Image default
About us

700 ਪੰਜਾਬੀ ਵਿਦਿਆਰਥੀਆਂ ਨਾਲ ਧੋਖਾ! ਕੈਨੇਡਾ ਬਾਰਡਰ ਸਕਿਓਰਿਟੀ ਏਜੰਸੀ ਵੱਲੋਂ ਦੇਸ਼ ਛੱਡਣ ਦਾ ਹੁਕਮ

700 ਪੰਜਾਬੀ ਵਿਦਿਆਰਥੀਆਂ ਨਾਲ ਧੋਖਾ! ਕੈਨੇਡਾ ਬਾਰਡਰ ਸਕਿਓਰਿਟੀ ਏਜੰਸੀ ਵੱਲੋਂ ਦੇਸ਼ ਛੱਡਣ ਦਾ ਹੁਕਮ

ਕੈਨੇਡਾ, 9 ਮਈ (ਡੇਲੀ ਪੋਸਟ ਪੰਜਾਬੀ)- ਕੈਨੇਡਾ ਬਾਰਡਰ ਸਕਿਓਰਿਟੀ ਏਜੰਸੀ ਨੇ ਕੈਨੇਡਾ ‘ਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਕੈਨੇਡਾ ਬਾਰਡਰ ਸਕਿਓਰਿਟੀ ਨੇ 700 ਪੰਜਾਬੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਨੋਟਿਸ ਜਾਰੀ ਕਰ ਕੇ ਕੁਝ ਦਿਨਾਂ ਦੇ ਅੰਦਰ ਕੈਨੇਡਾ ਛੱਡਣ ਦੇ ਹੁਕਮ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੇ ਜਲੰਧਰ ਦੀ ਇੱਕ ਏਜੰਸੀ ਐਜੂਕੇਸ਼ਨ ਮਾਈਗ੍ਰੇਸ਼ਨ ਰਾਹੀਂ ਕੈਨੇਡਾ ਦਾ ਸਟੱਡੀ ਵੀਜ਼ਾ ਲਿਆ ਸੀ, ਕੈਨੇਡਾ ਵਿੱਚ ਇਸ ਤਰ੍ਹਾਂ ਦੀ ਸਿੱਖਿਆ ਨਾਲ ਧੋਖਾਧੜੀ ਦਾ ਇਹ ਪਹਿਲਾ ਮਾਮਲਾ ਹੈ।
ਦਰਅਸਲ, ਇਨ੍ਹਾਂ ਵਿਦਿਆਰਥੀਆਂ ਨੇ ਕੈਨੇਡਾ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ ਸੀ ਪਰ ਜਦੋਂ ਉਨ੍ਹਾਂ ਨੇ ਪੀਆਰ ਲਈ ਅਪਲਾਈ ਕੀਤਾ ਤਾਂ ਜਾਂਚ ਵਿੱਚ ਇਨ੍ਹਾਂ ਦੇ ਦਸਤਾਵੇਜ਼ ਜਾਅਲੀ ਪਾਏ ਗਏ। ਜਦੋਂ ਕਿ ਉਕਤ ਦਸਤਾਵੇਜ਼ਾਂ ਦੇ ਆਧਾਰ ‘ਤੇ ਉਨ੍ਹਾਂ ਨੂੰ ਨਾ ਸਿਰਫ਼ ਵੀਜ਼ਾ ਮਿਲਿਆ ਸਗੋਂ ਕੈਨੇਡਾ ਦੇ ਕਾਲਜਾਂ ‘ਚ ਦਾਖ਼ਲਾ ਵੀ ਮਿਲ ਗਿਆ।
