Image default
ਤਾਜਾ ਖਬਰਾਂ

Breaking- ਕਿਰਤੀ ਕਿਸਾਨ ਯੂਨੀਅਨ ਨੇ ਨਹਿਰੀ ਪਾਣੀ ਚ ਕੀਤੀ ਜਾ ਰਹੀ ਕਟੌਤੀ ਤੇ ਛੋਟੇ ਕੀਤੇ ਜਾ ਰਹੇ ਮੋਘਿਆਂ ਨੂੰ ਫੌਰੀ ਰੋਕਣ ਤੇ ਪਹਿਲਾਂ ਵਾਲਾ ਸਾਈਜ ਬਹਾਲ ਕਰਨ ਦੀ ਮੰਗ ਕੀਤੀ ਤੇ ਐਕਸੀਅਨ ਨਹਿਰੀ ਫਰੀਦਕੋਟ ਨੂੰ ਮੰਗ ਪੱਤਰ ਦਿੱਤਾ।

Breaking- ਕਿਰਤੀ ਕਿਸਾਨ ਯੂਨੀਅਨ ਨੇ ਨਹਿਰੀ ਪਾਣੀ ਚ ਕੀਤੀ ਜਾ ਰਹੀ ਕਟੌਤੀ ਤੇ ਛੋਟੇ ਕੀਤੇ ਜਾ ਰਹੇ ਮੋਘਿਆਂ ਨੂੰ ਫੌਰੀ ਰੋਕਣ ਤੇ ਪਹਿਲਾਂ ਵਾਲਾ ਸਾਈਜ ਬਹਾਲ ਕਰਨ ਦੀ ਮੰਗ ਕੀਤੀ ਤੇ ਐਕਸੀਅਨ ਨਹਿਰੀ ਫਰੀਦਕੋਟ ਨੂੰ ਮੰਗ ਪੱਤਰ ਦਿੱਤਾ।

