ ਪਾਕਿਸਤਾਨ ਵਿੱਚ ਹੋਇਆ ਸੀ। ਮਾਤਾ ਪਿਤਾ ਨੇ ਉਨ੍ਹਾਂ ਦਾ ਨਾਮ ਗਿਰਧਾਰੀ ਲਾਲ ਰੱਖਿਆ ਸੀ। ਉਨ੍ਹਾਂ ਦਾ ਬਚਪਨ ਬੜੀਆਂ ਹੀ ਤੰਗੀਆਂ-ਤੁਰਸ਼ੀਆਂ ‘ਚ ਗੁਜ਼ਰਿਆ ਸੀ। ਉਹ ਅਜੇ ਦਸਾਂ ਵਰ੍ਹਿਆਂ ਦੇ ਹੀ ਸਨ ਜਦੋਂ ਉਨ੍ਹਾਂ ਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਗਿਆ। ਦੋ ਵੱਡੇ ਭੈਣ-ਭਰਾ ਵੀ ਵਾਰੀ-ਵਾਰੀ ਤੁਰ ਗਏ। ਮਾਂ ਦੀ ਹੱਲਾਸ਼ੇਰੀ ਸਦਕਾ ਉਨ੍ਹਾਂ ਨੇ ਮਿਡਲ ਤਕ ਦੀ ਪੜ੍ਹਾਈ ਕੀਤੀ। ਛੋਟੀ ਉਮਰੇ ਹੀ ਉਨ੍ਹਾਂ ਨੂੰ ਪੈਸੇ ਕਮਾਉਣ ਲਈ ਸੰਘਰਸ਼ ਕਰਨਾ ਪਿਆ। ਉਨ੍ਹਾਂ ਨੇ ਸਵੈ-ਯਤਨਾਂ ਨਾਲ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ। ਪੰਜਾਬ ਦੀ ਵੰਡ ਦਾ ਅਸਰ ਇਹਨਾਂ ਦੇ ਪਰਿਵਾਰ ਤੇ ਵੀ ਪਿਆ ਸੰਨ 1947 ਦੀ ਹੋਈ ਫਿਰਕੂ ਵੰਡ ਦੌਰਾਨ ਆਪ ਵੀ ਆਪਣਾ ਘਰ ਬਾਰ ਛੱਡ ਪਾਕਿਸਤਾਨ ਦੇ ਪੱਛਮੀ ਪੰਜਾਬ ਤੋਂ ਉੱਜੜ ਕੇ ਭਾਰਤੀ ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ ਵਿਖੇ ਆ ਕੇ ਰਹਿਣ ਲੱਗ ਪਏ।

ਇਹ ਵੀ ਪੜ੍ਹੋ-ਭਾਜਪਾ ਆਗੂ ਦਾ ਸ਼ਰਮਨਾਕ ਬਿਆਨ, ਕਿਹਾ- ਕਿਸਾਨ ਅੰਦੋਲਨ ਦੌਰਾਨ 700 ਲੜਕੀਆਂ ਲਾਪਤਾ, ਕਿਸਾਨ ਹਨ ਜਾਂ ਕਸਾਈ?

