24 ਮਾਰਚ ਵਿਸ਼ਵ ਟੀ. ਬੀ. ਦਿਵਸ ਤੇ ਵਿਸ਼ੇਸ਼
——————————-
ਭਾਰਤ ਨੂੰ 2025 ਤੱਕ ਟੀ.ਬੀ.ਮੁਕੱਤ ਕਰਨ ਲਈ ਸਿਹਤ ਵਿਭਾਗ ਹੋਇਆ ਪੱਬਾਂ ਭਾਰ
—————————————–
ਸ਼ੱਕੀ ਮਰੀਜ਼ ਦੇ ਲੋੜੀਂਦੇ ਟੈਸਟ ਤੇ ਇਲਾਜ਼ ਮੁਫ਼ਤ
—————————————–
ਟੀ ਬੀ ਇਲਾਜਯੋਗ ਬਿਮਾਰੀ :- ਡਾ ਮਨਦੀਪ ਕੌਰ
——————————————
ਫ਼ਰੀਦਕੋਟ, 23 ਮਾਰਚ – ਭਾਰਤ ਨੁੰ 2025 ਤੱਕ ਟੀ.ਬੀ. ਮੁਕਤ ਬਣਾਉਣ ਦੇ ਉਦੇਸ਼ ਨਾਲ ਸਿਵਲ ਸਰਜਨ ਫ਼ਰੀਦਕੋਟ ਡਾ ਸੰਜੇ ਕਪੂਰ ਦੀ ਅਗਵਾਈ ਵਿੱਚ ਜ਼ਿਲ੍ਹੇ ਦੀਆਂ ਸਾਰੀ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਟੀ.ਬੀ.ਬਿਮਾਰੀ ਦੇ ਲੱਛਣਾਂ ਅਤੇ ਇਲਾਜ ਦੀ ਜਾਗਰੂਕਤਾ ਸਬੰਧੀ ਸੁਨੇਹਾ ਦੇਣ ਲਈ ਜਾਗਰੂਕਤਾ ਕੈਂਪ ਤਾਂ ਲਗਾਏ ਹੀ ਜਾ ਰਹੇ ਹਨ, ਇਸਤੋਂ ਇਲਾਵਾ ਸਮੇਂ ਸਮੇਂ ਤੇ ਫ਼ੀਲਡ ਸਰਵੇ ਵੀ ਕਰਵਾਇਆ ਜਾ ਰਿਹਾ ਹੈ ਤਾਂ ਜੋ ਇਸ ਨਾਮੁਰਾਦ ਬੀਮਾਰੀ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ। ਇਸ ਗੱਲ ਦਾ ਪ੍ਰਗਟਾਵਾ ਛਾਤੀ ਅਤੇ ਟੀ ਬੀ ਦੇ ਰੋਗਾਂ ਦੇ ਮਾਹਿਰ ਡਾ ਮਨਦੀਪ ਕੌਰ, ਸਹਾਇਕ ਸਿਵਲ ਸਰਜਨ ਫ਼ਰੀਦਕੋਟ ਵਲੋਂ 24 ਮਾਰਚ ਨੂੰ ਮਨਾਏ ਜਾਂਦੇ ” ਵਿਸ਼ਵ ਟੀ ਬੀ ਦਿਵਸ ” ਦੇ ਸਬੰਧ ਵਿੱਚ ਦੱਸਦਿਆਂ ਕੀਤਾ। ਡਾ. ਮਨਦੀਪ ਕੌਰ ਨੇਂ ਕਿਹਾ ਕਿ ਸਿਹਤ ਵਿਭਾਗ ਦੀ ਮਾਸ ਮੀਡੀਆ ਵਿੰਗ ਵਲੋਂ ਕੀਤੀ ਜਾਂਦੀ ਜਾਗਰੂਕਤਾ ਮੁਹਿੰਮਾ ਦਾ ਮੁੱਖ ੳੇਦੇਸ਼ ਲੋਕਾਂ ਨੂੰ ਬਿਮਾਰੀ ਬਾਰੇ ਜਾਗਰੂਕ ਕਰਨਾ ਹੈ ਤਾਂ ਜੋ ਲੱਛਣਾਂ ਵਾਲੇ ਮਰੀਜ ਜਲਦ ਜਾਂਚ ਕਰਵਾ ਕੇ ਜਲਦ ਇਲਾਜ ਕਰਵਾਉਣ , ਜਿਸ ਨਾਲ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਇਸ ਮਹੀਨੇ ਦੋਰਾਣ ਜਿਆਦਾ ਜੋਰ ਟੀ.ਬੀ. ਲੱਛਣਾਂ ਵਾਲੇ ਜਾਂਚ ਅਤੇ ਇਲਾਜ ਤੋਂ ਸੱਖਣੇ ਰਹਿ ਗਏ ਮਰੀਜਾਂ ਦੀ ਭਾਲ ਕਰਨ ਤੇਂ ਜੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇਂ ਕਿਹਾ ਕਿ ਟੀ.ਬੀ. ਪੂਰੀ ਤਰਾਂ ਇਲਾਜ਼ਯੋਗ ਬਿਮਾਰੀ ਹੈ ਅਤੇ ਇਸ ਤੋਂ ਘਬਰਾਉਣ ਦੀ ਲੋੜ ਨਹੀਂ।