Image default
About us

38 ਲੱਖ ਰੁਪਏ ਦੀ ਲਾਗਤ ਨਾਲ ਜਿਲ੍ਹਾ ਲਾਇਬ੍ਰੇਰੀ ਦੇ ਆਧੁਨਿਕੀਕਰਨ ਦਾ ਕੰਮ ਲਗਭਗ ਮੁਕੰਮਲ

38 ਲੱਖ ਰੁਪਏ ਦੀ ਲਾਗਤ ਨਾਲ ਜਿਲ੍ਹਾ ਲਾਇਬ੍ਰੇਰੀ ਦੇ ਆਧੁਨਿਕੀਕਰਨ ਦਾ ਕੰਮ ਲਗਭਗ ਮੁਕੰਮਲ

 

 

 

Advertisement

* ਲਾਇਬ੍ਰੇਰੀ ਅੰਦਰ ਵਿਦਿਆਰਥੀਆਂ ਦੇ ਬੈਠਣ, ਕੰਪਿਊਟਰ, ਇੰਟਰਨੈਟ ਸਮੇਤ ਕਰਵਾਈਆਂ ਗਈਆਂ ਆਧੁਨਿਕ ਸਹੂਲਤਾਂ ਮੁਹੱਈਆ
* ਜਲਦ ਹੀ ਵਿਦਿਆਰਥੀ ਲਾਇਬ੍ਰੇਰੀ ਦੀਆਂ ਸੇਵਾਵਾਂ ਹਾਸਲ ਕਰ ਸਕਣਗੇ
ਫਰੀਦਕੋਟ, 22 ਜੁਲਾਈ (ਪੰਜਾਬ ਡਾਇਰੀ)- ਬਾਬਾ ਫਰੀਦ ਸੱਭਿਆਚਾਰਕ ਕੇਂਦਰ ਵਿਖੇ ਬਣੀ 38 ਲੱਖ ਰੁਪਏ ਦੀ ਲਾਗਤ ਜਿਲ੍ਹਾ ਲਾਇਬ੍ਰੇਰੀ ਦੇ ਆਧੁਨਿਕੀਕਰਨ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਹੈ ਅਤੇ ਜਲਦ ਹੀ ਵਿਦਿਆਰਥੀ ਇਸ ਲਾਇਬ੍ਰੇਰੀ ਦੀਆਂ ਸਹੂਲਤਾਂ ਹਾਸਲ ਕਰ ਸਕਣਗੇ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਿਲ੍ਹਾ ਭਾਸ਼ਾ ਅਫਸਰ ਮਨਜੀਤ ਪੁਰੀ ਨੇ ਬੀ.ਐਡ.ਆਰ, ਪਬਲਿਕ ਹੈਲਥ ਅਤੇ ਬੀ.ਐਡ.ਆਰ ਇਲੈਕਟ੍ਰੋਨਿਕ ਵਿੰਗ ਵਿਭਾਗਾਂ ਦੇ ਅਧਿਕਾਰੀਆਂ ਨਾਲ ਜਿਲ੍ਹਾ ਲਾਇਬ੍ਰੇਰੀ ਵਿਖੇ ਚੱਲ ਰਹੇ ਕੰਮ ਦਾ ਨਿਰੀਖਣ ਕਰਨ ਮੌਕੇ ਕੀਤਾ।
ਉਨ੍ਹਾਂ ਜਾਣਕਾਰੀ ਦਿੰਦੇ ਦੱਸਿਆ ਕਿ ਜਿਲ੍ਹਾਂ ਲਾਇਬ੍ਰੇਰੀ ਦੇ ਵਿੱਚ ਹਰ ਤਰ੍ਹਾਂ ਦੀਆਂ 37 ਹਜ਼ਾਰ ਦੇ ਕਰੀਬ ਕਿਤਾਬਾਂ ਰੱਖੀਆਂ ਗਈਆਂ ਹਨ। ਲਾਇਬ੍ਰੇਰੀ ਵੱਲ ਹੋਰ ਵੀ ਨੋਜਵਾਨਾਂ ਨੂੰ ਜੋੜਨ ਦੇ ਲਈ ਇਸ ਵਿੱਚ ਆਧੁਨਿਕ ਸਹੂਲਤਾਂ ਜਿਵੇਂ ਕਿ ਬੈਠਣ ਲਈ ਨਵੇਂ ਬੈਂਚ, ਟੇਬਲ, ਏ.ਸੀ., ਕੰਪਿਊਟਰ ਅਤੇ ਇੰਟਰਨੈਟ ਸਮੇਤ ਹੋਰ ਵੀ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।


ਇਸ ਮੌਕੇ ਐਸ,ਡੀ.ਓ ਬੀ.ਐਡ.ਆਰ. ਹਰਪ੍ਰੀਤ ਕਟਾਰੀਆ, ਐਸ.ਡੀ.ਓ ਪਬਲਿਕ ਹੈਲਥ ਕੁਲਜੀਤ ਕੌਰ, ਜੇ.ਈ. ਪਬਲਿਕ ਹੈਲਥ ਜਸ਼ਨਦੀਪ ਸਿੰਘ, ਜੇ.ਈ. ਬੀ.ਐਡ.ਆਰ ਬਲਦੇਵ ਸਿੰਘ, ਐਸ.ਡੀ.ਓ ਬੀ.ਐਡ.ਆਰ ਇਲੈਕਟ੍ਰੋਨਿਕ ਵਿੰਗ ਸਰਬਜੀਤ ਸਿੰਘ, ਖੋਜ ਅਫਸਰ ਭਾਸ਼ਾ ਵਿਭਾਗ ਕੰਵਰਜੀਤ ਸਿੰਘ ਸਿੱਧੂ ਹਾਜ਼ਰ ਸਨ।

Advertisement

Related posts

ਜਿਲ੍ਹਾ ਕੁਲੈਕਟਰ ਵੱਲੋਂ ਜਮੀਨ ਦੀ ਨਿਸ਼ਾਨਦੇਹੀ ਲਈ ਰੇਟ ਨਿਰਧਾਰਤ

punjabdiary

ਪੰਜਾਬੀ ਪ੍ਰਬੋਧ ਪ੍ਰੀਖਿਆ 11 ਜੂਨ ਨੂੰ, ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 6 ਜੂਨ

punjabdiary

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋ ਸਕਦੀ ਹੈ 10 ਰੁਪਏ ਤਕ ਕਟੌਤੀ; ਵੱਡੀ ਰਾਹਤ ਦੇਣ ਦੀ ਤਿਆਰੀ ‘ਚ ਸਰਕਾਰ

punjabdiary

Leave a Comment