Image default
ਅਪਰਾਧ

14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਸੁਖਪਾਲ ਖਹਿਰਾ, SIT ਨੂੰ ਮਿਲੇ ਖਹਿਰਾ ਖਿਲਾਫ਼ ਨਵੇਂ ਸਬੂਤ

14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਸੁਖਪਾਲ ਖਹਿਰਾ, SIT ਨੂੰ ਮਿਲੇ ਖਹਿਰਾ ਖਿਲਾਫ਼ ਨਵੇਂ ਸਬੂਤ

 

 

 

Advertisement

ਚੰਡੀਗੜ੍ਹ, 30 ਸਤੰਬਰ (ਰੋਜਾਨਾ ਸਪੋਕਸਮੈਨ)- ਜਲਾਲਾਬਾਦ ਅਦਾਲਤ ਨੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਖਹਿਰਾ ਨੂੰ 28 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਸ ਦਿਨ ਉਹਨਾਂ ਨੂੰ 2 ਦਿਨ ਦੇ ਰਿਮਾਂਡ ‘ਤੇ ਭੇਜਿਆ ਗਿਆ ਸੀ ਤੇ ਅੱਜ ਫਿਰ ਤੋਂ ਪੇਸ਼ੀ ਤੋਂ ਬਾਅਦ ਉਹਨਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ।

ਇਸ ਦੇ ਨਾਲ ਹੀ ਦੱਸ ਦਈਏ ਕਿ ਇਹ ਖ਼ਬਰ ਸਾਹਮਣੇ ਆਈ ਹੈ ਕਿ SIT ਨੂੰ ਸੁਖਪਾਲ ਸਿੰਘ ਖਹਿਰਾ ਖਿਲਾਫ਼ ਸਬੂਤ ਮਿਲੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਨਾਮ ਉਜਾਗਰ ਨਾ ਕਰਨ ਦੀ ਸ਼ਰਤ ‘ਤੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਐਸਆਈਟੀ ਨੂੰ ਸਬੂਤ ਮਿਲੇ ਹਨ ਜੋ ਸੁਖਪਾਲ ਸਿੰਘ ਖਹਿਰਾ ਅਤੇ ਸਮੱਗਲਰ ਗੁਰਦੇਵ ਸਿੰਘ ਵਿਚਕਾਰ ਸਬੰਧਾਂ ਦਾ ਪਰਦਾਫਾਸ਼ ਕਰਦੇ ਹਨ। ਖਹਿਰਾ ਨੇ ਗੁਰਦੇਵ ਸਿੰਘ ਦੀ ਮਦਦ ਲਈ ਫਰੀਦਕੋਟ ਦੇ ਆਈਜੀ ਅਤੇ ਫਿਰੋਜ਼ਪੁਰ ਦੇ ਡੀਆਈਜੀ ਨੂੰ ਫੋਨ ਕੀਤਾ ਸੀ।

ਇਹੀ ਕਾਰਨ ਹੈ ਕਿ ਪੁਲਿਸ ਖਹਿਰਾ ਦਾ ਫੋਨ ਬਰਾਮਦ ਕਰਨਾ ਚਾਹੁੰਦੀ ਹੈ ਅਤੇ ਪੁਲਿਸ ਨੇ ਪਿਛਲੀ ਪੇਸ਼ੀ ‘ਚ ਇਸ ਦੇ ਆਧਾਰ ‘ਤੇ ਰਿਮਾਂਡ ਵੀ ਹਾਸਲ ਕੀਤਾ ਸੀ।
ਸੁਖਪਾਲ ਸਿੰਘ ਖਹਿਰਾ ਅਤੇ ਗੁਰਦੇਵ ਸਿੰਘ ਵਿਚਕਾਰ ਫੋਨ ‘ਤੇ ਗੱਲਬਾਤ ਹੁੰਦੀ ਰਹਿੰਦੀ ਸੀ। ਸੁਖਪਾਲ ਸਿੰਘ ਖਹਿਰਾ ਕੋਲ ਕੁੱਲ 3 ਫੋਨ ਸਨ। ਪੁਲਿਸ ਇਨ੍ਹਾਂ ਮੋਬਾਈਲਾਂ ਨੂੰ ਬਰਾਮਦ ਕਰਨਾ ਚਾਹੁੰਦੀ ਹੈ।