ਗੁਜ਼ਾਰੇ ਲਈ ਉਸ ਨੇ ਫੌਜ ਵਿੱਚ ਕੁਝ ਸਮਾਂ ਨੌਕਰੀ ਕੀਤੀ ਅਤੇ ਕੁਝ ਸਮਾਂ ਨਹਿਰੀ ਪਟਵਾਰੀ ਅਤੇ ਚੁੰਗੀ ਮੁਹੱਰਰ ਵਜੋਂ ਵੀ ਸਰਵਿਸ ਕਰਦਾ ਰਿਹਾ। ਔਖੇ ਸਮੇਂ ਵਿੱਚ ਉਸਦੇ ਰਿਕਸ਼ਾ ਨੇ ਹੀ ਉਸਦਾ ਸਾਥ ਦਿੱਤਾ। ਜਵਾਨੀ ਵਿੱਚ ਪੈਰ ਧਰਦਿਆਂ ਹੀ ਉਹ ਕਮਿਊਨਿਸਟ ਲਹਿਰ ਵਿੱਚ ਸ਼ਾਮਲ ਹੋ ਗਿਆ ਅਤੇ ਜੀਵਨ ਦਾ ਦੋ ਦਹਾਕੇ ਤੋਂ ਵੱਧ ਦਾ ਸਮਾਂ ਉਸ ਨੇ ਇਸ ਲਹਿਰ ਦੇ ਲੇਖੇ ਲਾਇਆ। ਉਹ ਦਿਨ ਭਰ ਰਿਕਸ਼ਾ ਚਲਾ ਕੇ ਮਿਹਨਤ ਮਜਦੂਰੀ ਕਰਦਾ ਅਤੇ ਰਾਤ ਸਮੇਂ ਪਾਰਟੀ ਦਫ਼ਤਰ ਵਿੱਚ ਹੀ ਸੌਂ ਕੇ ਰਾਤ ਗੁਜ਼ਾਰਦਾ। ਮਜ਼ਦੂਰੀ ਕਰਨ ਦੇ ਨਾਲ-ਨਾਲ ਉਹ ਕਿਰਤੀਆਂ ਮਜ਼ਦੂਰਾਂ ਨੂੰ ਜਥੇਬੰਦ ਕਰਨ ਦਾ ਕਾਰਜ ਕਰਦਾ। 1951 ਵਿੱਚ ਬਿਸਮਿਲ ਨੇ ਫਰੀਦਕੋਟ ਵਿਖੇ ਪੰਜਾਬ ਦੀ ਪਹਿਲੀ ਮਿਉਂਸਪਲ ਮੁਲਾਜ਼ਮ ਯੂਨੀਅਨ ਕਾਇਮ ਕੀਤੀ। 1953 ਵਿੱਚ ਰਿਕਸ਼ਾ ਯੂਨੀਅਨ ਅਤੇ 1956 ਵਿੱਚ ਟਾਂਗਾ ਰਿਕਸ਼ਾ ਯੂਨੀਅਨ ਸਥਾਪਤ ਕਰ ਦਿੱਤੀ।

Advertisement

ਸੰਨ 1950 ਵਿੱਚ ਹੀ ਉਸ ਨੂੰ ਕਵਿਤਾ ਲਿਖਣ ਦੀ ਚੇਟਕ ਲੱਗ ਗਈ ਸੀ। ਇਸ ਸਮੇਂ ਨੰਦ ਲਾਲ ਨੂਰਪੁਰੀ, ਹਰੀ ਸਿੰਘ ਫਰੀਦਕੋਟੀ ਅਤੇ ਸੰਪੂਰਨ ਸਿੰਘ ਝੱਲਾ ਵਰਗੇ ਕਵੀਆਂ ਤੇ ਲੇਖਕਾਂ ਦੇ ਸਾਥ ਨੇ ਉੱਚਕੋਟੀ ਦਾ ਕਵੀ ਬਣਾ ਦਿੱਤਾ। ਇਹਨਾਂ ਨੇ ਹੀ ਫਰੀਦਕੋਟ ਵਿੱਚ ਪੰਜਾਬੀ ਸਾਹਿਤ ਸਭਾ ਦੀ ਨੀਹ ਰੱਖੀ ਸੀ। ਉਸ ਪ੍ਰਸਿੱਧ ਲੋਕ ਕਵੀ ਸੰਤ ਰਾਮ ਉਦਾਸੀ ਜੀ ਦੇ ਹਾਣ ਦਾ ਸਟੇਜੀ ਕਵੀ ਸੀ। ਉਹ ਮੁੱਢ ਤੋਂ ਹੀ ਸਟੇਜ ‘ਤੇ ਆਉਣ ਲੱਗ ਪਏ ਸਨ। ਉਸ ਦੀ ਹੇਠ ਲਿਖੀ ਰੁਬਾਈ ਬਹੁਤ ਮਕਬੂਲ ਹੋਈ:

ਇਹ ਵੀ ਪੜ੍ਹੋ-ਡੱਲੇਵਾਲ ਦੀ ਜ਼ਿੰਦਗੀ ਕਿਸੇ ਵੀ ਅੰਦੋਲਨ ਨਾਲੋਂ ਕੀਮਤੀ: SC ਨੇ ਪੰਜਾਬ ਸਰਕਾਰ ਨੂੰ ਹੁਕਮ ਕੀਤੇ ਜਾਰੀ

ਹੈ ਦੌਰ ਨਵਾਂ ਹੀਰ ਪੁਰਾਣੀ ਨਾ ਸੁਣੋ।
ਦੁੱਖ ਚਾਕ ਦਾ ਸੈਦੇ ਦੀ ਜ਼ੁਬਾਨੀ ਨਾ ਸੁਣੋ।
ਛੇੜੀ ਏ ਜ਼ਮਾਨੇ ਨੇ ਆਵਾਮਾਂ ਦੀ ਕਥਾ,
ਰਾਜੇ ਤੇ ਨਵਾਬਾਂ ਦੀ ਕਹਾਣੀ ਨਾ ਸੁਣੋ।
ਹੱਕ ਸੱਚ ਦੀ ਪਰਭਾਤ ਬਣੇ ਫਿਰਦੇ ਨੇ ।

ਪੀਰਾਂ ਦੀ ਕਰਾਮਾਤ ਬਣੇ ਫਿਰਦੇ ਨੇ ।
ਸਰਮਾਏ ਦੇ ਜਾਦੂ ਦਾ ਤਮਾਸ਼ਾ ਵੇਖੋ
ਜੱਲਾਦ ਵੀ ਸੁਕਰਾਤ ਬਣੇ ਫਿਰਦੇ ਨੇ ।

Advertisement

ਅੰਨ੍ਹੇ ਦਿਆਂ ਨੈਣਾਂ ਚ ਖ਼ੁਮਾਰ ਆਇਆ ਏ ।
ਗੰਜੀ ਨੂੰ ਵੀ ਕੰਘੀ ਤੇ ਪਿਆਰ ਆਇਆ ਏ ।
ਵੇਚੇ ਸੀ ਜਿਨ੍ਹਾ ਨੇ ਸ਼ਹੀਦਾਂ ਦੇ ਕਫ਼ਨ
ਉਨ੍ਹਾ ਦਾ ਵਜ਼ੀਰਾਂ ਚ ਸ਼ੁਮਾਰ ਆਇਆ ਏ ।

ਬਿਸਮਿਲ ਨੂੰ ਕਵਿਤਾ ਦੀ ਹਰ ਸਿਨਫ਼ ਕਵਿਤਾ, ਗੀਤ, ਗ਼ਜ਼ਲ ਅਤੇ ਰੁਬਾਈ ਉੱਪਰ ਅਬੂਰ ਹਾਸਲ ਸੀ। ਉਸ ਦੀ ਕਵਿਤਾ ‘ਕ੍ਰਾਂਤੀਕਾਰੀ’ ਦੀਆਂ ਸਤਰਾਂ ਇਸ ਤਰ੍ਹਾਂ ਹਨ:

”ਮੈਂ ਐਸਾ ਦੀਪ ਹਾਂ ਜਿਸ ਨੂੰ ਕਿ ਤੂਫ਼ਾਨਾਂ ਜਗਾਇਆ ਹੈ।
ਮੈਂ ਉਹ ਨਗ਼ਮਾ ਜੋ ਲਹਿਰਾਂ ਨੇ ਕਿਨਾਰੇ ਨੂੰ ਸੁਣਾਇਆ ਹੈ।
ਮੈਂ ਉਹ ਸ਼ੀਸ਼ਾ ਕਿ ਜਿਸ ਨੂੰ ਪੱਥਰਾਂ ਨੇ ਆਜ਼ਮਾਇਆ ਹੈ।
ਮੈਂ ਉਹ ਨਾਅਰਾ ਕਿ ਮਨਸੂਰਾਂ ਜੋ ਚੜ੍ਹ ਸੂਲੀ ‘ਤੇ ਲਾਇਆ ਹੈ।”

