Image default
About us

31 ਮਾਰਚ ਤੱਕ ਮਿਲਿਆ ਮੌਕਾ, ਨਹੀਂ ਦੇਣਾ ਪਵੇਗਾ ਇਕ ਰੁਪਿਆ ਇਨਕਮ ਟੈਕਸ, ਕੱਟੀ ਹੋਈ ਤਨਖਾਹ ਵੀ ਮਿਲੇਗੀ ਵਾਪਸ

31 ਮਾਰਚ ਤੱਕ ਮਿਲਿਆ ਮੌਕਾ, ਨਹੀਂ ਦੇਣਾ ਪਵੇਗਾ ਇਕ ਰੁਪਿਆ ਇਨਕਮ ਟੈਕਸ, ਕੱਟੀ ਹੋਈ ਤਨਖਾਹ ਵੀ ਮਿਲੇਗੀ ਵਾਪਸ

 

 

ਨਵੀਂ ਦਿੱਲੀ, 19 ਮਾਰਚ (ਡੇਲੀ ਪੋਸਟ ਪੰਜਾਬੀ)- ਜੇਕਰ ਤੁਹਾਡੀ ਫਰਵਰੀ ਦੀ ਤਨਖਾਹ ਕੱਟ ਕੇ ਆਈ ਹੈ ਤੇ ਮਾਰਚ ਵਿਚ ਵੀ ਕੱਟਣ ਵਾਲੀ ਹੈ। ਹੁਣ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਇਸ ਨੂੰ ਕਿਵੇਂ ਬਚਾਈਏ ਜਾਂ ਫਿਰ ਵਾਪਸ ਪਾਈਏ ਕਿਉਂਕਿ ਤੁਹਾਡੀ ਤਨਖਾਹ ਇਨਕਮ ਟੈਕਸ ਦੇ ਦਾਇਰੇ ਵਿਚ ਆਉਣ ਦੀ ਵਜ੍ਹਾ ਤੋਂ ਕੱਟੀ ਹੈ। ਜੇਕਰ ਤੁਸੀਂ ਚਾਹੋ ਤਾਂ ਟੈਕਸ ਸੇਵਿੰਗ ਲਈ ਅਜੇ ਵੀ ਕਦਮ ਚੁੱਕ ਸਕਦੇ ਹੋ।ਤੁਹਾਡੇ ਕੋਲ 31 ਮਾਰਚ ਤੱਕ ਦਾ ਸਮਾਂ ਹੈ।

Advertisement

ਦਰਅਸਲ ਓਲਡ ਟੈਕਸ ਰਿਜੀਮ ਤਹਿਤ ਟੈਕਸਪੇਅਰਸ ਨਿਵੇਸ਼ ਦਾ ਬਿਓਰਾ ਦੇ ਕੇ ਟੈਕਸ ਵਿਚ ਛੋਟ ਦਾ ਲਾਭ ਲੈ ਸਕਦੇ ਹੋ ਪਰ ਵਿੱਤੀ ਸਾਲ 2023-24 ਵਿਚ ਇਨਕਮ ਟੈਕਸ ਲੈਣ ਲਈ ਸਿਰਫ 31 ਮਾਰਚ ਤੱਕ ਦਾ ਸਮਾਂ ਹੈ। ਜੇਕਰ ਤੁਹਾਡੀ ਤਨਖਾਹ ਇਨਕਮ ਟੈਕਸ ਦੀ ਵਜ੍ਹਾ ਤੋਂ ਕੱਟ ਗਈ ਹੈ ਤਾਂ ਉਸ ਨੂੰ ਵਾਪਸ ਪਾਉਣ ਦਾ ਕੀ ਬਦਲ ਹੈ?

ਸਭ ਤੋਂ ਪਹਿਲਾਂ ਤਾਂ ਮੁਲਾਜ਼ਮ ਨੂੰ ਆਪਣੇ ਨਿਵੇਸ਼ ਯਾਨੀ ਇਨਵੈਸਟਮੈਂਟ ਪਰੂਵ ਅਤੇ HRA ਡਿਟੇਲਸ ਦੀ ਜਾਣਕਾਰੀ ਆਪਣੀ ਕੰਪਨੀ ਨੂੰ ਦੇਣੀ ਹੁੰਦੀ ਹੈ ਜਿਥੇ ਉਹ ਕੰਮ ਕਰ ਰਿਹਾ ਹੁੰਦਾ ਹੈ। ਜ਼ਿਆਦਾਤਰ ਕੰਪਨੀਆਂ ਜਨਵਰੀ ਤੋਂ ਲੈ ਕੇ ਫਰਵਰੀ ਦੇ ਅਖੀਰ ਤੱਕ ਮੁਲਾਜ਼ਮਾਂ ਨੂੰ ਪਰੂਫ ਜਮ੍ਹਾ ਕਰਨ ਨੂੰ ਕਹਿੰਦੀ ਹੈ ਤਾਂ ਕਿ ਉਸ ਨੂੰ ਵੈਰੀਫਿਕੇਸ਼ਨ ਦੇ ਬਾਅਦ ਇਨਕਮ ਟੈਕਸ ਵਿਭਾਗ ਵਿਚ ਸਬਮਿਟ ਕੀਤਾ ਜਾ ਸਕੇ।

