Image default
ਤਾਜਾ ਖਬਰਾਂ

ਪਰਾਲੀ ਦੀ ਖੇਤ ‘ ਚ ਸੰਭਾਲ ਕਰਨ ਵਾਲੀ ਖੇਤੀ ਮਸ਼ੀਨਰੀ ਦੀ ਭੌਤਿਕ ਪੜਤਾਲ ਕੀਤੀ ਗਈ- ਡਾ.ਗਿੱਲ

ਪਰਾਲੀ ਦੀ ਖੇਤ ‘ ਚ ਸੰਭਾਲ ਕਰਨ ਵਾਲੀ ਖੇਤੀ ਮਸ਼ੀਨਰੀ ਦੀ ਭੌਤਿਕ ਪੜਤਾਲ ਕੀਤੀ ਗਈ- ਡਾ.ਗਿੱਲ

ਫਰੀਦਕੋਟ, 28 ਮਾਰਚ – (ਗੁਰਮੀਤ ਸਿੰਘ ਬਰਾੜ) ਫਸਲਾਂ ਦੀ ਰਹਿੰਦ-ਖੂੰਹਦ ਦੀ ਸੁਚੱਜੀ ਸਾਂਭ-ਸੰਭਾਲ ਕਰਨ ਲਈ ਸਰਕਾਰ ਵਲੋਂ ਕਰਾਪ ਰੈਜੀਡਿਊ ਮੈਨੇਜ਼ਮੈਂਟ ਸਕੀਮ ਅਧੀਨ ਜਿਲ੍ਹੇ ਵਿੱਚ ਵੱਖ ਵੱਖ ਤਰਾਂ ਦੀ ਨਵੀਨਤਮ ਖੇਤੀ ਮਸ਼ੀਨਰੀ ਉਪਦਾਨ ਤੇ ਮੁਹੱਇਆ ਕਰਵਾਈ ਜਾ ਰਹੀ ਹੈ, ਜਿਸ ਅਧੀਨ ਜਿਲ੍ਹੇ ਦੀਆਂ ਗ੍ਰਾਮ ਪੰਚਾਇਤਾਂ, ਕਿਸਾਨ, ਸਮੂਹ ਕੋ-ਆਪਰੇਟਿਵ ਸੋਸਾਇਟੀਆਂ ਅਤੇ ਨਿੱਜ਼ੀ ਕਿਸਾਨਾਂ ਨੂੰ 80 % ਅਤੇ 50 % ਦੀ ਦਰ ਨਾਲ ਸਬਸਿਡੀ ਮੁਹੱਇਆ ਕਰਵਾਈ ਜਾ ਰਹੀ ਹੈ। ਇਹ ਸਕੀਮ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਹਰਬੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਉਹਨਾਂ ਵਲੋਂ ਬਣਾਈ ਗਈ ਜਿਲ੍ਹਾ ਚੋਣ ਕਮੇਟੀ ਅਨੁਸਾਰ ਜਿਲ੍ਹੇ ਵਿੱਚ ਚਲਾਈ ਜਾ ਰਹੀ ਹੈ। ਡਾ . ਕਰਨਜੀਤ ਸਿੰਘ ਗਿੱਲ, ਮੁੱਖ ਖੇਤੀਬਾੜੀ ਅਫਸਰ, ਫਰੀਦਕੋਟ ਨੇ ਦੱਸਿਆ ਕਿ ਸਕੀਮ ਅਧੀਨ ਵੱਖ ਵੱਖ ਲਾਭਪਾਤਰੀਆਂ ਵਲੋਂ ਖਰੀਦੀ ਗਈ ਖੇਤੀ ਮਸ਼ੀਨਰੀ ਤੇ ਉਪਦਾਨ ਦੇਣ ਲਈ ਪਹਿਲਾ ਮਿਤੀ 01/11/21 ਅਤੇ 29/11/21 ਨੂੰ ਭੌਤਿਕ ਪੜਤਾਲ ਕਰਕੇ 374 ਮਸ਼ੀਨਾਂ ਤੇ ਸਬਸਿਡੀ ਵੰਡੀ ਜਾ ਚੁੱਕੀ ਹੈ ਅਤੇ ਹੁਣ ਮਿਤੀ 24/03/22 ਅਤੇ 25/03/22 ਨੂੰ ਬਲਾਕਵਾਰ ਭੌਤਿਕ ਪੜਤਾਲ ਕੀਤੀ ਗਈ।ਜਿਸ ਵਿੱਚ ਸੁਪਰਸੀਡਰ, ਹੈਪੀ ਸੀਡਰ, ਜ਼ੀਰੋ ਟਿਲ ਡਰਿੱਲ, ਆਰ.ਐਮ.