Breaking- ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਹੋਵੇਗੀ ਮੈਰਾਥਨ ਦੌੜ- ਡਾ. ਰੂਹੀ ਦੁੱਗ
ਨਹਿਰੂ ਸਟੇਡੀਅਮ ਤੋਂ ਸ਼ੁਰੂ ਹੋ ਕੇ ਵਾਪਸ ਸਟੇਡੀਅਮ ਪਹੁੰਚੇਗੀ ਮੈਰਾਥਨ
ਸਟੇਡੀਅਮ ਵਿਖੇ ਹੀ ਪੁਲਿਸ ਦੀ ਟੁਕੜੀ ਵੱਲੋਂ ਸ਼ਹੀਦ ਦੀ ਫੋਟੋ ਨੂੰ ਸਲਾਮੀ
ਸ਼ਹੀਦੇ ਆਜਮ ਦੇ ਜਨਮ ਦਿਨ ਨੂੰ ਸਮਰਪਿਤ ਦੇਸ਼ ਭਗਤੀ ਤੇ ਸੱਭਿਆਚਾਰਕ ਸਮਾਗਮ ਸਵੇਰੇ 11 ਵਜੇ ਕਰਾਫਟ ਮੇਲੇ ਵਿੱਚ ਹੋਵੇਗਾ
ਫਰੀਦਕੋਟ, 26 ਸਤੰਬਰ – (ਪੰਜਾਬ ਡਾਇਰੀ) 28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਸ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਮੈਰਾਥਨ ਦੌੜ ਨਹਿਰੂ ਸਟੇਡੀਅਮ ਫ਼ਰੀਦਕੋਟ ਤੋਂ ਸਵੇਰੇ 6 ਵਜੇ ਸ਼ੁਰੂ ਕਰਵਾਈ ਜਾਵੇਗੀ। ਜਿਸ ਵਿਚ ਭਾਰਤੀ ਫ਼ੌਜ, ਬੀ.ਐਸ.ਐਫ, ਪੰਜਾਬ ਪੁਲਿਸ,ਵੱਖ ਵੱਖ ਸੰਸਥਾਵਾਂ ਦੇ ਵਿਦਿਆਰਥੀ,ਯੂਥ ਕਲੱਬਾਂ ਦੇ ਮੈਂਬਰ, ਐਨ.ਜੀ.ਓ ਤੇ ਆਮ ਲੋਕ ਭਾਗ ਲੈਣਗੇ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦੱਸਿਆ ਕਿ ਇਹ ਮੈਰਾਥਨ ਸਵੇਰੇ 6 ਵਜੇ ਨਹਿਰੂ ਸਟੇਡੀਅਮ ਤੋਂ ਸ਼ੁਰੂ ਹੋ ਕੇ ਸੇਠੀ ਡੇਅਰੀ ਚੌਂਕ, ਕੱਮੇਆਣਾ ਚੌਂਕ,ਰਿੰਗ ਰੋਡ ਤੋਂ ਹੁੰਦੀ ਹੋਈ ਭਾਈ ਕਨ੍ਹਈਆ ਚੌਂਕ,ਬੱਸ ਸਟੈਂਡ , ਜੁਬਲੀ ਚੌਂਕ ਹੁੰਦੇ ਹੋਏ ਨਹਿਰੂ ਸਟੇਡੀਅਮ ਵਿਖੇ ਵਾਪਸ ਪੁੱਜੇਗੀ। ਉਨ੍ਹਾਂ ਦੱਸਿਆ ਕਿ ਮੈਰਾਥਨ ਖਤਮ ਹੋਣ ਉਪਰੰਤ ਸਟੇਡੀਅਮ ਵਿਖੇ ਹੀ ਪੁਲਿਸ ਦੀ ਟੁੱਕੜੀ ਵੱਲੋਂ ਸ਼ਹੀਦ ਭਗਤ ਸਿੰਘ ਦੀ ਫੋਟੋ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੈਰਾਥਨ ਦੌੜ ਵਿਚ ਭਾਗ ਲੈਣ ਵਾਲੇ 1200 ਦੇ ਕਰੀਬ ਭਾਗੀਦਾਰਾਂ ਨੂੰ ਟੀ ਸ਼ਰਟਾਂ ਵੰਡੀਆਂ ਜਾਣਗੀਆਂ ਜਿਨ੍ਹਾਂ ਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਬੀਤੇ ਕੱਲ ਆਪਣੀ ਫਰੀਦਕੋਟ ਆਮਦ ਮੌਕੇ ਰਲੀਜ ਕੀਤਾ ਗਿਆ ਸੀ।ਉਨ੍ਹਾਂ ਦੱਸਿਆ ਕਿ ਇਸ ਉਪਰੰਤ ਸ਼ਹੀਦੇ ਆਜਮ ਦੇ ਜਨਮ ਦਿਨ ਨੂੰ ਸਮਰਪਿਤ ਦੇਸ਼ ਭਗਤੀ ਤੇ ਸੱਭਿਆਚਾਰਕ ਸਮਾਗਮ ਸਵੇਰੇ 11 ਵਜੇ ਕਰਾਫਟ ਮੇਲੇ ਵਾਲੀ ਥਾਂ ਦਾਣਾ ਮੰਡੀ ਫਰੀਦਕੋਟ ਵਿਖੇ ਹੋਵੇਗਾ।
ਇਸ ਮੌਕੇ ਐਸ ਡੀ ਐਮ ਫ਼ਰੀਦਕੋਟ ਮੈਡਮ ਬਲਜੀਤ ਕੌਰ, ਐਸ ਡੀ ਐਮ ਕੋਟਕਪੂਰਾ ਮੈਡਮ ਵੀਰਪਾਲ ਕੌਰ, ਐਸ ਡੀ ਐਮ ਜੈਤੋ ਡਾ.ਨਿਰਮਲ ਓਸੇਪਚਨ ਹਾਜ਼ਰ ਸਨ।
ਫੋਟੋ ਕੈਪਸ਼ਨ ਮੈਰਾਥਨ ਦੌੜ ਲਈ ਭਾਗੀਦਾਰਾਂ ਵਾਸਤੇ ਟੀ-ਸ਼ਰਟ ਜਾਰੀ ਕਰਦੇ ਹੋਏ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ।