ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸ਼ੇਰ ਸਿੰਘ ਵਾਲਾ ਵਿਖੇ ਬੂਟੇ ਲਗਾਕੇ ਮਨਾਈ ਗਈ “ਹਰੀ ਦਿਵਾਲੀ”
ਫਰੀਦਕੋਟ- ਫਰੀਦਕੋਟ ਜਿਲੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸ਼ੇਰ ਸਿੰਘ ਵਾਲਾ ਵਿੱਚ “ਹਰੀ ਦਿਵਾਲੀ” ਦਾ ਉਤਸਵ/ਤਿਉਹਾਰ ਬਹੁਤ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ।
“ਹਰੀ ਦਿਵਾਲੀ” ਦਾ ਉਤਸਵ/ਤਿਉਹਾਰ ਸਕੂਲ ਵਿਖੇ ਸ਼੍ਰੀਮਤੀ ਨੀਲਮ ਰਾਣੀ ਜੀ, ਮਾਨਯੋਗ ਜਿਲ੍ਹਾ ਸਿੱਖਿਆ ਅਧਿਕਾਰੀ (ਸਕੈਂਡਰੀ ਸਿੱਖਿਆ), ਫਰੀਦਕੋਟ ਜੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਹਿੱਤ,ਸਕੂਲ ਦੇ ਬਹੁਤ ਹੀ ਹੋਣਹਾਰ ਇੰਚਾਰਜ ਪ੍ਰਿੰਸੀਪਲ, ਸ੍ਰੀਮਤੀ ਸੁਨੀਤਾ ਰਾਣੀ ਜੀ ਦੀ ਯੋਗ ਅਗਵਾਈ ਵਿੱਚ,ਸਕੂਲ ਦੇ ਡੀ.ਡੀ.ਓ ਸ. ਅਮਨਦੀਪ ਸਿੰਘ ਕਿੰਗਰਾ ਜੀ ਦੇ ਪ੍ਰਧਾਨਗੀ ਅਤੇ ਸਹਿਯੋਗ ਨਾਲ ਅਤੇ ਸਕੂਲ ਦੇ ‘ਸੰਤ ਬਾਬਾ ਯੋਧਾ ਦਾਸ ਇਕੋ ਕਲੱਬ’ ਦੇ ਇੰਚਾਰਜ ਜੀਤੇਂਦਰ ਕੁਮਾਰ ਹੰਸ ਦੀ ਦੇਖ ਰੇਖ ਵਿੱਚ ਸਕੂਲ ਵਿੱਚ “ਹਰੀ ਦੀਵਾਲੀ” ਮਨਾਈ ਗਈ I
ਸਕੂਲ ਦੇ ‘ਸੰਤ ਬਾਬਾ ਯੋਧਾ ਦਾਸ ਇਕੋ ਕਲੱਬ’ ਦੇ ਇੰਚਾਰਜ ਜੀਤੇਂਦਰ ਕੁਮਾਰ ਹੰਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਮੌਕੇ ਤੇ ਵਿਦਿਆਰਥੀਆਂ ਲਈ “ਹਰੀ ਦਿਵਾਲੀ” ਦੇ ਸੰਬੰਧ ਵਿੱਚ ‘ਲੇਖ ਮੁਕਾਬਲੇ ਅਤੇ ਚਾਰਟ-ਮੇਕਿੰਗ ਅਤੇ ਪੋਸਟਰ-ਮੇਕਿੰਗ’ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦਾ ਮਕਸਦ ਵਿਦਿਆਰਥੀਆਂ ਨੂੰ ਹਰੀ ਦਿਵਾਲੀ ਦੀ ਮਹੱਤਾ ਅਤੇ ਵਾਤਾਵਰਣ ਸੁਰੱਖਿਆ ਪ੍ਰਤੀ ਜਾਗਰੂਕ ਕਰਨਾ ਹੈ । ਇਹਨਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ I ਜ਼ਿਕਰਯੋਗ ਹੈ ਕਿ ਪੋਸਟਰ ਮੇਕਿੰਗ ਅਤੇ ਲੇਖ ਮੁਕਾਬਲੇ ਦੋ ਗਰੁੱਪ ਵਿੱਚ ਕਰਵਾਏ ਗਏ ਛੇਵੀਂ ਤੋਂ ਅੱਠਵੀਂ ਜਮਾਤ ਦਾ ਪਹਿਲਾ ਗਰੁੱਪ ਬਣਾਇਆ ਗਿਆ ਸੀ ਅਤੇ ਨੌਵੀਂ ਤੋਂ ਬਾਰਵੀਂ ਜਮਾਤ ਦਾ ਦੂਸਰਾ ਗਰੁੱਪ ਬਣਾਇਆ ਗਿਆ ਸੀ I
ਇਹ ਵੀ ਪੜ੍ਹੋ-ਪਿੰਡ ਦੀਪ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਦਿਵਾਲੀ ਦਾ ਤਿਉਹਾਰ ਮਨਾਇਆ
