Image default
About us

‘698 ਪੁਲਿਸ ਟੀਮਾਂ ਨੇ ਸੂਬੇ ‘ਚ 16118 ਗੁਰਦੁਆਰੇ, ਮੰਦਰ, ਚਰਚ ਤੇ ਮਸਜਿਦਾਂ ਦੀ ਜਾਂਚ ਕੀਤੀ’ : DGP ਗੌਰਵ ਯਾਦਵ

‘698 ਪੁਲਿਸ ਟੀਮਾਂ ਨੇ ਸੂਬੇ ‘ਚ 16118 ਗੁਰਦੁਆਰੇ, ਮੰਦਰ, ਚਰਚ ਤੇ ਮਸਜਿਦਾਂ ਦੀ ਜਾਂਚ ਕੀਤੀ’ : DGP ਗੌਰਵ ਯਾਦਵ

 

 

 

Advertisement

ਚੰਡੀਗੜ੍ਹ, 20 ਜੂਨ (ਡੇਲੀ ਪੋਸਟ ਪੰਜਾਬੀ)-ਪੰਜਾਬ ਪੁਲਿਸ ਨੇ ਸੂਬੇ ਦੀਆਂ ਧਾਰਮਿਕ ਥਾਵਾਂ ਦੀ ਸੁਰੱਖਿਆ ਵਿਵਸਥਾ ਪੁਖਤਾ ਕਰਨ ਦੇ ਮਕਸਦ ਨਾਲ ਬੀਤੇ ਦੋ ਦਿਨ ਵਿਆਪਕ ਪੱਧਰ ‘ਚ ਜਾਂਚ ਮੁਹਿੰਮ ਚਲਾਈ। ਧਾਰਮਿਕ ਸੰਸਥਾਵਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਗਈ। ਪ੍ਰਬੰਧਕਾਂ ਨੂੰ ਪ੍ਰਵੇਸ਼ ਦੁਆਰ ‘ਤੇ ਚੌਕੀਦਾਰ, ਸੁਰੱਖਿਆ ਮੁਲਾਜ਼ਮ ਤੇ ਗਾਰਡ ਤਾਇਨਾਤ ਕਰਨ ਦੀ ਸਲਾਹ ਵੀ ਦਿੱਤੀ।
ਡੀਜੀਪੀ ਗੌਰਵ ਯਾਦਵ ਦੇ ਨਿਰਦੇਸ਼ਾਂ ‘ਤੇ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿਚ ਦੋ ਦਿਨ ਇਹ ਜਾਂਚ ਮੁਹਿੰਮ ਚਲਾਈ ਗਈ। ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਕਿਹਾ ਕਿ ਸੀਪੀ/ਐੱਸਐੱਸਪੀ ਨੂੰ ਹਦਾਇਤ ਦਿੱਤੀ ਹੈ ਕਿ ਉਹ ਆਪਣੇ ਅਧਿਕਾਰ ਖੇਤਰ ਦੀਆਂ ਸਾਰੀਆਂ ਧਾਰਮਿਕ ਥਾਵਾਂ ਜਿਨ੍ਹਾਂ ਵਿਚ ਮੰਦਰ-ਗੁਰਦੁਆਰਾ, ਚਰਚ ਤੇ ਮਸਜਿਦ ਸ਼ਾਮਲ ਹਨ, ਦਾ ਦੌਰਾ ਕਰਕੇ ਜ਼ਰੂਰੀ ਗਿਣਤੀ ਵਿਚ ਟੀਮਾਂ ਤਾਇਨਾਤ ਕਰਨ। ਨਾਲ ਹੀ ਪੁਜਾਰੀਆਂ ਤੇ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਨਾਲ ਸੁਰੱਖਿਆ ਸਮੀਖਿਆ ਦੀ ਮੀਟਿੰਗ ਵੀ ਕਰੇ।
ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਕਿਹਾ ਕਿ ਗਜ਼ਟਿਡ ਰੈਂਕ ਦੇ ਅਧਿਕਾਰੀਆਂ ਨੂੰ ਸਾਰੇ ਧਾਰਮਿਕ ਸਮੂਹਾਂ ਜਿਵੇਂ ਸਤਕਾਰ ਕਮੇਟੀ ਤੇ ਸ਼ਿਵਸੈਨਾ ਨੇਤਾਵਾਂ ਨਾਲ ਮੀਟਿੰਗ ਕਰਨ ਬਾਰੇ ਕਿਹਾ ਗਿਆ। ਪੁਲਿਸ ਟੀਮਾਂ ਨੂੰ ਹਦਾਇਤ ਦਿੰਦੇ ਹੋਏ ਸਾਰੀਆਂ ਧਾਰਮਿਕ ਥਾਵਾਂ ‘ਤੇ ਸੀਸੀਟੀਵੀ ਕੈਮਰੇ ਲਗਾਉਣਾ ਨਿਸ਼ਚਿਤ ਕਰਨ ਨੂੰ ਕਿਹਾ। ਇਸ ਤੋਂ ਇਲਾਵਾ ਚੌਕੀਦਾਰ, ਸੁਰੱਖਿਆ ਗਾਰਡ ਵੱਲੋਂ ਨਿਗਰਾਨੀ ਕੀਤੀ ਜਾਵੇ।

Related posts

Breaking- ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਤੇ ਗ਼ੈਰ ਸਰਕਾਰੀ ਸੰਸਥਾਵਾਂ, ਵਿਭਾਗਾਂ, ਵਿੱਦਿਅਕ ਅਦਾਰਿਆਂ, ਸੜਕਾਂ ਤੇ ਮੀਲ ਪੱਥਰਾਂ ਦੇ ਨਾਮ ਪੰਜਾਬੀ ਵਿਚ ਲਿਖਣ ਦੀ ਹਦਾਇਤ

punjabdiary

ਜੈਰੀਐਟ੍ਰਿਕ ਓਪੀਡੀ ਸੇਵਾਵਾਂ ਰਾਹੀ ਲੋੜਵੰਦ ਬਜ਼ੁਰਗ ਅਤੇ ਅੰਗਹੀਣ ਮਰੀਜ਼ਾਂ ਨੂੰ ਮਿਲ ਰਹੀ ਹੈ ਸਹੂਲਤ

punjabdiary

ਨਹਿਰੀ ਪਾਣੀ ਚ ਕਟੌਤੀ ਖਿਲਾਫ 5 ਜੁਲਾਈ ਨੂੰ ਨਹਿਰੀ ਵਿਭਾਗ ਦੇ ਅਧਿਕਾਰੀਆਂ ਦਾ ਘਿਰਾਓ ਕਰਨ ਦਾ ਐਲਾਨ

punjabdiary

Leave a Comment