Breaking- ਭਾਰਤੀ ਕਿਸਾਨ ਯੂਨੀਅਨ ਏਕਤਾ ਦੀ ਵਿਸ਼ੇਸ਼ ਮੀਟਿੰਗ ਹੋਈ
ਫਰੀਦਕੋਟ, 27 ਸਤੰਬਰ – (ਪੰਜਾਬ ਡਾਇਰੀ) ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਫਰੀਦਕੋਟ ਦੀ ਵਿਸ਼ੇਸ਼ ਮੀਟਿੰਗ ਬੋਹੜ ਸਿੰਘ ਰੁਪੱਈਆ ਵਾਲਾ ਦੀ ਪ੍ਰਧਾਨਗੀ ਵਿੱਚ ਹੋਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਅਤੇ ਕੇਂਦਰ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਵਿੱਢੇ ਜਾਣ ਵਾਲੇ ਤਿੱਖੇ ਸੰਘਰਸ਼ ਦੀ ਅੱਜ ਦੀ ਮੀਟਿੰਗ ਵਿੱਚ ਰੂਪ ਰੇਖਾ ਤਿਆਰ ਕੀਤੀ ਗਈ ਹੈ। ਉਹਨਾਂ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮਸਲਿਆਂ ਸਬੰਧੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਨਾਲ ਸੰਯੁਕਤ ਕਿਸਾਨ ਮੋਰਚਾ ਗ਼ੈਰ ਰਾਜਨੀਤਕ ਦੀ 2 ਅਗਸਤ ਨੂੰ ਹੋਈਆਂ ਮੀਟਿੰਗਾਂ ਵਿਚ ਸਰਕਾਰ ਵੱਲੋ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ।
ਜਿਵੇਂ ਕਿ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਗੰਨੇ ਦੀ ਸਾਰੀ ਬਕਾਇਆ ਰਾਸ਼ੀ ਦੀ ਅਦਾਇਗੀ 7 ਸਤੰਬਰ ਤੱਕ ਕਰ ਦਿੱਤੀ ਜਾਵੇਗੀ।ਪਰ ਸਰਕਾਰ ਨੇ ਅਜੇ ਤੱਕ ਸਰਕਾਰੀ ਮਿੱਲਾਂ ਦਾ ਪੈਸਾ ਹੀ ਜਾਰੀ ਕੀਤਾ ਅਤੇ ਪ੍ਰਾਈਵੇਟ ਮਿੱਲਾਂ ਦਾ ਪੈਸਾ ਜਾਰੀ ਨਹੀਂ ਕੀਤਾ ਅਤੇ ਅਗਾਂਹ ਤੋਂ ਕਾਉਂਟਰ ਪੇਮੇਂਟ ਯਕੀਨੀ ਬਣਾਉਣ ਲਈ ਅਤੇ ਗੰਨੇ ਦਾ ਭਾਅ 450 ਰੁਪਏ ਕਰਵਾਉਣ ਲਈ,ਕਿਸਾਨੀ ਸੰਘਰਸ਼ ਦੇ ਸ਼ਹੀਦ ਕਿਸਾਨਾਂ ਦੇ ਇਕ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਰਹਿੰਦੇ ਪ੍ਰੀਵਾਰਾ ਨੂੰ 5 ਲੱਖ ਦਾ ਮੁਆਵਅ ਦੇਣ, ਅਤੇ ਜਿਨ੍ਹਾਂ ਪਰਿਵਾਰਾਂ ਨੂੰ ਪੰਜਾਬ ਸਰਕਾਰ ਤੋਂ ਮੁਆਵਜ਼ਾ ਰਾਸ਼ੀ ਮਿਲ ਚੁੱਕੀ ਹੈ।
