Image default
About us

37 ਸਾਲ ਪਹਿਲਾਂ ਫਰਜ਼ੀ ਜਾਤੀ ਸਰਟੀਫਿਕੇਟ ਦੇ ਸਹਾਰੇ ਕੀਤੀ ਸੀ MBBS, ਸਰਕਾਰ ਨੇ ਜ਼ਬਤ ਕਰਨ ਦੇ ਦਿੱਤੇ ਹੁਕਮ

37 ਸਾਲ ਪਹਿਲਾਂ ਫਰਜ਼ੀ ਜਾਤੀ ਸਰਟੀਫਿਕੇਟ ਦੇ ਸਹਾਰੇ ਕੀਤੀ ਸੀ MBBS, ਸਰਕਾਰ ਨੇ ਜ਼ਬਤ ਕਰਨ ਦੇ ਦਿੱਤੇ ਹੁਕਮ

 

 

 

Advertisement

 

ਚੰਡੀਗੜ੍ਹ, 14 ਸਤੰਬਰ (ਡੇਲੀ ਪੋਸਟ ਪੰਜਾਬੀ)- 37 ਸਾਲ ਪਹਿਲਾਂ ਅਨੁਸੂਚਿਤ ਜਾਤੀ ਸਰਟੀਫਿਕੇਟ ਦੇ ਆਧਾਰ ‘ਤੇ MBBS ਵਿੱਚ ਦਾਖ਼ਲਾ ਲੈ ਕੇ ਡਾਕਟਰ ਬਣੇ ਲੁਧਿਆਣਾ ਦੇ ਹਰਪਾਲ ਸਿੰਘ ਦਾ ਪਰਦਾਫਾਸ਼ ਹੋਇਆ ਹੈ। ਵਿਭਾਗ ਦੀ ਜਾਂਚ ਵਿੱਚ ਉਸ ਦਾ ਜਾਤੀ ਸਰਟੀਫਿਕੇਟ ਜਾਅਲੀ ਪਾਇਆ ਗਿਆ ਹੈ। ਹੁਣ ਸਰਕਾਰ ਨੇ ਉਸ ਦਾ ਜਾਤੀ ਸਰਟੀਫਿਕੇਟ ਰੱਦ ਕਰ ਦਿੱਤਾ ਹੈ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਉਕਤ ਸਰਟੀਫਿਕੇਟ ਜ਼ਬਤ ਕਰਨ ਦੇ ਹੁਕਮ ਦਿੱਤੇ ਗਏ ਹਨ।

ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਨਿਯਮਾਂ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ। ਜਿਨ੍ਹਾਂ ਲੋਕਾਂ ਖ਼ਿਲਾਫ਼ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ, ਉਨ੍ਹਾਂ ਦੀ ਸੂਬਾ ਪੱਧਰੀ ਕਮੇਟੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਵਿਭਾਗ ਤੋਂ ਪਤਾ ਲੱਗਾ ਹੈ ਕਿ ਹਰਦੀਪ ਕੌਰ ਨੇ ਆਪਣੀ ਪਤਨੀ ਗੁਰਿੰਦਰ ਸਿੰਘ ਨਵੀਂ ਦਿੱਲੀ ਦੀ ਤਰਫੋਂ ਹਰਪਾਲ ਸਿੰਘ ਖਿਲਾਫ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾਈ ਸੀ।

ਉਸ ਨੇ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਹਰਪਾਲ ਸਿੰਘ ਰਾਮਗੜ੍ਹੀਆ ਜਾਤੀ ਨਾਲ ਸਬੰਧਤ ਹੈ, ਜਦੋਂ ਕਿ ਉਸ ਵੱਲੋਂ ਰਾਮਦਾਸੀਆ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਬਣਾਇਆ ਹੋਇਆ ਹੈ। ਇਸ ਦੇ ਆਧਾਰ ‘ਤੇ ਉਸ ਨੇ ਸਾਲ 1985-86 ਵਿਚ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਚ ਐੱਮ.ਬੀ.ਬੀ.ਐੱਸ. ਵਿਚ ਦਾਖਲਾ ਲਿਆ ਅਤੇ ਹੁਣ ਲੁਧਿਆਣਾ ਵਿਚ ਇਕ ਪ੍ਰਾਈਵੇਟ ਡਾਕਟਰ (ਐਨਸਥੀਸੀਆ) ਵਜੋਂ ਕੰਮ ਕਰ ਰਿਹਾ ਹੈ।

Advertisement

ਵਿਜੀਲੈਂਸ ਸੈੱਲ ਦੀ ਰਿਪੋਰਟ ’ਤੇ ਗੌਰ ਕਰਦਿਆਂ ਰਾਜ ਪੱਧਰੀ ਪੜਤਾਲ ਕਮੇਟੀ ਨੇ ਹਰਪਾਲ ਸਿੰਘ ਦਾ ਅਨੁਸੂਚਿਤ ਜਾਤੀ ਸਰਟੀਫਿਕੇਟ ਜਾਅਲੀ ਹੋਣ ਦੀ ਪੁਸ਼ਟੀ ਕਰਦਿਆਂ ਇਸ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਵਿਭਾਗ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਪੱਤਰ ਲਿਖ ਕੇ ਹਰਪਾਲ ਸਿੰਘ ਦਾ ਅਨੁਸੂਚਿਤ ਜਾਤੀ ਸਰਟੀਫਿਕੇਟ ਰੱਦ ਕਰਨ ਅਤੇ ਜ਼ਬਤ ਕਰਨ ਲਈ ਕਿਹਾ ਹੈ। ਰਾਜ ਸਰਕਾਰ ਰਾਜ ਦੀਆਂ ਅਨੁਸੂਚਿਤ ਜਾਤੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ।

Related posts

ਵਿਜੀਲੈਂਸ ਨੇ ਗੈਰ-ਕਾਨੂੰਨੀ ਢੰਗ ਨਾਲ ਰੈਗੂਲਰ ਕੀਤੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਮੁਲਾਜ਼ਮਾਂ ਦੀ ਸੂਚੀ ਜਾਰੀ ਕੀਤੀ

punjabdiary

ਚੰਦਰਯਾਨ-3: ਇਸਰੋ ਨੇ ਚੰਦਰਮਾ ਦੇ ਦੱਖਣੀ ਧਰੁਵ ‘ਤੇ ਘੁੰਮ ਰਹੇ ਪ੍ਰਗਿਆਨ ਰੋਵਰ ਦਾ ਨਵਾਂ ਵੀਡੀਓ ਕੀਤਾ ਜਾਰੀ, ਵੇਖੋ ਵੀਡੀਓ

punjabdiary

Breaking- ਰਿਸ਼ੀ ਸੂਨਕ ਨੂੰ ਪ੍ਰਧਾਨ ਮੰਤਰੀ ਬਣਨ ’ਤੇ ਮੁੱਖ ਮੰਤਰੀ ਨੇ ਵਧਾਈ ਦਿੱਤੀ

punjabdiary

Leave a Comment