Image default
ਤਾਜਾ ਖਬਰਾਂ

Breaking- ਪੈਨਕ੍ਰੀਅਸ ਟ੍ਰਾਂਸਪਲਾਂਟ ਸਰਜਰੀ ਕਰਵਾਉਣ ਤੋਂ ਬਾਅਦ ਇਕ ਮਹਿਲਾ ਨੇ ਬੱਚੇ ਨੂੰ ਦਿੱਤਾ ਜਨਮ

Breaking- ਪੈਨਕ੍ਰੀਅਸ ਟ੍ਰਾਂਸਪਲਾਂਟ ਸਰਜਰੀ ਕਰਵਾਉਣ ਤੋਂ ਬਾਅਦ ਇਕ ਮਹਿਲਾ ਨੇ ਬੱਚੇ ਨੂੰ ਦਿੱਤਾ ਜਨਮ

ਚੰਡੀਗੜ੍ਹ, 29 ਸਤੰਬਰ – ਵਿਸ਼ਲ ਪੱਧਰ ‘ਤੇ ਪੈਨਕ੍ਰੀਅਸ ਟ੍ਰਾਂਸਪਲਾਂਟ ਇੱਕ ਆਮ ਗੱਲ ਹੈ। ਪਰ ਭਾਰਤ ਵਿੱਚ ਇਹ ਥੋੜ੍ਹਾ ਸਮਾਂ ਪਹਿਲਾ ਹੀ ਸ਼ੁਰੂ ਹੋਇਆ ਹੈ। ਉੱਤਰਾਖੰਡ ਦੀ ਇੱਕ 32 ਸਾਲਾ ਔਰਤ ਵੱਲੋਂ ਚੰਡੀਗੜ੍ਹ ਦੇ ਪੀ. ਜੀ. ਆਈ. ਵਿੱਚ ਪੈਨਕ੍ਰੀਅਸ ਟ੍ਰਾਂਸਪਲਾਂਟ ਸਰਜਰੀ ਕਰਵਾਈ ਸੀ ਜਿਸ ਤੋਂ ਬਾਅਦ ਹੁਣ ਉਸ ਵੱਲੋਂ ਇੱਕ ਬੱਚੀ ਨੂੰ ਜਨਮ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਟ੍ਰਾਂਸਪਲਾਂਟ ਸਰਜਰੀ ਤੋਂ ਬਾਅਦ ਬੱਚੇ ਨੂੰ ਜਨਮ ਦੇਣ ਦਾ ਇਹ ਭਾਰਤ ਦਾ ਪਹਿਲਾ ਮਾਮਲਾ ਦੱਸਿਆ ਜਾ ਰਿਹਾ ਹੈ।
ਸਰਜਰੀ ਤੋਂ ਬਾਅਦ ਹਾਈਪਰਟੈਨਸ਼ਨ, ਗਰਭਪਾਤ, ਸ਼ੂਗਰ, ਇਨਫੈਕਸ਼ਨ, ਗ੍ਰਾਫਟ ਅਸਵੀਕਾਰ, ਪ੍ਰੀਟਰਮ ਡਿਲੀਵਰੀ ਅਤੇ ਘੱਟ ਜਨਮ ਵਜ਼ਨ ਪੈਨਕ੍ਰੀਅਸ-ਕਿਡਨੀ ਟ੍ਰਾਂਸਪਲਾਂਟੇਸ਼ਨ ਤੋਂ ਬਾਅਦ ਗਰਭ ਅਵਸਥਾ ਨੂੰ ਗੁੰਝਲਦਾਰ ਬਣਾ ਦਿੰਦੇ ਹਨ। ਪਰ ਇਸ ਔਰਤ ਵੱਲੋਂ ਸਰਜਰੀ ਤੋਂ ਬਾਅਦ ਵੀ ਬੱਚੀ ਨੂੰ ਜਨਮ ਦਿੱਤਾ ਗਿਆ ਹੈ। ਡਾਕਟਰਾਂ ਮੁਤਾਬਕ ਸਰਜਰੀ ਤੋਂ ਬਾਅਦ ਬੱਚੇ ਨੂੰ ਜਨਮ ਦੇਣਾ ਇਹ ਭਾਰਤ ਦਾ ਪਹਿਲਾ ਮਾਮਲਾ ਹੈ।

Related posts

Breaking- ਕ੍ਰਿਸ਼ਨ ਕੁਮਾਰ ਹਾਂਡਾ ਨੇ ਬਤੌਰ ਡੀ.ਸੀ.ਐਫ.ਏ ਫਰੀਦਕੋਟ ਦਾ ਅਹੁਦਾ ਸੰਭਾਲਿਆ

punjabdiary

ਅਹਿਮ ਖ਼ਬਰ – ਸ੍ਰੀ ਅਨੰਦਪੁਰ ਸਾਹਿਬ ਤੋਂ ਪਹਿਲਾਂ ਵਾਲੇ ਲੀਡਰ ਬਾਦਲ-ਕੈਪਟਨ ਹਵਾ ‘ਚ ਗੱਲਾਂ ਕਰਦੇ ਰਹੇ, ਉਹ ਜ਼ਮੀਨੀ ਹਕੀਕਤ ਦੇ ਕਿਤੇ ਨੇੜੇ-ਤੇੜੇ ਵੀ ਨਹੀਂ ਸਨ – ਸੀਐਮ ਮਾਨ

punjabdiary

Breaking News- 2022 ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਵੋਟਿੰਗ ਸ਼ੁਰੂ, ਕਿਸ ਉਮੀਦਵਾਰਾਂ ਦੀ ਬਦਲੇਗੀ ਕਿਸਮਤ

punjabdiary

Leave a Comment