Image default
About us

30 ਮਈ ਤੱਕ ਮਿਲ ਜਾਏਗਾ ਨੁਕਸਾਨੀਆਂ ਫ਼ਸਲਾਂ ਦਾ ਰਹਿੰਦਾ ਮੁਆਵਜ਼ਾ, ਮੰਤਰੀ ਜਿੰਪਾ ਦਾ ਵੱਡਾ ਬਿਆਨ

30 ਮਈ ਤੱਕ ਮਿਲ ਜਾਏਗਾ ਨੁਕਸਾਨੀਆਂ ਫ਼ਸਲਾਂ ਦਾ ਰਹਿੰਦਾ ਮੁਆਵਜ਼ਾ, ਮੰਤਰੀ ਜਿੰਪਾ ਦਾ ਵੱਡਾ ਬਿਆਨ

ਚੰਡੀਗੜ੍ਹ, 16 ਮਈ (ਡੇਲੀ ਪੋਸਟ ਪੰਜਾਬੀ)- ਪੰਜਾਬ ਵਿੱਚ ਮੀਂਹ ਅਤੇ ਗੜੇਮਾਰੀ ਕਾਰਨ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ 30 ਮਈ ਤੱਕ ਮਿਲ ਜਾਵੇਗਾ, ਇਸ ਨੂੰ ਲੈ ਕੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਦਾ ਬਿਆਨ ਸਾਹਮਣੇ ਆਇਆ ਹੈ। ਜ਼ਿੰਪਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ 31 ਮਾਰਚ ਤੱਕ 300 ਕਰੋੜ ਦਾ ਲਾਭ ਹੋਇਆ ਹੈ ਅਤੇ ਅਪ੍ਰੈਲ ਮਹੀਨੇ ਤੱਕ 90 ਕਰੋੜ ਅਤੇ 15 ਮਈ ਤੱਕ 70 ਕਰੋੜ ਦਾ ਲਾਭ ਹੋਇਆ ਹੈ। ਆਮ ਲੋਕਾਂ ਨੇ ਵੀ ਇਸ ਦਾ ਫਾਇਦਾ ਲਿਆ ਹੈ ਕਿਉਂਕਿ ਘੱਟ ਰੇਟ ਹੋਣ ਕਾਰਨ ਲੋਕਾਂ ਨੇ ਵੱਧ ਰਜਿਸਟਰੀਆਂ ਕਰਵਾਈਆਂ।
ਮੰਤਰੀ ਬ੍ਰਹਮ ਸ਼ੰਕਰ ਨੇ ਕਿਹਾ ਕਿ ਇਸ ਸਬੰਧੀ ਹੋਰ ਸਮਾਂ ਦੇਣ ਲਈ ਪੰਜਾਬ ਮੰਤਰੀ ਮੰਡਲ ਵਿੱਚ ਗੱਲਬਾਤ ਕੀਤੀ ਜਾਵੇਗੀ ਅਤੇ ਇਸ ਦੀ ਪ੍ਰਵਾਨਗੀ ਤੋਂ ਬਾਅਦ ਹੀ ਇਸ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਸਮਾਂ ਵਧਾਉਣ ਲਈ ਸਾਡੇ ਵਿਭਾਗ ਤੋਂ ਮੰਗ ਜ਼ਰੂਰ ਰੱਖੀ ਜਾਵੇਗੀ।
ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਨੇ ਕਿਹਾ ਕਿ ਹਰ ਵਿਭਾਗ ਨੂੰ ਆਪਣੇ ਖਰਚਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਹਰ ਸਾਲ ਕਈ ਖਰਚੇ ਜਿਵੇਂ ਕੋਲੇ ਦੇ ਪੈਸੇ ਅਤੇ ਹੋਰ ਕਈ ਚੀਜ਼ਾਂ ਵਧ ਜਾਂਦੀਆਂ ਹਨ, ਜਿਸ ਕਾਰਨ ਰੇਟ ਵਧਾਉਣੇ ਪੈਂਦੇ ਹਨ ਪਰ ਆਮ ਲੋਕਾਂ ‘ਤੇ ਕੋਈ ਬੋਝ ਨਹੀਂ ਪਵੇਗਾ। ਮੁੱਖ ਮੰਤਰੀ ਨੇ ਕਹਿ ਦਿੱਤਾ ਹੈ ਕਿ 600 ਯੂਨਿਟ ਬਿਜਲੀ ਕਰਕੇ ਲੋਕਾਂ ‘ਤੇ ਕੋਈ ਬੋਝ ਨਾ ਪਏ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਲੋਕਾਂ ਨੇ ਇਸ ਦਾ ਫਾਇਦਾ ਉਠਾਇਆ, ਇਸ ਨਾਲ ਬਿਜਲੀ ਦੀ ਬੱਚਤ ਹੋਈ, ਆਮ ਲੋਕਾਂ ਨੂੰ ਕੋਈ ਮੁਸ਼ਕਿਲ ਨਹੀਂ ਆਈ ਅਤੇ ਇਸ ਦੇ ਨਾਲ ਯਕੀਨੀ ਤੌਰ ‘ਤੇ ਪਾਣੀ ਦੀ ਬੱਚਤ ਹੋਈ। ਲੋਕਾਂ ਨੇ ਪਿਛਲੀ ਵਾਰ ਵੀ ਇਸ ਗੱਲ ਦੀ ਸ਼ਲਾਘਾ ਕੀਤੀ ਸੀ ਅਤੇ ਇਸ ਵਾਰ ਵੀ ਲੋਕਾਂ ਲਈ ਇਹ ਚੰਗਾ ਰਹੇਗਾ।
ਇਸ ਵਾਰ ਪੰਜਾਬ ਵਿੱਚ ਰੁਕ-ਰੁਕ ਕੇ ਮੀਂਹ ਪਿਆ, ਇਸ ਕਾਰਨ ਕਈ ਵਾਰ ਗਿਰਦਾਵਰੀ ਵਿੱਚ ਦੇਰ ਹੋ ਗਈ ਹੈ ਕਿਉਂਕਿ ਗਿਰਦਾਵਰੀ ਦਾ ਕੰਮ ਇੱਕ ਵਾਰ ਹੀ ਹੋ ਜਾਂਦਾ ਹੈ। ਪਰ ਕਈ ਵਾਰ ਮੀਂਹ ਪੈਣ ਕਾਰਨ ਫ਼ਸਲਾਂ ਦਾ ਜੋ ਨੁਕਸਾਨ ਹੋਇਆ ਤਾਂ ਇਸ ਲਈ ਡੀਸੀ ਕੋਲ ਜੋ ਰਿਪੋਰਟ ਜਾਂਦੀ ਹੈ, ਉਸ ਵਿੱਚ ਦੇਖਿਆ ਜਾਂਦਾ ਹੈ ਕਿ ਇਸ ਖੇਤ ਵਿੱਚ ਕਿੰਨੀ ਫ਼ਸਲ ਉੱਗੀ ਹੈ, ਉਸ ਦੇ ਆਧਾਰ ’ਤੇ ਹੀ ਮੁਆਵਜ਼ਾ ਦਿੱਤਾ ਜਾਂਦਾ ਹੈ। ਜਿਹੜੇ ਲੋਕ ਮੁਆਵਜ਼ੇ ਲਈ ਰਹਿ ਗਏ ਹਨ, ਉਨ੍ਹਾਂ ਨੂੰ 30 ਮਈ ਤੋਂ ਪਹਿਲਾਂ ਮੁਆਵਜ਼ਾ ਦਿੱਤਾ ਜਾਵੇਗਾ। ਮੰਤਰੀ ਨੇ ਕਿਹਾ ਕਿ NOC ਦੀ ਸਮੱਸਿਆ ਆ ਰਹੀ ਹੈ। ਇਹ 1995 ਦਾ ਕਾਨੂੰਨ ਹੈ, ਜਿਸ ਵੱਲ ਅਜੇ ਤੱਕ ਧਇਆਨ ਨਹੀਂ ਦਿੱਤਾ ਗਿਆ ਪਰ ਅਸੀਂ ਇਸ ‘ਤੇ ਕੰਮ ਕਰ ਰਹੇ ਹਾਂ ਜਲਦ ਹੀ ਲੋਕਾਂ ਦਾ NOC ਦਾ ਮਾਮਲਾ ਵੀ ਹੱਲ ਕਰ ਦਿੱਤਾ ਜਾਵੇਗਾ।

Related posts

ਸ਼੍ਰੋਮਣੀ ਕਮੇਟੀ ਨੇ ਯਾਰੀਆਂ-2 ਫਿਲਮ ’ਚ ਸਿੱਖ ਵਿਰੋਧੀ ਦ੍ਰਿਸ਼ ਨੂੰ ਲੈ ਕੇ ਕਾਨੂੰਨੀ ਕਾਰਵਾਈ ਆਰੰਭੀ

punjabdiary

ਪੰਜਾਬ ‘ਚ ਤੜਕਸਾਰ NIA ਦੀ ਵੱਡੀ ਕਾਰਵਾਈ, ਟੀਮ ਨੇ 30 ਥਾਵਾਂ ‘ਤੇ ਕੀਤੀ ਛਾਪੇਮਾਰੀ

punjabdiary

ਪੰਜਾਬ ਪੁਲਿਸ ਵਲੋਂ ਸੂਬੇ ਭਰ ‘ਚ ਗੈਂਗਸਟਰਾਂ ਦੇ 264 ਠਿਕਾਣਿਆਂ ‘ਤੇ ਛਾਪੇਮਾਰੀ

punjabdiary

Leave a Comment