ਫਰੀਦਕੋਟ, 12 ਸਤੰਬਰ – (ਪੰਜਾਬ ਡਾਇਰੀ) ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਜਿਲਾ ਆਗੂ ਗੁਰਮੀਤ ਸੰਗਰਾਹੂਰ ਤੇ ਗੁਰਚਰਨ ਸਿੰਘ ਫੌਜੀ ਨੇ ਕਿਹਾ ਪਿੰਡ ਹਰੀਨੌ ਦੇ ਮੋਘੇ ਨਹਿਰੀ ਵਿਭਾਗ ਨੇ ਛੋਟੇ ਕਰ ਦਿੱਤੇ ਨੇ।ਜਦਕਿ ਮੋਘਿਆਂ ਹੇਠ ਰਕਬਾ ਪਹਿਲਾਂ ਜਿੰਨਾ ਹੀ ਹੈ।ਆਗੂਆਂ ਕਿਹਾ ਕੇ ਜਦ ਮੋਘਿਆਂ ਹੇਠ ਰਕਬਾ ਪਹਿਲਾਂ ਜਿੰਨਾ ਹੈ ਤਾਂ ਫਿਰ ਮੋਘੇ ਛੋਟੇ ਕਰਕੇ ਨਹਿਰੀ ਪਾਣੀ ਘੱਟ ਕਰਨਾ ਸਰਾਸਰ ਗਲਤ ਹੈ।
ਕਿਸਾਨ ਆਗੂਆਂ ਕਿਹਾ ਇਸ ਬਾਬਤ ਜਦੋਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਓੁਹਨਾਂ ਕਿਹਾ ਸਰਕਾਰ ਦੇ ਨਿਰਦੇਸ਼ਾ ਤਹਿਤ ਹੀ ਮੋਘੇ ਛੋਟੇ ਕੀਤੇ ਗਏ ਨੇ। ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਜਦੋਂ ਪੰਜਾਬ ਚ ਪਾਣੀ ਦਾ ਸੰਕਟ ਬਹੁਤ ਗਹਿਰਾ ਚੁੱਕਾ ਹੈ ਤੇ ਧਰਤੀ ਹੇਠਲਾ ਪਾਣੀ ਖਤਮ ਹੋਣ ਪਾਸੇ ਜਾ ਰਿਹਾ ਹੈ।ਅਜਿਹੇ ਸਮੇਂ ਕਿਸਾਨਾਂ ਨੂੰ ਨਹਿਰੀ ਪਾਣੀ ਵੱਧ ਦੇਣ ਦੀ ਜਰੂਰਤ ਹੈ ਤਾਂ ਜੋ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕੇ ਪਰ ਸਰਕਾਰ ਓੁਲਟੇ ਪਾਸੇ ਚਲ ਰਹੀ ਹੈ ਤੇ ਮੋਘੇ ਛੋਟੇ ਕਰ ਰਹੀ ਹੈ।
ਕਿਸਾਨ ਆਗੂਆਂ ਕਿਹਾ ਕੇ ਪੰਜਾਬ ਦੇ ਦਰਿਆਈ ਪਾਣੀ ਪਹਿਲਾਂ ਹੀ 71 ਫੀਸਦੀ ਦੂਸਰੇ ਸੂਬਿਆਂ ਨੂੰ ਦਿੱਤੇ ਜਾ ਰਹੇ ਹੁਣ ਨਹਿਰੀ ਤੇ ਹੋਰ ਕਟੌਤੀ ਲਾਈ ਜਾ ਰਹੀ ਹੈ।ਜਿਸਤੋ ਸਾਫ ਹੈ ਕੇ ਪੰਜਾਬ ਸਰਕਾਰ ਦਰਿਆਈ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਬਚਾ ਕੇ ਧਰਤੀ ਹੇਠਲੇ ਪਾਣੀ ਤੇ ਸੂਬਿਆਂ ਦੇ ਹੱਕ ਨੂੰ ਬਚਾਉਣ ਲਈ ਸੁਹਿਰਦ ਨਹੀ ਹੈ।ਓੁਹਨਾਂ ਕਿਹਾ ਪੰਜਾਬ ਦੇ ਸੂਏ, ਕੱਸੀਆਂ ਚ ਸਫਾਈ ਨਾ ਹੋਣ ਕਰਕੇ ਸਮਰੱਥਾ ਤੇ ਅਲਾਟ ਹੋਏ ਪਾਣੀ ਤੋ ਪਹਿਲਾਂ ਹੀ ਘੱਟ ਛੱਡਿਆ ਜਾਂਦਾ ਹੈ ਤੇ ਇਸ ਬਾਬਤ ਕਿਰਤੀ ਕਿਸਾਨ ਯੂਨੀਅਨ ਪੰਜਾਬ ਸਰਕਾਰ ਨੂੰ ਪਹਿਲਾਂ ਕਈ ਵਾਰ ਕਹਿ ਚੁੱਕੀ ਹੈ ਕੇ ਨਹਿਰੀ ਢਾਂਚੇ ਨੂੰ ਮਜਬੂਤ ਕਰਕੇ ਅਲਾਟ ਹੋਇਆ ਪੂਰਾ ਪਾਣੀ ਛੱਡਿਆ ਜਾਵੇ।ਪਰ ਸਰਕਾਰ ਨਹਿਰੀ ਢਾਂਚੇ ਦੀ ਸਫਾਈ ਕਰਕੇ ਪੂਰਾ ਪਾਣੀ ਦੇਣ ਦੀ ਬਜਾਇ ਪਾਣੀ ਤੇ ਕਟੌਤੀ ਲਾ ਰਹੀ ਤੇ ਮੋਘੇ ਛੋਟੇ ਕਰ ਰਹੀ ਹੈ
ਕਿਰਤੀ ਕਿਸਾਨ ਯੂਨੀਅਨ ਨੇ ਚੇਤਾਵਣੀ ਦਿੰਦਿਆਂ ਕਿਹਾ ਕੇ ਜੇਕਰ ਨਹਿਰੀ ਪਾਣੀ ਚ ਕਟੌਤੀ ਨਾ ਰੋਕੀ ਗਈ ਤੇ ਛੋਟੇ ਕੀਤੇ ਮੋਘੇ ਪਹਿਲਾਂ ਵਾਲੀ ਹਾਲਤ ਚ ਨਾ ਲਿਆਂਦੇ ਗਏ ਤਾਂ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ ਇਸ ਮੌਕੇ ਰਾਜਵੀਰ ਸਿੰਘ,ਗੁਰਤੇਜ ਸਿੰਘ,ਹਰਚਰਨ ਸਿੰਘ,ਜਤਿੰਦਰ ਸਿੰਘ,ਵੀਰੀ ਸਿੱਧੂ,ਮੁਖਤਿਆਰ ਸਿੰਘ,ਸੁਖਮੰਦਰ ਸਿੰਘ,ਸੁਖਪ੍ਰੀਤ ਸਿੰਘ ਆਦਿ ਆਗੂ ਮੌਜੂਦ ਸਨ।
ਜਾਰੀ ਕਰਤਾ
ਰਜਿੰਦਰ ਸਿੰਘ ਦੀਪ ਸਿੰਘ ਵਾਲਾ
84279 92567

Related posts

ਸੰਤ ਮੋਹਨਦਾਸ ਵਿਦਿਅਕ ਸੰਸਥਾਵਾਂ ਚ ਮਾਪੇ ਅਧਿਆਪਕ ਮਿਲਣੀ

punjabdiary

ਪੰਜਾਬ ਵਿਚ ਘੱਲੂਘਾਰਾ ਦਿਹਾੜੇ ਤੋਂ ਪਹਿਲਾਂ ਪੰਜਾਬ ਵਿਚ ਸਖ਼ਤ ਸੁਰੱਖਿਆ ਪ੍ਰਬੰਧ

punjabdiary

Breaking- ਈ.ਪੀ.ਐੱਫ.ਓ ਨੇ ਵੱਧ ਤਨਖ਼ਾਹਾਂ ‘ਤੇ ਪੈਨਸ਼ਨ ਸਬੰਧੀ ਅਰਜ਼ੀਆਂ ਦੀ ਤਰੀਕ ਵਧਾ ਦਿੱਤੀ ਹੈ

punjabdiary

Leave a Comment