ਬੀ. ਪਲੋਅ, ਪੈਡੀ ਚੌਪਰ, ਮਲਚਰ, ਬੇਲਰ, ਰੋਕ ਆਦਿ ਕੁਲ 119 ਮਸ਼ੀਨਾਂ ਦੀ ਭੌਤਿਕ ਪੜਤਾਲ ਕੀਤੀ ਗਈ। ਬਲਾਕ ਫਰੀਦਕੋਟ ਦੀ ਭੌਤਿਕ ਪੜਤਾਲ ਡਾ . ਰਾਮ ਸਿੰਘ, ਬਲਾਕ ਖੇਤੀਬਾੜੀ ਅਫਸਰ ਅਤੇ ਇੰਜ . ਹਰਚਰਨ ਸਿੰਘ, ਸਹਾਇਕ ਖੇਤੀਬਾੜੀ ਇੰਜਨੀਅਰ ਦੀ ਦੇਖਰੇਖ ਹੇਠ ਕੀਤੀ ਗਈ ਅਤੇ ਬਲਾਕ ਕੋਟਕਪੂਰਾ ਦੀ ਭੌਤਿਕ ਪੜਤਾਲ ਡਾ . ਗੁਰਪ੍ਰੀਤ ਸਿੰਘ, ਬਲਾਕ ਖੇਤੀਬਾੜੀ ਅਫਸਰ ਦੀ ਦੇਖਰੇਖ ਹੇਠ ਕੀਤੀ ਗਈ। ਜਿਲ੍ਹੇ ਵਿੱਚ ਭੌਤਿਕ ਪੜਤਾਲ ਨੂੰ ਸੁਚੱਜੇ ਤਰੀਕੇ ਨਾਲ ਨੇਪਰੇ ਚਾੜ੍ਹਣ ਲਈ ਡਾ . ਯਾਦਵਿੰਦਰ ਸਿੰਘ, ਇੰਜ,ਅਕਸ਼ਿਤ ਜੈਨ, ਡਾ . ਬਿੰਦਰ ਕੌਰ, ਡਾ.ਅਰਸ਼ਦੀਪ ਕੌਰ, ਡਾ.ਨਿਸ਼ਾਨ ਸਿੰਘ, ਡਾ.ਰਾਜਵਿੰਦਰ ਸਿੰਘ, ਡਾ.ਸੁਭਕਰਨ ਸਿੰਘ, ਡਾ .ਪ੍ਰਿੰਸਦੀਪ ਸਿੰਘ, ਡਾ.ਨਵਪ੍ਰੀਤ ਸਿੰਘ, ਡਾ.ਕੁਲਦੀਪ ਸਿੰਘ, ਸ੍ਰੀ ਗੁਰਬਚਨ ਸਿੰਘ, ਸ੍ਰੀ ਦਵਿੰਦਰਪਾਲ ਸਿੰਘ, ਸ੍ਰੀ ਜਸਵੰਤ ਸਿੰਘ ਨੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਹਾਇਤਾ ਵਾਲੀ ਮਸ਼ੀਨਰੀ ਨੂੰ ਪਰਾਲੀ ਦੀ ਆਪਣੇ ਖੇਤ ‘ ਚ ਵਰਤੋਂ ਕਰਨ ਲਈ ਵਰਤਿਆ ਜਾਵੇ ਅਤੇ ਰਹਿੰਦ – ਖੂੰਹਦ ਨੂੰ ਅੱਗ ਨਾ ਲਾਈ ਜਾਵੇ। .

Related posts

Big News- ਪੰਜਾਬ ‘ਚ 3 ਦਿਨ ਪਵੇਗਾ ਭਾਰੀ ਮੀਂਹ, ਜਾਣੋ ਕਿੱਥੇ ਪਵੇਗਾ ਮੀਂਹ

punjabdiary

Breaking News–ਸ਼ਾਮਲਾਤ ਜ਼ਮੀਨਾਂ ਤੇ ਕਾਬਜ ਨਜ਼ਾਇਜ਼ ਕਾਬਜਕਾਰਾਂ ਨੂੰ ਸਵੈ ਇੱਛਾਂ ਨਾਲ ਜ਼ਮੀਨ ਛੱਡਣ ਦੀ ਅਪੀਲ

punjabdiary

Breaking- ਨਸ਼ਿਆਂ ਤੇ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਪ੍ਰੈਸ ਤੇ ਪਬਲਿਕ ਦਾ ਸਹਿਯੋਗ ਜਰੂਰੀ-ਰਾਜਪਾਲ ਸਿੰਘ

punjabdiary

Leave a Comment