19 ਅਗਸਤ ਨੂੰ ਐਸ ਕੇ ਐਮ ਪੰਜਾਬ ਵੱਡੇ ਪੱਧਰ ਤੇ ਐਮ.ਐਲ.ਏ,ਐਮ.ਪੀ ਦੇ ਘਰਾਂ ਦਾ ਘਿਰਾਓ ਕਰਕੇ ਕਿਸਾਨਾਂ ਦੇ ਹੱਕਾਂ ਲਈ ਦੇਵੇਗਾ ਚਿਤਾਵਨੀ ਪੱਤਰ
ਜਲੰਧਰ 10 ਅਗਸਤ (ਪੰਜਾਬ ਡਾਇਰੀ)- ਜਲੰਧਰ ਦੇ ਦੇਸ਼ ਭਗਤ ਹਾਲ ਵਿਖੇ ਐਸ ਕੇ ਐਮ ਪੰਜਾਬ ਦੀਆਂ 32 ਜਥੇਬੰਦੀਆਂ ਦੀ ਅਹਿਮ ਮੀਟਿੰਗ ਹਰਮੀਤ ਸਿੰਘ ਕਾਦੀਆਂ,ਬਲਵਿੰਦਰ ਸਿੰਘ ਮੱਲੀ ਨੰਗਲ ਅਤੇ ਮੇਜਰ ਸਿੰਘ ਪੁੰਨਾਂਵਾਲ ਦੀ ਪ੍ਰਧਾਨਗੀ ਹੇਠ ਹੋਈ,ਇਸ ਮੀਟਿੰਗ ਵਿੱਚ ਪੰਜਾਬ ਵਿੱਚ ਹੜਾਂ ਨਾਲ ਹੋਏ ਨੁਕਸਾਨ ਦਾ ਕੇਂਦਰ ਤੇ ਪੰਜਾਬ ਵੱਲੋਂ ਕਿਸਾਨਾਂ ਨਾਲ ਕੀਤੇ ਮਤਰੇਈ ਮਾਂ ਵਾਲੇ ਵਿਹਾਰ ਦੀ ਸਖਤ ਸ਼ਬਦਾਂ ਵਿੱਚ ਨਖੇਧੀ ਕੀਤੀ ਗਈ,ਆਗੂਆਂ ਨੇ ਬੋਲਦਿਆਂ ਕਿਹਾ ਕੇ 19 ਅਗਸਤ ਨੂੰ ਐਸ ਕੇ ਐਮ ਪੰਜਾਬ ਵੱਡੇ ਪੱਧਰ ਤੇ ਪੰਜਾਬ ਦੇ ਐਮ ਐਲ ਏ,ਐਮ ਪੀ ਦੇ ਘਰਾਂ ਦਾ ਘਿਰਾਓ ਕਰਕੇ ਕਿਸਾਨਾਂ ਦੇ ਹੱਕਾਂ ਲਈ ਚਿਤਾਵਨੀ ਪੱੱਤਰ ਦੇਵੇਗਾ,ਜਿਹੜਾ ਐਮ ਐਲ ਏ ਐਮ ਪੀ ਜਾਂ ਵਜੀਰ ਆਪ ਚਿਤਾਵਨੀ ਪੱਤਰ ਨਹੀਂ ਲਵੇਗਾ ਉਸ ਆਗੂ ਦੇ ਘਰ ਮੂਹਰੇ ਪੱਕਾ ਧਰਨਾ ਲਾਇਆ ਜਾਵੇਗਾ,ਆਗੂਆਂ ਨੇ ਕਿਹਾ ਕੇ ਕੇਂਦਰ ਤੇ ਪੰਜਾਬ ਸਰਕਾਰ ਹੜਾਂ ਨੂੰ ਕੁਦਰਤੀ ਆਫਤ ਐਲਾਨ ਕੇ ਕਿਸਾਨਾਂ ਨੂੰ ਸਪੈਸ਼ਲ ਪੈਕਜ ਰਾਹੀਂ ਜਲਦ ਤੋਂ ਜਲਦ ਮੁਆਵਜਾ ਦੇਵੇ,ਆਗੂਆਂ ਨੇ ਜਾਣਕਾਰੀ ਦੇਦਿਆਂ ਦੱਸਿਆ ਕੇ ਐਸ ਕੇ ਐਮ ਪੰਜਾਬ ਨੇ ਸਮੇਂ ਸਮੇਂ ਤੇ ਹੜ ਪੀੜਤਾਂ ਲਈ ਪੱਠੇ,ਤੂੜੀ,ਅਚਾਰ ਅਤੇ ਰਾਸ਼ਨ ਦੀ ਸੇਵਾ ਨਿਭਾਈ ਹੈ,ਅਤੇ ਸੌ ਏਕੜ ਤੋਂ ਵੱਧ ਝੋਨੇ ਦੀ ਪਨੀਰੀ ਤਿਆਰ ਕੀਤੀ ਹੈ ਜੋ ਹੜ ਪੀੜਤ ਕਿਸਾਨਾਂ ਨੂੰ ਫਰੀ ਮੁਹੱਈਆ ਕਰਵਾਈ ਜਾਵੇਗੀ,ਜਿਸ ਕਿਸਾਨ ਨੂੰ ਪਨੀਰੀ ਦੀ ਲੋੜ ਹੈ ਉਹ ਆਗੂਆਂ ਨਾਲ ਸੰਪਰਕ ਕਰਕੇ ਲਿਜਾ ਸਕਦਾ ਹੈ,ਇਸ ਮੌਕੇ ਇਸ ਮੀਟਿੰਗ ਵਿੱਚ ਫੁਰਮਾਨ ਸਿੰਘ ਸੰਧੂ,ਡਾ ਦਰਸ਼ਨ ਪਾਲ,ਜੰਗਵੀਰ ਚੌਹਾਨ,ਸਤਨਾਮ ਸਿੰਘ ਸਾਹਨੀ,ਕੁਲਦੀਪ ਸਿੰਘ ਵਜੀਦਪੁੁਰ,ਗੁਰਮੀਤ ਸਿੰਘ ਨਵਾਂ ਕਿਲ੍ਹਾ,ਗੁਰਜੀਤ ਸਿੰਘ ਨੀਲਾ ਨਲੋਆ,ਰੁਲਦੂ ਸਿੰਘ ਮਾਨਸਾ,ਬੂਟਾ ਸਿੰਘ ਬੁਰਜ ਗਿੱਲ,ਪ੍ਰਮਿੰਦਰ ਸਿੰਘ ਪਾਲ ਮਾਜਰਾ,ਨਰਵੈਲ ਸਿੰਘ ਡਾਲੇ ਕੇ,ਮਨਜੀਤ ਸਿੰਘ ਧਨੇਰ,ਗੁਰਮੀਤ ਸਿੰਘ,ਰਘਬੀਰ ਸਿੰਘ ਮਹਿਰ ਵਾਲਾ,ਹਰਜੀਤ ਸਿੰਘ ਰਵੀ,ਰਾਜਵਿੰਦਰ ਕੌਰ ਰਾਜੂ,ਰਘਬੀਰ ਸਿੰਘ ਬੈਨੀਪਾਲ,ਸਤਨਾਮ ਸਿੰਘ ਸੰਧੂ,ਮੁਕੇਸ਼ ਚੰਦਰ ਸ਼ਰਮਾ,ਰਮਿੰਦਰ ਪਟਿਆਲਾ,ਬਲਦੇਵ ਸਿੰਘ ਨਿਹਾਲਗੜ੍ਹ,ਕ੍ਰਿਪਾ ਸਿੰਘ ਨੱਥੂਵਾਲਾ,ਵੀਰ ਸਿੰਘ ਵੜਵਾਂ ਅਤੇ ਸੁੱਖ ਗਿੱਲ ਮੋਗਾ ਹਾਜਰ ਸਨ!