Breaking- ਡਵੀਜਨਲ ਕਮਿਸ਼ਨਰ ਚੰਦਰ ਗੈਂਦ ਨੇ ਦੀਵਾਲੀ ਮੌਕੇ ਗਿਫਟ ਨਾ ਲੈਣ ਸਬੰਧੀ ਨੋਟਿਸ ਲਗਾ ਕੇ ਦਿੱਤਾ ਸੰਦੇਸ਼
ਫਰੀਦਕੋਟ, 21 ਅਕਤੂਬਰ – (ਪੰਜਾਬ ਡਾਇਰੀ) ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਜਿੱਥੇ ਭ੍ਰਿਸ਼ਟਾਚਾਰ ਤੇ ਨਕੇਲ ਕੱਸੀ ਗਈ ਹੈ,ਉੱਥੇ ਉਨ੍ਹਾਂ ਵੱਲੋਂ ਵੀ ਦੀਵਾਲੀ ਦੇ ਮੌਕੇ ਤੇ ਕਿਸੇ ਤਰ੍ਹਾਂ ਦਾ ਗਿਫਟ ਨਾ ਲੈਣ ਸਬੰਧੀ ਦਫਤਰ ਦੇ ਬਾਹਰ ਨੋਟਿਸ ਲਗਾ ਕੇ ਸੰਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਨੇ ਬਾਕੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਕਿਸੇ ਤਰ੍ਹਾਂ ਦਾ ਗਿਫਟ ਨਾ ਲੈ ਕੇ ਆਪਣੇ ਕਰਮਚਾਰੀਆਂ ਨੂੰ ਵੀ ਇਸ ਤਰ੍ਹਾਂ ਨਾਲ ਪ੍ਰੇਰਿਤ ਕਰ ਸਕਦੇ ਹਨ। ਉਨ੍ਹਾਂ ਨੇ ਸਮੂਹ ਜਿਲਾ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਗਰੀਨ ਦੀਵਾਲੀ ਮਨਾਉਣ ਨੂੰ ਤਰਜੀਹ ਦੇਣ ਅਤੇ ਫੁੱਲਾਂ ਰਾਹੀਂ ਦੀਵਾਲੀ ਮਨਾਉਣ।
ਜ਼ਿਕਰਯੋਗ ਹੈ ਕਿ ਸ੍ਰੀ ਗੈਂਦ ਨੇ ਡੀਸੀ ਫਿਰੋਜ਼ਪੁਰ ਅਤੇ ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ ਵਜੋਂ ਆਪਣੇ ਛੋਟੇ ਪਰ ਪ੍ਰਭਾਵਸ਼ਾਲੀ ਕਾਰਜਕਾਲ ਦੌਰਾਨ ਦੀਵਾਲੀ ਦੇ ਤਿਉਹਾਰ ‘ਤੇ ਆਪਣੇ ਦਫ਼ਤਰ ਅਤੇ ਰਿਹਾਇਸ਼ ‘ਤੇ ਇਸੇ ਤਰ੍ਹਾਂ ਦੇ ਨੋਟਿਸ ਚਿਪਕਾ ਕੇ ਤੋਹਫ਼ੇ ਨਾ ਲੈਣ ਸਬੰਧੀ ਅਪੀਲ ਕੀਤੀ ਸੀ।