ਜਾਂਚ ਕਮੇਟੀ ਨੇ ਸੁਖਪਾਲ ਸਿੰਘ ਖਹਿਰਾ ਦੀ ਕਾਲ ਡਿਟੇਲ ਹਾਸਲ ਕਰ ਲਈ ਹੈ। ਜਿਸ ਵਿਚ ਸਪੱਸ਼ਟ ਹੈ ਕਿ ਸੁਖਪਾਲ ਖਹਿਰਾ ਡਰੱਗ ਮਾਮਲੇ ਦੇ ਮੁਲਜ਼ਮ ਗੁਰਦੇਵ ਸਿੰਘ ਨਾਲ ਚਰਨਜੀਤ ਕੌਰ ਨਾਂ ਦੀ ਔਰਤ ਰਾਹੀਂ ਗੱਲਬਾਤ ਕਰਦਾ ਸੀ। ਚਰਨਜੀਤ ਕੌਰ ਨਸ਼ਾ ਤਸਕਰ ਗੁਰਦੇਵ ਸਿੰਘ ਦੀ ਭੈਣ ਹੈ, ਜੋ ਲੰਡਨ ਵਿਚ ਰਹਿੰਦੀ ਹੈ। ਚਰਨਜੀਤ ਕੌਰ ਸੁਖਪਾਲ ਖਹਿਰਾ ਨਾਲ ਉਨ੍ਹਾਂ ਦੇ ਪੀਏ ਜੋਗਾ ਸਿੰਘ ਦੇ ਨੰਬਰ ‘ਤੇ ਗੱਲ ਕਰਦੀ ਸੀ।

Advertisement

ਖਹਿਰਾ ਨੇ ਮਾਰਚ 2015 ਵਿਚ ਗ੍ਰਿਫਤਾਰੀ ਤੋਂ ਇੱਕ ਦਿਨ ਪਹਿਲਾਂ ਚਰਨਜੀਤ ਕੌਰ ਨਾਲ ਕਈ ਵਾਰ ਗੱਲਬਾਤ ਕੀਤੀ ਸੀ। ਫਿਰ ਚਰਨਜੀਤ ਕੌਰ ਨੇ ਖਹਿਰਾ ਦਾ ਸੁਨੇਹਾ ਗੁਰਦੇਵ ਸਿੰਘ ਨੂੰ ਦਿੱਤਾ। ਗੁਰਦੇਵ ਸਿੰਘ ਪਾਕਿਸਤਾਨ ਸਥਿਤ ਨਸ਼ਾ ਤਸਕਰ ਇਮਤਿਆਜ਼ ਉਰਫ਼ ਕਾਲਾ ਦੇ ਸਿੱਧੇ ਸੰਪਰਕ ਵਿਚ ਸੀ ਅਤੇ ਗੁਰਦੇਵ ਨਸ਼ੇ ਦੇ ਸਮੁੱਚੇ ਗਠਜੋੜ ਦਾ ਪ੍ਰਬੰਧ ਦੇਖ ਰਿਹਾ ਸੀ।

ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਗੁਰਦੇਵ ਸਿੰਘ, ਚਰਨਜੀਤ ਕੌਰ ਅਤੇ ਸੁਖਪਾਲ ਖਹਿਰਾ ਵਿਚਾਲੇ 11 ਦਿਨਾਂ ਵਿਚ 65 ਕਾਲਾਂ ਹੋਈਆਂ। ਇਸ ਸਬੂਤ ਦੇ ਆਧਾਰ ‘ਤੇ ਪੁਲਿਸ ਨੇ ਸੁਖਪਾਲ ਖਹਿਰਾ ਨੂੰ ਵੀ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਸੁਖਪਾਲ ਖਹਿਰਾ ਖੁਦ ਗੁਰਦੇਵ ਸਿੰਘ ਨਾਲ ਗੱਲ ਕਰਨ ਤੋਂ ਇਨਕਾਰ ਨਹੀਂ ਕਰਦੇ। ਖਹਿਰਾ ਦਾ ਕਹਿਣਾ ਹੈ ਕਿ ਗੁਰਦੇਵ ਸਿੰਘ ਉਸ ਦਾ ਪੁਰਾਣਾ ਜਾਣਕਾਰ ਸੀ ਅਤੇ ਉਹ ਉਸ ਨੂੰ ਕਈ ਵਾਰ ਫੋਨ ਕਰਦਾ ਰਹਿੰਦਾ ਸੀ। ਉਸ ਨੇ ਪਹਿਲਾਂ ਵੀ ਕਈ ਵਾਰ ਗੁਰਦੇਵ ਨੂੰ ਫ਼ੋਨ ਨਾ ਕਰਨ ਲਈ ਕਿਹਾ ਸੀ ਪਰ ਗੁਰਦੇਵ ਨੇ ਫਿਰ ਵੀ ਉਸ ਨੂੰ ਵਾਰ-ਵਾਰ ਫ਼ੋਨ ਕੀਤਾ।

