ਵੱਡੀ ਖ਼ਬਰ; ‘ਤਿਆਰ ਹੋ ਜਾ ਪੁੱਤ, ਤੇਰਾ ਸਮਾਂ ਆ ਗਿਆ’, ਮਨਕੀਰਤ ਔਲਖ ਨੂੰ ਜਾਨ ਤੋਂ ਮਾਰਨ ਦੀ ਮਿਲੀ ਧਮਕੀ
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਨਕੀਰਤ ਔਲਖ ਨੂੰ ਇੱਕ ਵਾਰ ਫਿਰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ।

ਚੰਡੀਗੜ੍ਹ– ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਨਕੀਰਤ ਔਲਖ ਨੂੰ ਇੱਕ ਵਾਰ ਫਿਰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ।
ਦੱਸਣਯੋਗ ਹੈ ਕਿ ਗਾਇਕ ਨੂੰ ਧਮਕੀ ਭਰੇ ਮੈਸੇਜ ਇਕ ਵਿਦੇਸ਼ ਦੇ ਨੰਬਰ ਤੋਂ ਭੇਜੇ ਗਏ। ਮੈਸੇਜ ‘ਚ ਲਿਖਿਆ ਗਿਆ ਹੈ ਕਿ ‘ਤਿਆਰੀ ਕਰ ਲੈ ਮੇਰੇ ਪੁੱਤ ਤੇਰਾ ਟਾਈਮ ਆ ਗਿਆ ਹੈ। ਚਾਹੇ ਤੇਰੀ ਜਨਾਨੀ ਹੋਵੇ ਚਾਹੇ ਤੇਰਾ ਬੱਚਾ ਹੋਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ। ਪੁੱਤ ਤੇਰਾ ਨੰਬਰ ਲਾਉਣਾ ਹੈ। ਧਮਕੀ ‘ਚ ਇਹ ਵੀ ਕਿਹਾ ਗਿਆ ਕਿ ਇਹ ਨਾ ਸੋਚੀ ਕਿ ਧਮਕੀ ਦਾ ਮਜ਼ਾਕ ਕੀਤਾ ਦੇਖੀ ਚੱਲ ਤੇਰੇ ਨਾਲ ਹੋਣਾ ਕੀ ਹੈ। ਇਸ ਧਮਕੀ ਨੂੰ ਕੋਈ ਮਜ਼ਾਕ ਨਾ ਸਮਝੀ।
ਧਿਆਨ ਦੇਣ ਯੋਗ ਹੈ ਕਿ ਗਾਇਕ ਨੂੰ ਪਹਿਲਾਂ ਵੀ ਧਮਕੀਆਂ ਮਿਲ ਚੁੱਕੀਆਂ ਹਨ। ਮਨਕੀਰਤ ਨੂੰ ਲਾਰੈਂਸ ਬਿਸ਼ਨੋਈ ਦੇ ਵਿਰੋਧੀ ਦਵਿੰਦਰ ਬੰਬੀਹਾ ਨੇ ਧਮਕੀ ਦਿੱਤੀ ਸੀ ਜੋ ਜੇਲ੍ਹ ਵਿੱਚ ਹੈ। ਇਹ ਧਮਕੀ ਬਿਸ਼ਨੋਈ ਅਤੇ ਉਸਦੇ ਸਾਥੀ ਗੈਂਗਸਟਰ ਗੋਲਡੀ ਬਰਾੜ ਵੱਲੋਂ ਮਈ 2022 ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਦਿੱਤੀ ਗਈ ਸੀ। ਇਸ ਧਮਕੀ ਤੋਂ ਬਾਅਦ ਮਨਕੀਰਤ ਨੇ ਪੰਜਾਬ ਪੁਲਿਸ ਤੋਂ ਸੁਰੱਖਿਆ ਵੀ ਮੰਗੀ ਸੀ।
-(ਜਗਬਾਣੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।