60ਵੇਂ ਸਾਲਾਨਾ ਖੇਡ ਟੂਰਨਾਮੈਂਟ ‘ਚ ਰਾਜਦੀਪ ਸਿੰਘ ਅਤੇ ਸੁਖਪ੍ਰੀਤ ਕੌਰ ਨੂੰ ਸਰਵੋਤਮ ਖਿਡਾਰੀ ਐਲਾਨਿਆ
ਫ਼ਰੀਦਕੋਟ, 17 ਮਾਰਚ (ਜਸਬੀਰ ਕੌਰ ਜੱਸੀ)-ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ,ਫ਼ਰੀਦਕੋਟ ਦਾ 60 ਵਾਂ ਸਾਲਾਨਾ ਖੇਡ ਟੂਰਨਾਮੈਂਟ ਪਿ੍ੰਸੀਪਲ ਡਾ. ਸੁਰਜੀਤ ਸਿੰਘ ਦੀ ਯੋਗ ਅਗਵਾਈ ਹੇਠ ਨਹਿਰਸਟੇਡੀਅਮ ਫ਼ਰੀਦਕੋਟ ਵਿਖੇ ਕਰਵਾਇਆ ਗਿਆ | ਸਮਾਪਤੀ ਸਮਾਗਮ ਦੇ ਦੂਜੇ ਦਿਨ ਮੁੱਖ-ਮਹਿਮਾਨ ਵਜੋਂ ਡਾ. ਰਣਜੀਤ ਸਿੰਘ ਸੇਵਾ-ਮੁਕਤ ਪਿ੍ੰਸੀਪਲ ਅਤੇ ਪ੍ਰਕਾਸ਼ ਸਿੰਘ ਗਾਦੂ ਫ਼ਿਲਮੀ ਅਦਾਕਾਰ ਨੇ ਸ਼ਿਰਕਤ ਕੀਤੀ | ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ.ਕੰਵਲਦੀਪ ਸਿੰਘ ਨੇ ਆਏ ਮਹਿਮਾਨਾਂ ਨੂੰ ‘ਜੀ ਆਇਆਂ ਨੂੰ ‘ ਕਿਹਾ ਅਤੇ ਕਾਲਜ ਦੀਆਂ ਪ੍ਰਾਪਤੀਆਂ ਤੇ ਝਾਤ ਪਾਈ | ਮੁੱਖ ਮਹਿਮਾਨ ਨੇ ਕਾਲਜ ਨੂੰ ਲਗਾਤਾਰ 60ਵਾਂ ਸਾਲਾਨਾ ਖੇਡ ਸਮਾਗਮ ਕਰਵਾਉਣ’ ਤੇ ਵਧਾਈ ਦਿੱਤੀ | ਉਨ੍ਹਾਂ ਨੇ ਕਿਹਾ ਕਿ ਪੜਾਈ ਦੇ ਨਾਲ-ਨਾਲ ਖੇਡਾਂਵੀ ਜ਼ਰੂਰੀ ਹਨ | ਖੇਡਾਂ ਦੇ ਨਾਲ ਵਿਦਿਆਰਥੀਆਂ ‘ਚ ਅਨੁਸ਼ਾਸਨ, ਲਗਨ, ਮਿਹਨਤ, ਸਹਿਯੋਗ, ਲੀਡਰਸ਼ਿਪ ਵਰਗੇ ਗੁਣ ਪੈਦਾ ਹੁੰਦੇ ਹਨ | ਸਾਲਾਨਾ ਖੇਡ ਸਮਗਮ ਦੇ ਪ੍ਰਬੰਧਕ ਪ੍ਰੋ. ਰਣਜੀਤ ਸਿੰਘ, ਮੁਖੀ ਸਰੀਰਕ ਵਿਭਾਗ, ਪ੍ਰੋਫੈਸਰ ਸਾਹਿਬਾਨ, ਸਮੂਹ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਸਾਲਾਨਾ ਖੇਡ ਮੁਕਾਬਲੇ ‘ਚ ਕਾਲਜ ਦੇ ਵਿਦਿਆਰਥੀਆਂ ਨੂੰ ਚਾਰ ਹਾਊਸਾਂ (ਸ਼ਹੀਦ ਭਗਤ ਸਿੰਘ ਹਾਊਸ, ਲਾਲਾ ਲਾਜਪਤ ਰਾਏ ਹਾਊਸ, ਸਰਦਾਰ ਪਟੇਲ ਹਾਊਸ, ਸ਼ਹੀਦ ਊਧਮ ਸਿੰਘ ਹਾਊਸ) ਵਿਚਕਾਰ ਵੰਡਿਆ ਗਿਆ ਸੀ | ਇਸ ਦੌਰਾਨ ਇਨ੍ਹਾਂ ਹਾਊਸਾਂ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ‘ਚ ਭਾਰੀ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ ਵਿਦਿਆਰਥੀਆਂ ਦੀਆਂ ਹੋਰ ਮੰਨੋਰੰਜਨ ਖੇਡਾਂ ਜਿਵੇ ਕਿ ਬੋਰੀ ਦੌੜ, ਚਮਚਾ ਦੌੜ, ਤਿੰਨ ਟੰਗੀ ਦੌੜ ਕਰਵਾਈਆਂ ਗਈਆਂ | ਇਸ ਦੌਰਾਨ ਕਾਲਜ ਪੁਰਸ਼ ਪ੍ਰੋਫ਼ੈਸਰਾਂ ਦੀ 100 ਮੀਟਰ ਦੌੜ ‘ਚ ਪ੍ਰੋ.ਸੰਦੀਪ ਸਿੰਘ ਨੇ ਪਹਿਲਾ, ਸ਼੍ਰੀ ਰਾਜਪਾਲ ਸਿੰਘ ਨੇ ਦੂਜਾ ਅਤੇ ਪ੍ਰੋ.ਬੀਰਇੰਦਰਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਮਹਿਲਾ ਪ੍ਰੋਫ਼ੈਸਰਾਂ ਦੀ 100 ਮੀਟਰ ਦੌੜ ‘ਚ ਪ੍ਰੋ.ਸੁਖਪਾਲ ਕੌਰ ਨੇ ਪਹਿਲਾ, ਕਰਮਜੀਤ ਕੌਰ ਨੇ ਦੂਜਾ ਅਤੇ ਸਰਬਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਮੁੱਖ-ਮਹਿਮਾਨ ਡਾ. ਰਣਜੀਤ ਸਿੰਘ (ਸੇਵਾ-ਮੁਕਤ ਪਿ੍ੰਸੀਪਲ) ਅਤੇ ਪ੍ਰਕਾਸ਼ ਸਿੰਘ ਗਾਦੂ ਨੇ ਜੇਤੂ ਖਿਡਾਰੀਆਂਨੂੰ ਮੁਬਾਰਕਬਾਦ ਦਿੱਤੀ ਅਤੇ ਵੱਖ-ਵੱਖ ਮੁਕਾਬਲਿਆਂ ‘ਚੋ ਾਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂਨੂੰ ਸਨਮਾਨਿਤਕੀਤਾ | ਇਸ ਖੇਡ ਸਮਾਗਮ ‘ਚ ਲੜਕਿਆਂ ‘ਚੋਂ ਰਾਜਦੀਪ ਸਿੰਘ ਅਤੇ ਲੜਕੀਆਂ ‘ਚੋਂ ਸੁਖਪ੍ਰੀਤ ਕੌਰ ਨੂੰ ਸਰਵੋਤਮ ਅਥਲੀਟ ਐਲਾਨਿਆ ਗਿਆ | ਓਵਰ-ਆਲ ਟਰਾਫ਼ੀ ਲਾਲਾ ਲਾਜਪਤ ਰਾਏ ਹਾਊਸ ਨੇ ਜਿੱਤੀ ਅਤੇ ਦੂਸਰਾ ਸਥਾਨ ਸ਼ਹੀਦ ਭਗਤ ਸਿੰਘ ਹਾਊਸ ਨੇ ਪ੍ਰਾਪਤਕੀਤਾ | ਜੇਤੂ ਖਿਡਾਰੀਆਂ ਨੂੰ ਮੁੱਖ ਮਹਿਮਾਨ ਅਤੇ ਪਿ੍ੰਸੀਪਲ ਡਾ. ਕੰਵਲਦੀਪ ਸਿੰਘ,ਖੇਡ ਵਿਭਾਗ ਦੇ ਮੁੱਖੀ ਪ੍ਰੋ.ਰਣਜੀਤਸਿੰਘ, ਉਪਿੰਦਰ ਸ਼ਰਮਾ ਸਾਬਕਾ ਜੇਲ੍ਹ ਮੰਤਰੀ ਪੰਜਾਬ) ਵੱਲੋਂ ਚਲੰਤ ਟਰਾਫ਼ੀਆਂਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਖੇਡ ਸਮਾਗਮ ਦੇ ਸਰਵੋਤਮ ਅਥਲੀਟਾਂ ਨੂੰ ਡਾ. ਸ਼ਸ਼ੀ ਜਿੰਦਲ (ਸੇਵਾ ਮੁਕਤ ਐਸੋਸੀਏਟ ਪ੍ਰੋਫੈਸਰ) ਵੱਲੋਂ ਟਰੈਕਸੂਟ, ਪਰਮਜੀਤ ਸਿੰਘ ਪਲੇਨ ਵੱਲੋਂ ਟਰਾਫ਼ੀਆਂ ਅਤੇ ਅਤੇ ਅਗਾਂਹਵਧੂ ਅਧਿਆਪਕ ਵਿਨੋਦ ਕੁਮਾਰ ਵੱਲੋਂ ਨਕਦ ਇਨਾਮ ਤਕਸੀਮ ਕੀਤੇ ਗਏ | ਇਸ ਖੇਡ ਸਮਾਗਮ ਨੂੰ ਸਫ਼ਲ ਬਣਾਉਣ ‘ਚ ਖੇਡ ਅਧਿਕਾਰੀਆਂ ਵਜੋਂ ਆਂਚਲ ਸਿੰਘ, ਸਰਵਨ ਕੁਮਾਰ, ਸਖਵਿੰਦਰ ਸਿੰਘ ਹੈਰੀ, ਅਜੇ ਚੌਹਾਨ ਅਤੇ ਪੰਜਾਬ ਪੁਲਿਸ ਬੈਂਡ,ਸਟੇਡੀਅਮ ਸਟਾਫ਼ ਅਤੇ ਐਮ.ਐੱਡ ਕਲਾਸ ਦੇ ਵਿਦਿਆਰਥੀਆਂ ਨੇ ਵੀ ਆਪਣਾ ਸਹਿਯੋਗ ਦਿੱਤਾ | ਇਸ ਮੌਕੇ ਭਾਈ ਘਨੱਈਆ ਸੁਸਾਇਟੀ, ਫ਼ਰੀਦਕੋਟ ਵੱਲੋਂ ਮੋਹਨ ਸਿੰਘ ਨੇ ਜਲ ਸੇਵਾ ਕੀਤੀ | ਮੰਚ ਸੰਚਾਲਨ ਦੀ ਭੂਮਿਕਾ ਪ੍ਰੋ.ਬੀਰਇੰਦਰਜੀਤ ਸਿੰਘ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਦੇ ਕਾਰਜਕਾਰੀ ਪਿ੍ੰਸੀਪਲ ਡਾ. ਪਰਮਿੰਦਰ ਸਿੰਘ, ਪ੍ਰੋ. ਨਵੀਨ ਜੈਨ, ਡਾ. ਨਰਿੰਦਰਜੀਤ ਸਿੰਘ ਬਰਾੜ, ਡਾ. ਹਰਪ੍ਰੀਤ ਸਿੰਘ ਅਤੇ ਪ੍ਰੋ. ਜੋਤ ਮਨਿੰਦਰ ਸਿੰਘ, ਸੁਖਜਿੰਦਰ ਸਿੰਘ ਬਰਾੜ ਸੇਵਾ ਮੁਕਤ ਪਿ੍ੰਸੀਪਲ, ਮਨਜੀਤ ਸਿੰਘ ਜ਼ਿਲਾ ਭਾਸ਼ਾ ਅਫ਼ਸਰ ਫ਼ਰੀਦਕੋਟ, ਕੰਵਰਜੀਤ ਸਿੰਘ ਜ਼ਿਲਾ ਖੋਜ ਅਫ਼ਸਰ, ਡਾ.ਸੁਖਵਿੰਦਰ ਸਿੰਘ ਬਰਾੜ, ਕੁਲਦੀਪ ਸਿੰਘ ਲੈਕਚਰਾਰ, ਜਸਬੀਰ ਸਿੰਘ ਸੰਧੂ ਸੇਵਾ ਮੁਕਤ ਮੁੱਖ ਅਧਿਆਪਕ, ਖੁਸ਼ਵੰਤ ਸਿੰਘ, ਸੁਸ਼ੀਲ ਕੁਮਾਰ ਧਵਨ, ਇਕਬਾਲਸਿੰਘ,ਗੁਰਮੇਜ ਸਿੰਘ, ਕਾਲਜ ਪੀ.ਟੀ.ਏ. ਦੇ ਅਹੁਦੇਦਾਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਹੋਏ |
ਫ਼ੋਟੋ:17ਐੱਫ਼ਡੀਕੇਪੀਜਸਬੀਰਕੌਰ4:ਬੈਸਟ ਐਥਲੀਟ ਰਾਜਦੀਪ ਸਿੰਘ ਅਤੇ ਸੁਖਪ੍ਰੀਤ ਕੌਰ ਨੂੰ ਸਨਮਾਨਿਤ ਕਰਦੇ ਹੋਏ ਡਾ.ਰਣਜੀਤ ਸਿੰਘ, ਪ੍ਰਕਾਸ਼ ਗਾਦੂ, ਪਿ੍ੰਸੀਪਲ ਕੰਵਲਦੀਪ ਸਿੰਘ, ਓਪੇਂਦਰ ਸ਼ਰਮਾ ਸਾਬਕਾ ਮੰਤਰੀ ਅਤੇ ਹੋਰ | ਫ਼ੋਟੋ:ਜਸਬੀਰ ਕੌਰ ਜੱਸੀ
60ਵੇਂ ਸਾਲਾਨਾ ਖੇਡ ਟੂਰਨਾਮੈਂਟ ‘ਚ ਰਾਜਦੀਪ ਸਿੰਘ ਅਤੇ ਸੁਖਪ੍ਰੀਤ ਕੌਰ ਨੂੰ ਸਰਵੋਤਮ ਖਿਡਾਰੀ ਐਲਾਨਿਆ
previous post