ਦੇਸ਼ ਵਿਚ ਜ਼ਿਆਦਾਤਰ ਲੋਕ ਆਖਰੀ ਦੇ ਤਿੰਨ ਮਹੀਨਿਆਂ ਵਿਚ ਯਾਨੀ ਜਨਵਰੀ, ਫਰਵਰੀ ਤੇ ਮਾਰਚ ਵਿਚ ਟੈਕਸ ਬਚਾਉਣ ਲਈ ਅਹਿਮ ਕਦਮ ਚੁੱਕਦੇ ਹਨ। ਸਭ ਤੋਂ ਵੱਧ ਲੋਕ ਮਾਰਚ ਦੇ ਆਖਰੀ ਹਫਤੇ ਵਿਚ ਟੈਕਸ ਸੇਵਿੰਗ ਕਰਦੇ ਹਨ। ਜੇਕਰ ਤੁਹਾਡੇ ਇੰਸਟੀਚਿਊਟ ਵਿਚ ਵੀ ਫਰਵਰੀ ਤੱਕ ਹੀ ਨਿਵੇਸ਼ ਪਰੂਫ ਜਮ੍ਹਾ ਕਰਨ ਦੀ ਅੰਤਿਮ ਤਰੀਖ ਸੀ ਤਾਂ ਫਿਰ ਹੁਣ ਕੀ ਬਦਲ ਬਚਿਆ ਹੈ? ਤੁਹਾਡੇ ਮਨ ਵਿਚ ਵੀ ਇਹ ਸਵਾਲ ਹੋਵੇਗਾ ਕਿ ਜਦੋਂ ਟੈਕਸ ਬਚਾਉਣ ਲਈ ਨਿਵੇਸ਼ ਦੀ ਆਖਰੀ ਤਰੀਕ 31 ਮਾਰਚ ਹੈ ਤਾਂ ਫਿਰ ਕੰਪਨੀਆਂ ਇੰਨੇ ਪਹਿਲੇ ਡਿਟੇਲਸ ਕਿਉਂ ਲੈ ਲੈਂਦੀਆਂ ਹਨ।

ਦੱਸ ਦੇਈਏ ਕਿ ਇਨਕਮ ਟੈਕਸ ਦੇ ਨਿਯਮ ਮੁਤਾਬਕ ਜੇਕਰ ਤੁਸੀਂ ਆਪਣੀ ਸੰਸਥਾ ਨੂੰ ਜਿਥੇ ਤੁਸੀਂ ਕੰਮ ਕਰਦੇ ਹੋ ਜਿਥੇ ਵਿੱਤੀ ਸਾਲ 2023-24 ਲਈ ਨਿਵੇਸ਼ ਪਰੂਫ ਜਮ੍ਹਾ ਕਰ ਚੁੱਕੇ ਹਨ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਤੁਸੀਂ 31 ਮਾਰਚ ਤੱਕ ਨਿਵੇਸ਼ ਕਰਕੇ ਟੈਕਸ ਛੋਟ ਦਾ ਲਾਭ ਲੈ ਸਕਦੇ ਹੋ। ਇਸ ਦੇ ਬੇਹੱਦ ਆਸਾਨ ਤਰੀਕੇ ਹਨ।