 

Advertisement

ਇਸੇ ਤਰ੍ਹਾਂ ਮਜਬੂਰ ਅਮਨ, ਸਰਸਰੀ ਹਉਕਾ, ਊਸ਼ਾ ਦੇ ਕੁੱਛੜ, ਸਮਿਆਂ ਦਾ ਨਗਾਰਾ, ਸਰਘੀ ਦਾ ਤਾਰਾ, ਵੇਸ਼ੀਆ, ਕੂੜ ਫਿਰੇ ਪ੍ਰਧਾਨ ਵੇ ਲਾਲੋ, ਦਰਦਾਂ ਦੀ ਰਿਆਸਤ, ਅਗਲਾ ਪੜਾਅ, ਆਦਿ ਖ਼ੂਬਸੂਰਤ ਤੇ ਸ਼ਕਤੀਸ਼ਾਲੀ ਕਵਿਤਾਵਾਂ ਹਨ। ਬਿਸਮਿਲ ਦੀਆਂ ਗ਼ਜ਼ਲਾਂ ਦੇ ਕੁਝ ਚੋਣਵੇਂ ਸ਼ਿਅਰਾਂ ਵਿੱਚ ਉਸ ਦਾ ਕਹਿਣ ਦਾ ਢੰਗ, ਨਜ਼ਾਕਤ, ਖ਼ੂਬਸੂਰਤੀ, ਸ਼ਬਦਾਂ ਦੀ ਚੋਣ, ਪਿੰਗਲ ਦੀ ਉਸਤਾਦੀ, ਡੂੰਘੀ ਸੋਚ ਤੇ ਉਡਾਰੀ ਪ੍ਰਤੱਖ ਮਾਣੀ ਤੇ ਸਲਾਹੀ ਜਾ ਸਕਦੀ ਹੈ। ਬਿਸਮਿਲ ਇੱਕ ਧੜੱਲੇਦਾਰ ਸਮਾਜਿਕ ਕਾਰਕੁੰਨ ਸੀ। ਉਸ ਦੀ ਕਥਨੀ ਤੇ ਕਰਨੀ ਵਿੱਚ ਇਕਸੁਰਤਾ ਸੀ। ਪਾਖੰਡੀਆਂ ਦੀਆਂ ਕਰਤੂਤਾਂ ਉਹ ਬੜੀ ਦਲੇਰੀ ਨਾਲ ਨੰਗੀਆਂ ਕਰਦਾ ਸੀ।

ਇਹ ਵੀ ਪੜ੍ਹੋ-ਡੱਲੇਵਾਲ ਦੇ ਮਰਨ ਵਰਤ ਦਾ ਮਾਮਲਾ ਹਾਈਕੋਰਟ ਪਹੁੰਚਿਆ, ਜਨਹਿਤ ਪਟੀਸ਼ਨ ਰਾਹੀਂ ਕੀਤੀ ਵੱਡੀ ਮੰਗ

