Breaking- ਪਰਾਲੀ ਪ੍ਰਬੰਧਨ ਲਈ ਖੇਤੀ ਮਸ਼ੀਨਰੀ ਦੀ ਜਾਣਕਾਰੀ ਲਈ ਖੋਲ੍ਹੇ ਗਏ ਹੈਲਪ ਡੈਸਕ
ਫਰੀਦਕੋਟ, 26 ਅਕਤੂਬਰ – (ਪੰਜਾਬ ਡਾਇਰੀ) ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਦੇ ਦਿਸ਼ਾ ਨਿਰਦੇਸ਼ਾਂ ਹੇਠ, ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਫਰੀਦਕੋਟ ਜਿਲ੍ਹੇ ਵਿੱਚ ਕੁੱਲ 6 ਹੈਲਪ ਡੈਸਕ ਸਥਾਪਿਤ ਕੀਤੇ ਗਏ। ਇਹ ਹੈਲਪ ਡੈਸਕ ਚਾਰ ਮਾਰਕੀਟ ਕਮੇਟੀਆਂ ( ਸਾਦਿਕ, ਫ਼ਰੀਦਕੋਟ, ਕੋਟਕਪੂਰਾ, ਜੈਤੋ) ਵਿਖੇ ਚੱਲ ਰਹੇ ਹਨ ਅਤੇ ਦੋ ਬਲਾਕ ਪੱਧਰ (ਬਲਾਕ ਖੇਤੀਬਾੜੀ ਦਫਤਰ ਫਰੀਦਕੋਟ, ਬਲਾਕ ਖੇਤੀਬਾੜੀ ਦਫਤਰ ਕੋਟਕਪੂਰਾ ਵਿਖੇ ਚਲ ਰਹੇ ਹਨ। ਇਨ੍ਹਾਂ ਦਾ ਮੁੱਖ ਮੰਤਵ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਪੂਰਨ ਜਾਣਕਾਰੀ ਦੇਣਾ ਹੈ। ਇਸ ਤਹਿਤ ਵਿਭਾਗ ਦੇ ਕਰਮਚਾਰੀ ਅਧਿਕਾਰੀ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਵਿੱਚ ਵਰਤੋਂ ਹੋਣ ਵਾਲੀ ਮਸ਼ੀਨਰੀ, ਕਸਟਮ ਹਾਇਰਿੰਗ ਸੈਂਟਰ ਅਤੇ ਆਈ ਖੇਤ ਪੰਜਾਬ ਬਾਰੇ ਜਾਣਕਾਰੀ ਦਿੰਦੇ ਹਨ। ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਕਿਸਾਨ ਇਨ੍ਹਾਂ ਹੈਲਪ ਡੈਸਕ ਉਪਰ ਜਰੂਰ ਜਾਣ ਤਾਂ ਜੋ ਪਰਾਲੀ ਦੀ ਸੁਚੱਜੀ ਸੰਭਾਲ ਕੀਤੀ ਜਾ ਸਕੇ। ਜੇਕਰ ਕਿਸੇ ਕਿਸਾਨ ਨੂੰ ਕਣਕ ਦੀ ਬਿਜਾਈ ਲਈ ਕੋਈ ਮਸ਼ੀਨ ਚਾਹੀਦੀ ਹੈ ਤਾਂ ਉਹ ਇਨ੍ਹਾਂ ਹੈਲਪ ਡੈਸਕਾਂ ਰਾਹੀਂ ਸਹਾਇਤਾ ਲੈ ਸਕਦਾ ਹੈ। ਇਹਨਾਂ ਹੈਲਪ ਡੈਸਕਾਂ ਦੇ ਮੋਬਾਇਲ ਨੰ: ਸਾਦਿਕ; (95017-49286), ਫਰੀਦਕੋਟ (90419-00503), ਕੋਟਕਪੂਰਾ (94651-08714), ਜੈਤੋ (95014-74751), ਬਲਾਕ ਖੇਤੀਬਾੜੀ ਅਫਸਰ ਫਰੀਦਕੋਟ (80549-46(125), ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ (94171-40966) ਤੇ ਸੰਪਰਕ ਕੀਤਾ ਜਾ ਸਕਦਾ ਹੈ ।