Advertisement

ਨਿਯਮ ਮੁਤਾਬਕ ਜੇਕਰ ਤੁਸੀਂ ਵਿੱਤੀ ਸਾਲ 2023-24 ਲਈ ਆਮਦਨ ਟੈਕਸ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਬੇਫਿਕਰ ਹੋ ਕੇ 31 ਮਾਰਚ ਤੱਕ ਨਿਵੇਸ਼ ਕਰਕੇ ਉਸ ਦਾ ਫਾਇਦਾ ਲੈ ਸਕਦੇ ਹੋ। ਭਾਵੇਂ ਹੀ ਤੁਸੀਂ ਜਿਥੇ ਕੰਮ ਕਰਦੇ ਹੋ, ਉਥੇ ਆਮਦਨ ਟੈਕਸ ਨਾਲ ਜੁੜੇ ਇਨਵੈਸਟਮੈਂਟ ਪਰੂਫ ਤੇ HRA ਦੇ ਦਸਤਾਵੇਜ਼ ਜਮ੍ਹਾ ਕਰ ਚੁੱਕੇ ਹੋ। ਤੁਸੀਂ 31 ਮਾਰਚ ਤੱਕ ਨਿਵੇਸ਼ ਕਰਕੇ 31 ਜੁਲਾਈ ਤੋਂ ਪਹਿਲਾਂ ITR ਫਾਈਲ ਕਰਕੇ ਪੂਰੀ ਛੋਟ ਦਾ ਲਾਭ ਲੈ ਸਕਦੇ ਹਨ ਜਿਸ ਵਿਚ ਤੁਸੀਂ HRA ਸਣੇ ਨਿਵੇਸ਼ ਦਸਤਾਵੇਜ਼ ਜਮ੍ਹਾ ਕਰ ਸਕਦੇ ਹਨ, ਜੋ ਆਮਦਨ ਦੇ ਨਿਯਮ ਤਹਿਤ ਵੈਧ ਹੈ।

ਯਾਨੀ ਟੈਨਸ਼ਨ ਫ੍ਰੀ ਹੋ ਕੇ ਤੁਸੀਂ 31 ਮਾਰਚ ਤੱਕ ਲਾਈਫ ਇੰਸ਼ੋਰੈਂਸ, PPF, NPS ਤੇ ਮੈਡੀਕਲ ਇੰਸ਼ੋਰੈਂਸ ਖਰੀਦ ਕੇ 31 ਜੁਲਾਈ ਤੱਕ ਇਸ ਦਸਤਾਵੇਜ਼ ਦੇ ਆਧਾਰ ‘ਤੇ ITR ਫਾਈਲ ਕਰਕੇ ਕਲੇਮ ਕਰ ਸਕਦੇ ਹਨ। ਇਹੀ ਨਹੀਂ ਜੇਕਰ ਫਰਵਰੀ ਤੇ ਮਾਰਚ ਦੇ ਮਹੀਨੇ ਵਿਚ ਤੁਹਾਡੀ ਸੈਲਰੀ ਟੈਕਸ ਦੀ ਵਜ੍ਹਾ ਨਾਲ ਕੱਟਦੀ ਹੈ ਤਾਂ ਕਲੇਮ ਕਰਦੇ ਹੀ ਉਹ ਰਕਮ ਵੀ ਵਾਪਸ ਮਿਲ ਜਾਵੇਗੀ ਇਸ ਲਈ 31 ਮਾਰਚ ਦੀ ਡੈੱਡਲਾਈਨ ਮੰਨ ਕੇ ਚੱਲੋ।

Related posts

ਡਾ. ਬਲਬੀਰ ਸਿੰਘ ਵੱਲੋਂ ਹੜ੍ਹ ਪ੍ਰਭਾਵਤ ਲੋਕਾਂ ਨੂੰ ਮੁਆਵਜ਼ਾ ਦੇਣ ਦੇ ਕੰਮ ਦਾ ਜਾਇਜ਼ਾ ਲਿਆ

punjabdiary

ਕੈਨੇਡਾ ਦੇ ਸਿੱਖ/ਪੰਜਾਬੀ ਨਾਗਰਿਕਾਂ ਨੂੰ ਭਾਰਤ ਵੱਲੋਂ ਵੀਜ਼ਾ ਦੇਣ ਉੱਤੇ ਲਾਈਆ ਰੋਕਾਂ ਅਣਮਨੁੱਖੀ ਵਿਤਕਰੇ ਭਰਿਆ ਵਰਤਾਰਾ:-ਕੇਂਦਰੀ ਸਿੰਘ ਸਭਾ

punjabdiary

Breaking- ਪੰਜਾਬ ਇਸਤਰੀ ਸਭਾ ਜਿਲ੍ਹਾ ਫਰੀਦਕੋਟ ਦੀ ਜ਼ਿਲ੍ਹਾ ਪੱਧਰੀ ਕਾਨਫਰੰਸ ਅੱਜ- ਸ਼ਸ਼ੀ ਸ਼ਰਮਾ

punjabdiary

Leave a Comment