ਸਕੂਲ ਦੇ ਪ੍ਰਿੰਸੀਪਲ ਇੰਚਾਰਜ ਸ੍ਰੀਮਤੀ ਸੁਨੀਤਾ ਰਾਣੀ ਜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੋਸਟਰ ਮੇਕਿੰਗ ਦੀ ਜਜਮੈਂਟ ਸ਼੍ਰੀਮਤੀ ਇੰਦੂ ਸ਼ਰਮਾ ਜੀ, ਸ਼੍ਰੀਮਤੀ ਉਪਾਸਨਾ ਕੋਇਲ ਜੀ, ਸ਼੍ਰੀਮਤੀ ਮਨਜੀਤ ਕੌਰ ਜੀ, ਸ਼੍ਰੀਮਤੀ ਰਮਨ ਗੋਇਲ ਜੀ, ਸ੍ਰੀਮਤੀ ਸੁਖਪਾਲ ਕੌਰ ਜੀ, ਸ਼੍ਰੀ ਧਰਮੇਂਦਰ ਭਟਨਾਗਰ ਜੀ ਅਤੇ ਸ਼੍ਰੀ ਗਗਨ ਨਰੂਲਾ ਜੀ ਨੇ ਜੱਜ ਦੀ ਭੂਮਿਕਾ ਨਿਭਾਈ (ਜਜਮੈਂਟ ਕੀਤੀ )I ਅਤੇ ਲੇਖ ਮੁਕਾਬਲਿਆਂ ਦੀ ਜਜਮੈਂਟ ਸ. ਗੁਰਚਰਨ ਸਿੰਘ ਜੀ, ਸ. ਹਰ ਵਰਿੰਦਰ ਸਿੰਘ ਸੇਖੋ, ਸ਼੍ਰੀ ਦਵਿੰਦਰ ਸ਼ਰਮਾ ਜੀ, ਸ. ਨਵਪ੍ਰੀਤ ਸਿੰਘ ਜੀ,ਸ. ਜਸਕਰਨ ਸਿੰਘ ਬਰਾੜ, ਸ. ਗੁਰਮੀਤ ਸਿੰਘ, ਸ਼੍ਰੀ ਲਲਿਤ ਸ਼ਰਮਾ ਜੀ ਅਤੇ ਸ਼੍ਰੀਮਤੀ ਕੁਲਵਿੰਦਰ ਕੌਰ ਜੀ ਵੱਲੋਂ ਕੀਤੀ ਗਈ I
ਸ੍ਰੀਮਤੀ ਹਰਵਿੰਦਰ ਕੌਰ ਜੀ ਸਕੂਲ ਦੇ ਜਓਗਰਫੀ ਲੈਕਚਰਾਰ, ਨੇ ਜਾਣਕਾਰੀ ਦਿੰਦੇ ਦੱਸਿਆ ਕਿ ਛੇਵੀਂ ਤੋਂ ਅੱਠਵੀਂ ਜਮਾਤ ਦੇ ਲੇਖ ਮੁਕਾਬਲਿਆਂ ਵਿੱਚ ਜਸਪ੍ਰੀਤ ਕੌਰ ਜਮਾਤ ਸੱਤਵੀਂ ਨੇ ਪਹਿਲਾ ਸਥਾਨ, ਜਸ਼ਨਦੀਪ ਕੌਰ ਜਮਾਤ ਸੱਤਵੀਂ ਨੇ ਦੂਜਾ ਸਥਾਨ ਅਤੇ ਸੁਮਨਪ੍ਰੀਤ ਕੌਰ ਜਮਾਤ ਸੱਤਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ I ਲੇਕ ਮੁਕਾਬਲਿਆਂ ਦੇ ਨੌਵੀਂ ਤੋਂ ਬਾਰਵੀਂ ਦੇ ਗਰੁੱਪ ਵਿੱਚ ਕੋਮਲ ਕੌਰ ਜਮਾਤ ਬਾਰ੍ਹਵੀਂ ਨੇ ਪਹਿਲਾ ਸਥਾਨ, ਸਰਬਜੀਤ ਕੌਰ ਜਮਾਤ ਬਾਰਵੀਂ ਨੇ ਦੂਜਾ ਸਥਾਨ, ਇੰਦਰਜੀਤ ਸਿੰਘ ਜਮਾਤ ਦਸਵੀਂ ਬੀ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਪੋਸਟਰ ਮੇਕਿੰਗ / ਚਾਰਟ ਮੇਕਿੰਗ ਦੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਮੁਕਾਬਲਿਆਂ ਵਿੱਚ ਰਾਣੀ ਕੌਰ ਜਮਾਤ ਸੱਤਵੀਂ ਨੇ ਪਹਿਲਾ ਸਥਾਨ, ਹਰਮਨ ਸਿੰਘ ਜਮਾਤ ਸੱਤਵੀਂ ਦੇ ਦੂਸਰਾ ਸਥਾਨ ਅਤੇ ਸਿਮਰਨਜੀਤ ਕੌਰ ਜਮਾਤ ਸੱਤਵੀਂ ਨੀ ਤੀਸਰਾ ਸਥਾਨ ਹਾਸਿਲ ਕੀਤਾ I
ਪੋਸਟਰ ਮੇਕਿੰਗ ਦੇ ਨੌਵੀਂ ਤੋਂ ਬਾਰਵੀਂ ਜਮਾਤ ਦੇ ਗਰੁੱਪ ਵਿੱਚ ਕੋਮਲ ਕੌਰ ਜਮਾਤ ਬਾਰਵੀਂ ਨੇ ਪਹਿਲਾ ਸਥਾਨ, ਹਰਮਨਦੀਪ ਸਿੰਘ ਜਮਾਤ ਨੌਵੀਂ ਏ ਨੇ ਦੂਸਰਾ ਸਥਾਨ ਅਤੇ ਲਵਪ੍ਰੀਤ ਸਿੰਘ ਜਮਾਤ ਨੌਵੀਂ ਏ ਨੇ ਤੀਸਰਾ ਸਥਾਨ ਹਾਸਿਲ ਕੀਤਾ I