ਆਪਣੇ ਆਖ਼ਰੀ ਦਿਨਾਂ ਵਿੱਚ ਬਿਸਮਿਲ ਫਰੀਦਕੋਟੀ ਇੱਥੋਂ ਥੋੜੀ ਦੂਰ ਪਿੰਡ ਕਿਲ੍ਹਾ ਨੌ ਦੇ ਪੰਚਾਇਤ ਘਰ ਦੀ ਇੱਕ ਕੋਠੜੀ ਵਿੱਚ ਰਹਿੰਦਾ ਸੀ। ਟੀ.ਬੀ. ਦੀ ਬਿਮਾਰੀ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਫ਼ਰੀਦਕੋਟ ਦਾਖਲ ਕਰਵਾਇਆ ਗਿਆ। ਬਿਮਾਰੀ ਵਧਣ ਕਾਰਨ ਟੀ.ਬੀ. ਸੈਨੀਟੋਰੀਅਮ, ਅੰਮ੍ਰਿਤਸਰ ਵਿਖੇ ਭਰਤੀ ਕਰਵਾਉਣਾ ਪਿਆ, ਜਿੱਥੇ ਉਹ 14 ਦਸੰਬਰ, 1974 ਵਾਲੇ ਦਿਨ ਸਿਰਫ਼ 48 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ।
ਉਸ ਦੇ ਸਾਥੀ ਸ਼ਾਇਰਾਂ ਜਿੰਨਾਂ ਚੋ ਖਾਸ ਕਰਕੇ ਨਵਰਾਹੀ ਘੁਗਿਆਣਵੀ, ਹਰਬੰਸ ਲਾਲ ਸ਼ਰਮਾ ਰੱਤੀ ਰੋੜੀ,ਹਰੀ ਸਿੰਘ ਫਰੀਦਕੋਟੀ,ਗਿਆਨੀ ਸੁਖਚੈਨ ਸਿੰਘ ਵਿਚਾਰਾ, ਡਾਕਟਰ ਲਾਲ ਸਿੰਘ ਨੇ ਉਸ ਦੀ ਯਾਦ ਵਿੱਚ ਸੰਨ 1975 ਵਿੱਚ ਬਿਸਮਿਲ ਯਾਦਗਾਰੀ ਕਮੇਟੀ ਬਣਾਈ। ਇਸ ਕਮੇਟੀ ਨੇ ਸਭ ਤੋਂ ਪਹਿਲਾਂ ਉਸ ਦੀਆਂ ਅਣਪ੍ਰਕਾਸਿਤ ਕਵਿਤਾਵਾਂ ਨੂੰ ਇੱਕਠੀਆਂ ਕਰ ਕਿਤਾਬ ਛਪਵਾਉਣ ਦਾ ਉਪਰਾਲਾ ਕੀਤਾ। ਨਵਰਾਹੀ ਘੁਗਿਆਣਵੀ , ਹਰਬੰਸ ਲਾਲ ਸ਼ਰਮਾ ਰੱਤੀ ਰੋੜੀ, ਤੇ ਕੁਝ ਹੋਰ ਲੇਖਕਾਂ ਦੇ ਯਤਨਾਂ ਸਦਕਾ ਬਿਸਮਿਲ ਫਰੀਦਕੋਟੀ ਦੀਆਂ ਰਚਨਾਵਾਂ ਨੂੰ ਇੱਕ ਕਿਤਾਬ ਦਾ ਰੂਪ ‘ਖੌਲਦੇ ਸਾਗਰ’ ਦੇ ਕੇ ਛਪਵਾਇਆ ਗਿਆ।