ਕਿਉਕਿ ਡਾਟਸ ਪ੍ਰਣਾਲੀ ਰਾਹੀ ਇਸ ਦਾ ਪੂੁਰਾ ਕੋਰਸ ਲੈਣ ਨਾਲ ਮਰੀਜ ਇਸ ਰੋਗ ਤੋਂ ਪੂਰੀ ਤਰਾਂ ਮੁਕਤੀ ਪਾ ਸਕਦਾ ਹੈ। ਦੋ ਹਫਤਿਆਂ ਤੋਂ ਜਿਆਦਾ ਖਾਂਸੀ, ਭੁੱਖ ਘੱਟ ਲਗਣਾ, ਵਜਨ ਦਾ ਘੱਟਣਾ, ਬਲਗਮ ਵਿਚ ਖੂਨ ਆਉਣਾ, ਛਾਤੀ ਵਿਚ ਦਰਦ ਆਦਿ ਟੀ.ਬੀ ਦੀਆਂ ਨਿਸ਼ਾਨੀਆਂ ਹਨ।ਅਜਿਹੇ ਵਿਅਕਤੀ ਤੁਰੰਤ ਆਪਣੀ ਬਲਗਮ ਦੀ ਜਾਂਚ ਜਰੂਰ ਕਰਵਾਉਣ, ਜੋ ਕਿ ਮਾਈਕਰੋਸਕੋਪਿਕ ਸੈਂਟਰਾ ਵਿਚ ਮੁਫਤ ਕੀਤੀ ਜਾਂਦੀ ਹੈ। ਜੇਕਰ ਮਰੀਜ਼ ਦੀ ਰਿਪੋਰਟ ਪੋਜ਼ੀਟਿਵ ਆਉਂਦੀ ਹੈ ਤਾਂ ਮਰੀਜ਼ ਨੂੰ ਹਵਾਦਾਰ ਕਮਰੇ ਵਿੱਚ ਮੂੰਹ ਢੱਕ ਕੇ ਰੱਖਣਾ ਚਾਹੀਦਾ ਹੈ, ਖੰਘ ਆਉਣ ਵਾਲੇ ਬਲਗ਼ਮ ਨੂੰ ਸਿੱਧਾ ਵਾਸ਼- ਬੇਸੀਨ ਵਿੱਚ ਥੁੱਕਣਾ ਚਾਹੀਦਾ ਹੈ ਜਾਂ ਫ਼ੇਰ ਮਿੱਟੀ ਨਾਲ ਭਰੇ ਭਾਂਡੇ ਵਿੱਚ ਥੁੱਕਣਾ ਚਾਹੀਦਾ ਹੈ। ਬਾਅਦ ਵਿੱਚ ਇਸ ਮਿੱਟੀ ਭਰੇ ਥੁੱਕ ਵਾਲੇ ਭਾਂਡੇ ਨੂੰ ਜ਼ਮੀਨ ਵਿੱਚ ਦੱਬ ਦੇਣਾ ਚਾਹੀਦਾ ਹੈ। ਮਰੀਜ਼ ਨੂੰ ਚੁੱਲ੍ਹੇ ਦੇ ਧੂਏਂ ਤੋਂ ਬਚਾਅ ਕੇ ਰੱਖਣਾ ਜ਼ਰੂਰੀ ਹੈ। ਉਹਨਾਂ ਦੱਸਿਆ ਕਿ ਹੁਣ ਗਰਭਵਤੀ ਅੋਰਤਾਂ ਅਤੇ ਬਾਂਝਪਣ ਵਾਲੀਆ ਔਰਤਾਂ ਜਦੋਂ ਵੀ ਸਰਕਾਰੀ ਸਿਹਤ ਕੇਂਦਰਾ ਵਿੱਚ ਆਪਣਾ ਐਂਟੀ ਨੇਟਲ ਚੈਕਅਪ ਕਰਵਾਉਣ ਲਈ ਆਉਂਦੀਆਂ ਹਨ, ਉਹਨਾਂ ਦੀ ਟੀ.ਬੀ ਸਬੰਧੀ ਸਕਰੀਨਿੰਗ ਵੀ ਕੀਤੀ ਜਾਂਦੀ ਹੈ।ਇਸ ਤੋਂ ਲਿੲਾਵਾ ਟੀ.ਬੀ ਦਾ ਇਲਾਜ ਲੈ ਰਹੇ ਮਰੀਜਾਂ ਨੁੰ 500/ ਰੁਪਏ ਪ੍ਰਤੀ ਮਹੀਨਾ ਚੰਗੀ ਖਾਧ ਖੁਰਾਕ ਲਈ, ਜਿਹਨਾਂ ਸਮਾਂ ਮਰੀਜ ਦਵਾਈ ਖਾਂਦਾ ਹੈ, ਦਿੱਤਾ ਜਾਂਦਾ ਹੈ। ਡਿਪਟੀ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਨੇ ਕਿਹਾ ਕਿ ਇਸ ਮੁਹਿੰਮ ਦੋਰਾਣ ਸੈਂਟਰਲ ਟੀ.ਬੀ ਡਵੀਜਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਟੀ.ਬੀ.ਮੁਕਤ ਐਕਟੀਵਿਟੀ ਅਤੇ ਭਾਰਤ ਨੁੰ ਟੀ.ਬੀ ਮੁਕਤ ਕਰਵਾਉਣ ਲਈ ਵਿਭਾਗ ਦੀ ਮਾਸ ਮੀਡੀਆ ਵਿੰਗ ਦੇ ਮੁਲਾਜ਼ਮ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ।