ਪੰਜਾਬ ਦੀ ਡਿਸਕਸ ਥਰੋਅ ਖਿਡਾਰਨ ਕਮਲਪ੍ਰੀਤ ਕੌਰ ਡੋਪ ਟੈਸਟ ‘ਚ ਫੇਲ੍ਹ
ਚੰਡੀਗੜ੍ਹ, 5 ਅਪ੍ਰੈਲ (ਪੰਜਾਬ ਡਾਇਰੀ) ਪੰਜਾਬ ਦੀ ਡਿਸਕਸ ਥਰੋਅ ਖਿਡਾਰਨ ਕਮਲਪ੍ਰੀਤ ਕੌਰ ਡੋਪ ਟੈਸਟ ਵਿੱਚ ਫੇਲ ਹੋ ਗਈ। ਮਿਲੀ ਜਾਣਕਾਰੀ ਦੇ ਮੁਤਾਬਿਕ ਕਮਲਪ੍ਰੀਤ ਨੂੰ ਪਾਬੰਦੀਸ਼ੁਦਾ ਦਵਾਈ ‘Stanozolol’ ਦਾ ਸੇਵਨ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਕਮਲਪ੍ਰੀਤ ਟੋਕੀਓ ਓਲੰਪਿਕ ‘ਚ ਛੇਵੇਂ ਨੰਬਰ ਤੇ ਰਹੀ ਸੀ। ਜਿਸ ਤੋਂ ਬਾਅਦ ਅਥਲੈਟਿਕਸ ਇੰਟੈਗਰਿਟੀ ਯੂਨਿਟ ਵੱਲੋਂ ਉਸਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਕਮਲਪ੍ਰੀਤ ਨੂੰ ਵੱਧ ਤੋਂ ਵੱਧ ਚਾਰ ਸਾਲ ਲਈ ਮੁਅੱਤਲ ਕੀਤਾ ਜਾ ਸਕਦਾ ਹੈ। ਇਸ ਸਬੰਧੀ ਵਿਸ਼ਵ ਅਥਲੈਟਿਕਸ ਵੱਲੋਂ ਇੱਕ ਟਵੀਟ ਕਰ ਕੇ ਜਾਣਕਾਰੀ ਦਿੱਤੀ ਗਈ ਹੈ।
ਵਿਸ਼ਵ ਅਥਲੈਟਿਕਸ ਨੇ ਟਵੀਟ ਕਰਦਿਆਂ ਲਿਖਿਆ, ‘ਏਆਈਯੂ ਨੇ ਭਾਰਤ ਦੀ ਡਿਸਕਸ ਥਰੋਅਰ ਕਮਲਪ੍ਰੀਤ ਕੌਰ ਨੂੰ ਉਸਦੇ ਸਰੀਰ ਵਿੱਚ ਪਾਬੰਦੀਸ਼ੁਦਾ ਪਦਾਰਥ (ਸਟੈਨੋਜ਼ੋਲੋਲ) ਦੀ ਮੌਜੂਦਗੀ/ਵਰਤੋਂ ਲਈ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਹੈ। ਇਹ ਪਦਾਰਥ ‘ਵਿਸ਼ਵ ਅਥਲੈਟਿਕਸ’ ਐਂਟੀ ਡੋਪਿੰਗ ਨਿਯਮਾਂ ਦੀ ਉਲੰਘਣਾ ਹੈ ਜਿਸ ਕਾਰਨ ਵਿਸ਼ਵ ਅਥਲੈਟਿਕਸ ਡੋਪਿੰਗ ਨਾਲ ਸਬੰਧਤ ਇੱਕ ਮਾਮਲੇ ਵਿੱਚ ਟ੍ਰਾਇਲ ਪੂਰਾ ਹੋਣ ਤੱਕ ਖਿਡਾਰੀ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੰਦਾ ਹੈ। ਅਸਥਾਈ ਮੁਅੱਤਲੀ ਦਾ ਮਤਲਬ ਹੈ ਕਿ ਇੱਕ ਖਿਡਾਰੀ ਜਾਂ ਅਥਲੀਟ ਉਦੋਂ ਤੱਕ ਪਾਬੰਦੀਸ਼ੁਦਾ ਰਹੇਗਾ ਜਦੋਂ ਤੱਕ ਵਿਸ਼ਵ ਅਥਲੈਟਿਕਸ ਦੇ ਐਂਟੀ-ਡੋਪਿੰਗ ਨਿਯਮਾਂ ਦੇ ਤਹਿਤ ਟ੍ਰਾਇਲ ਨਹੀਂ ਕੀਤਾ ਜਾਂਦਾ ਹੈ। ਉਦੋਂ ਤੱਕ ਉਹ ਕਿਸੇ ਟੂਰਨਾਮੈਂਟ ਜਾਂ ਲੀਗ ਵਿੱਚ ਹਿੱਸਾ ਨਹੀਂ ਲੈ ਸਕਦਾ। ਗੌਰਤਲਬ ਹੈ ਕਿ ਨੈਸ਼ਨਲ ਰਿਕਾਰਡ ਹੋਲਡਰ ਕਮਲਪ੍ਰੀਤ ਟੋਕੀਓ ਓਲੰਪਿਕ ਵਿੱਚ ਛੇਵੇਂ ਸਥਾਨ ‘ਤੇ ਰਹੀ ਸੀ। ਕਮਲਪ੍ਰੀਤ ਕੌਨ ਨੇ ਪਿਛਲੇ ਸਾਲ ਪਟਿਆਲਾ ਵਿੱਚ 66.59 ਮੀਟਰ ਡਿਸਕਸ ਸੁੱਟ ਕੇ ਕੌਮੀ ਰਿਕਾਰਡ ਬਣਾਇਆ ਸੀ।