Image default
ਤਾਜਾ ਖਬਰਾਂ

15 ਰੋਜ਼ਾ ਕੈਂਪ ਦੌਰਾਨ ਨੈਤਿਕ ਸਿੱਖਿਆ ਅਤੇ ਦਸਤਾਰ ਸਿਖਲਾਈ ਦਿੱਤੀ

15 ਰੋਜ਼ਾ ਕੈਂਪ ਦੌਰਾਨ ਨੈਤਿਕ ਸਿੱਖਿਆ ਅਤੇ ਦਸਤਾਰ ਸਿਖਲਾਈ ਦਿੱਤੀ
ਅਮਰਬੀਰ ਸਿੰਘ, ਸੁਖਮਨ ਸਿੰਘ, ਕਿਰਨਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ
ਫ਼ਰੀਦਕੋਟ, 26 ਅਪ੍ਰੈੱਲ (ਜਸਬੀਰ ਕੌਰ ਜੱਸੀ)-ਭਾਈ ਘਨੱਈਆ ਜੀ ਸੇਵਾ ਸੋਸਾਇਟੀ ਸੰਧਵਾਂ ਵੱਲੋਂ ਗੁਰੂਦੁਆਰਾ ਮਾਤਾ ਦਇਆ ਕੌਰ ਸੰਧਵਾਂ ਵਿਖੇ 15 ਰੋਜ਼ਾ ਨੈਤਿਕ ਸਿੱਖਿਆ ਤੇ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਬੱਚਿਆਂ ਨੂੰ ਸਮਾਜਿਕ ਬੁਰਾਈਆਂ ਤੋਂ ਬਚਾਉਣ ਲਈ 15 ਦਿਨ ਲਈ ਨੈਤਿਕ ਸਿੱਖਿਆ ਦੇ ਨਾਲ-ਨਾਲ ਦਸਤਾਰ ਸਿਖਲਾਈ ਦਿੱਤੀ ਗਈ। ਇਸ ਕੈਂਪ ਦਾ ਸੰਚਾਲਨ ਸੰਸਥਾ ਦੇ ਸਰਪ੍ਰਸਤ ਮਾਸਟਰ ਪਰਮਜੀਤ ਸਿੰਘ ਸੰਧਵਾਂ, ਸਕੱਤਰ ਲੈਕਚਰਾਰ ਰਣਜੀਤ ਸਿੰਘ, ਖਜ਼ਾਨਚੀ ਮਾਸਟਰ ਨਛੱਤਰ ਸਿੰਘ, ਪ੍ਰੈੱਸ ਸਕੱਤਰ ਮਾਸਟਰ ਸਿਕੰਦਰ ਸਿੰਘ, ਮੀਤ ਪ੍ਰਧਾਨ ਮਾਸਟਰ ਰਾਜਿੰਦਰ ਸਿੰਘ ਦੁਆਰਾ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਗਿਆ। ਦਸਤਾਰ ਸਿਖਲਾਈ ਕੈਂਪ ਦੀ ਸਮਾਪਤੀ ਤੇ ਬੱਚਿਆਂ ਦਾ ਦਸਤਾਰ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦੌਰਾਨ ਅੱਠਵੀਂ ਜਮਾਤ ਤੱਕ ਦੇ ਲੜਕਿਆਂ ’ਚੋਂ ਅਮਰਬੀਰ ਸਿੰਘ ਨੇ ਪਹਿਲਾ, ਜਸਦੀਪ ਸਿੰਘ ਨੇ ਦੂਜਾ, ਦਿਲਸ਼ਾਨ ਨੇ ਤੀਜਾ ਜਦੋਂ ਕਿ 9 ਵੀਂ ਜਮਾਤ ਤੋਂ ਉੱਪਰ ਬੱਚਿਆਂ ਦੇ ਮੁਕਾਬਲੇ ’ਚ ਚੋਂ ਸੁਖਮਨ ਸਿੰਘ ਨੇ ਪਹਿਲਾ, ਹਰਮਨ ਸਿੰਘ ਨੇ ਦੂਜਾ, ਸਹਿਕਾਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਮੁਕਾਬਲੇ ’ਚ ਕਿਰਨਦੀਪ ਕੌਰ ਨੇ ਪਹਿਲਾ, ਸਿਮਰਨ ਕੌਰ ਨੇ ਦੂਜਾ, ਰੋਬੀਨਾ ਨੇ ਤੀਜਾ ਸਥਾਨ ਹਾਸਲ ਕੀਤਾ। ਸੀਨੀਅਰ ਬੱਚਿਆਂ ਦੇ ਮੁਕਾਬਲੇ ’ਚ ਹਰਨੂਰ ਸਿੰਘ, ਹਰਦਾਸ ਸਿੰਘ, ਅਰਜਨ ਸਿੰਘ, ਹਰਸਿਰਨ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਾਰੇ ਸਿਖਲਾਈ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਮੈਡਲ ਤੇ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਨਕਦ ਇਨਾਮ, ਯਾਦਗਰੀ ਚਿੰਨ, ਪ੍ਰਮਾਣ ਪੱਤਰ ਤੇ ਦਸਤਾਰ ਨਾਲ ਸਨਮਾਨਿਤ ਕੀਤਾ ਗਿਆ। ਸਿਖਲਾਈ ਪ੍ਰਾਪਤ ਕਰਨ ਵਾਲ 50 ਤੋਂ ਬੱਚਿਆਂ ਨੂੰ ਸੰਸਥਾ ਵੱਲੋਂ ਦਸਤਾਰਾਂ (ਪੱਗਾਂ) ਦਿੱਤੀਆਂ ਗਈਆਂ। ਇਸ ਸਿਖਲਾਈ ਕੈਂਪ ’ਚ ਰਾਜਵੀਰ ਸਿੰਘ, ਅਮਰਪ੍ਰੀਤ ਸਿੰਘ, ਨਛੱਤਰ ਸਿੰਘ, ਸਿਕੰਦਰ ਸਿੰਘ, ਸ਼੍ਰੀ ਸੋਨੀ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ । ਹੱਥੀਂ ਸੇਵਾ ਹਰਪਾਲ ਸਿੰਘ ਨੇ ਕੀਤੀ। ਮਾਸਟਰ ਪਰਮਜੀਤ ਸਿੰਘ ਸੰਧਵਾਂ ਨੇ ਅੰਤ ’ਚ ਸਭ ਦਾ ਧੰਨਵਾਦ ਕੀਤਾ ਗਿਆ।
ਫ਼ੋਟੋ:26ਐੱਫ਼ਡੀਕੇਪੀਜਸਬੀਰਕੌਰ8:ਨੈਤਿਕ ਸਿੱਖਿਆ ਅਤੇ ਦਸਤਾਰ ਸਿਖਲਾਈ ਕੈਂਪ ਦੀਆਂ ਝਲਕੀਆਂ। ਫ਼ੋਟੋ:ਜਸਬੀਰ ਕੌਰ ਜੱਸੀ

Related posts

Breaking News- ਘੱਟ ਗਿਣਤੀ ਸਿੱਖ ਭਾਈਚਾਰੇ ਨੂੰ ਨੌਜਵਾਨਾਂ ਦਾ ਤਕਨੀਕੀ ਅਤੇ ਸਮਾਜਕ ਗਿਆਨ ਵਧਾਉਣ ਤੇ ਜ਼ੋਰ ਦੇਣ: ਸਾਬਕਾ ਮੁੱਖ ਸਕੱਤਰ ਰਮੇਸ਼ਇੰਦਰ ਸਿੰਘ

punjabdiary

ਸੰਗਰੂਰ ਪੁਲਿਸ ਦਾ ਵੱਡਾ ਐਕਸ਼ਨ- ਨਾਜਾਇਜ਼ ਕਾਰੋਬਾਰ ਕਰਨ ਵਾਲਿਆਂ ਕੋਲੋਂ 3000 ਲੀਟਰ ਤੇਲ ਬਰਾਮਦ

punjabdiary

ਫ਼ੌਜ ਵਲੋਂ 2 ਅਤਿਵਾਦੀਆਂ ਦੇ ਸਕੈਚ ਜਾਰੀ; 20 ਲੱਖ ਦਾ ਇਨਾਮ ਰੱਖਿਆ

punjabdiary

Leave a Comment