ਅਗਾਂਹਵਧੂ ਸੋਚ ਦੇ ਧਾਰਨੀ ਅਦੀਬਾਂ ਨੇ ਬਿਸਮਿਲ ਦੀ ਪੁਖਤਾ ਸ਼ਾਇਰੀ ਦਾ ਖ਼ੂਬ ਆਨੰਦ ਮਾਣਿਆ ਅਤੇ ਉਭਰਦੇ ਲੇਖਕਾਂ ਨੇ ਸੇਧ ਹਾਸਲ ਕੀਤੀ। ਫਰੀਦਕੋਟ ਵਿਖੇ ਉਸ ਨੂੰ ਪਿਆਰ ਕਰਨ ਵਾਲੇ ਸਾਹਿਤਕਾਰਾਂ ਵੱਲੋਂ ਹਰ ਸਾਲ ਪੰਜਾਬੀ ਸਾਹਿਤ ਸਭਾ ਫ਼ਰੀਦਕੋਟ ਵੱਲੋਂ ਨਵਰਾਹੀ ਘੁਗਿਆਣਵੀ ਦੀ ਸਰਪ੍ਰਸਤੀ ਹੇਠ ਬਿਸਮਿਲ ਯਾਦਗਾਰੀ ਸਲਾਨਾ ਸਾਹਿਤਕ ਸਮਾਗਮ ਕਰਵਾਇਆ ਜਾਂਦਾ ਰਿਹਾ ਹੈ। ਪਰ, ਹੁਣ ਪਿਛਲੇ ਚਾਰ ਸਾਲ ਤੋਂ ਪੰਜਾਬੀ ਲੇਖਕ ਮੰਚ ਫਰੀਦਕੋਟ ਰਜਿ. ਵੱਲੋਂ ਬਿਸਮਿਲ ਫਰੀਦਕੋਟੀ ਯਾਦਗਾਰ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ । ਇਸ ਸਾਲ ਵੀ 15 ਦਸੰਬਰ ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਨੇੜੇ ਬੱਸ ਸਟੈਂਡ ਫਰੀਦਕੋਟ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮੇਂ ਬਿਸਮਿਲ ਫਰੀਦਕੋਟੀ ਯਾਦਗਾਰ ਐਵਾਰਡ ਪ੍ਰਸਿੱਧ ਸ਼ਾਇਰ ਹਰਮਿੰਦਰ ਸਿੰਘ ਕੋਹਾਰ ਵਾਲਾ ਨੂੰ ਦਿੱਤਾ ਜਾ ਰਿਹਾ ਹੈ । ਇਸ ਦੇ ਨਾਲ ਹੀ ਪ੍ਰਸਿੱਧ ਕਵੀਸ਼ਰ ਸਵ. ਅਮਰ ਸਿੰਘ ਰਾਜੇਆਣਾ ਪੁਰਸਕਾਰ ਪ੍ਰਸਿੱਧ ਕਵੀਸ਼ਰ ਹਰਵਿੰਦਰ ਸਿੰਘ ਰੋਡੇ ਅਤੇ ਪ੍ਰਸਿੱਧ ਲੋਕ ਗਾਇਕ ਸਵ. ਮੇਜਰ ਮਹਿਰਮ ਐਵਾਰਡ ਨਾਲ ਪ੍ਰਸਿੱਧ ਲੋਕ ਗਾਇਕ ਪਾਲ ਸਿੰਘ ਰਸੀਲਾ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ।

Advertisement

-ਧਰਮ ਪ੍ਰਵਾਨਾਂ ਪੱਤਰਕਾਰ /ਸਾਹਿਤਕਾਰ
ਜਨਰਲ ਸਕੱਤਰ, ਪੰਜਾਬੀ ਲੇਖਕ ਮੰਚ ਫਰੀਦਕੋਟ
ਫੋਨ ਨੰਬਰ 9876717686
-(ਪੰਜਾਬ ਡਾਇਰੀ)

ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

Related posts

ਵੱਡੀ ਖ਼ਬਰ – ਦਿੱਲੀ, ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਲਿਸਟ ਵਿੱਚ ਨਹੀਂ – ਅਰਵਿੰਦ ਕੇਜਰੀਵਾਲ

punjabdiary

Big News- ਸਕਿੰਟਾਂ ‘ਚ ਢਹਿਢੇਰੀ ਹੋਈ 4 ਮੰਜ਼ਿਲਾ ਇਮਾਰਤ,

punjabdiary

ਚੰਦਰੀਆਂ ਸਰਕਾਰਾਂ ਨੇ,ਬੁਢਾਪਾ ਦੇਸ਼ਾਂ ਚ ਤੇ ਪ੍ਰਦੇਸ਼ਾਂ ਵਿੱਚ ਰੋਲਤੀ ਜਵਾਨੀ

Balwinder hali

Leave a Comment