Breaking- ਸੁਖਮਨੀ ਸਾਹਿਬ ਦੇ ਪਾਠ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਬਾਬਾ ਫਰੀਦ ਮੇਲੇ ਦਾ ਹੋਇਆ ਆਗਾਜ਼
ਬਾਬੀ ਫਰੀਦ ਦੀ ਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ-ਸੇਖੋਂ
ਆਪਸੀ ਭਾਈਚਾਰਾ, ਸ਼ਾਂਤੀ ਬਣਾਈ ਰੱਖਕੇ ਮੇਲੇ ਦੇ ਆਨੰਦ ਮਾਨਿਆ ਜਾਵੇ- ਡੀ.ਸੀ
ਫਰੀਦਕੋਟ, 19 ਸਤੰਬਰ – (ਪੰਜਾਬ ਡਾਇਰੀ) ਮਹਾਨ ਸੂਫੀ ਸ਼ੇਖ ਬਾਬਾ ਫਰੀਦ ਜੀ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਆਗਮਨ ਪੁਰਬ ਅੱਜ ਪੂਰੀ ਸ਼ਾਨੋ- ਸੌਕਤ ਨਾਲ ਸ਼ੁਰੂ ਹੋ ਗਿਆ ਹੈ । ਦਸ ਦਿਨ ਚੱਲਣ ਵਾਲੇ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੀ ਸ਼ੁਰੂਆਤ ਅੱਜ ਸਵੇਰੇ ਟਿੱਲਾ ਬਾਬਾ ਫਰੀਦ ਤੋਂ ਸੁਖਮਨੀ ਸਾਹਿਬ ਦੇ ਪਾਠ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਹੋਈ ।
ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਬਾਬਾ ਸ਼ੇਖ ਫਰੀਦ ਜੀ ਨੇ ਆਪਣੀ ਬਾਣੀ ਰਾਹੀਂ ਮਨੁੱਖਤਾ ਦੀ ਭਲਾਈ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਸਿਖਿਆਵਾਂ ਤੇ ਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ, ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਜਿਲਾ ਵਾਸੀਆਂ ਨੂੰ ਆਗਮਨ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਬਾਬਾ ਫ਼ਰੀਦ ਜੀ ਨੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਲੋਕਾਂ ਨੂੰ ਆਪਸੀ ਭਾਈਚਾਰਾ, ਸਹਿਯੋਗ ਤੇ ਸ਼ਾਂਤੀ ਬਣਾਈ ਰੱਖਦਿਆਂ ਮੇਲੇ ਦਾ ਆਨੰਦ ਮਾਣਨ ਲਈ ਕਿਹਾ। ਉਨ੍ਹਾਂ ਅਪੀਲ ਕਰਦਿਆਂ ਲੰਗਰ ਲਗਾਉਣ ਵਾਲੀਆਂ ਸੰਸਥਾਵਾਂ/ਆਮ ਲੋਕਾਂ ਨੂੰ ਕਿਹਾ ਕੇ ਮੇਲੇ ਦੌਰਾਨ ਪਲਾਸਟਿਕ ਦੇ ਸਮਾਨ ਦੀ ਵਰਤੋਂ ਨਾ ਕਰਨ ਅਤੇ ਮੇਲੇ ਦੇ ਮੁੱਖ ਪੰਡਾਲ ਵਿਚ ਲਗਾਏ ਗਏ ਗਲਣਯੋਗ ਲਿਫ਼ਾਫ਼ੇ/ਹੋਰ ਸਮਾਨ ਹੀ ਵਰਤਣ।
ਮੁੱਖ ਸੇਵਾਦਾਰ ਟਿੱਲਾ ਬਾਬਾ ਫਰੀਦ ਸ. ਇੰਦਰਜੀਤ ਸਿੰਘ ਖਾਲਸਾ ਨੇ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੀ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ।ਇਸ ਮੌਕੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੂੰ ਟਿੱਲਾ ਬਾਬਾ ਫਰੀਦ ਕਮੇਟੀ ਮੈਂਬਰਾਂ ਵੱਲੋਂ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਐਸ.ਡੀ.ਐਮ. ਮੈਡਮ ਬਲਜੀਤ ਕੌਰ, ਪ੍ਰਧਾਨ ਟਿੱਲਾ ਬਾਬਾ ਫਰੀਦ ਡਾ. ਗੁਰਿੰਦਰ ਮੋਹਣ ਸਿੰਘ, ਕੁਲਇੰਦਰ ਸਿੰਘ ਸੇਖੋਂ, ਸਿਮਰਨਜੀਤ ਸੇਖੋਂ, ਗੁਰਜਾਪ ਸਿੰਘ ਸੇਖੋਂ, ਮਹੀਪਇੰਦਰ ਸਿੰਘ ਸੇਖੋ,ਸਰਪੰਚ ਸੁਖਦੇਵ ਸਿੰਘ ਡੋਡ, ਧਰਮਪਤਨੀ ਐਮ.ਐਲ.ਏ ਸ੍ਰੀਮਤੀ ਬੇਅੰਤ ਕੌਰ ਸਮੇਤ ਹੋਰ ਹਾਜ਼ਰ ਸਨ।