Image default
About us

82.65 ਕਰੋੜ ਦੀ ਲਾਗਤ ਨਾਲ ਖੰਨਾ ਰਜਬਾਹੇ ਨੂੰ ਕੀਤਾ ਜਾਵੇਗਾ ਪੱਕਾ: ਮੀਤ ਹੇਅਰ

82.65 ਕਰੋੜ ਦੀ ਲਾਗਤ ਨਾਲ ਖੰਨਾ ਰਜਬਾਹੇ ਨੂੰ ਕੀਤਾ ਜਾਵੇਗਾ ਪੱਕਾ: ਮੀਤ ਹੇਅਰ

 

 

 

Advertisement

 

ਚੰਡੀਗੜ੍ਹ, 9 ਸਤੰਬਰ (ਰੋਜਾਨਾ ਸਪੋਕਸਮੈਨ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਹਰ ਖੇਤ ਨੂੰ ਸਿੰਜਾਈ ਲਈ ਨਹਿਰੀ ਪਾਣੀ ਪੁੱਜਦਾ ਕਰਨ ਦੇ ਨਿਰਦੇਸ਼ਾਂ ਉਤੇ ਜਲ ਸਰੋਤ ਵਿਭਾਗ ਵੱਲੋਂ ਨਹਿਰੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਵੱਧ ਤੋਂ ਵੱਧ ਰਕਬੇ ਨੂੰ ਨਹਿਰੀ ਪਾਣੀ ਪੁੱਜਦਾ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ। ਫਤਿਹਗੜ੍ਹ ਸਾਹਿਬ ਤੇ ਲੁਧਿਆਣਾ ਜ਼ਿਲੇ ਦੇ ਕਿਸਾਨਾਂ ਦੀ ਪੁਰਜ਼ੋਰ ਮੰਗ ਨੂੰ ਪੂਰਾ ਕਰਦਿਆਂ ਖੰਨਾ ਰਜਬਾਹੇ ਨੂੰ 82.65 ਕਰੋੜ ਦੀ ਲਾਗਤ ਨਾਲ ਪੱਕਾ ਕੀਤਾ ਜਾਵੇਗਾ।

ਅੱਜ ਇੱਥੇ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ 72202 ਏਕੜ ਰਕਬੇ ਨੂੰ ਕਵਰ ਕਰਦੇਖੰਨਾ ਰਜਬਾਹੇ ਵਿੱਚ ਮੌਜੂਦਾ ਸਮੇਂ 175 ਕਿਊਸਿਕ ਛੱਡਿਆ ਜਾਂਦਾ ਹੈ ਅਤੇ ਇਸ ਦੀ ਸਮਰੱਥਾ ਵਧਾ ਕੇ 251.34 ਕਿਊਸਿਕ ਕਰਨ ਦੀ ਯੋਜਨਾ ਹੈ ਜਿਸ ਲਈ ਇਸ ਨੂੰ ਪੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਖੰਨਾ ਰਜਬਾਹਾ ਸਿਸਟਮ ਭਾਖੜਾ ਮੇਨ ਲਾਈਨ ਦੇ ਸਮਰਾਲਾ ਮੇਜਰ ਤੋਂ ਨਿਕਲਦਾ ਹੈ,ਜਿਸ ਦੀ ਲੰਬਾਈ ਕੁੱਲ ਲੰਬਾਈ 97.48 ਕਿਲੋਮੀਟਰ ਤੱਕ ਹੈ।ਇਹ ਰਜਬਾਹਾ ਸਿਸਟਮ ਜ਼ਿਲਾ ਫਤਿਹਗੜ੍ਹ ਸਾਹਿਬ ਅਤੇ ਲੁਧਿਆਣਾ ਦੇਕਈ ਪਿੰਡਾਂ ਨੂੰ ਸੰਗਤਪੁਰਾ ਮਾਈਨਰ,ਕੋਟਲਾ ਮਾਈਨਰ,ਬਰਧਲ ਮਾਈਨਰ, ਲਲਹੇੜੀ ਮਾਈਨਰ,ਬੀੜਕਿਸ਼ਨ ਮਾਈਨਰ ਅਤੇ ਨਰਾਇਣਗੜ੍ਹ ਮਾਈਨਰ ਰਾਂਹੀ ਸਿੰਜਾਈ ਮੁਹੱਈਆ ਕਰਦਾ ਹੈ।ਇਹ ਰਜਬਾਹਾਸਿਸਟਮ ਕੱਚਾ ਤੇ ਬਹੁਤ ਪੁਰਾਣਾ ਬਣਿਆ ਹੋਣ ਕਰਕੇ ਆਪਣੀ ਸਮਰੱਥਾ ਅਨੁਸਾਰ ਪਾਣੀ ਨਹੀ ਲੈ ਰਿਹਾ ਹੈ।

ਜਲ ਸਰੋਤ ਮੰਤਰੀ ਨੇ ਦੱਸਿਆ ਕਿ ਹਲਕਾ ਬੱਸੀਪਠਾਣਾਂ ਤੋਂ ਵਿਧਾਇਕ ਰੁਪਿੰਦਰ ਸਿੰਘ ਹੈਪੀ, ਖੰਨਾ ਤੋਂ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਤੇ ਸਮਰਾਲਾ ਤੋਂ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੱਲੋਂ ਇਨ੍ਹਾਂ ਹਲਕੇ ਦੇ ਕਿਸਾਨਾਂ ਦੀ ਮੰਗ ਧਿਆਨ ਵਿੱਚ ਲਿਆਂਦੀ ਗਈ ਜਿਸ ਉੱਤੇ ਵਿਭਾਗ ਨੇ ਇਹ ਫੈਸਲਾ ਕੀਤਾ ਹੈ ਤਾਂ ਜੋ ਇਨ੍ਹਾਂ ਹਲਕਿਆਂ ਦੇ ਪਿੰਡਾਂ ਦੇ ਰਕਬੇ ਨੂੰ ਵੱਧ ਤੋਂ ਵੱਧ ਸਿੰਜਾਈ ਦੀ ਸਹੂਲਤ ਮਿਲ ਸਕੇ।

Advertisement

ਮੀਤ ਹੇਅਰ ਨੇ ਅੱਗੇ ਦੱਸਿਆ ਵਿਭਾਗ ਵੱਲੋਂ ਦਿੱਤੀ ਮਨਜ਼ੂਰੀ ਨਾਲ ਇਸ ਸਾਰੇ ਸਿਸਟਮ ਨੂੰਲੱਗਭੱਗ 97.48 ਕਿਲੋਮੀਟਰ ਲੰਬਾਈ ਵਿੱਚ ਕੰਕਰੀਟ ਲਾਈਨਿੰਗ ਕਰਕੇਪੱਕਾ ਕਰਨ ਦੀ ਯੋਜਨਾਂ ਹੈ ਤਾਂ ਜੋ ਪਾਣੀ ਵਿਅਰਥ ਨਾ ਜਾਵੇ ਅਤੇ ਬਾਕੀ ਸਿਸਟਮ ਅਤੇ ਟੇਲਾਂ ਉੱਪਰ ਉੱਪਰ ਪੂਰਾ ਪਾਣੀ ਪਹੁੰਚ ਸਕੇ ਅਤੇ ਨਹਿਰੀ ਸਿੰਜਾਈ ਹੇਠ ਰਕਬਾ ਵੱਧ ਸਕੇ।ਇਸ ਯੋਜਨਾ ਨਾਲ ਤਿੰਨੋਂ ਹਲਕਿਆਂ ਬੱਸੀ ਪਠਾਣਾਂ, ਖੰਨਾ ਤੇ ਸਮਰਾਲਾ ਦੇ ਪਿੰਡਾਂ ਨੂੰ ਫਾਇਦਾ ਹੋਵੇਗਾ। ਇਸ ਪ੍ਰਾਜੈਕਟ ਉੱਪਰ 82.65 ਕਰੋੜ ਰੁਪਏ ਖਰਚਾ ਆਵੇਗਾ।

Related posts

ਪੰਜਾਬ ‘ਚ ਨਗਰ ਕੌਂਸਲਾਂ / ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਹੋਇਆ ਐਲਾਨ

punjabdiary

ਰਾਜਪਾਲ ਦੀ ਚੇਤਾਵਨੀ ‘ਤੇ CM ਮਾਨ ਦਾ ਪਲਟਵਾਰ-‘ਮੈਂ ਪਹਿਲਾਂ ਹੀ ਜ਼ਿਆਦਾਤਰ ਸਵਾਲਾਂ ਦੇ ਜਵਾਬ ਦੇ ਚੁੱਕਾ ਹਾਂ’

punjabdiary

04 ਸਾਲਾ ਤੋ ਬਿਨਾ ਅੱਗ ਲਗਾਏ ਕਣਕ ਦੀ ਬਿਜਾਈ ਕਰ ਰਿਹਾ ਕਿਸਾਨ ਸ਼੍ਰੀ ਗੁਰਵਿੰਦਰ ਸਿੰਘ

punjabdiary

Leave a Comment