ਉਨ੍ਹਾਂ ਨੂੰ ਤੇਲੰਗਾਨਾ ਸਰਕਾਰ ਵੱਲੋਂ ਸਹੀਦ ਪਰਿਵਾਰਾਂ ਨੂੰ ਦਿੱਤੀ ਜਾਂਦੀ ਰਾਸ਼ੀ 3 ਤਿੰਨ ਲੱਖ ਰੁਪਏ ਸਬੰਧੀ ਡੀਸੀ ਫਰੀਦਕੋਟ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ ਅਤੇ ਡੀ ਸੀ ਫਰੀਦਕੋਟ ਨੂੰ ਨੋਕਰੀ ਫਾਇਲਾਂ ਜਲਦੀ ਭੇਜਣ ਦੀ ਬੇਨਤੀ ਕੀਤੀ 107ਦਿਨ ਦਾ ਸਮਾਂ ਹੋ ਗਿਆ ਧਰਨਾ ਲੱਗੇ ਨੂੰ ਅਜੇ ਤੱਕ ਇਕ ਵੀ ਫਾਇਲ ਭੇਜੀ ਨਹੀਂ ਗਈ।ਕਣਕ ਦਾ ਬੋਨਸ, ਖੇਤੀਬਾੜੀ ਮਹਿਕਮੇ ਦੀ ਲਾਪ੍ਰਵਾਹੀ ਅਤੇ ਚਿੱਟੇ ਮੱਛਰ ਕਾਰਨ ਨਰਮੇ ਦਾ ਨੁਕਸਾਨ, ਗੜੇਮਾਰੀ ਨਾਲ ਖਰਾਬ ਹੋਈ ਬਾਸਮਤੀ ਅਤੇ ਘਾਟੇ ਵਿੱਚ ਵਿਕੀ ਅਤੇ ਖੇਤਾਂ ‘ਚ ਖਰਾਬ ਹੋਈ ਮੂੰਗੀ ਦੇ ਨੁਕਸਾਨ ਦੀ ਪੂਰਤੀ ਅਤੇ ਮੀਟਿੰਗ ਵਿੱਚ ਮੰਨੀਆਂ ਗਈਆਂ ਦੀ ਮੰਗਾ ਦੀ ਪੂਰਤੀ ਲਈ 30 ਸਤੰਬਰ ਨੂੰ ਮਾਝਾ,ਮਾਲਵਾ ਅਤੇ ਦੋਆਬੇ ਵਿੱਚ 3 ਅਗਸਤ ਵਾਲੇ ਪੁਆਇੰਟਾ ਤੇ ਹੀ ਨੈਸ਼ਨਲ ਹਾਈਵੇ ਅਣਮਿਥੇ ਸਮੇਂ ਲਈ ਧਰਨਾ ਦੇ ਕੇ ਬੰਦ ਕੀਤੇ ਜਾਣਗੇ ਅਤੇ ਗੈਰ ਰਾਜਨੀਤਕ ਮੋਰਚੇ ਵੱਲੋ ਦਿੱਤੇ ਇਸ ਪ੍ਰੋਗਰਾਮ ਨੂੰ ਲਾਗੂ ਕਰਦੇ ਹੋਏ ਫਰੀਦਕੋਟ,ਫਿਰੋਜ਼ਪੁਰ,ਮੋਗਾ,ਤਰਨਤਾਰਨ ਜ਼ਿਲ੍ਹਿਆਂ ਵੱਲੋ ਫਿਰੋਜ਼ਪੁਰ ਛਾਉਣੀ ਵਿੱਚ ਚੁੰਗੀ ਨੰਬਰ 7 ਤੇ ਅਣਮਿੱਥੇ ਸਮੇਂ ਲਈ ਰੋਡ ਜਾਮ ਕੀਤਾ ਜਾਵੇਗਾ।
ਬੋਹੜ ਸਿੰਘ ਰੁਪੱਈਆ ਵਾਲਾ ਨੇ ਕਿਹਾ ਆਮ ਲੋਕਾਂ ਤੋਂ ਇਸ ਜਾਮ ਦੇ ਪ੍ਰੋਗਰਾਮ ਵਿੱਚ ਸਹਿਯੋਗ ਦੇਣ ਅਪੀਲ ਕੀਤੀ ਅਤੇ ਲੋਕਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਲਈ ਮਾਫੀ ਮੰਗਦੇ ਹੋਏ ਕਿਹਾ ਕਿ ਕਿਸਾਨਾ ਜੇਕਰ ਸਰਕਾਰਾਂ ਉਹਨਾਂ ਦਾ ਬਣਦਾ ਹੱਕ ਦੇਣ ਤਾਂ ਉਹਨਾਂ ਨੂੰ ਧਰਨੇ ਲਗਾਉਣ ਦੀ ਜਰੂਰਤ ਹੀ ਨਾਂ ਪਵੇ। ਕਿਉਂਕਿ ਸਰਕਾਰਾਂ ਦੀ ਅਣਦੇਖੀ ਅਤੇ ਕੁਦਰਤ ਦੀ ਮਾਰ ਹੇਠ ਆਉਣ ਨਾਲ ਕਿਸਾਨੀ ਦਾ ਆਰਥਿਕ ਤੌਰ ਲੱਕ ਟੁੱਟ ਚੁੱਕਾ ਹੈ ਪਹਿਲਾਂ ਕਣਕ ਵਿੱਚ ਘੱਟ ਝਾੜ ਨਿਕਲਣਾ ਕਰਕੇ ਫੇਰ ਲੰਪੀ ਸਕਿਨ ਬਿਮਾਰੀ ਕਰਕੇ, ਉਸ ਤੋਂ ਬਾਅਦ ਝੋਨੇ ਵਿੱਚ ਆਏ ਹੋਏ ਚਾਈਨਾ ਵਾਇਰਸ ਕਾਰਨ ਅਤੇ ਹੁਣ ਕੁਦਰਤ ਨੇ ਕਿਸਾਨਾਂ ਦੀ ਸੋਨੇ ਵਰਗੀ ਫ਼ਸਲ ਨੂੰ ਪਾਣੀ ਵਿਚ ਡੋਬ ਕੇ ਕਿਸਾਨੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।
ਇਸ ਮੌਕੇ ਉਨ੍ਹਾਂ ਨਾਲ :- ਬਲਾਕ ਪ੍ਰਧਾਨ ਸਾਦਿਕ ਰਜਿੰਦਰ ਸਿੰਘ,ਬਲਾਕ ਪ੍ਰਧਾਨ ਫਰੀਦਕੋਟ ਚਰਨਜੀਤ ਸਿੰਘ ਸੁੱਖਣਵਾਲਾ, ਬਲਾਕ ਪ੍ਰਧਾਨ ਗੋਲੇਵਾਲਾ ਸੁਖਚਰਨ ਸਿੰਘ ਨਾਥਨ ਵਾਲਾ,ਬਲਾਕ ਪ੍ਰਧਾਨ ਬਾਜਾਖਾਨਾ ਮੇਜਰ ਸਿੰਘ, ਬਲਾਕ ਪ੍ਰਧਾਨ ਕੋਟਕਪੂਰਾ ਸੁਖਮੰਦਰ ਸਿੰਘ ਢਿੱਲਵਾਂ, ਬਲਾਕ ਜੈਤੋ ਬੇਅੰਤ ਸਿੰਘ ਸੁਰਪੁਰੀ, ਤੇਜਾ ਸਿੰਘ ਪੱਕਾ, ਗੁਰਦਾਸ ਸਿੰਘ ਪਿੱਪਲੀ,ਗੁਰਜੰਟ ਮਮਾਰਾ,ਨੈਬ ਸਿੰਘ ਢਿਲਵਾਂ, ਰਣਜੀਤ ਸਿੰਘ ਡੋਡ,ਮਹਿਤਾਬ ਸਿੰਘ ਗੁੱਜਰ, ਰਜਿੰਦਰ ਸਿੰਘ ਪਹਿਲੂ ਵਾਲਾ ,ਸੁਰਜੀਤ ਸਿੰਘ ਭਾਗਥਲਾ, ਰਾਜਵੀਰ ਸਿੰਘ ਪੱਖੀ ਕਲਾ,ਸਤਵੀਰ ਸਿੰਘ ਸੂਰਪੁਰੀ ਆਦਿ ਕਿਸਾਨ ਹਾਜਰ ਸਨ।
ਜਾਰੀ ਕਰਤਾ:- ਬੋਹੜ ਸਿੰਘ ਰੁਪੱਈਆ ਵਾਲਾ ਜ਼ਿਲ੍ਹਾ ਪ੍ਰਧਾਨ ਫਰੀਦਕੋਟ।