ਇਹ ਵੀ ਪੜ੍ਹੋ-ਮਹੀਨੇ ਦੇ ਪਹਿਲੇ ਦਿਨ ਮਹਿੰਗਾਈ ਦਾ ਲੱਗਿਆ ਝਟਕਾ, ਐਲਪੀਜੀ ਸਿਲੰਡਰ ਹੋਰ ਹੋਇਆ ਮਹਿੰਗਾ
ਸਕੂਲ ਦੇ ਸੰਤ ਬਾਬਾ ਯੋਧਾ ਦਾਸ ਇਕੋ ਕਲੱਬ ਦੇ ਇੰਚਾਰਜ ਸ਼੍ਰੀ ਜੀਤੇਂਦਰ ਕੁਮਾਰ ਹੰਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹਨਾਂ ਲੇਖ ਮੁਕਾਬਲੇ ਅਤੇ ਪੋਸਟਰ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ I ਉਹਨਾਂ ਦੱਸਿਆ ਕਿ ਹਰ ਸਾਲ ਸਾਡੇ ਸਕੂਲ ਵਿੱਚ ਹਰੀ ਦੀਵਾਲੀ ਨੂੰ ਇੱਕ ਤਿਉਹਾਰ ਵਾਂਗ ਮਨਾਇਆ ਜਾਂਦਾ ਹੈ ਅਤੇ ਹਰ ਸਾਲ ਵਾਂਗ ਇਸ ਸਾਲ ਵੀ ਹਰੀ ਦੇ ਵਾਲੀ ਮਨਾਉਂਦੇ ਹੋਏ ਸਕੂਲ ਵਿੱਚ ਨਿਮ, ਸੁਹੰਜਨਾ,ਅੰਬ, ਜਾਮੁਣ, ਅਮਰੂਦ, ਗੁਲਮੋਹਰ, ਤੁਲਸੀ, ਨੀਂਬੂ ਦੇ ਅਤੇ ਹੋਰ ਕਈ ਬੂਟੇ ਲਗਾਏ ਗਏ I ਉਹਨਾਂ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਇਹਨਾਂ ਬੂਟਿਆਂ ਦੀ ਗੂੜੀ ਛਾਂ ਦਾ ਆਨੰਦ ਸਤਿਕਾਰਯੋਗ ਅਧਿਆਪਕ ਸਾਹਿਬਾਨ ਅਤੇ ਸਾਡੇ ਬਹੁਤ ਹੀ ਪਿਆਰੇ ਵਿਦਿਆਰਥੀ ਮਾਨਣਗੇ ਅਤੇ ਕੁਦਰਤ ਨਾਲ ਜੁੜਨਗੇ ਅਤੇ ਉਹਨਾਂ ਦਾ ਇੱਕ ਅਨਿਖੜਵਾਂ ਰਿਸ਼ਤਾ ਕਾਇਮ ਹਮੇਸ਼ਾ ਰਹੇਗਾ I
ਸਕੂਲ ਦੇ ਸਤਿਕਾਰਯੋਗ ਕੈਂਪਸ ਮੈਨੇਜਰ ਕੈਪਟਨ ਸ. ਅਮਰਜੀਤ ਸਿੰਘ ਸੰਧੂ ਜੀ ਨੇ ਦੱਸਿਆ ਕਿ ਸਕੂਲਾਂ ਵਿੱਚ ਕੰਮ ਕਰਦੇ ਈਕੋ ਕਲੱਬ ਸਾਡੇ ਬਹੁਤ ਹੀ ਪਿਆਰੇ ਵਿਦਿਆਰਥੀਆਂ ਨੂੰ ਕੁਦਰਤ ਨਾਲ ਜੋੜਨ ਦਾ ਬੇਮਿਸਾਲ ਉਪਰਾਲਾ ਕਰ ਰਹੇ ਹਨ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ, ਸਕੂਲ ਈਕੋ ਕਲੱਬ ਇੰਚਾਰਜ ਅਤੇ ਸਮੁੱਚੇ ਸਟਾਫ ਵਲੋਂ ਵਿਸ਼ੇਸ਼ ਤੌਰ ਤੇ ਬੀੜ ਸੁਸਾਇਟੀ ਦੇ ਸੰਸਥਾਪਕ ਸ. ਗੁਰਪ੍ਰੀਤ ਸਿੰਘ ਸਰਾਂ ਜੀ (S. Gurpreet Singh Sran) ਅਤੇ ਸਾਰੀ ਬੀੜ ਸੋਸਾਇਟੀ ਦੇ ਬਹੁਤ ਹੀ ਸਤਿਕਾਰਯੋਗ ਮੈਂਬਰ ਸਾਹਿਬਾਨ ਅਤੇ ਅਹੁਦੇਦਾਰ ਸਾਹਿਬਾਨਾ ਦਾ ਸਾਡੇ ਸਕੂਲ ਨੂੰ ਵਿਸ਼ੇਸ਼ ਸਹਿਯੋਗ ਕਰਨ ਲਈ ਦਿਲੋਂ ਧੰਨਵਾਦ ਕੀਤਾ I
ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ,ਸ਼ੇਰ ਸਿੰਘ ਵਾਲਾ ਦੇ ਸਮੁੱਚੇ ਸਟਾਫ ਅਤੇ ਸਮੂਹ ਵਿਦਿਆਰਥੀਆਂ ਨੇ ਉਚੇਚੇ ਤੌਰ ਤੇ “ਵਣ ਵਿਭਾਗ” ਦੇ ਵੱਡੇ ਅਫਸਰ ਸਾਹਿਬਾਨ ਸ. ਚਮਕੌਰ ਸਿੰਘ ਜੀ, ਫੋਰੈਸਟਰੇਂਜ ਅਫਸਰ, ਫਰੀਦਕੋਟ ਵੱਲੋਂ ਕੀਤੇ ਗਏ ਸਹਿਯੋਗ ਦੀ ਪ੍ਰਸ਼ੰਸਾ ਕੀਤੀ I
ਸ. ਚਮਕੌਰ ਸਿੰਘ ਜੀ ਬਹੁਤ ਹੀ ਨੇਕ, ਮਿਹਨਤੀ, ਸਰਲ ਅਤੇ ਸਾਦੇ ਸੁਭਾਅ ਦੇ ਇੱਕ ਬਹੁਤ ਹੀ ਆਲਾ ਅਤੇ ਵੱਡੇ ਅਫਸਰ ਹਨ ਜੋ ਕਿ ਹਮੇਸ਼ਾ ਹੀ ਸਾਰੇ ਸਕੂਲਾਂ ਦੇ ਇੱਕੋ ਕਲੱਬ ਨੂੰ ਦਿਲੋਂ ਸਹਿਯੋਗ ਕਰਦੇ ਹਨ I
ਸ. ਚਮਕੌਰ ਸਿੰਘ ਜੀ ਦੀ ਟੀਮ ਵਿੱਚ ਕੰਮ ਕਰਦੇ ਸ. ਸ਼ੀਤਲ ਸਿੰਘ ਜੀ, ਸ਼੍ਰੀਮਤੀ ਗੁਰਪ੍ਰੀਤ ਕੌਰ, ਸ੍ਰੀਮਤੀ ਰਾਜਵੀਰ ਕੌਰ ਜੀ, ਸ. ਗੁਰਕੀਰਤ ਸਿੰਘ, ਸ. ਜਗਜੀਤ ਸਿੰਘ ਜੀ ਨੇ ਵੀ ਹਮੇਸ਼ਾ ਸਾਡੇ ਸਕੂਲ ਦਾ ਬਹੁਤ ਸਹਾਦ ਦਿੱਤਾ ਹੈ ਅਤੇ ਸਾਰਿਆਂ ਦਾ ਸਕੂਲ ਪ੍ਰਿੰਸੀਪਲ ਸਾਹਿਬ ਵੱਲੋਂ ਅਤੇ ਸਕੂਲ ਇਕੋ ਕਲੱਬ ਦੇ ਇੰਚਾਰਜ ਵੱਲੋਂ ਅਤੇ ਸਮੂਹ ਸਟਾਫ ਵੱਲੋਂ ਅਤੇ ਸਮੂਹ ਵਿਦਿਆਰਥੀਆਂ ਵੱਲੋਂ ਤਹੇ ਦਿਲੋਂ ਬਹੁਤ ਬਹੁਤ ਧੰਨਵਾਦ I
ਸਕੂਲ ਦੇ ਇੰਚਾਰਜ ਪ੍ਰਿੰਸੀਪਲ ਸ਼੍ਰੀਮਤੀ ਸੁਨੀਤਾ ਰਾਣੀ ਜੀ ਨੇ ਕਿਹਾ ਕਿ ਇੱਥੇ ਇਹ ਦੱਸਣਾ ਬਹੁਤ ਲਾਜ਼ਮੀ ਹੋ ਜਾਂਦਾ ਹੈ ਕਿ ਹਰ ਸਾਲ ਵਾਂਗ ਇਸ ਸਾਲ ਵੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸ਼ੇਰ ਸਿੰਘ ਵਾਲਾ ਵਿਖੇ ਹਰੀ ਦਿਵਾਲੀ ਮਨਾਉਣ ਲਈ ਪਿਛਲੇ ਪੰਦਰਾਂ ਤੋਂ ਵੀਹ (15-20 ) ਦਿਨਾਂ ਤੋਂ ਲਗਾਤਾਰ ਬੂਟਿਆਂ ਦੀ ਦੇਖਰੇਖ ਕੀਤੀ ਜਾ ਰਹੀ ਹੈ ਅਤੇ ਨਵੇਂ ਬੂਟੇ ਲਗਾਏ ਜਾ ਰਹੇ ਹਨI ਇਸੇ ਲੜੀ ਵਿੱਚ ਸਾਡੇ ਫਰੀਦਕੋਟ ਦੇ ਮਾਨਯੋਗ ਜਿਲ੍ਹਾ ਸਿੱਖਿਆ ਅਧਿਕਾਰੀ, (ਸਕਡਰੀ ਸਿੱਖਿਆ) ਬਹੁਤ ਹੀ ਸਤਿਕਾਰਯੋਗ ਸ੍ਰੀਮਤੀ ਨੀਲਮ ਰਾਣੀ ਜੀ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਪ੍ਰਦੀਪ ਕੁਮਾਰ ਦਿਓੜਾ ਜੀ ਉਚੇਚੇ ਤੌਰ ਤੇ ਸਕੂਲ ਵਿੱਚ ਆਏ ਅਤੇ ਉਨਾਂ ਨੇ ਸਕੂਲ ਵਿੱਚ ਬੂਟੇ ਵੀ ਲਗਾਏ I
ਇਹ ਵੀ ਪੜ੍ਹੋ-ਕਾਲ਼ੀ ਦੀਵਾਲੀ ਮਨਾਉਣ ਲਈ ਮਜਬੂਰ ਹੋਏ ਸਰਕਾਰੀ ਕਾਲਜਾਂ ਦੇ ਗੈਸਟ ਪ੍ਰੋਫ਼ੈਸਰ
ਸ਼੍ਰੀਮਤੀ ਨੀਲਮ ਰਾਣੀ ਜੀ,(Smt. Neelam Rani Ji )ਮਾਣਯੋਗ ਜਿਲ੍ਹਾ ਸਿੱਖਿਆ ਅਧਿਕਾਰੀ,(ਸੈਕੰਡਰੀ ਸਿੱਖਿਆ),ਫਰੀਦਕੋਟ ਨੇ ਹਰੀ (ਗਰੀਨ) ਦਿਵਾਲੀ ਮਨਾਉਣ ਲਈ ਇੱਕ ਵਿਸ਼ੇਸ਼ ਸੁਨੇਹਾ ਜਾਰੀ ਕੀਤਾ । ਉਹਨਾਂ ਕਿਹਾ ਹੈ ਕਿ ਸਾਡੇ ਵਾਤਾਵਰਣ ਦੀ ਸੁਰੱਖਿਆ ਕਰਨਾ ਸਾਡੀ ਜ਼ਿੰਮੇਵਾਰੀ ਹੈ, ਇਸ ਲਈ ਅਸੀਂ ਆਪਣੇ ਤਿਓਹਾਰਾਂ ਨੂੰ ਵੀ ਸਵੱਛ ਅਤੇ ਪ੍ਰਦੂਸ਼ਣ-ਰਹਿਤ ਬਣਾਈਏ। ਉਹਨਾਂ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਪੇਰੇਟਸ ਨੂੰ ਅਪੀਲ ਕੀਤੀ ਹੈ ਕਿ ਇਸ ਵਾਰ ਦਿਵਾਲੀ ‘ਤੇ ਪਟਾਕਿਆਂ ਦੀ ਥਾਂ ਤੇਲ ਦੇ ਦੀਵੇ ਜਲਾਉਣ, ਬਗੀਚੇ ਵਿੱਚ ਪੌਦੇ ਲਗਾਉਣ, ਅਤੇ ਮੋਮਬੱਤੀਆਂ ਦਾ ਵਰਤੋਂ ਕਰਕੇ ਪਰਿਆਵਰਨ ਨੂੰ ਬਚਾਉਣ ‘ਚ ਯੋਗਦਾਨ ਪਾਓ।
ਉਹਨਾਂ ਇਸ ਮੌਕੇ ਉਚੇਚੇ ਤੌਰ ਤੇ ਸਾਡੇ ਸੂਬੇ ਦੇ ਬਹੁਤ ਹੀ ਮਿਹਨਤੀ ਅਤੇ ਸਤਿਕਾਰਯੋਗ ਕਿਸਾਨ ਵੀਰਾਂ ਨੂੰ ਪਰਾਲੀ ਨਾ ਸਾੜਨ ਦੀ ਵੀ ਅਪੀਲ ਕੀਤੀ I
ਉਹਨਾਂ ਦਾ ਮੈਸੇਜ ਸੀ ਕਿ ਸਾਡੀ ਛੋਟੀ-ਛੋਟੀ ਕੋਸ਼ਿਸ਼ਾਂ ਨਾਲ ਸਾਡੇ ਆਲੇ-ਦੁਆਲੇ ਦਾ ਮਾਹੌਲ ਸਾਫ-ਸੁਥਰਾ ਰਹੇਗਾ ਅਤੇ ਭਵਿੱਖ ਲਈ ਇੱਕ ਸਿਹਤਮੰਦ ਪਰਿਵਰਤਨ ਹੋਵੇਗਾ।
ਸਕੂਲ ਦੇ ਬਹੁਤ ਹੀ ਸਤਿਕਾਰਯੋਗ ਡੀ.ਡੀ.ਓ, ਸ. ਅਮਨਦੀਪ ਸਿੰਘ ਕਿੰਗਰਾ ਜੀ S. Amandeep Singh Kingra) ਨੇ ਹਰੇਕ ਬੱਚੇ ਨੂੰ ਗਰੀਨ ਦਿਵਾਲੀ ਦੇ ਮੌਕੇ ‘ਤੇ ਇੱਕ-ਇੱਕ ਬੂਟਾ ਲਗਾਉਣ ਅਤੇ ਉਸਨੂੰ ਪਾਲ ਪੋਸ ਕੇ ਵੱਡਾ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪਰਿਆਵਰਨ ਦੀ ਸੰਭਾਲ ਲਈ ਹਰ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ, ਅਤੇ ਇਸ ਲਈ ਇਸ ਦਿਵਾਲੀ ਨੂੰ ਹਰਾ-ਭਰਾ ਅਤੇ ਪ੍ਰਦੂਸ਼ਣ-ਰਹਿਤ ਬਣਾਉਣ ਲਈ ਬੱਚਿਆਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਸ. ਅਮਨਦੀਪ ਸਿੰਘ ਕਿੰਗਰਾ ਜੀ ਦਾ ਮੰਨਣਾ ਹੈ ਕਿ ਬੂਟੇ ਲਗਾਉਣ ਨਾਲ ਸਿਰਫ਼ ਧਰਤੀ ਹੀ ਨਹੀਂ, ਸਾਡੇ ਵਾਤਾਵਰਣ ਵਿੱਚ ਵੀ ਸੁਧਾਰ ਹੋਵੇਗਾ, ਜੋ ਸਾਡੇ ਸਵੱਛ ਅਤੇ ਸਿਹਤਮੰਦ ਭਵਿੱਖ ਲਈ ਬਹੁਤ ਮਹੱਤਵਪੂਰਨ ਹੈ।
ਹਰੀ ਦਿਵਾਲੀ ਮੌਕੇ ਉਪ ਜਿਲਾ ਸਿੱਖਿਆ ਅਫਸਰ, ਫਰੀਦਕੋਟ, ਸ੍ਰੀ ਪ੍ਰਦੀਪ ਕੁਮਾਰ ਦਿਓੜਾ ਜੀ (Sh Pardeep Deora Ji ) ਨੇ ਇੱਕ ਵਿਸ਼ੇਸ਼ ਸੁਨੇਹਾ ਦਿੱਤਾ । ਉਹਨਾਂ ਨੇ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਇਸ ਸਾਲ ਦੀਵਾਲੀ ਨੂੰ ਹਰੀ ਦਿਵਾਲੀ ਦੇ ਤੌਰ ਤੇ ਮਨਾਇਆ ਜਾਵੇ। ਉਹਨਾਂ ਕਿਹਾ ਕਿ ਪਟਾਕਿਆਂ ਦੀ ਥਾਂ ਤੇਲ ਦੇ ਦੀਵੇ ਜਗਾਓ, ਪਰਿਆਵਰਨ-ਮਿੱਤਰ ਬੂਟੇ ਲਗਾਓ, ਅਤੇ ਪ੍ਰਦੂਸ਼ਣ ਰੋਕਣ ਵਿੱਚ ਆਪਣਾ ਯੋਗਦਾਨ ਪਾਓ।
ਸ੍ਰੀ ਪ੍ਰਦੀਪ ਦਿਓੜਾ ਜੀ ਨੇ ਇਹ ਵੀ ਉਲੇਖ ਕੀਤਾ ਕਿ ਸਾਡਾ ਪਰਿਆਵਰਨ ਸਾਡਾ ਸਭ ਤੋਂ ਵੱਡਾ ਧਨ ਹੈ, ਅਤੇ ਅਸੀਂ ਸਭ ਨੂੰ ਇਸ ਨੂੰ ਸੁਰੱਖਿਅਤ ਰੱਖਣ ਲਈ ਸੱਜੱਗ ਰਹਿਣਾ ਚਾਹੀਦਾ ਹੈ। ਉਹਨਾਂ ਨੇ ਆਸ ਜਤਾਈ ਕਿ ਹਰ ਵਿਦਿਆਰਥੀ ਅਤੇ ਉਸਦਾ ਪਰਿਵਾਰ ਆਪਣੀ ਕੋਸ਼ਿਸ਼ਾਂ ਰਾਹੀਂ ਇੱਕ ਸਾਫ-ਸੁਥਰੇ ਅਤੇ ਸੁਹਣੇ ਵਾਤਾਵਰਣ ਦੀ ਸਿਰਜਣਾ ਕਰਨ ਵਿੱਚ ਸਹਿਯੋਗ ਦਵੇਗਾ।
ਸਕੂਲ ਦੇ “ਸੰਤ ਬਾਬਾ ਯੋਧਾ ਦਾਸ ਇਕੋ ਕਲੱਬ” ਦੇ ਇੰਚਾਰਜ, ਸ੍ਰੀ ਜੀਤੇਂਦਰ ਕੁਮਾਰ ਹੰਸ ਨੇ ਗਰੀਨ ਦਿਵਾਲੀ ਮਨਾਉਣ ਲਈ ਵਿਦਿਆਰਥੀਆਂ ਨੂੰ ਵਿਸ਼ੇਸ਼ ਸੁਨੇਹਾ ਦਿਤਾ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਇਸ ਸਾਲ ਦੀਵਾਲੀ ਨੂੰ ਪ੍ਰਦੂਸ਼ਣ ਰਹਿਤ ਅਤੇ ਪ੍ਰਕਿਰਤੀ-ਮਿੱਤਰ ਢੰਗ ਨਾਲ ਮਨਾਇਆ ਜਾਵੇ। ਉਹਨਾਂ ਕਿਹਾ ਕਿ ਪਟਾਕਿਆਂ ਦੀ ਥਾਂ ਦੀਵੇ ਅਤੇ ਮੋਮਬੱਤੀਆਂ ਜਗਾਉਣ, ਬੂਟੇ ਲਗਾਉਣ, ਅਤੇ ਪੌਦਿਆਂ ਦੀ ਸੰਭਾਲ ਕਰਨ ਦੇ ਜ਼ਰੀਏ ਅਸੀਂ ਵਾਤਾਵਰਣ ਨੂੰ ਸੁਰੱਖਿਅਤ ਅਤੇ ਸੁੰਦਰ ਬਣਾ ਸਕਦੇ ਹਾਂ।
ਸ੍ਰੀ ਜੀਤੇਂਦਰ ਕੁਮਾਰ ਹੰਸ ਨੇ ਵਿਦਿਆਰਥੀਆਂ ਨੂੰ ਇਹ ਵੀ ਸਮਝਾਇਆ ਕਿ ਛੋਟੀ-ਛੋਟੀ ਕੋਸ਼ਿਸ਼ਾਂ ਜਿਵੇਂ ਕਿ ਹਰੇਕ ਵਿਦਿਆਰਥੀ ਵੱਲੋਂ ਇੱਕ-ਇੱਕ ਬੂਟਾ ਲਗਾਉਣਾ ਅਤੇ ਉਸਦੀ ਪਾਲਣਾ ਕਰਨਾ ਸਾਡੇ ਆਲੇ-ਦੁਆਲੇ ਦੇ ਮਾਹੌਲ ਲਈ ਬਹੁਤ ਹੀ ਮਹੱਤਵਪੂਰਨ ਹੈ।
ਇਹ ਵੀ ਪੜ੍ਹੋ- ਪੰਜਾਬ ‘ਚ AQI ਦਾ ਅੰਕੜਾ 400 ਤੋਂ ਪਾਰ, ਪਟਾਕਿਆਂ ਕਾਰਨ ਹਵਾ ਬਣੀ ਜ਼ਹਿਰੀਲੀ
ਪਿੰਡ ਸ਼ੇਰ ਸਿੰਘ ਵਾਲਾ, ਜਿਲ੍ਹਾ ਫਰੀਦਕੋਟ ਦੇ ਨਵੇਂ ਸਰਪੰਚ, ਸ. ਬਲਵਿੰਦਰ ਸਿੰਘ ਸੰਧੂ ਜੀ (S. Balwinder Singh Sandhu) ਨੇ ਹਰੀ ਦਿਵਾਲੀ ਦੇ ਮੌਕੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸੁਨੇਹਾ ਦਿਤਾ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਸਾਲ ਦੀਵਾਲੀ ਨੂੰ ਪਟਾਕੇ ਚਲਾਉਣ ਤੋਂ ਬਚ ਕੇ ਪ੍ਰਦੂਸ਼ਣ ਰਹਿਤ ਤਰੀਕੇ ਨਾਲ ਮਨਾਇਆ ਜਾਵੇ। ਸ੍ਰੀ ਸੰਧੂ ਜੀ ਨੇ ਕਿਹਾ ਕਿ ਸਾਡੇ ਵਾਤਾਵਰਣ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈ, ਅਤੇ ਗਰੀਨ ਦਿਵਾਲੀ ਮਨਾਉਣ ਨਾਲ ਅਸੀਂ ਇਸ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ।