ਐਜੂਕੇਸ਼ਨ ਮਾਈਗ੍ਰੇਸ਼ਨ ਸਰਵਿਸ ਏਜੰਸੀ ਚਲਾਉਣ ਵਾਲੇ ਬ੍ਰਿਜੇਸ਼ ਮਿਸ਼ਰਾ ਨਾਂ ਦੇ ਵਿਅਕਤੀ ਨੇ ਇਨ੍ਹਾਂ ਵਿਦਿਆਰਥੀਆਂ ਨਾਲ ਧੋਖਾਧੜੀ ਕੀਤੀ। ਇਨ੍ਹਾਂ 700 ਵਿਦਿਆਰਥੀਆਂ ਨੇ ਬ੍ਰਿਜੇਸ਼ ਮਿਸ਼ਰਾ ਰਾਹੀਂ ਹੀ ਸਟੱਡੀ ਵੀਜ਼ਾ ਲਈ ਅਪਲਾਈ ਕੀਤਾ ਸੀ। ਇੰਨਾ ਹੀ ਨਹੀਂ ਮਿਸ਼ਰਾ ਨੇ ਇਨ੍ਹਾਂ ਸਾਰੇ 700 ਵਿਦਿਆਰਥੀਆਂ ਤੋਂ 16-16 ਲੱਖ ਰੁਪਏ ਲਏ ਸਨ। ਬ੍ਰਿਜੇਸ਼ ਮਿਸ਼ਰਾ ਨੇ ਬੜੀ ਚਲਾਕੀ ਨਾਲ ਇਨ੍ਹਾਂ ਵਿਦਿਆਰਥੀਆਂ ਤੋਂ ਸਾਰੇ ਦਸਤਾਵੇਜ਼ਾਂ ‘ਤੇ ਦਸਤਖਤ ਕਰਵਾ ਲਏ ਪਰ ਖੁਦ ਦਸਤਖਤ ਨਹੀਂ ਕੀਤੇ। ਇਸੇ ਲਈ ਕੈਨੇਡੀਅਨ ਏਜੰਸੀਆਂ ਇਸ ਗੱਲ ਨੂੰ ਸਵੀਕਾਰ ਨਹੀਂ ਕਰਦੀਆਂ ਪਰ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ।
ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਵਿਦਿਆਰਥੀਆਂ ਨੂੰ 2018-19 ਵਿੱਚ ਪੜ੍ਹਾਈ ਲਈ ਕੈਨੇਡਾ ਭੇਜਿਆ ਗਿਆ ਸੀ। ਇਹ ਦਾਖਲਾ ਆਫਰ ਲੈਟਰ ਲਗਭਗ 5 ਸਾਲ ਪੁਰਾਣੇ ਹਨ। ਪਰ ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਇਨ੍ਹਾਂ ਸਾਰੇ ਵਿਦਿਆਰਥੀਆਂ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਥੇ ਪੀਆਰ ਲਈ ਅਪਲਾਈ ਕੀਤਾ। ਹੁਣ ਇਨ੍ਹਾਂ 700 ਵਿਦਿਆਰਥੀਆਂ ਦੇ ਭਵਿੱਖ ‘ਤੇ ਸੰਕਟ ਖੜ੍ਹਾ ਹੋ ਗਿਆ ਹੈ।

Related posts

ਪੰਜਾਬ ‘ਚ 5 ਜੁਲਾਈ ਤੋਂ ਮਾਨਸੂਨ ਮੁੜ ਹੋਵੇਗਾ ਸਰਗਰਮ, ਸੂਬੇ ਦੇ ਜ਼ਿਆਦਾਤਰ ਹਿੱਸਿਆਂ ‘ਚ ਪਵੇਗਾ ਮੀਂਹ

punjabdiary

ਪਹਿਲੀ ਵਾਰ ਸੂਬੇ ਦਾ ਮਾਲੀਆ ਹੋਇਆ 25,000 ਕਰੋੜ, GST ਤੋਂ ਸਰਕਾਰ ਨੂੰ ਹੋਇਆ 16.61 ਫੀਸਦੀ ਵਾਧਾ

punjabdiary

Breaking- ਮਿਹਨਤਕਸ਼ ਵਰਗ ਦੇ ਹਿੱਤਾਂ ਲਈ ਸਦਾ ਸੰਘਰਸ਼ਸ਼ੀਲ ਰਹੇ

punjabdiary

Leave a Comment