Image default
About us

5 ਦਿਨ ਤਕ ਖੁੱਲ੍ਹੇ ਰਹਿਣਗੇ ਭਾਖੜਾ ਡੈਮ ਦੇ ਫਲੱਡ ਗੇਟ, BBMB ਮੁਤਾਬਕ- ਫਿਲਹਾਲ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ 3 ਫੁੱਟ ਹੇਠਾਂ

5 ਦਿਨ ਤਕ ਖੁੱਲ੍ਹੇ ਰਹਿਣਗੇ ਭਾਖੜਾ ਡੈਮ ਦੇ ਫਲੱਡ ਗੇਟ, BBMB ਮੁਤਾਬਕ- ਫਿਲਹਾਲ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ 3 ਫੁੱਟ ਹੇਠਾਂ

 

 

 

Advertisement

 

ਚੰਡੀਗੜ੍ਹ/ਨੰਗਲ, 16 ਅਗਸਤ (ਪੰਜਾਬੀ ਜਾਗਰਣ)- ਭਾਖੜਾ ਡੈਮ ਦੇ ਫਲੱਡ ਗੇਟ ਅਗਲੇ 5 ਦਿਨ ਤਕ 8-8 ਫੁੱਟ ਖੁੱਲ੍ਹੇ ਰਹਿਣਗੇ। ਇਹ ਜਾਣਕਾਰੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਚ ਅਧਿਕਾਰੀ ਨੇ ਦਿੱਤੀ ਹੈ। ਚੰਡੀਗੜ੍ਹ ‘ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਪਾਣੀ ਕੰਟਰੋਲਡ ਤਰੀਕੇ ਨਾਲ ਛੱਡਿਆ ਜਾ ਰਿਹਾ ਹੈ ਤੇ ਇਸਦੀ ਜਾਣਕਾਰੀ 24 ਘੰਟੇ ਪਹਿਲਾਂ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਭਾਖੜਾ ਡੈਮ ਦਾ ਬੁੱਧਵਾਰ ਨੂੰ ਪਾਣੀ ਦਾ ਪੱਧਰ 1677.70 ਫੁੱਟ ਤਕ ਪਹੁੰਚ ਗਿਆ। ਭਾਖੜਾ ਡੈਮ ‘ਚ ਪਾਣੀ ਦੀ ਆਮਦ 76898 ਕਿਊਸਿਕ ਰਿਕਾਰਡ ਕੀਤੀ ਗਈ, ਜਦੋਂਕਿ ਭਾਖੜਾ ਡੈਮ ਤੋਂ ਟਰਬਾਈਨਾਂ ਰਾਹੀਂ ਸਿਰਫ਼ 83703 ਕਿਊਸਿਕ ਪਾਣੀ ਛੱਡਿਆ ਗਿਆ। ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ ‘ਚ 12350 ਕਿਊਸਿਕ, ਆਨੰਦਪੁਰ ਸਾਹਿਬ ਹਾਈਡਲ ਨਹਿਰ ‘ਚ 10150 ਕਿਊਸਿਕ, ਜਦੋਂਕਿ ਨੰਗਲ ਡੈਮ ਤੋਂ 69900 ਕਿਊਸਿਕ ਪਾਣੀ ਸਤਲੁਜ ਦਰਿਆ ‘ਚ 47400 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਭਾਖੜਾ ਡੈਮ ਹਾਲੇ ਵੀ ਖ਼ਤਰੇ 1680, ਦੇ ਨਿਸ਼ਾਨ ਤੋਂ 3 ਫੁੱਟ ਘੱਟ ਹੈ।

Related posts

ਹੁਣ ਰਿਸ਼ਵਤਖੋਰਾਂ ਦਾ ਬਚਣਾ ਹੋਇਆ ਮੁਸ਼ਕਿਲ! CM ਮਾਨ ਨੇ ਰਿਸ਼ਵਤਖੋਰੀ ਕੇਸ ਦੀ ਜਾਂਚ ਦੇ ਨਿਯਮਾਂ ‘ਚ ਕੀਤਾ ਬਦਲਾਅ

punjabdiary

30 ਮਈ ਤੱਕ ਮਿਲ ਜਾਏਗਾ ਨੁਕਸਾਨੀਆਂ ਫ਼ਸਲਾਂ ਦਾ ਰਹਿੰਦਾ ਮੁਆਵਜ਼ਾ, ਮੰਤਰੀ ਜਿੰਪਾ ਦਾ ਵੱਡਾ ਬਿਆਨ

punjabdiary

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 300ਵੇਂ ਜਨਮ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਸ਼ਿਰਕਤ

punjabdiary

Leave a Comment