ਐਸਆਈਟੀ ਵੱਲੋਂ ਕੀਤੀ ਜਾ ਰਹੀ ਜਾਂਚ ਵਿਚ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ਼ ਕੁੱਝ ਹੋਰ ਸਬੂਤ ਵੀ ਸਾਹਮਣੇ ਆਏ ਹਨ। ਜਿਸ ਅਨੁਸਾਰ ਸੁਖਪਾਲ ਸਿੰਘ ਖਹਿਰਾ ਨੇ ਚੁੱਪਚਾਪ ਮੁਹਾਲੀ ਅਦਾਲਤ ਵਿਚ ਆਪਣੇ ਇਲਾਜ ਲਈ ਵਿਦੇਸ਼ ਜਾਣ ਦੀ ਇਜਾਜ਼ਤ ਮੰਗੀ ਸੀ। ਜਿਸ ਤੋਂ ਬਾਅਦ ਅਦਾਲਤ ਨੇ ਸੁਖਪਾਲ ਸਿੰਘ ਖਹਿਰਾ ਤੋਂ ਵਿਦੇਸ਼ੀ ਡਾਕਟਰ ਅਤੇ ਹਸਪਤਾਲ ਦਾ ਵੇਰਵਾ ਮੰਗਿਆ ਸੀ।

ਇਸ ਸਬੰਧੀ ਅਦਾਲਤ ਵੱਲੋਂ ਤਿੰਨ ਨੋਟਿਸ ਦਿੱਤੇ ਗਏ ਸਨ। ਪਹਿਲੀ ਤਰੀਕ 19/9/2023 ਸੀ ਜਿਸ ਵਿਚ ਉਸੇ ਦਿਨ ਨਿੱਜੀ ਪੇਸ਼ੀ ਤੋਂ ਛੋਟ ਦਿੱਤੀ ਗਈ ਸੀ ਪਰ ਅਗਲੇ ਦਿਨ 20 ਤਰੀਕ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ 25 ਸਤੰਬਰ ਨੂੰ ਵੀ ਬੁਲਾਇਆ ਗਿਆ ਸੀ ਪਰ ਸੁਖਪਾਲ ਖਹਿਰਾ ਮੁੜ ਪੇਸ਼ ਨਹੀਂ ਹੋਏ।

Advertisement

Related posts

Breaking- 42 ਸਾਲਾ ਪ੍ਰੋਫੈਸਰ ਦੀ ਸ਼ੱਕੀ ਹਾਲਾਤ ਵਿਚ ਮਿਲੀ ਲਾਸ਼, ਪਤੀ ਗ੍ਰਿਫਤਾਰ

punjabdiary

ਸਲਮਾਨ ਖਾਨ ਘਰ ਫਾ.ਇਰਿੰ.ਗ ਕੇਸ, ਫੜਿਆ ਗਿਆ 5ਵਾਂ ਦੋਸ਼ੀ, ਸ਼ੂ.ਟਰਸ ਦੀ ਕੀਤੀ ਸੀ ਮਦਦ

punjabdiary

ਲੁੱਟ ਦੀ ਨੀਅਤ ਨਾਲ ਗੈਸ ਏਜੰਸੀ ਦੇ ਗੋਦਾਮ ਅੰਦਰ ਵੜ ਕੇ ਚਲਾਈਆਂ ਗੋਲੀਆਂ

punjabdiary

Leave a Comment