68ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਲਈ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀਪ ਸਿੰਘ ਵਾਲਾ ਦੀਆ ਟੀਮਾਂ ਰਵਾਨਾ
ਸਾਦਿਕ- ਸਾਦਿਕ ਲਾਗਲੇ ਪਿੰਡ ਦੀਪ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਲਾਕ ਫਰੀਦਕੋਟ 1 ਸਕੂਲ ਸਿੱਖਿਆ ਵਿਭਾਗ , ਪੰਜਾਬ ਦੀਆਂ 68 ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2024-25 ਲਈ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀਪ ਸਿੰਘ ਵਾਲਾ ਬਲਾਕ ਫਰੀਦਕੋਟ 1 ਦੀ ਕਬੱਡੀ ਸਰਕਲ ਤੇ ਗੋਲਾ ਸੁੱਟਣ ਦੀ ਟੀਮ ਚੰਡੀਗੜ੍ਹ ਨੂੰ ਰਵਾਨਾ ਹੋਈ ।
ਗੱਲ ਬਾਤ ਦੌਰਾਨ ਸਕੂਲ ਇੰਚਾਰਜ ਮੈਡਮ ਆਸ਼ਾ ਰਾਣੀ ਨੇ ਦੱਸਿਆ ਕਿ ਸਾਡੇ ਸਕੂਲ ਦੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਦਾ ਵੀ ਬਹੁਤ ਸ਼ੌਕ ਹੈ ਹਰ ਸਾਲ ਈ ਬੱਚੇ ਖੇਡਾਂ ਵਿੱਚ ਪੁਜੀਸ਼ਨ ਲੇ ਕੇ ਆਉਂਦੇ ਹਨ ਇਸੇ ਹੀ ਤਰ੍ਹਾਂ ਇਸ ਸਾਲ 2024-25 ਦੀਆਂ ਖੇਡਾਂ ਪਹਿਲਾਂ ਸੈਂਟਰ ਸਾਦਿਕ ਦੀਆਂ ਫਿਰ ਬਲਾਕ ਪੱਧਰੀ ਤੇ ਉਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਕਬੱਡੀ ਸਰਕਲ ਸਟਾਈਲ ਤੇ ਸ਼ਾਟਪੁੱਟ ਵਿੱਚ ਪਹਿਲੀ ਪੁਜੀਸ਼ਨ ਹਾਸਲ ਕੀਤੀ ਸੀ ਅਤੇ ਅੱਜ ਸਾਡੇ ਸਕੂਲ ਦਾ ਕੈਪਟਨ ਸੰਜੇ ਦੀ ਟੀਮ ਚੰਡੀਗੜ੍ਹ ਵਿਖੇ ਸਟੇਟ ਪੱਧਰੀ ਖੇਡਾਂ ਵਿੱਚ ਹਿੱਸਾ ਲੈਣ ਜਾ ਰਹੀ ਹੈ।
ਇਹ ਵੀ ਪੜ੍ਹੋ-ਕਰਨੀ ਸੈਨਾ ਦਾ ਐਲਾਨ; ਅਨਮੋਲ ਬਿਸ਼ਨੋਈ ‘ਤੇ 1 ਕਰੋੜ, ਗੋਲਡੀ ਬਰਾੜ ਦੇ ਕਤਲ ‘ਤੇ 51 ਲੱਖ ਰੁਪਏ ਇਨਾਮ
ਇਹ ਖੇਡਾਂ ਸਾਡੇ ਸਤਿਕਾਰਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਅੰਜਨਾ ਕੌਸ਼ਲ ,ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪਵਨ ਕੁਮਾਰ, ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫ਼ਰੀਦਕੋਟ 1 ਸ੍ਰੀ ਜਗਤਾਰ ਸਿੰਘ ਮਾਨ ਜੀ ਫਰੀਦਕੋਟ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਜਗਤਾਰ ਸਿੰਘ ਮਾਨ ਜੀ ਦੀ ਰਹਿਨੁਮਾਈ ਹੇਠ ਹੋ ਰਹੀਆਂ ਹਨ ਇਹ ਖੇਡਾਂ ਵਿਚ ਬੱਚਿਆਂ ਨੂੰ ਇਸ ਮੰਜ਼ਲ ਤੱਕ ਪਹੁੰਚਣ ਵਿੱਚ ਮੇਰੇ ਸਕੂਲ ਸਟਾਫ਼,ਦਾ ਵਡਮੁੱਲਾ ਯੋਗਦਾਨ ਹੈ ਇਸ ਮੌਕੇ ਉਨ੍ਹਾਂ ਨਾਲ ਗੁਰਬਿੰਦਰ ਕੌਰ, ਸਿਮਰਜੀਤ ਕੌਰ, ਮੁਕੇਸ਼ ਕੁਮਾਰ, ਗੁਰਬਿੰਦਰ ਕੌਰ ਹੁੰਦਲ, ਰੁਪਿੰਦਰ ਕੌਰ ਹਾਜ਼ਰ ਸਨ।
-(ਪੱਤਰਕਾਰ- ਬਿੱਟੂ ਗਿਰਧਰ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।