Breaking- ਇਸ ਵਾਰ ਪਰਾਲੀ ਸਾੜਨੀ ਮਹਿੰਗੀ ਪੈ ਸਕਦੀ ਹੈ, ਪੰਜਾਬ ਸਰਕਾਰ ਦੀ ਕਿਸਾਨਾਂ ਤੇ ਨਿਗਰਾਨੀ,
ਚੰਡੀਗੜ੍ਹ, 7 ਸਤੰਬਰ – ਪਰਾਲੀ ਸਾੜਨ ਦੇ ਮੁੱਦੇ ਨੂੰ ਲੈ ਕੇ ਕਿਸਾਨ ਅਤੇ ਸਰਕਾਰਾਂ ਹਮੇਸ਼ਾ ਆਹਮੋ- ਸਾਹਮਣੇ ਰਹੀਆਂ ਹਨ। ਪਰ ਇਸ ਵਾਰ ਪੰਜਾਬ ਸਰਕਾਰ ਪਰਾਲੀ ਸਾੜਨ ਨੂੰ ਲੈ ਕੇ ਸਖਤ ਨਜ਼ਰ ਆ ਰਹੀ ਹੈ। ਪੰਜਾਬ ਸਰਕਾਰ ਵੱਲੋਂ ਇਸ ਵਾਰ ਝੋਨੇ ਦੀ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਰੋਕਣ ਲਈ, ਪੀਪੀਸੀਬੀ ਨੇ ਸੂਬੇ ਭਰ ਵਿੱਚ 10,000 ਤੋਂ ਵੱਧ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਹੈ। ਇਹ ਅਧਿਕਾਰੀ 15 ਸਤੰਬਰ ਤੋਂ ਹਵਾ ਦੀ ਗੁਣਵੱਤਾ ਦੀ ਨਿਗਰਾਨੀ ਸ਼ੁਰੂ ਕਰ ਦੇਣਗੇ। ਕਿਉਂਕਿ ਇਸ ਵਾਰ ਝੋਨੇ ਦੀ ਫ਼ਸਲ ਦੀ ਬਿਜਾਈ ਪਹਿਲਾਂ ਹੋਣ ਕਾਰਨ ਵਾਢੀ ਵੀ ਜਲਦੀ ਹੋਵੇਗੀ।
ਜੇਕਰ ਪ੍ਰਦੂਸ਼ਣ ਵਧਿਆ ਤਾਂ ਦਿੱਲੀ ਤੱਕ ਹਲਚਲ ਹੋਵੇਗੀ। ਵੈਸੇ ਵੀ ਦਿੱਲੀ ਸਰਕਾਰ ਪਰਾਲੀ ਤੋਂ ਵੱਧ ਰਹੇ ਪ੍ਰਦੂਸ਼ਣ ਲਈ ਹਮੇਸ਼ਾ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੀ ਰਹੀ ਹੈ। ਪਰ ਇਸ ਵਾਰ ਦਿੱਲੀ ਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਹੈ।