Image default
ਤਾਜਾ ਖਬਰਾਂ

Breaking- “ਆਈ- ਖੇਤ ਪੰਜਾਬ” ਐਪ ਵਾਤਾਵਰਨ ਪੱਖੀ ਖੇਤੀ ਵਿੱਚ ਨਿਭਾਅ ਰਿਹੈ ਅਹਿਮ ਭੂਮਿਕਾ- ਡਾ. ਦੁੱਗ

Breaking- “ਆਈ- ਖੇਤ ਪੰਜਾਬ” ਐਪ ਵਾਤਾਵਰਨ ਪੱਖੀ ਖੇਤੀ ਵਿੱਚ ਨਿਭਾਅ ਰਿਹੈ ਅਹਿਮ ਭੂਮਿਕਾ- ਡਾ. ਦੁੱਗ

-ਕਿਸਾਨ ਘਰ ਬੈਠੇ ਨਾ-ਮਾਤਰ ਕਿਰਾਏ ’ਤੇ ਬੁੱਕ ਕਰ ਸਕਦੇ ਹਨ ਆਧੁਨਿਕ ਖੇਤੀਬਾੜੀ ਉਪਕਰਨ

-ਪੰਜਾਬ ਸਰਕਾਰ ਦਾ ਪਰਾਲੀ ਪ੍ਰਬੰਧਨ ਤੇ ਵਾਤਾਵਰਨ ਸੁਧਾਰ ਵੱਲ ਵੱਡਾ ਉਪਰਾਲਾ

ਫਰੀਦਕੋਟ, 11 ਅਕਤੂਬਰ – (ਪੰਜਾਬ ਡਾਇਰੀ) ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ “ਆਈ-ਖੇਤ ਪੰਜਾਬ” ਐਪ ਕਿਸਾਨਾਂ ਲਈ ਕਾਫੀ ਲਾਹੇਵੰਦ ਸਿੱਧ ਹੋ ਰਿਹਾ ਹੈ। ਇਸ “ਆਈ-ਖੇਤ ਪੰਜਾਬ” ਐਪ ਨਾਲ ਕਿਸਾਨ ਘਰ ਬੈਠੇ ਹੀ ਆਪਣੇ ਮੋਬਾਈਲ ਫੋਨ ਜਰੀਏ, ਆਪਣੇ ਲਈ ਲੋੜੀਂਦਾ ਖੇਤੀਬਾੜੀ ਉਪਕਰਨ ਬਹੁਤ ਹੀ ਘੱਟ ਕਿਰਾਏ ’ਤੇ ਬੁੱਕ ਕਰਵਾ ਸਕਦੇ ਹਨ। ਇਸ ਐਪ ਜਰੀਏ ਆਧੁਨਿਕ ਤਕਨੀਕ ਵਾਲੇ ਵਾਤਾਵਰਨ ਪੱਖੀ ਖੇਤੀਬਾੜੀ ਸੰਦ ਜਿਵੇਂ ਕਿ ਬੇਲਰ, ਰੇਕ, ਕਟਰ-ਕਮ-ਸਪਰੈਂਡਰ, ਹੈਪੀ ਸੀਡਰ, ਲੇਜ਼ਰ ਲੈਵਲਰ, ਮਲਚਰ, ਪੈਡੀ ਸਟਰਾਅ, ਚੌਪਰ, ਆਰ.ਐਮ.ਬੀ. ਪਲਾਓ, ਰੋਟਰੀ ਸਲੈਸ਼ਰ, ਰੋਟਾਵੇਟਰ, ਸ਼ਰੱਬ ਮਾਸਟਰ, ਸੁਪਰ ਸੀਡਰ, ਸੁਪਰ ਐਸ.ਐਮ.ਐਸ., ਟਰੈਕਟਰ, ਜੀਰੋ ਟਿੱਲ ਡਰਿੱਲ ਮਸ਼ੀਨ ਕਿਰਾਏ ਤੇ ਲੈ ਸਕਦੇ ਹਨ।ਇਸ ਐਪ ਦਾ ਮੁੱਖ ਮੰਤਵ ਕਿਸਾਨਾਂ ਨੂੰ ਫ਼ਸਲੀ ਰਹਿੰਦ ਖੂੰਹਦ ਨੂੰ ਅੱਗ ਲਗਾਏ ਬਿਨਾਂ ਖੇਤੀਬਾੜੀ ਕਰਨ ਵੱਲ ਉਤਸ਼ਾਹਿਤ ਕਰਨਾ ਹੈ ਤਾਂ ਕਿ ਪੰਜਾਬ ਸੂਬੇ ਨੂੰ ਛੇਤੀ ਤੋਂ ਛੇਤੀ “ਜੀਰੋ ਸਟੱਬਲ ਬਰਨਿੰਗ ਰਾਜ” ਬਣਾਇਆ ਜਾ ਸਕੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦਿੱਤੀ ।
