4 ਸਾਲ ਦੇ ਬੱਚੇ ਦਾ ਕਾਰਨਾਮਾ, ਕਲਾਸਮੇਟ ਨੂੰ ਗਿਫਟ ਕਰ ਦਿੱਤਾ 20 ਤੋਲੇ ਸੋਨਾ, ਮਾਪੇ ਹੋਏ ਹੈਰਾਨ
ਚੀਨ, 4 ਜਨਵਰੀ (ਡੇਲੀ ਪੋਸਟ ਪੰਜਾਬੀ)- ਤੁਸੀਂ ਬੱਚਿਆਂ ਦੀ ਯਾਰੀ-ਦੋਸਤੀ ਦੀਆਂ ਬਹੁਤ ਕਹਾਣੀਆਂ ਸੁਣੀਆਂ ਹੋਣਗੀਆਂ ਤੇ ਇਨ੍ਹਾਂ ਨੂੰ ਸੁਣਨ ਵਿਚ ਮਜ਼ਾ ਵੀ ਬਹੁਤ ਆਉਂਦਾ ਹੈ। ਉਨ੍ਹਾਂ ਦੀਆਂ ਮਾਸੂਮ ਹਰਕਤਾਂ ਤੇ ਗੱਲਾਂ ਦਿਨ ਭਰ ਵੀ ਸੁਣਦੇ ਤੇ ਦੇਖਦੇ ਰਹੋ ਤਾਂ ਬੋਰ ਨਹੀਂ ਹੋਵੋਗੇ। ਹਾਲਾਂਕਿ ਕਈ ਵਾਰ ਬੱਚਾ ਕੁਝ ਅਜਿਹਾ ਕਰੇ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕੀਤੀ ਹੁੰਦੀ। ਕੁਝ ਅਜਿਹਾ ਹੋ ਹੋਇਆ ਗੁਆਂਢੀ ਦੇਸ਼ ਚੀਨ ਦੇ ਇਕ ਪਰਿਵਾਰ ਵਿਚ।
ਕੇਜੀ ਤੇ ਨਰਸਰੀ ਦੇ ਬੱਚਿਆਂ ਤੋਂ ਤੁਸੀਂ ਗਿਫਟ ਵਿਚ ਪੈਂਸਿਲ ਤੇ ਚਾਕਲੇਟਸ ਦੇਣ ਦੀ ਉਮੀਦ ਕਰ ਸਕਦੇ ਹੋ। ਜ਼ਿਆਦਾ ਤੋਂ ਜ਼ਿਆਦਾ ਉਹ ਆਪਣਾ ਕੋਈ ਮਹਿੰਗਾ ਖਿਡੌਣਾ ਕਿਸੇ ਨੂੰ ਦੇ ਸਕਦਾ ਹੈ। ਹਾਲਾਂਕਿ ਅੱਜ ਅਸੀਂ ਤੁਹਾਨੂੰ ਅਜਿਹੇ ਬੱਚੇ ਦੇ ਕਾਰਨਾਮੇ ਬਾਰੇ ਦੱਸਾਂਗੇ, ਜਿਸ ਨੇ 20 ਤੋਲਾ ਸੋਨਾ ਕਲਾਸਮੇਟ ਨੂੰ ਗਿਫਟ ਕਰ ਦਿੱਤਾ।ਉਸ ਦੇ ਪਿੱਛੇ ਦੀ ਵਜ੍ਹਾ ਸੁਣ ਕੇ ਤੁਸੀਂ ਆਪਣਾ ਹਾਸਾ ਨਹੀਂ ਰੋਕ ਸਕੋਗੇ।
ਰਿਪੋਰਟ ਮੁਤਾਬਕ ਚੀਨ ਦੇ ਸਿਚੁਆਨ ਸੂਬੇ ਦਾ ਇਹ ਮਾਮਲਾ ਹੈ। ਇਥੇ ਇਕ ਕਿੰਡਰਗਾਰਟਨ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਆਪਣੀ ਇਕ ਕਲਾਸਮੇਟ ਇੰਨੀ ਪਸੰਦ ਆਈ ਕਿ ਉਹ ਉਸ ਦੇ ਨਾਲ ਲੰਬਾ ਭਵਿੱਖ ਦੇਖਣ ਲੱਗਾ। ਉਂਝ ਤਾਂ ਬੱਚਿਆਂ ਦੀ ਉਮਰ ਕੋਈ 4-5 ਸਾਲ ਰਹੀ ਹੋਵੇਗੀ ਪਰ ਲੜਕੇ ਨੇ ਕਮਿਟਮੈਂਟ ਸਾਬਤ ਕਰਨ ਲਈ ਘਰ ਤੋਂ 100-100 ਗ੍ਰਾਮ ਦੇ ਸੋਨੇ ਦੇ ਦੋ ਬਿਸਕੁਟ ਲਏ ਅਤੇ ਲੜਕੀ ਨੂੰ ਗਿਫਟ ਕਰ ਦਿੱਤੇ। ਜਦੋਂ ਬੱਚੀ ਇਸ ਨੂੰ ਲੈ ਕੇ ਘਰ ਪਹੁੰਚੀ ਤਾਂ ਆਪਣੇ ਮਾਪਿਆਂ ਨੂੰ ਦਿਖਾਇਆ ਤਾਂ ਉਹ ਦੰਗ ਰਹਿ ਗਏ।