ਇਸ ਮੌਕੇ ਉਤੇ ਉਹਨਾਂ ਨੇ ਉਚੇਚੇ ਤੌਰ ਤੇ ਅੰਬ ਦਾ ਇੱਕ ਬੂਟਾ ਵੀ ਲਗਾਇਆ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਹਰੇਕ ਵਿਅਕਤੀ ਆਪਣੇ ਹਿੱਸੇ ਦਾ ਯੋਗਦਾਨ ਪਾਏ। ਸਰਪੰਚ ਜੀ ਨੇ ਆਸ ਜਤਾਈ ਕਿ ਇਹ ਹਰੀ ਦਿਵਾਲੀ ਸਾਡੇ ਪਿੰਡ ਦੇ ਪ੍ਰਕਿਰਤੀ-ਮਿੱਤਰ ਅਤੇ ਸਿਹਤਮੰਦ ਭਵਿੱਖ ਵੱਲ ਇਕ ਕਦਮ ਹੋਵੇਗਾ।
ਇਸ ਮੌਕੇ ਸਕੂਲ ਇੰਚਾਰਜ ਪ੍ਰਿੰਸੀਪਲ ਸ਼੍ਰੀਮਤੀ ਸੁਨੀਤਾ ਰਾਣੀ ਜੀ, ਸਕੂਲ ਦੇ ਇਕੋ ਕਲੱਬ ਦੇ ਇੰਚਾਰਜ, ਸ੍ਰੀ ਜੀਤੇਂਦਰ ਕੁਮਾਰ ਹੰਸ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਸਾਂਝੇ ਤੌਰ ਤੇ ਸ਼੍ਰੀਮਤੀ ਨੀਲਮ ਰਾਣੀ ਮਾਨਯੋਗ ਜਿਲ੍ਹਾ ਸਿੱਖਿਆ ਅਧਿਕਾਰੀ,ਸ੍ਰੀ ਪ੍ਰਦੀਪ ਕੁਮਾਰ ਦਿਓੜਾ ਜੀ ਮਾਨਯੋਗ ਉਪ ਜਿਲ੍ਹਾ ਸਿੱਖਿਆ ਅਧਿਕਾਰੀ ਫਰੀਦਕੋਟ,ਸ. ਅਮਨਦੀਪ ਸਿੰਘ ਕਿੰਗਰਾ ਜੀ, ਡੀ.ਡੀ.ਓ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸ਼ੇਰ ਸਿੰਘ ਵਾਲਾ,ਸ. ਕਰਮਜੀਤ ਸਿੰਘ, ਜਿਲ੍ਹਾ ਕੋਆਰਡੀਨੇਟਰ,ਸਕੂਲ ਇਕੋ ਕਲੱਬ, ਫਰੀਦਕੋਟ, (S. Karamjeet Singh, District Coordinator, School Eco Clubs, Faridkot,, ਪਿੰਡ ਸ਼ੇਰ ਸਿੰਘ ਵਾਲਾ ਦੇ ਨਵੇਂ ਬਣੇ ਸਰਪੰਚ, ਸ. ਬਲਵਿੰਦਰ ਸਿੰਘ ਸੰਧੂ ਜੀ,(S. Balwinder Singh Sandhu, Sarpanch Village Sher Singh Wala ),ਸ. ਤੇਜਾ ਸਿੰਘ ਜੀ,ਪ੍ਰਧਾਨ,ਗੁਰਦੁਆਰਾ ਸਾਹਿਬ, ਪਿੰਡ ਸ਼ੇਰ ਸਿੰਘ ਵਾਲਾ , ਸ੍ਰੀ ਤਰਸੇਮ ਸ਼ਰਮਾ ਜੀ, ਵਾਈਸ ਪ੍ਰਧਾਨ, ਗੁਰਦੁਆਰਾ ਸਾਹਿਬ, ਪਿੰਡ ਸ਼ੇਰ ਸਿੰਘ ਵਾਲਾ,ਸ. ਜਗਰੂਪ ਸਿੰਘ ਜੀ,ਪੰਚ, ਪਿੰਡ ਸ਼ੇਰ ਸਿੰਘ ਵਾਲਾ,ਸ. ਜੁਗਰਾਜ ਸਿੰਘ ਜੀ, ਪੰਚ, ਪਿੰਡ ਸ਼ੇਰ ਸਿੰਘ ਵਾਲਾ,ਸ. ਇਕਬਾਲ ਸਿੰਘ ਜੀ ਚੇਅਰਮੈਨ, ਐਸ. ਐਮ. ਸੀ ਕਮੇਟੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰ ਸਿੰਘ ਵਾਲਾ ਜਿਲਾ ਫਰੀਦਕੋਟ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕੀਤਾ I
ਇਸ ਮੌਕੇ ਸ਼੍ਰੀਮਤੀ ਨੀਲਮ ਰਾਣੀ ਮਾਨਯੋਗ ਜਿਲ੍ਹਾ ਸਿੱਖਿਆ ਅਧਿਕਾਰੀ, ਸ੍ਰੀ ਪ੍ਰਦੀਪ ਕੁਮਾਰ ਦਿਓੜਾ ਜੀ ਮਾਨਯੋਗ ਉਪ ਜਿਲ੍ਹਾ ਸਿੱਖਿਆ ਅਧਿਕਾਰੀ ਫਰੀਦਕੋਟ,ਸ. ਅਮਨਦੀਪ ਸਿੰਘ ਕਿੰਗਰਾ ਜੀ, ਡੀ.ਡੀ.ਓ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸ਼ੇਰ ਸਿੰਘ ਵਾਲਾ,ਪਿੰਡ ਸ਼ੇਰ ਸਿੰਘ ਵਾਲਾ ਦੇ ਨਵੇਂ ਬਣੇ ਸਰਪੰਚ, ਸ. ਬਲਵਿੰਦਰ ਸਿੰਘ ਸੰਧੂ ਜੀ,(S. Balwinder Singh Sandhu, Sarpanch Village Sher Singh Wala ),ਸ. ਤੇਜਾ ਸਿੰਘ ਜੀ,ਪ੍ਰਧਾਨ,ਗੁਰਦੁਆਰਾ ਸਾਹਿਬ, ਪਿੰਡ ਸ਼ੇਰ ਸਿੰਘ ਵਾਲਾ , ਸ੍ਰੀ ਤਰਸੇਮ ਸ਼ਰਮਾ ਜੀ, ਵਾਈਸ ਪ੍ਰਧਾਨ, ਗੁਰਦੁਆਰਾ ਸਾਹਿਬ, ਪਿੰਡ ਸ਼ੇਰ ਸਿੰਘ ਵਾਲਾ,ਸ. ਜਗਰੂਪ ਸਿੰਘ ਜੀ,ਪੰਚ, ਪਿੰਡ ਸ਼ੇਰ ਸਿੰਘ ਵਾਲਾ,
ਸ. ਜੁਗਰਾਜ ਸਿੰਘ ਜੀ, ਪੰਚ, ਪਿੰਡ ਸ਼ੇਰ ਸਿੰਘ ਵਾਲਾ,ਸ. ਇਕਬਾਲ ਸਿੰਘ ਜੀ ਚੇਅਰਮੈਨ, ਐਸ. ਐਮ. ਸੀ ਕਮੇਟੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰ ਸਿੰਘ ਵਾਲਾ ਜਿਲਾ ਫਰੀਦਕੋਟ, ਸ਼੍ਰੀਮਤੀ ਸੁਨੀਤਾ ਰਾਣੀ ਜੀ, ਸ੍ਰੀ ਜਤਿੰਦਰ ਕੁਮਾਰ,ਸ਼੍ਰੀਮਤੀ ਹਰਵਿੰਦਰ ਕੌਰ ਜੀ,ਸ੍ਰੀ ਧਰਮਿੰਦਰ ਭਟਨਾਗਰ ਜੀ,ਸ. ਗੁਰਚਰਨ ਸਿੰਘ ਜੀ,ਸ. ਨਵਪ੍ਰੀਤ ਸਿੰਘ ਜੀ, ਸ. ਗੁਰਮੀਤ ਸਿੰਘ ਜੀ, ਸ. ਅਮਰਜੀਤ ਸਿੰਘ ਜੀ, ਸ. ਹਰ ਵਰਿੰਦਰ ਸਿੰਘ ਸੇਖੋ ਜੀ,ਸ੍ਰੀ ਦਵਿੰਦਰ ਸ਼ਰਮਾ ਜੀ,ਸ. ਜਸਕਰਨ ਸਿੰਘ ਬਰਾੜ ਜੀ, ਸ੍ਰੀ ਦਵਿੰਦਰ ਕੁਮਾਰ, ਸ੍ਰੀਮਤੀ ਸੁਖਪਾਲ ਕੌਰ, ਸ੍ਰੀਮਤੀ ਰਮਨ ਗੋਇਲ, ਸ੍ਰੀਮਤੀ ਅਮਰਜੀਤ ਕੌਰ, ਸ੍ਰੀਮਤੀ ਕੁਲਵਿੰਦਰ ਕੌਰ, ਸ੍ਰੀਮਤੀ ਉਪਾਸਨਾ ਗੋਇਲ, ਸ਼੍ਰੀਮਤੀ ਰੁਚੀ ਗੋਇਲ, ਸ੍ਰੀਮਤੀ ਹਿੰਦੂ ਸ਼ਰਮਾ, ਸ਼੍ਰੀਮਤੀ ਸੁਖਪਾਲ ਕੌਰ,ਸ੍ਰੀ ਗਗਨ ਨਰੂਲਾ,ਸ਼੍ਰੀਮਤੀ ਰਮਨਦੀਪ ਕੌਰ,ਸ. ਰਣਧੀਰ ਸਿੰਘ ਸੰਧੂ ਜੀ,ਅਤੇ ਸਮੂਹ ਸਟਾਫ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ।
-ਜੀਤੇਂਦਰ ਕੁਮਾਰ ਹੰਸ ,ਇੰਚਾਰਜ,
“ਸੰਤ ਬਾਬਾ ਯੋਧਾ ਦਾਸ ਇਕੋ ਕਲੱਬ”,
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,
ਪਿੰਡ ਸ਼ੇਰ ਸਿੰਘ ਵਾਲਾ,ਜਿਲ੍ਹਾ ਫਰੀਦਕੋਟ I
99882 82527
-(ਪੰਜਾਬ ਡਾਇਰੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।