ਇਸ ਐਪ ਨੂੰ ਵਰਤਣ ਦੇ ਤਰੀਕੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਕਿਸਾਨ ਆਪਣੇ ਐਡਰਾਈਡ ਫੋਨ ਦੇ “ਪਲੇਅ ਸਟੋਰ” ਉੱਪਰ ਪਹੁੰਚ ਕੇ “ਆਈ-ਖੇਤ ਪੰਜਾਬ” ਐਪ ਡਾਊਨਲੋਡ ਕਰਨ। ਐਪ ਨੂੰ ਖੋਲਣ ਤੋਂ ਬਾਅਦ “ਕਿਸਾਨ” ਆਪਸ਼ਨ ਤੇ ਕਲਿੱਕ ਕਰਕੇ “ਉਪਭੋਗਤਾ” ਤੇ ਕਲਿੱਕ ਕਰਨਾ ਹੈ। ਇਸਤੋਂ ਬਾਅਦ ਕਿਸਾਨ ਨੇ ਆਪਣਾ ਮੋਬਾਈਲ ਨੰਬਰ ਭਰ ਕੇ ਇਸ ਤੇ ਆਇਆ ਹੋਇਆ ਓ.ਟੀ.ਪੀ. ਦਾਖਲ ਕਰਨਾ ਹੈ।ਕਿਸਾਨ ਨੇ ਆਪਣਾ ਨਾਮ, ਪਤਾ ਅਤੇ ਆਧਾਰ ਨੰਬਰ ਭਰਨਾ ਹੈ। ਬੱਸ ਸਿਰਫ਼ ਇੰਨਾ ਕੁਝ ਕਰਨ ਤੋਂ ਬਾਅਦ ਕਿਸਾਨ ਆਈ “ਖੇਤ-ਐਪ ਪੰਜਾਬ” ’ਤੇ ਰਜਿਸਟਰ ਹੋ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਸੁਆਲ ਇਹ ਉੱਠਦਾ ਹੈ ਕਿ ਇਸ ਵਿੱਚ ਮਸ਼ੀਨ ਕਿਵੇਂ ਬੁੱਕ ਕਰਨੀ ਹੈ ਜਿਹੜੀ ਕਿ ਬੜੀ ਆਸਾਨ ਪ੍ਰਕਿਰਿਆ ਹੈ। ਕਿਸਾਨ ਨੇ ਪਹਿਲਾਂ ਇਹ ਭਰਨਾ ਹੈ ਕਿ ਉਸਨੂੰ ਕਿਹੜੀ ਮਸ਼ੀਨ ਲੋੜੀਂਦੀ ਹੈ ਅਤੇ ਕਿਸ ਉਪਭੋਗਤਾ ਤੋਂ ਉਹ ਮਸ਼ੀਨ ਕਿਰਾਏ ਤੇ ਲੈਣਾ ਚਹੁੰਦਾ ਹੈ, ਜਿੰਨਾਂ ਵਿੱਚ ਕਸਟਮ ਹਾਈਰਿੰਗ ਸੈਂਟਰ, ਫਾਰਮਰ ਅਤੇ ਸੀ.ਐਸ.ਓ. ਸ਼ਾਮਿਲ ਹਨ। ਇਸ ਤੋਂ ਬਾਅਦ ਮਸ਼ੀਨ ਦੀ ਲੋੜ ਦੀ ਮਿਤੀ ਅਤੇ ਸਮਾਂ ਭਰਨਾ ਪਵੇਗਾ।ਇਸ ਸਬੰਧੀ ਸੈਂਟਰਾਂ ਦੀ ਸੂਚੀ ਕਿਸਾਨ ਸਾਹਮਣੇ ਪੇਸ਼ ਹੋਵੇਗੀ। ਕਿਸਾਨ ਇਨਾਂ ਵਿੱਚੋਂ ਕਿਸੇ ਤੋਂ ਵੀ ਮਸ਼ੀਨ ਲੈ ਸਕਦੇ ਹਨ। ਜੇਕਰ ਮਸ਼ੀਨ ਦੇ ਨਾਲ ਟਰੈਕਟਰ ਅਤੇ ਆਪਰੇਟਰ ਦੀ ਲੋੜ ਹੈ ਤਾਂ ਉਹ ਵੀ ਨਿਰਧਾਰਿਤ ਕਰਨਾ ਚਾਹੀਦਾ ਹੈ।ਕਿਸਾਨ ਨੂੰ ਆਪਣੇ ਪਤੇ ਤੇ ਮਸ਼ੀਨ ਦੀ ਡਿਲੀਵਰੀ ਚਾਹੀਦੀ ਹੈ ਜਾਂ ਸੈਂਟਰ ਤੋਂ ਖੁਦ ਲਿਆਉਣੀ ਹੈ ਉਹ ਵੀ ਆਪਸ਼ਨ ਕਿਸਾਨ ਨੂੰ ਦੇਣੀ ਪਵੇਗੀ। ਇਸਤੋਂ ਬਾਅਦ ਆਰਡਰ ਸੰਪੂਰਨ ਹੋ ਜਾਂਦਾ ਹੈ।
ਮੁੱਖ ਖੇਤੀਬਾੜੀ ਅਫ਼ਸਰ ਸ. ਕਰਨਜੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਸ ਐਪ ਵਿੱਚ ਆਫ-ਲਾਈਨ ਬੁਕਿੰਗ ਦੀ ਆਪਸ਼ਨ ਵੀ ਹੈ। ਇਸ ਵਿੱਚ ਬੁਕਿੰਗ ਕਰਨ ਲਈ ਕਿਸਾਨ ਨੇ ਸਭ ਤੋਂ ਪਹਿਲਾਂ ਜਿਹੜੀ ਮਸ਼ੀਨ ਚਾਹੀਦੀ ਹੈ ਉਹ ਅਤੇ ਫਿਰ ਕਿਸ ਸੈਂਟਰ ਤੋਂ ਚਾਹੀਦੀ ਹੈ ਉਹ ਆਪਸ਼ਨ ਸਿਲੈਕਟ ਕਰਨੀ ਹੈ। ਮਸ਼ੀਨ ਦੀ ਲੋੜ ਦੀ ਮਿਤੀ ਅਤੇ ਸਮਾਂ ਭਰ ਦਿਓ। ਸੈਂਟਰਾਂ ਦੀ ਸੂਚੀ ਪੇਸ਼ ਹੋ ਜਾਵੇਗੀ। ਇਸ ਸੂਚੀ ਵਿੱਚੋਂ ਕਿਸਾਨ ਕਿਸੇ ਵੀ ਸੈਂਟਰ ਨੂੰ ਕਾਲ ਕਰਕੇ ਆਪਣਾ ਨਾਮ, ਪਤਾ, ਨੰਬਰ, ਮਸ਼ੀਨ ਆਦਿ ਦਾ ਵੇਰਵਾ ਦੇ ਸਕਦੇ ਹਨ। ਕਿਸਾਨ, ਸੈਂਟਰਾਂ ਨੂੰ ਇਹ ਦੱਸਣਗੇ ਕਿ ਉਨਾਂ ਨੂੰ ਆਪਣੇ ਪਤੇ ਤੇ ਡਿਲੀਵਰੀ ਚਾਹੀਦੀ ਹੈ ਜਾਂ ਉਹ ਖੁਦ ਲੈ ਕੇ ਆਉਣਗੇ। ਇਸਤੋਂ ਬਾਅਦ ਆਰਡਰ ਸੰਪੂਰਨ ਹੋ ਜਾਂਦਾ ਹੈ।
ਉਨਾਂ ਦੱਸਿਆ ਕਿ ਇਹ ਐਪ ਵਰਤੋਂ ਵਿੱਚ ਸੁਰੱਖਿਅਤ ਅਤੇ ਸੁਖਾਲਾ ਹੈ। ਜੇਕਰ ਕਿਸੇ ਕਾਰਣ ਕਿਸਾਨ ਬੁਕਿੰਗ ਰੱਦ ਕਰਨੀ ਚਹੁੰਦਾ ਹੈ ਤਾਂ “ਬੁਕਿੰਗ ਕੈਂਸਲੇਸ਼ਨ” ਦੇ ਅੰਦਰ “ਕੈਂਸਲ ਆਰਡਰ” ਆਪਸ਼ਨ ਦੀ ਚੋਣ ਕਰੋ। ਇਹ ਕੈਂਸਲੇਸ਼ਨ 24 ਘੰਟਿਆਂ ਦੇ ਅੰਦਰ ਅੰਦਰ ਹੀ ਹੋ ਸਕਦੀ ਹੈ।

Advertisement

Related posts

Breaking- ਕੈਪਟਨ ਸਮੇਤ 5 ਹੋਰ ਨੇਤਾਵਾਂ ਨੂੰ ਮਿਲੀ ਸੁਰੱਖਿਆ, ਇਹਨਾਂ ਦੀ ਜਾਨ ਨੂੰ ਖਤਰਾ ਖੂਫੀਆ ਏਜੰਸੀ

punjabdiary

ਚੰਡੀਗੜ੍ਹ-ਅੰਬਾਲਾ ਰੋਡ ‘ਤੇ ਟਰੱਕ ਨੇ ਐਕਟਿਵਾ ਸਵਾਰ ਮਾਂ-ਧੀ ਨੂੰ ਦ.ਰੜਿਆ, ਬੱਚੀ ਦੀ ਹੋਈ ਮੌ.ਤ

punjabdiary

Breaking- ਮੁੱਖ ਮੰਤਰੀ ਨੇ ਟਵੀਟ ਕਰਕੇ ਦੱਸਿਆ ਕਿ ਝੋਨੇ ਦੀ ਸਰਕਾਰੀ ਖ਼ਰੀਦ 1 ਅਕਤੂਬਰ ਤੋਂ

punjabdiary

Leave a Comment